ਬੰਗਲਾਦੇਸ਼ 'ਚ ਚਰਚਾ ਦਾ ਵਿਸ਼ਾ ਬਣੀ 'ਡੋਨਾਲਡ ਟਰੰਪ' ਮੱਝ; ਚਮੜੀ ਦੇ ਰੰਗ ਤੇ ਵਾਲਾਂ ਨੇ ਲੋਕਾਂ ਨੂੰ ਕੀਤਾ ਹੈਰਾਨ
ਦਿ ਇਨਡੀਪੈਂਡੈਂਟ ਦੀ ਇਕ ਰਿਪੋਰਟ ਅਨੁਸਾਰ, ‘ਡੋਨਾਲਡ ਟਰੰਪ’ ਨਿਕਨੇਮ ਵਾਲੀ ਇਕ ਮੱਝ ਦਾ ਭਾਰ ਲਗਪਗ 700 ਕਿੱਲੋ ਹੈ ਤੇ ਉਹ ਆਪਣੀ ਚਮੜੀ ਦੇ ਰੰਗ ਤੇ ਵਾਲਾਂ ਕਾਰਨ ਮਸ਼ਹੂਰ ਹੋ ਗਈ ਹੈ।
Publish Date: Mon, 18 May 2026 08:30 AM (IST)
Updated Date: Mon, 18 May 2026 08:32 AM (IST)
ਜੇਐੱਨਐੱਨ, ਨਵੀਂ ਦਿੱਲੀ : ਬੰਗਲਾਦੇਸ਼ ’ਚ ‘ਡੋਨਾਲਡ ਟਰੰਪ’ ਤੇ ‘ਬੈਂਜਾਮਿਨ ਨੇਤਨਯਾਹੂ’ ਮੱਝਾਂ ਚਰਚਾ ਦਾ ਵਿਸ਼ਾ ਬਣ ਗਈਆਂਹਨ। ਇਹ ਇਨ੍ਹਾਂ ਦੀ ਦਿਖ ਕਾਰਨ ਹੋ ਰਿਹਾ ਹੈ। ਲੋਕ ਇਨ੍ਹਾਂ ਨੂੰ ਦੇਖਣ ਲਈ ਇਕੱਠੇ ਹੋ ਰਹੇ ਹਨ ਤੇ ਸੈਲਫੀਆਂ ਲੈ ਰਹੇ ਹਨ।
ਦਿ ਇਨਡੀਪੈਂਡੈਂਟ ਦੀ ਇਕ ਰਿਪੋਰਟ ਅਨੁਸਾਰ, ‘ਡੋਨਾਲਡ ਟਰੰਪ’ ਨਿਕਨੇਮ ਵਾਲੀ ਇਕ ਮੱਝ ਦਾ ਭਾਰ ਲਗਪਗ 700 ਕਿੱਲੋ ਹੈ ਤੇ ਉਹ ਆਪਣੀ ਚਮੜੀ ਦੇ ਰੰਗ ਤੇ ਵਾਲਾਂ ਕਾਰਨ ਮਸ਼ਹੂਰ ਹੋ ਗਈ ਹੈ। ਬੰਗਲਾਦੇਸ਼ੀ ਅਖ਼ਬਾਰ ਪ੍ਰੋਥੋਮ ਆਲੋ ਨੇ ਮੱਝ ਨਾਲ ਸੈਲਫੀ ਲੈਣ ਆਏ ਇਕ ਸ਼ਖ਼ਸ ਦੇ ਬਿਆਨ ਦਾ ਹਵਾਲਾ ਦਿੰਦੇ ਹੋਏ ਲਿਖਿਆ, ਸ਼ਖ਼ਸ ਦਾ ਕਹਿਣਾ ਸੀ ਕਿ ਹਾਲਾਂਕਿ ਮੱਝ ਟਰੰਪ ਵਰਗੀ ਦਿਸਦੀ ਹੈ ਪਰ ਉਸ਼ਦਾ ਸੁਭਾਅ ਕਿਤੇ ਵੱਧ ਸ਼ਾਂਤ ਤੇ ਸੁਹਿਰਦ ਹੈ। ਮੱਝ ਦੇ ਮਾਲਕ ਜਾਯਾਉਦੀਨ ਮ੍ਰਿਧਾ ਨੇ ਸਥਾਨਕ ਅਖ਼ਬਾਰ ਨੂੰ ਦੱਸਿਆ ਕਿ ਜਾਨਵਰ ਦੀ ਨਾਬਰਾਬਰ ਬਣਾਵਟ ਨੂੰ ਦੇਖ ਕੇ ਉਨ੍ਹਾਂ ਦੇ ਛੋਟੇ ਭਰਾ ਨੇ ਹੀ ਉਸ ਨੂੰ ਇਹ ਨਿਕਨੇਮ ਦਿੱਤਾ ਸੀ।
ਉਨ੍ਹਾਂ ਦੱਸਿਆ ਕਿ ਆਮ ਤੌਰ ’ਤੇ ਸਫੈਦ ਰੰਗ ਦੀਆਂ ਮੱਝਾਂ ਸ਼ਾਂਤ ਸੁਭਾਅ ਦੀਆਂ ਹੁੰਦੀਆਂ ਹਨ, ਜਦੋਂ ਤੱਕ ਉਨ੍ਹਾਂ ਨੂੰ ਉਕਸਾਇਆ ਨਾ ਜਾਵੇ। ਇਸੇ ਵਿਚਾਲੇ, ਇਕ ਪਾਸੇ ਮੱਝ ਨਾਰਾਇਣਗੰਜ ’ਚ ਵਾਇਰਲ ਹੋ ਗਈ ਹੈ। ਉਸਦਾ ਨਿਕਨੇਮ ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਨਾਂ ’ਤੇ ਰੱਖਿਆ ਗਿਆ ਹੈ। ਆਪਣੇ ਸ਼ਾਂਤ ਸੁਭਾਅ ਵਾਲੀ ਮੱਝ ਦੇ ਉਲਟ ਇਹ ਕਥਿਤ ਤੌਰ ’ਤੇ ਕਿਤੇ ਵੱਧ ਹਮਲਾਵਰ ਹੈ। 750 ਕਿੱਲੋ ਤੋਂ ਵੱਧ ਭਾਰ ਵਾਲੀ ਇਹ ਮੱਝ ਅਕਸਰ ਹਮਲਾ ਕਰਦੀ ਹੈ ਤੇ ਅਜੀਬ ਵਿਹਾਰ ਵੀ ਕਰਦੀ ਹੈ।