Vastu Tips : ਮਾਂ ਲਕਸ਼ਮੀ ਹਮੇਸ਼ਾ ਉਸੇ ਘਰ 'ਚ ਪ੍ਰਵੇਸ਼ ਕਰਦੀ ਹੈ ਜਿਸ ਦਾ ਮੁੱਖ ਦੁਆਰ ਸਾਫ਼-ਸੁਥਰਾ ਹੁੰਦਾ ਹੈ। ਲੋਕ ਅਣਜਾਣੇ 'ਚ ਕਈ ਵਾਰ ਆਪਣੇ ਘਰ ਦੇ ਮੇਨ ਗੇਟ 'ਤੇ ਕੁਝ ਅਜਿਹੀਆਂ ਚੀਜ਼ਾਂ ਰੱਖ ਦਿੰਦੇ ਹਨ ਜਿਸ ਨਾਲ ਉੱਥੇ ਨਕਾਰਾਤਮਕ ਊਰਜਾ ਦਾ ਵਾਸ ਹੋ ਜਾਂਦਾ ਹੈ।

ਧਰਮ ਡੈਸਕ, ਨਵੀਂ ਦਿੱਲੀ : ਵਾਸਤੂ ਸ਼ਾਸਤਰ 'ਚ ਘਰ ਦੇ ਮੇਨ ਗੇਟ ਨੂੰ ਸਭ ਤੋਂ ਮਹੱਤਵਪੂਰਨ ਸਥਾਨ ਮੰਨਿਆ ਗਿਆ ਹੈ। ਮੁੱਖ ਦੁਆਰ ਕੇਵਲ ਪਰਿਵਾਰਕ ਮੈਂਬਰਾਂ ਦੇ ਆਉਣ-ਜਾਣ ਦਾ ਰਾਹ ਨਹੀਂ ਹੁੰਦਾ, ਬਲਕਿ ਇਹ ਘਰ ਵਿਚ ਸਕਾਰਾਤਮਕ ਊਰਜਾ, ਖੁਸ਼ਹਾਲੀ ਤੇ ਧਨ ਦੀ ਦੇਵੀ ਮਾਂ ਲਕਸ਼ਮੀ ਦੇ ਪ੍ਰਵੇਸ਼ ਦਾ ਮੁੱਖ ਮਾਰਗ ਵੀ ਹੁੰਦਾ ਹੈ।
ਧਾਰਮਿਕ ਮਾਨਤਾਵਾਂ ਅਨੁਸਾਰ, ਮਾਂ ਲਕਸ਼ਮੀ ਹਮੇਸ਼ਾ ਉਸੇ ਘਰ 'ਚ ਪ੍ਰਵੇਸ਼ ਕਰਦੀ ਹੈ ਜਿਸ ਦਾ ਮੁੱਖ ਦੁਆਰ ਸਾਫ਼-ਸੁਥਰਾ ਤੇ ਪਵਿੱਤਰ ਹੁੰਦਾ ਹੈ। ਕਈ ਵਾਰ ਲੋਕ ਅਣਜਾਣੇ 'ਚ ਆਪਣੇ ਘਰ ਦੇ ਮੇਨ ਗੇਟ 'ਤੇ ਕੁਝ ਅਜਿਹੀਆਂ ਚੀਜ਼ਾਂ ਰੱਖ ਦਿੰਦੇ ਹਨ ਜਿਸ ਨਾਲ ਉੱਥੇ ਨਕਾਰਾਤਮਕ ਊਰਜਾ ਦਾ ਵਾਸ ਹੋ ਜਾਂਦਾ ਹੈ। ਆਓ ਜਾਣਦੇ ਹਾਂ ਧਾਰਮਿਕ ਤੇ ਵਾਸਤੂ ਦੀ ਦ੍ਰਿਸ਼ਟੀ ਤੋਂ ਉਹ 3 ਕਿਹੜੀਆਂ ਅਸ਼ੁੱਭ ਚੀਜ਼ਾਂ ਹਨ? ਜਿਨ੍ਹਾਂ ਨੂੰ ਮੁੱਖ ਦੁਆਰ 'ਤੇ ਭੁੱਲ ਕੇ ਵੀ ਨਹੀਂ ਰੱਖਣਾ ਚਾਹੀਦਾ।
ਕੰਡੇਦਾਰ ਜਾਂ ਸੁੱਕੇ ਪੌਦੇ : ਮੁੱਖ ਦੁਆਰ ਦੀ ਸੁੰਦਰਤਾ ਵਧਾਉਣ ਲਈ ਲੋਕ ਅਕਸਰ ਉੱਥੇ ਪੇੜ-ਪੌਦੇ ਲਗਾਉਂਦੇ ਹਨ, ਪਰ ਧਿਆਨ ਰਹੇ ਕਿ ਮੇਨ ਗੇਟ 'ਤੇ ਕਦੇ ਵੀ ਕੰਡੇਦਾਰ ਪੌਦੇ ਨਹੀਂ ਰੱਖਣੇ ਚਾਹੀਦੇ। ਧਾਰਮਿਕ ਮਾਨਤਾਵਾਂ ਅਨੁਸਾਰ, ਕੰਡੇਦਾਰ ਤੇ ਸੁੱਕੇ ਪੌਦੇ ਘਰ ਵਿਚ ਕਲੇਸ਼, ਤਣਾਅ ਤੇ ਨਕਾਰਾਤਮਕ ਊਰਜਾ ਨੂੰ ਸੱਦਾ ਦਿੰਦੇ ਹਨ ਜਿਸ ਨਾਲ ਧਨ ਸਬੰਧੀ ਮੁਸ਼ਕਲਾਂ ਵਧਣ ਲੱਗਦੀਆਂ ਹਨ।
ਕੂੜਾਦਾਨ : ਕਈ ਲੋਕ ਘਰ ਦੀ ਸਫ਼ਾਈ ਤੋਂ ਬਾਅਦ ਡਸਟਬਿਨ ਨੂੰ ਮੁੱਖ ਦੁਆਰ ਦੇ ਬਿਲਕੁਲ ਕੋਲ ਜਾਂ ਬਾਹਰ ਰੱਖ ਦਿੰਦੇ ਹਨ। ਧਾਰਮਿਕ ਦ੍ਰਿਸ਼ਟੀ ਤੋਂ ਇਸ ਨੂੰ ਸਭ ਤੋਂ ਵੱਡਾ ਦੋਸ਼ ਮੰਨਿਆ ਜਾਂਦਾ ਹੈ। ਮਾਤਾ ਲਕਸ਼ਮੀ ਨੂੰ ਪਵਿੱਤਰਤਾ ਬਹੁਤ ਪਿਆਰੀ ਹੈ। ਜਿੱਥੇ ਗੰਦਗੀ ਜਾਂ ਬਦਬੂ ਹੁੰਦੀ ਹੈ, ਉੱਥੇ ਅਲਕਸ਼ਮੀ ਯਾਨੀ ਦਲਿੱਦਰ ਦਾ ਵਾਸ ਹੋ ਜਾਂਦਾ ਹੈ। ਮੁੱਖ ਦੁਆਰ 'ਤੇ ਕੂੜਾ ਰੱਖਣ ਨਾਲ ਘਰ ਦੀ ਬਰਕਤ ਪੂਰੀ ਤਰ੍ਹਾਂ ਰੁਕ ਜਾਂਦੀ ਹੈ।
ਖਿੱਲਰੇ ਹੋਏ ਜੁੱਤੇ-ਚੱਪਲਾਂ : ਮੁੱਖ ਦੁਆਰ ਦੇ ਸਾਹਮਣੇ ਜੁੱਤੇ-ਚੱਪਲਾਂ ਦਾ ਢੇਰ ਲਗਾਉਣਾ ਜਾਂ ਫਟੇ-ਪੁਰਾਣੇ ਜੁੱਤੇ ਰੱਖਣਾ ਰਾਹੂ ਤੇ ਸ਼ਨੀ ਦੇ ਦੋਸ਼ ਨੂੰ ਸੱਦਾ ਦਿੰਦਾ ਹੈ। ਵਾਸਤੂ ਸ਼ਾਸਤਰ ਅਨੁਸਾਰ, ਜੇ ਮੇਨ ਗੇਟ ਦੇ ਬਿਲਕੁਲ ਸਾਹਮਣੇ ਜੁੱਤੇ ਖਿਲਰੇ ਰਹਿਣਗੇ ਤਾਂ ਮਾਤਾ ਲਕਸ਼ਮੀ ਦੇ ਆਗਮਨ 'ਚ ਰੁਕਾਵਟ ਪੈਦਾ ਹੁੰਦੀ ਹੈ। ਜੁੱਤਿਆਂ ਨੂੰ ਹਮੇਸ਼ਾ ਮੁੱਖ ਦੁਆਰ ਤੋਂ ਹਟਾ ਕੇ, ਇਕ ਪਾਸੇ ਢਕਿਆ ਹੋਈ ਸ਼ੂਅ-ਰੈਕ 'ਚ ਤਰਤੀਬਵਾਰ ਰੱਖਣਾ ਚਾਹੀਦਾ ਹੈ।
ਧਾਰਮਿਕ ਗ੍ਰੰਥਾਂ ਅਨੁਸਾਰ, ਮੁੱਖ ਦੁਆਰ 'ਤੇ ਨਿਯਮਿਤ ਰੂਪ ਨਾਲ ਸਵੇਰੇ ਸਾਫ਼-ਸਫ਼ਾਈ ਕਰ ਕੇ ਜਲ ਛਿੜਕਣਾ ਚਾਹੀਦਾ ਹੈ। ਮਾਂ ਲਕਸ਼ਮੀ ਦੇ ਸਵਾਗਤ ਲਈ ਚੌਖਟ 'ਤੇ ਕੁਮਕੁਮ ਤੇ ਹਲਦੀ ਨਾਲ ਸਵਾਸਤਿਕ ਦਾ ਚਿੰਨ੍ਹ ਬਣਾਉਣਾ ਬੇਹੱਦ ਮੰਗਲਕਾਰੀ ਮੰਨਿਆ ਗਿਆ ਹੈ। ਇਸ ਤੋਂ ਇਲਾਵਾ, ਮੁੱਖ ਦੁਆਰ 'ਤੇ ਤਾਜ਼ੇ ਅੰਬ ਜਾਂ ਅਸ਼ੋਕ ਦੇ ਪੱਤਿਆਂ ਦਾ ਤੋਰਨ ਬੰਨ੍ਹਣ ਨਾਲ ਘਰ ਵਿੱਚ ਕਦੇ ਵੀ ਨਕਾਰਾਤਮਕ ਊਰਜਾ ਪ੍ਰਵੇਸ਼ ਨਹੀਂ ਕਰ ਪਾਉਂਦੀ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।