Road Accident : ਟਰੱਕ ਤੇ ਸਕੂਟਰੀ ਦੀ ਟੱਕਰ ਹੋਣ ਨਾਲ ਨੌਜਵਾਨ ਤੇ ਉਸ ਦੇ ਮਾਮੇ ਦੀ ਲੜਕੀ ਦੀ ਮੌਤ
ਦੱਸਿਆ ਗਿਆ ਹੈ ਕਿ ਪਰਮਿੰਦਰ ਸਿੰਘ ਤੇ ਜਸ਼ਨਪ੍ਰੀਤ ਕੌਰ ਕਿਸੇ ਕੰਮ ਲਈ ਜਾ ਰਹੇ ਸਨ ਤਾਂ ਰਸਤੇ ਵਿਚ ਟਰਾਲੇ ਨਾਲ ਟੱਕਰ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਵਿਅਕਤੀ ਦਾ ਧੜ ਸਰੀਰ ਨਾਲੋਂ ਵੱਖ ਹੋ ਗਿਆ ਸੀ।
Publish Date: Sat, 24 Apr 2021 08:22 PM (IST)
Updated Date: Sun, 25 Apr 2021 12:11 AM (IST)
ਗੁਰਜੰਟ ਢੀਂਡਸਾ, ਮੂਨਕ : ਮੂਨਕ ਨੇੜਲੇ ਪਿੰਡ ਮੰਡਵੀ ਵਿਚ ਟਰਾਲੇ ਤੇ ਸਕੂਟਰੀ ਦੀ ਟੱਕਰ ਦੌਰਾਨ ਮੁੰਡੇ ਤੇ ਕੁੜੀ ਦੀ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ ਮਿ੍ਤਕਾਂ ਦਾ ਨਾਂ ਪਰਮਿੰਦਰ ਸਿੰਘ (18) ਨਿਵਾਸੀ ਭੁਟਾਲ ਕਲਾਂ ਅਤੇ ਉਸ ਦੇ ਮਾਮੇ ਦੀ ਧੀ ਜਸ਼ਨਪ੍ਰੀਤ ਕੌਰ ਨਿਵਾਸੀ ਚੱਠੇ ਸੀ।
ਦੱਸਿਆ ਗਿਆ ਹੈ ਕਿ ਪਰਮਿੰਦਰ ਸਿੰਘ ਤੇ ਜਸ਼ਨਪ੍ਰੀਤ ਕੌਰ ਕਿਸੇ ਕੰਮ ਲਈ ਜਾ ਰਹੇ ਸਨ ਤਾਂ ਰਸਤੇ ਵਿਚ ਟਰਾਲੇ ਨਾਲ ਟੱਕਰ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਵਿਅਕਤੀ ਦਾ ਧੜ ਸਰੀਰ ਨਾਲੋਂ ਵੱਖ ਹੋ ਗਿਆ ਸੀ। ਪੁਲਿਸ ਨੇ ਟਰਾਲਾ ਚਾਲਕ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।