Punjab Weather Update: ਸੂਬੇ 'ਚ ਅੱਤ ਦੀ ਗਰਮੀ ਜਾਰੀ, ਆਗਾਮੀ ਪੰਜ ਦਿਨ ਤੱਕ ਹੀਟ ਵੇਵ ਦਾ ਯੈਲੋ ਅਲਰਟ ਜਾਰੀ
ਲੁਧਿਆਣਾ ਤੇ ਬਠਿੰਡਾ ਦਾ ਵੱਧ ਤੋਂ ਵੱਧ ਤਾਪਮਾਨ 40.1 ਡਿਗਰੀ ਸੈਲਸੀਅਸ, ਫ਼ਿਰੋਜ਼ਪੁਰ ਵਿਚ 39.5 ਡਿਗਰੀ, ਪਠਾਨਕੋਟ ਵਿਚ 39.2 ਡਿਗਰੀ, ਫ਼ਤਹਿਗੜ੍ਹ ਸਾਹਿਬ ਵਿਚ 39.1 ਡਿਗਰੀ, ਨਵਾਂਸ਼ਹਿਰ ਵਿਚ 38.6 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ।
Publish Date: Fri, 25 Apr 2025 09:35 AM (IST)
Updated Date: Fri, 25 Apr 2025 09:39 AM (IST)
ਜਾਗਰਣ ਸੰਵਾਦਦਾਤਾ, ਲੁਧਿਆਣਾ : ਪੰਜਾਬ ਵਿਚ ਆਗਾਮੀ ਦਿਨਾਂ ’ਚ ਹੀਟ ਵੇਵ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੌਰਾਨ ਸੂਬੇ ਦੇ ਕੁਝ ਜ਼ਿਲ੍ਹਿਆਂ ਵਿਚ ਇਸ ਦਾ ਪ੍ਰਭਾਵ ਦੇਖਣ ਨੂੰ ਮਿਲ ਸਕਦਾ ਹੈ। ਵੀਰਵਾਰ ਨੂੰ ਸੂਬੇ ਵਿਚ ਪਟਿਆਲਾ ਸਭ ਤੋਂ ਗਰਮ ਰਿਹਾ ਅਤੇ ਤਾਪਮਾਨ ਸਭ ਤੋਂ ਵੱਧ 41.3 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਲੁਧਿਆਣਾ ਤੇ ਬਠਿੰਡਾ ਦਾ ਵੱਧ ਤੋਂ ਵੱਧ ਤਾਪਮਾਨ 40.1 ਡਿਗਰੀ ਸੈਲਸੀਅਸ, ਫ਼ਿਰੋਜ਼ਪੁਰ ਵਿਚ 39.5 ਡਿਗਰੀ, ਪਠਾਨਕੋਟ ਵਿਚ 39.2 ਡਿਗਰੀ, ਫ਼ਤਹਿਗੜ੍ਹ ਸਾਹਿਬ ਵਿਚ 39.1 ਡਿਗਰੀ, ਨਵਾਂਸ਼ਹਿਰ ਵਿਚ 38.6 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। 24 ਘੰਟੇ ਵਿਚ ਸੂਬੇ ਭਾਰ ਦਾ ਔਸਤਨ ਤਾਪਮਾਨ 0.7 ਡਿਗਰੀ ਸੈਲਸੀਅਸ ਵਧਿਾ ਹੈ। ਮੌਸਮ ਵਿਭਾਗ ਚੰਡੀਗੜ੍ਹ ਦੇ ਅਗਾਊਂ ਅੰਦਾਜ਼ੇ ਮੁਤਾਬਕ ਸੂਬੇ ਵਿਚ ਸ਼ੁੱਕਰਵਾਰ ਤੋਂ ਹੀਟ ਵੇਵ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ ਜੋ ਕਿ 29 ਅਪ੍ਰੈਲ ਤੱਕ ਜਾਰੀ ਰਹੇਗਾ।