ਸੂਰਜ ਗ੍ਰਹਿਣ ਦੀ ਤਾਰੀਖ ਕੀ ਹੈ ਤੇ ਕੀ ਇਹ ਭਾਰਤ 'ਚ ਦਿਸੇਗਾ, ਇਹ ਸਵਾਲ ਲਗਪਗ ਸਭ ਦੇ ਮਨ ਵਿਚ ਜ਼ਰੂਰ ਉੱਠਦਾ ਹੈ। ਪੰਚਾਂਗ ਅਨੁਸਾਰ, ਸੂਰਜ ਗ੍ਰਹਿਣ 12 ਅਗਸਤ ਤੋਂ ਸ਼ੁਰੂ ਹੋ ਕੇ 13 ਅਗਸਤ 2026 ਨੂੰ ਖ਼ਤਮ ਹੋਵੇਗਾ। ਇਹ ਇਕ ਵਲਯਕਾਰ (Annular) ਸੂਰਜ ਗ੍ਰਹਿਣ ਹੋਵੇਗਾ। ਗ੍ਰਹਿਣ ਕਰਕ ਰਾਸ਼ੀ 'ਚ ਘਟੇਗਾ। ਇਸ ਦੌਰਾਨ ਅਸ਼ਲੇਸ਼ਾ ਨਕਸ਼ੱਤਰ ਦਾ ਪ੍ਰਭਾਵ ਰਹੇਗਾ।

ਧਰਮ ਡੈਸਕ, ਨਵੀਂ ਦਿੱਲੀ : ਹਿੰਦੂ ਧਰਮ ਤੇ ਵੈਦਿਕ ਜੋਤਿਸ਼ 'ਚ ਸੂਰਜ ਗ੍ਰਹਿਣ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਗ੍ਰਹਿਣ ਤੋਂ 12 ਘੰਟੇਪ ਹਿਲਾਂ ਤੋਂ ਸੂਤਕ ਕਾਲ ਦੀ ਸ਼ੁਰੂਆਤ ਹੋ ਜਾਂਦੀ ਹੈ। ਸਾਲ 2026 ਦਾ ਦੂਸਰਾ ਸੂਰਜ ਗ੍ਰਹਿਣ ਕਾਫੀ ਅਹਿਮ ਹੋਵੇਗਾ। ਸਾਉਣ ਮਹੀਨੇ ਦੀ ਕ੍ਰਿਸ਼ਨ ਪੱਖ ਦੀ ਮੱਸਿਆ ਤਿਥੀ 'ਤੇ ਇਹ ਗ੍ਰਹਿਣ ਲੱਗਣ ਜਾ ਰਿਹਾ ਹੈ। ਇਸੇ ਦਿਨ 'ਹਰਿਆਲੀ ਮੱਸਿਆ' ਮਨਾਈ ਜਾਵੇਗੀ ਜਿਸ ਨਾਲ ਇਸ ਦਾ ਧਾਰਮਿਕ ਮਹੱਤਵ ਹੋਰ ਵੀ ਵਧ ਜਾਂਦਾ ਹੈ।
ਸੂਰਜ ਗ੍ਰਹਿਣ ਦੀ ਤਾਰੀਖ ਕੀ ਹੈ ਤੇ ਕੀ ਇਹ ਭਾਰਤ 'ਚ ਦਿਸੇਗਾ, ਇਹ ਸਵਾਲ ਲਗਪਗ ਸਭ ਦੇ ਮਨ ਵਿਚ ਜ਼ਰੂਰ ਉੱਠਦਾ ਹੈ। ਪੰਚਾਂਗ ਅਨੁਸਾਰ, ਸੂਰਜ ਗ੍ਰਹਿਣ 12 ਅਗਸਤ ਤੋਂ ਸ਼ੁਰੂ ਹੋ ਕੇ 13 ਅਗਸਤ 2026 ਨੂੰ ਖ਼ਤਮ ਹੋਵੇਗਾ। ਇਹ ਇਕ ਵਲਯਕਾਰ (Annular) ਸੂਰਜ ਗ੍ਰਹਿਣ ਹੋਵੇਗਾ। ਗ੍ਰਹਿਣ ਕਰਕ ਰਾਸ਼ੀ 'ਚ ਘਟੇਗਾ। ਇਸ ਦੌਰਾਨ ਅਸ਼ਲੇਸ਼ਾ ਨਕਸ਼ੱਤਰ ਦਾ ਪ੍ਰਭਾਵ ਰਹੇਗਾ।
ਇਹ ਗ੍ਰਹਿਣ ਭਾਰਤ 'ਚ ਕਿਤੇ ਵੀ ਦਿਖਾਈ ਨਹੀਂ ਦੇਵੇਗਾ। ਜੋਤਿਸ਼ ਤੇ ਧਾਰਮਿਕ ਮਾਨਤਾਵਾਂ ਅਨੁਸਾਰ, ਜਦੋਂ ਕੋਈ ਗ੍ਰਹਿਣ ਕਿਸੇ ਵੀ ਦੇਸ਼ ਵਿਚ ਦਿਖਾਈ ਨਹੀਂ ਦਿੰਦਾ ਤਾਂ ਉੱਥੇ ਉਸ ਦਾ 'ਸੂਤਕ ਕਾਲ' ਵੀ ਨਹੀਂ ਮੰਨਿਆ ਜਾਵੇਗਾ। ਇਹੀ ਕਾਰਨ ਹੈ ਕਿ ਭਾਰਤ 'ਚ ਰਹਿਣ ਵਾਲੇ ਲੋਕਾਂ ਨੂੰ ਸੂਤਕ ਦੇ ਨਿਯਮਾਂ ਦਾ ਪਾਲਣ ਕਰਨ ਦੀ ਕੋਈ ਵੀ ਜ਼ਰੂਰਤ ਨਹੀਂ ਹੈ।
ਤੇਲ ਮਾਲਸ਼ ਕਰਨ, ਜਲ ਗ੍ਰਹਿਣ ਕਰਨ, ਮਲ-ਮੂਤਰ ਵਿਸਰਜਣ, ਵਾਲਾਂ 'ਚ ਕੰਘਾ ਕਰਨਾ ਤੇ ਮੰਜਨ-ਦਾਤਨ ਕਰਨਾ ਆਦਿ ਵਰਜਿਤ ਹੁੰਦਾ ਹੈ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।