ਜੇਕਰ ਤੁਹਾਡੀ ਪ੍ਰਾਰਥਨਾ ਸਵੀਕਾਰ ਹੋ ਜਾਂਦੀ ਹੈ ਤਾਂ ਅੰਤ ਵਿੱਚ ਸਾਰੇ ਦੀਵਿਆਂ ਨੂੰ ਇਕੱਠਾ ਕਰ ਕੇ ਕਿਸੇ ਮੰਦਰ 'ਚ ਜਾ ਕੇ ਰੱਖ ਸਕਦੇ ਹੋ। ਜੇਕਰ ਉਪਾਅ ਦੇ ਵਿਚਕਾਰ ਹੀ ਤੁਹਾਡੀ ਮਨੌਤ ਪੂਰੀ ਹੋ ਜਾਵੇ ਤਾਂ ਵੀ ਨਿਯਮ ਨੂੰ ਵਿਚਾਲੇ ਨਾ ਛੱਡੋ। ਸੰਕਲਪ ਕੀਤੇ ਦਿਨਾਂ ਤਕ ਇਸਨੂੰ ਪੂਰਾ ਕਰਨਾ ਜ਼ਰੂਰੀ ਹੁੰਦਾ ਹੈ। ਆਟੇ ਦੇ ਦੀਵੇ ਨੂੰ ਗਾਂ ਨੂੰ ਖੁਆਇਆ ਜਾ ਸਕਦਾ ਹੈ ਜਾਂ ਫਿਰ ਮਿੱਟੀ ਵਿੱਚ ਦੱਬਿਆ ਜਾ ਸਕਦਾ ਹੈ।

ਧਰਮ ਡੈਸਕ, ਨਵੀਂ ਦਿੱਲੀ : ਹਿੰਦੂ ਧਰਮ 'ਚ ਆਟੇ ਦਾ ਦੀਵਾ ਜਗਾਉਣਾ ਬੇਹੱਦ ਪ੍ਰਭਾਵਸ਼ਾਲੀ ਤੇ ਸ਼ੁੱਭ ਮੰਨਿਆ ਗਿਆ ਹੈ। ਜੋਤਿਸ਼ ਸ਼ਾਸਤਰ ਤੇ ਮਾਨਤਾਵਾਂ ਅਨੁਸਾਰ, ਜੇਕਰ ਕੋਈ ਵਿਸ਼ੇਸ਼ ਮਨੌਤ ਪੂਰੀ ਕਰਨੀ ਹੋਵੇ ਤਾਂ ਸਾਧਾਰਨ ਮਿੱਟੀ ਦੇ ਦੀਵੇ ਦੀ ਜਗ੍ਹਾ ਤੁਸੀਂ ਆਟੇ ਦਾ ਦੀਵਾ ਜਗਾ ਸਕਦੇ ਹੋ ਜਿਸ ਨਾਲ ਚੰਗੇ ਨਤੀਜੇ ਮਿਲਦੇ ਹਨ। ਆਓ ਜਾਣਦੇ ਹਾਂ ਆਟੇ ਦਾ ਦੀਵਾ ਜਗਾਉਣ ਦੀ ਸਹੀ ਵਿਧੀ ਅਤੇ ਨਿਯਮ।
ਆਪਣੀ ਮਨੋਕਾਮਨਾ ਸਿੱਧੀ ਲਈ ਆਟੇ ਦਾ ਦੀਵੇ ਜਗਾਉਣਾ ਤੁਹਾਡੇ ਲਈ ਲਾਭਕਾਰੀ ਸਾਬਤ ਹੋ ਸਕਦਾ ਹੈ। ਇਸ ਦੇ ਲਈ ਪਹਿਲੇ ਦਿਨ 1 ਦੀਵਾ ਜਗਾਓ, ਦੂਜੇ ਦਿਨ 2, ਅਤੇ ਇਸੇ ਤਰ੍ਹਾਂ 11ਵੇਂ ਦਿਨ ਤਕ ਦੀਵਿਆਂ ਦੀ ਗਿਣਤੀ 11 ਕਰ ਦਿਓ। 11 ਦਿਨ ਪੂਰੇ ਹੋਣ ਤੋਂ ਬਾਅਦ ਅਗਲੇ ਦਿਨ ਤੋਂ ਗਿਣਤੀ ਘਟਾਉਣੀ ਸ਼ੁਰੂ ਕਰੋ (ਜਿਵੇਂ 10, 9, 8...) ਅਤੇ ਇਸਨੂੰ ਵਾਪਸ 1 'ਤੇ ਲੈ ਆਓ। ਇਸ ਤਰ੍ਹਾਂ ਆਟੇ ਦਾ ਦੀਵਾ ਜਗਾਉਣ ਨਾਲ ਮਨੋਕਾਮਨਾ ਪੂਰਤੀ ਦੀ ਸੰਭਾਵਨਾ ਵਧ ਜਾਂਦੀ ਹੈ।