Numerology Tips : ਵਿਅਕਤੀ ਦੀ ਜਨਮ ਤਾਰੀਖ਼ ਤੋਂ ਨਿਕਲਣ ਵਾਲਾ ਮੁਲਾਂਕ (Radix) ਸਿਰਫ਼ ਉਸਦਾ ਸੁਭਾਅ ਜਾਂ ਭਵਿੱਖ ਹੀ ਤੈਅ ਨਹੀਂ ਕਰਦਾ, ਬਲਕਿ ਇਹ ਵੀ ਦੱਸਦਾ ਹੈ ਕਿ ਉਹ ਜੀਵਨ 'ਚ ਅੰਦਰ ਹੀ ਅੰਦਰ ਕਿਹੜੀਆਂ ਮਾਨਸਿਕ ਤੇ ਭਾਵਨਾਤਮਕ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ।

ਧਰਮ ਡੈਸਕ, ਨਵੀਂ ਦਿੱਲੀ : ਅੰਕ ਜੋਤਿਸ਼ (Numerology) ਮੁਤਾਬਕ, ਬ੍ਰਹਿਮੰਡ ਦੀ ਹਰ ਵਸਤੂ ਊਰਜਾ ਤੇ ਤਰੰਗਾਂ ਨਾਲ ਸੰਚਾਲਿਤ ਹੁੰਦੀ ਹੈ ਤੇ ਅੰਕ ਇਸ ਊਰਜਾ ਨੂੰ ਸਮਝਾਉਣ ਦਾ ਸਭ ਤੋਂ ਵਧੀਆ ਜ਼ਰੀਆ ਹਨ। ਵਿਅਕਤੀ ਦੀ ਜਨਮ ਤਾਰੀਖ਼ ਤੋਂ ਨਿਕਲਣ ਵਾਲਾ ਮੁਲਾਂਕ (Radix) ਸਿਰਫ਼ ਉਸਦਾ ਸੁਭਾਅ ਜਾਂ ਭਵਿੱਖ ਹੀ ਤੈਅ ਨਹੀਂ ਕਰਦਾ, ਬਲਕਿ ਇਹ ਵੀ ਦੱਸਦਾ ਹੈ ਕਿ ਉਹ ਜੀਵਨ 'ਚ ਅੰਦਰ ਹੀ ਅੰਦਰ ਕਿਹੜੀਆਂ ਮਾਨਸਿਕ ਤੇ ਭਾਵਨਾਤਮਕ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ।
ਆਓ ਜਾਣਦੇ ਹਾਂ ਕਿ ਅੰਕ ਜੋਤਿਸ਼ ਮੁਤਾਬਕ 1 ਤੋਂ 9 ਤਕ ਦੇ ਮੁਲਾਂਕਾਂ ਦੇ ਪਿੱਛੇ ਕਿਹੜੇ-ਕਿਹੜੇ ਅਜਿਹੇ ਡੂੰਘੇ ਅਤੇ ਅਣਕਹੇ ਸੰਘਰਸ਼ ਲੁਕੇ ਹੋਏ ਹਨ?
ਮੁਲਾਂਕ 1 ਦੇ ਲੋਕ ਜਨਮਜਾਤ ਲੀਡਰ ਹੋਣ ਦੇ ਨਾਲ-ਨਾਲ ਬਾਹਰੋਂ ਕਾਫ਼ੀ ਮਜ਼ਬੂਤ ਦਿਖਾਈ ਦਿੰਦੇ ਹਨ। ਪਰ ਇਨ੍ਹਾਂ ਦੀ ਸਭ ਤੋਂ ਵੱਡੀ ਚੁਣੌਤੀ ਇਹ ਹੁੰਦੀ ਹੈ ਕਿ ਇਹ ਸਿਖਰ 'ਤੇ ਰਹਿ ਕੇ ਵੀ ਆਪਣੇ-ਆਪ ਨੂੰ ਇਕੱਲਾ ਪਾਉਂਦੇ ਹਨ ਤੇ ਆਪਣੇ ਇਸ ਸੁਭਾਅ ਦੇ ਕਾਰਨ ਖੁੱਲ੍ਹ ਕੇ ਕਿਸੇ ਨਾਲ ਗੱਲ ਨਹੀਂ ਕਰ ਪਾਉਂਦੇ।
ਮੁਲਾਂਕ 2 ਦਾ ਸੁਆਮੀ ਚੰਦਰਮਾ ਹੋਣ ਕਰਕੇ ਇਹ ਲੋਕ ਸੁਭਾਅ ਤੋਂ ਬਹੁਤ ਸੰਵੇਦਨਸ਼ੀਲ ਹੁੰਦੇ ਹਨ। ਇਹ ਲੋਕ ਛੋਟੀਆਂ-ਛੋਟੀਆਂ ਗੱਲਾਂ ਨੂੰ ਦਿਲ 'ਤੇ ਲਗਾ ਲੈਂਦੇ ਹਨ ਅਤੇ ਬਹੁਤ ਜ਼ਿਆਦਾ ਸੋਚਦੇ ਹਨ, ਜੋ ਇਨ੍ਹਾਂ ਨੂੰ ਮਾਨਸਿਕ ਤੌਰ 'ਤੇ ਕਾਫ਼ੀ ਥਕਾ ਦਿੰਦਾ ਹੈ।
ਮੂਲਾਂਕ 3 ਦੇ ਜਾਤਕਾਂ ਦਾ ਸੁਭਾਅ ਗਿਆਨ ਤੇ ਰਚਨਾਤਮਕਤਾ ਨਾਲ ਭਰਿਆ ਹੁੰਦਾ ਹੈ, ਪਰ ਇਸ ਅੰਕ ਦੇ ਲੋਕਾਂ ਅੰਦਰ ਇਕ ਛਿਪੀ ਹੋਈ ਕਮਜ਼ੋਰੀ ਹੁੰਦੀ ਹੈ। ਇਨ੍ਹਾਂ ਨੂੰ ਦੂਜਿਆਂ ਤੋਂ ਲਗਾਤਾਰ ਤਾਰੀਫ਼ ਤੇ ਸ਼ਲਾਘਾ ਦੀ ਇੱਛਾ ਹੁੰਦੀ ਹੈ। ਅਜਿਹਾ ਨਾ ਮਿਲਣ 'ਤੇ ਇਹ ਖ਼ੁਦ ਨੂੰ ਅਸੁਰੱਖਿਅਤ ਮਹਿਸੂਸ ਕਰਨ ਲੱਗਦੇ ਹਨ।
ਮੁਲਾਂਕ 4 ਦੇ ਜਾਤਕ ਲੀਕ ਤੋਂ ਹਟ ਕੇ ਸੋਚਦੇ ਹਨ ਜਿਸ ਕਰਕੇ ਸਮਾਜ ਇਨ੍ਹਾਂ ਨੂੰ ਆਸਾਨੀ ਨਾਲ ਸਮਝ ਨਹੀਂ ਪਾਉਂਦਾ। ਇਨ੍ਹਾਂ ਦਾ ਸਭ ਤੋਂ ਵੱਡਾ ਸੰਘਰਸ਼ ਇਹ ਮਹਿਸੂਸ ਕਰਨਾ ਹੈ ਕਿ ਦੁਨੀਆ ਵਿਚ ਕੋਈ ਉਨ੍ਹਾਂ ਨੂੰ ਸਮਝਣ ਵਾਲਾ ਨਹੀਂ ਹੈ ਜਿਸ ਨਾਲ ਇਨ੍ਹਾਂ ਦਾ ਆਤਮ-ਵਿਸ਼ਵਾਸ ਡਗਮਗਾ ਜਾਂਦਾ ਹੈ।
ਮੁਲਾਂਕ 5 ਬਦਲਾਅ ਤੇ ਆਜ਼ਾਦੀ ਦਾ ਅੰਕ ਹੈ। ਇਹ ਲੋਕ ਕਦੇ ਵੀ ਇਕ ਜਗ੍ਹਾ ਬੱਝ ਕੇ ਨਹੀਂ ਰਹਿ ਸਕਦੇ। ਇਨ੍ਹਾਂ ਦਾ ਸੰਘਰਸ਼ ਇਹ ਹੁੰਦਾ ਹੈ ਕਿ ਇਹ ਕਿਸੇ ਇਕ ਰਿਸ਼ਤੇ, ਨੌਕਰੀ ਜਾਂ ਫ਼ੈਸਲੇ 'ਤੇ ਲੰਬੇ ਸਮੇਂ ਤਕ ਟਿਕੇ ਰਹਿਣ 'ਚ ਮੁਸ਼ਕਲਾਂ ਦਾ ਸਾਹਮਣਾ ਕਰਦੇ ਹਨ।
ਜਿਨ੍ਹਾਂ ਵੀ ਲੋਕਾਂ ਦਾ ਮੁਲਾਂਕ 6 ਹੈ, ਉਹ ਦੂਜਿਆਂ ਦਾ ਖ਼ਿਆਲ ਰੱਖਣ ਦੇ ਚੱਕਰ ਵਿਚ ਇੰਨੇ ਰੁੱਝ ਜਾਂਦੇ ਹਨ ਕਿ ਸਭ ਨੂੰ ਖੁਸ਼ ਰੱਖਦੇ-ਰੱਖਦੇ ਖ਼ੁਦ ਦੀਆਂ ਚੀਜ਼ਾਂ ਤੇ ਮਾਨਸਿਕ ਸ਼ਾਂਤੀ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ।
ਮੁਲਾਂਕ 7 ਅਧਿਆਤਮ ਅਤੇ ਡੂੰਘੇ ਵਿਚਾਰਾਂ ਦਾ ਅੰਕ ਹੈ। ਇਹ ਲੋਕ ਅੰਦਰੋਂ ਕਾਫ਼ੀ ਡੂੰਘੀ ਸੋਚ ਵਾਲੇ ਹੁੰਦੇ ਹਨ, ਪਰ ਇਨ੍ਹਾਂ ਦਾ ਸੰਘਰਸ਼ ਇਹ ਹੈ ਕਿ ਇਹ ਕਿਸੇ 'ਤੇ ਵੀ ਆਸਾਨੀ ਨਾਲ ਭਰੋਸਾ ਨਹੀਂ ਕਰ ਪਾਉਂਦੇ ਜਿਸ ਕਰਕੇ ਇਹ ਖ਼ੁਦ ਨੂੰ ਸਭ ਤੋਂ ਵੱਖਰਾ ਕਰ ਲੈਂਦੇ ਹਨ।
ਸ਼ਨੀ ਦਾ ਅੰਕ ਹੋਣ ਕਰਕੇ ਇਨ੍ਹਾਂ ਦਾ ਜੀਵਨ ਸੰਘਰਸ਼ਾਂ ਨਾਲ ਭਰਿਆ ਹੁੰਦਾ ਹੈ। ਇਹ ਲੋਕ ਆਪਣੀਆਂ ਤਕਲੀਫ਼ਾਂ, ਦਰਦ ਤੇ ਵਿੱਤੀ ਜਾਂ ਮਾਨਸਿਕ ਪਰੇਸ਼ਾਨੀਆਂ ਕਦੇ ਵੀ ਜ਼ਾਹਰ ਨਹੀਂ ਕਰਦੇ ਤੇ ਚੁੱਪਚਾਪ ਸਭ ਕੁਝ ਸਹਿੰਦੇ ਰਹਿੰਦੇ ਹਨ।
ਮੰਗਲ ਦੀ ਊਰਜਾ ਹੋਣ ਕਰਕੇ ਇਹ ਦਿਲ ਦੇ ਕਾਫ਼ੀ ਸਾਫ਼ ਤੇ ਦੂਜਿਆਂ ਦੀ ਮਦਦ ਕਰਨ ਵਾਲੇ ਮੰਨੇ ਜਾਂਦੇ ਹਨ। ਪਰ ਇਨ੍ਹਾਂ ਦਾ ਸਭ ਤੋਂ ਵੱਡਾ ਨਕਾਰਾਤਮਕ ਪਹਿਲੂ ਇਹ ਹੈ ਕਿ ਇਹ ਆਪਣੀਆਂ ਭਾਵਨਾਵਾਂ ਅਤੇ ਅਚਾਨਕ ਆਉਣ ਵਾਲੇ ਤੇਜ਼ ਗੁੱਸੇ ਨੂੰ ਕਾਬੂ 'ਚ ਨਹੀਂ ਰੱਖ ਪਾਉਂਦੇ ਜਿਸ ਨਾਲ ਇਨ੍ਹਾਂ ਦੇ ਬਣੇ-ਬਣਾਏ ਰਿਸ਼ਤੇ ਖ਼ਰਾਬ ਹੋ ਜਾਂਦੇ ਹਨ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।