ਕਾਕੜਾ ਪਿੰਡ ਦੀ ਪੰਚਾਇਤ ਨੇ ਕੀਤੀ ਨਿਵੇਕਲੀ ਪਹਿਲ
ਕਾਕੜਾ ਪਿੰਡ ਦੀ ਪੰਚਾਇਤ ਨੇ ਕੀਤੀ ਨਿਵੇਕਲੀ ਪਹਿਲ
Publish Date: Sat, 29 Mar 2025 03:28 PM (IST)
Updated Date: Sun, 30 Mar 2025 04:01 AM (IST)
ਕਾਕੜਾ ਪਿੰਡ ਦੀ ਪੰਚਾਇਤ ਨੇ ਕੀਤੀ ਨਿਵੇਕਲੀ ਪਹਿਲ
ਨਸ਼ਾ ਕਰਨ ਅਤੇ ਵੇਚਣ ਵਾਲੇ ਦੀ ਕੋਈ ਨਹੀਂ ਦੇਵੇਗਾ ਜਮਾਨਤ ਉਲੰਘਣਾ ਕਰਨ ਵਾਲੇ ਨੂੰ ਕੀਤਾ ਜਾਵੇਗਾ 31000 ਦਾ ਜੁਰਮਾਨਾ ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ, ਭਵਾਨੀਗੜ੍ਹ : ਇੱਕ ਪਾਸੇ ਜਿੱਥੇ ਸੂਬਾ ਸਰਕਾਰ ਨੇ ਨਸ਼ਿਆਂ ਵਿਰੁੱਧ ਇੱਕ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਸ਼ੁਰੂ ਕੀਤੀ ਹੋਈ ਹੈ ਉਥੇ ਹੀ ਆਮ ਲੋਕਾਂ ਨੇ ਵੀ ਸਰਕਾਰ ਦੀ ਇਸ ਮੁਹਿੰਮ ਚ ਸਹਿਯੋਗ ਕਰਨਾ ਸ਼ੁਰੂ ਕਰ ਦਿੱਤਾ ਹੈ ਜਿਸ ਦੇ ਚਲਦਿਆਂ ਭਵਾਨੀਗੜ੍ਹ ਦੇ ਪਿੰਡ ਦੀ ਕਾਕੜਾ ਦੀ ਪੰਚਾਇਤ ਨੇ ਪਿੰਡ ਦੇ ਪਤਵੰਤਿਆਂ ਦੀ ਸਹਿਮਤੀ ਨਾਲ ਪਿੰਡ ਦੀ ਭਲਾਈ ਲਈ ਕੁਝ ਮਤੇ ਪਾਸ ਕੀਤੇ ਹਨ । ਇਸ ਵਿੱਚ ਅਹਮ ਮਤਾ ਇਹ ਹੈ ਕਿ ਕੋਈ ਵੀ ਵਿਅਕਤੀ ਨਸ਼ਾ ਵੇਚਦਾ ਜਾਂ ਨਸ਼ਾ ਕਰਦਾ ਫੜਿਆ ਗਿਆ ਤਾਂ ਕੋਈ ਵੀ ਪਿੰਡ ਵਾਸੀ ਉਸਦੀ ਜਮਾਨਤ ਨਹੀਂ ਦੇਵੇਗਾ। ਇਸ ਤੋਂ ਇਲਾਵਾ ਇੱਕ ਮਤਾ ਇਹ ਵੀ ਪਾਇਆ ਗਿਆ ਕਿ ਪਿੰਡ ਵਿੱਚ ਖੁਸ਼ੀ ਦੇ ਸਮੇਂ ਤੇ ਜਦੋਂ ਖੁਸਰੇ (ਮਹੰਤ) ਵਧਾਈ ਲੈਣ ਆਉਦੇ ਹਨ ਉਹਨਾਂ ਨੂੰ 2100/- ਰੁਪਏ ਤੋਂ ਵੱਧ ਨਹੀਂ ਦੇਣਾ, ਇਸਤੋਂ ਘੱਟ ਵੀ ਦੇ ਸਕਦੇ ਹਾਂ, ਮਰਾਸੀ (ਭੰਡ) ਜਾਂ ਕੋਈ ਹੋਰ ਵਧਾਈ ਲੈਣ ਆਉਂਦਾ ਹੈ ਤਾਂ 500 ਰੁਪਏ ਤੋਂ ਵੱਧ ਨਹੀਂ। ਚੋਰੀ ਕਰਨ ਵਾਲੇ ਦਾ ਕਿਸੇ ਵੀ ਤਰ੍ਹਾਂ ਦੇ ਸਰੀਰਕ ਨੁਕਸਾਨ ਦਾ ਉਹ ਆਪ ਜਿੰਮੇਵਾਰ ਹੋਵੇਗਾ। ਮ੍ਰਿਤਕ ਵਿਅਕਤੀ ਦੇ ਅੰਗੀਠਾ ਸਾਹਿਬ (ਫੁੱਲਾਂ ਦੀ ਰਸਮ) ਦਾ ਟਾਇਮ ਸਰਦੀ ਵਿਚ 9:00 ਵਜੇ ਅਤੇ ਗਰਮੀ ਵਿਚ 8:00 ਵਜੇ ਹੋਵੇਗਾ, ਫੁੱਲਾਂ ਦੀ ਰਸਮ ਵੇਲੇ ਪਿੰਡ ਦੀ ਸੰਗਤ ਦਾ ਲੰਗਰ ਨਹੀਂ ਬਣੇਗਾ। ਪਿੰਡ ਵਿਚ ਕੋਈ ਵੀ ਟਰੈਕਟਰ ’ਤੇ ਉਚੀ ਅਵਾਜ ਵਿਚ ਡੈੱਕ ਨਹੀਂ ਵਜਾਏਗਾ ਅਤੇ ਨਾ ਹੀ ਬੁਲਟ ਤੇ ਪਟਾਕੇ ਵਜਾਏਗਾ, ਉਲੰਘਣਾ ਕਰਨ ਵਾਲੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਹਰਵਿੰਦਰ ਸਿੰਘ ਕਾਕੜਾ, ਪ੍ਰਿਤਪਾਲ ਸਿੰਘ ਗਿੱਲ, ਭਗਵੰਤ ਸਿੰਘ ਸਾਬਕਾ ਸਰਪੰਚ, ਮੇਜਰ ਸਿੰਘ ਸਰਪੰਚ, ਮਨਜਿੰਦਰ ਕੌਰ ਸਾਬਕਾ ਸਰਪੰਚ, ਸੁਖਦੇਵ ਸਿੰਘ ਜੱਸੜ, ਸਰਬਜੀਤ ਸਿੰਘ ਗੁਰਾਇਆ ਪ੍ਰਧਾਨ ਕੋਆ: ਸੁਸਾਇਟੀ, ਹਰਜੀਤ ਸਿੰਘ ਤੂਰ ਕਲੱਬ ਪ੍ਰਧਾਨ, ਭਾਈ ਬਲਵੀਰ ਸਿੰਘ, ਗੁਰਨਾਮ ਸਿੰਘ ਗੁਰਾਇਆ, ਰਮਨਜੀਤ ਸਿੰਘ ਬਿੱਟਾ, ਅਜੇ ਕੁਮਾਰ ਮਿੱਠੂ, ਗਗਨਦੀਪ ਸਿੰਘ ਗੋਲਡੀ, ਕਿਸਾਨ ਆਗੂ ਚੇਤ ਸਿੰਘ ਖਨਾਲੀਆ, ਕਸ਼ਮੀਰ ਸਿੰਘ ਕਾਕੜਾ, ਡਾ. ਗੁਰਵਿੰਦਰ ਸਿੰਘ ਪੰਚ ਤੇ ਹੋਰ ਵੀ ਪਤਵੰਤੇ ਸੱਜਣ ਹਾਜ਼ਰ ਸਨ। ਭੋਗ ਸਮੇਂ ਸਾਦਾ ਲੰਗਰ ਵਰਤਾਇਆ ਜਾਵੇਗਾ ਪਿੰਡ ਵਿਚ ਕਿਸੇ ਵਿਅਕਤੀ ਦੇ ਭੋਗ ਸਮੇਂ ਲੰਗਰ ਵਿਚ ਸਾਦਾ ਭੋਜਨ ਵਰਤਾਇਆ ਜਾਵੇਗਾ, ਮਿੱਠੇ ਵਿਚ ਖੀਰ, ਪ੍ਰਸ਼ਾਦ ਜਾਂ ਜਲੇਬੀ ਤੋਂ ਇਲਾ ਹੋਰ ਕੁਝ ਨਹੀਂ ਹੋਵੇਗਾ ਅਤੇ ਸੰਗਤ ਪਰਸ਼ਾਦਾ ਪੰਗਤ ਵਿਚ ਛਕੇਗੀ। ਪਿੰਡ ਵਿਚ ਖੁਸ਼ੀ ਸਮੇਂ ਡੀ.ਜੇ ਵਜਾਉਣ ਦਾ ਸਮਾਂ ਰਾਤ 11:00 ਵਜੇ ਤੱਕ ਹੋਵੇਗਾ। ਪਿੰਡ ਵਿੱਚ ਕੋਈ ਮੰਗਤਾ ਜਾਂ ਪ੍ਰਾਈਵੇਟ ਮੁਲਾਜਮ ਪੰਚਾਇਤ ਦੀ ਆਗਿਆ ਤੋਂ ਬਿਨਾ ਨਹੀਂ ਆਵੇਗਾ ਅਤੇ ਉਸਦੀ ਪਹਿਚਾਣ ਕੋਈ ਵੀ ਦੇਖ ਸਕਦਾ ਹੈ। ਕੋਈ ਵੀ ਸਮਾਨ ਵੇਚਣ ਵਾਲਾ ਖਾਸ ਕਰਕੇ ਸਿਰ ਦੇ ਵਾਲ ਵੇਚਣ ਤੇ ਖਰੀਦਣ ਦੇ ਸਖਤ ਮਨਾਹੀ ਹੋਵੇਗੀ। ਪਿੰਡ ਦੀ ਕੋਈ ਵੀ ਸਰਕਾਰੀ ਜਾਂ ਪੰਚਾਇਤੀ ਜ਼ਮੀਨ ਜਾਇਦਾਦ ਨੂੰ ਨੁਕਸਾਨ ਪਹੁੰਚਾਉਦਾ ਹੈ ਤਾਂ ਉਸ ਖਿਲਾਫ ਕਾਨੂੰਨੀ ਤੌਰ ਤੇ ਕਾਰਵਾਈ ਹੋਵੇਗੀ। ਉਕਤ ਮਤੇ ਪਿੰਡ ਦੀ ਪੰਚਾਇਤ ਅਤੇ ਪਤਵੰਤੇ ਸੱਜਣਾਂ ਦੀ ਸਹਿਮਤੀ ਨਾਲ ਪਾਏ ਗਏ ਹਨ, ਇਨ੍ਹਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ 31000 ਰੁਪਏ ਜੁਰਮਾਨਾ ਭੁਗਤਣਾ ਪਵੇਗਾ।