ਸ੍ਰੀਲੰਕਾ ਏਅਰਲਾਈਨਜ਼ ਦਾ ਵੱਡਾ ਖੁਲਾਸਾ: ਭਾਰਤੀ ਮੁਲਾਜ਼ਮਾਂ 'ਤੇ 2.2 ਕਰੋੜ ਰੁਪਏ ਦੇ ਗਬਨ ਦਾ ਦੋਸ਼
ਏਅਲਾਈਨ ਨੇ ਗਵਨ ਦੀ ਮਿਆਦ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਏਅਰਲਾਈਨ ਨੇ ਕਿਹਾ ਹੈ ਕਿ ਭਾਰਤੀ ਕਾਨੂੰਨ ਇਨਫੋਰਸਮੈਂਟ ਏਜੰਸੀਆਂ ਨਾਲ ਸੰਪਰਕ ਕੀਤਾ ਗਿਆ ਹੈ ਤੇ ਨੁਕਸਾਨ ਦੀ ਵਸੂਲੀ ਲਈ ਜਾਂਚ ਜਾਰੀ ਹੈ। ਇਸ ’ਚ ਇਕ ਵੱਖਰੀ ਘਟਨਾ ਦਾ ਵੀ ਜ਼ਿਕਰ ਹੈ, ਜਿਸ ’ਚ ਈਮੇਲ ਖਾਤੇ ਦੇ ਹੈਕ ਹੋਣ ਕਾਰਨ ਸੰਯੁਕਤ ਅਰਬ ਅਮੀਰਾਤ ’ਚ ਇਕ ਸੇਵਾ ਪ੍ਰਦਾਤਾ ਨੂੰ ਗ਼ਲਤ ਭੁਗਤਾਨ ਕੀਤਾ ਗਿਆ ਸੀ।
Publish Date: Mon, 18 May 2026 08:23 AM (IST)
Updated Date: Mon, 18 May 2026 08:24 AM (IST)
ਕੋਲੰਬੋ (ਏਜੰਸੀ) : ਸ੍ਰੀਲੰਕਾ ਏਅਰਲਾਈਨਸ ਨੇ ਚੇਨਈ ਸਥਿਤ ਆਪਣੇ ਦਫ਼ਤਰ ’ਚ ਕਈ ਭਾਰਤੀ ਕਾਮਿਆਂ ’ਤੇ 2.2 ਕਰੋੜ ਰੁਪਏ ਦੀ ਰਕਮ ਦੇ ਗ਼ਬਨ ਦਾ ਦੋਸ਼ ਲਗਾਇਆ ਹੈ। ਇਕ ਬਿਆਨ ’ਚ ਸ੍ਰੀਲੰਕਾਈ ਏਅਰਲਾਈਨ ਨੇ ਕਿਹਾ ਹੈ ਕਿ ਇਹ ਧੋਖਾਧੜੀ ਇਨਵਾਇਸ, ਭੁਗਤਾਨ ਵੇਰਵੇ ਤੇ ਹਸਤਾਖਰਾਂ ’ਚ ਹੇਰ-ਫੇਰ ਕਰ ਕੇ ਕੀਤੀ ਗਈ ਸੀ। ਏਅਲਾਈਨ ਨੇ ਗਵਨ ਦੀ ਮਿਆਦ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਏਅਰਲਾਈਨ ਨੇ ਕਿਹਾ ਹੈ ਕਿ ਭਾਰਤੀ ਕਾਨੂੰਨ ਇਨਫੋਰਸਮੈਂਟ ਏਜੰਸੀਆਂ ਨਾਲ ਸੰਪਰਕ ਕੀਤਾ ਗਿਆ ਹੈ ਤੇ ਨੁਕਸਾਨ ਦੀ ਵਸੂਲੀ ਲਈ ਜਾਂਚ ਜਾਰੀ ਹੈ। ਇਸ ’ਚ ਇਕ ਵੱਖਰੀ ਘਟਨਾ ਦਾ ਵੀ ਜ਼ਿਕਰ ਹੈ, ਜਿਸ ’ਚ ਈਮੇਲ ਖਾਤੇ ਦੇ ਹੈਕ ਹੋਣ ਕਾਰਨ ਸੰਯੁਕਤ ਅਰਬ ਅਮੀਰਾਤ ’ਚ ਇਕ ਸੇਵਾ ਪ੍ਰਦਾਤਾ ਨੂੰ ਗ਼ਲਤ ਭੁਗਤਾਨ ਕੀਤਾ ਗਿਆ ਸੀ।