ਐਪਸਟੀਨ ਫਾਈਲਜ਼: ਇੱਥੇ ਦੱਬੀਆਂ ਨੇ ਕੁੜੀਆਂ ਦੀਆਂ ਲਾਸ਼ਾਂ! ਰਹਿਸਮਈ ਟਿਕਾਣੇ 'ਤੇ ਛਾਪੇਮਾਰੀ, ਖੁੱਲ੍ਹਣ ਲੱਗੇ ਕਾਲੇ ਰਾਜ਼
ਅਧਿਕਾਰੀਆਂ ਨੇ ਹਾਲੇ ਇਹ ਸਪੱਸ਼ਟ ਨਹੀਂ ਕੀਤਾ ਕਿ ਉਨ੍ਹਾਂ ਨੂੰ ਕੀ ਮਿਲਿਆ ਹੈ, ਪਰ ਰੈਂਚ ਦੇ ਉਸ ਹਿੱਸੇ ਦੀ ਖੁਦਾਈ ਕੀਤੀ ਜਾ ਰਹੀ ਹੈ ਜਿੱਥੇ ਕਦੇ ਵਿਸ਼ਾਲ ਗਾਰਡਨ ਹੁੰਦਾ ਸੀ। ਤਸਵੀਰਾਂ ਵਿੱਚ ਉੱਥੇ ਇੱਕ ਡੂੰਘਾ ਟੋਆ ਦਿਖਾਈ ਦੇ ਰਿਹਾ ਹੈ। ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਇੱਥੋਂ ਐਪਸਟੀਨ ਦੇ ਅਜਿਹੇ ਰਾਜ਼ ਖੁੱਲ੍ਹਣਗੇ ਜੋ ਦੁਨੀਆ ਨੂੰ ਹੈਰਾਨ ਕਰ ਦੇਣਗੇ।
Publish Date: Wed, 11 Mar 2026 04:48 PM (IST)
Updated Date: Wed, 11 Mar 2026 04:51 PM (IST)
ਡਿਜੀਟਲ ਡੈਸਕ, ਨਵੀਂ ਦਿੱਲੀ: ਜਿਨਸੀ ਅਪਰਾਧੀ ਜੈਫਰੀ ਐਪਸਟੀਨ ਦੀ ਨਿਊ ਮੈਕਸੀਕੋ ਸਥਿਤ 'ਜ਼ੋਰੋ ਰੈਂਚ' (Zorro Ranch) ਹੁਣ ਜਾਂਚ ਦੇ ਘੇਰੇ ਵਿੱਚ ਹੈ। ਅਧਿਕਾਰੀਆਂ ਨੇ ਇਸ 33,000 ਵਰਗ ਫੁੱਟ ਦੇ ਵਿਸ਼ਾਲ ਬੰਗਲੇ ਅਤੇ ਫਾਰਮ ਹਾਊਸ ਦੀ ਤਲਾਸ਼ੀ ਸ਼ੁਰੂ ਕਰ ਦਿੱਤੀ ਹੈ। ਰਿਪੋਰਟਾਂ ਮੁਤਾਬਕ ਐਪਸਟੀਨ ਇਸ ਨੂੰ ਇੱਕ 'ਬੇਬੀ ਫੈਕਟਰੀ' ਬਣਾਉਣਾ ਚਾਹੁੰਦਾ ਸੀ।
ਕਤਲ, ਸੈਕਸ ਗੇਮਜ਼ ਤੇ ਚਾਈਲਡ ਪੋਰਨੋਗ੍ਰਾਫੀ ਦੇ ਇਲਜ਼ਾਮ
ਦਾਵਾ ਕੀਤਾ ਜਾ ਰਿਹਾ ਹੈ ਕਿ ਐਪਸਟੀਨ ਨੇ ਖ਼ਤਰਨਾਕ ਸੈਕਸ ਗੇਮਾਂ ਦੌਰਾਨ ਮਾਰੀਆਂ ਗਈਆਂ ਪੀੜਤ ਕੁੜੀਆਂ ਨੂੰ ਇਸੇ ਰੈਂਚ ਵਿੱਚ ਦਫ਼ਨਾ ਦਿੱਤਾ ਸੀ। ਇੱਥੇ ਬੱਚਿਆਂ ਨਾਲ ਜੁੜੀ ਅਸ਼ਲੀਲ ਫਿਲਮਾਂਕਣ ਅਤੇ ਇੱਕ ਅਜੀਬੋ-ਗਰੀਬ ਬਗੀਚਾ (Labyrinth Garden) ਵੀ ਬਣਾਇਆ ਗਿਆ ਸੀ, ਜਿੱਥੇ ਹੁਣ ਖੁਦਾਈ ਦੌਰਾਨ ਇੱਕ ਵੱਡਾ ਟੋਆ ਮਿਲਿਆ ਹੈ।
ਡਰਾਉਣਾ ਈਮੇਲ: 'ਦੋ ਵਿਦੇਸ਼ੀ ਕੁੜੀਆਂ ਦੀਆਂ ਲਾਸ਼ਾਂ ਦੱਬੀਆਂ ਹਨ'
ਨਵੰਬਰ 2019 ਵਿੱਚ ਇੱਕ ਸਥਾਨਕ ਰੇਡੀਓ ਹੋਸਟ ਨੂੰ ਇੱਕ ਗੁਪਤ ਈਮੇਲ ਮਿਲਿਆ ਸੀ। ਇਸ ਵਿੱਚ ਲਿਖਿਆ ਸੀ: "ਕੀ ਤੁਹਾਨੂੰ ਪਤਾ ਹੈ ਕਿ ਪਹਾੜੀਆਂ ਵਿੱਚ ਦੋ ਵਿਦੇਸ਼ੀ ਕੁੜੀਆਂ ਜੈਫਰੀ ਅਤੇ ਮੈਡਮ ਜੀ (ਘਿਸਲੇਨ ਮੈਕਸਵੈੱਲ) ਦੇ ਹੁਕਮ 'ਤੇ ਦਫ਼ਨਾਈਆਂ ਗਈਆਂ ਹਨ? ਦੋਵਾਂ ਦਾ ਗਲਾ ਘੁੱਟ ਕੇ ਕਤਲ ਕੀਤਾ ਗਿਆ ਸੀ।"
ਈਮੇਲ ਭੇਜਣ ਵਾਲੇ ਨੇ ਖ਼ੁਦ ਨੂੰ ਰੈਂਚ ਦਾ ਸਾਬਕਾ ਮੁਲਾਜ਼ਮ ਦੱਸਿਆ ਸੀ ਤੇ ਜਾਣਕਾਰੀ ਦੇ ਬਦਲੇ 1 ਬਿਟਕੁਆਇਨ ਦੀ ਮੰਗ ਕੀਤੀ ਸੀ। ਹਾਲਾਂਕਿ ਉਦੋਂ ਕਾਰਵਾਈ ਨਹੀਂ ਹੋਈ, ਪਰ ਹੁਣ ਛੇ ਸਾਲਾਂ ਬਾਅਦ ਨਿਊ ਮੈਕਸੀਕੋ ਪੁਲਿਸ ਨੇ ਇੱਥੇ ਵੱਡੀ ਛਾਪੇਮਾਰੀ ਕੀਤੀ ਹੈ।
ਖੁਦਾਈ ਦੌਰਾਨ ਮਿਲ ਰਹੇ ਨੇ ਸਬੂਤ