Fazilka News :ਪਿੰਡ ਡਿੱਬੀਪੁਰਾ ਜ਼ਾਫਰਾਂ ਦੇ ਮੌਜੂਦਾ ਸਰਪੰਚ ਦੀ ਸੜਕ ਹਾਦਸੇ 'ਚ ਮੌਤ
ਜਲਾਲਾਬਾਦ ਦੇ ਪਿੰਡ ਡਿੱਬਿਪੁਰਾ ਜ਼ਾਫਰਾਂ ਦੇ ਮੌਜੂਦਾ ਸਰਪੰਚ ਕੁਲਵੰਤ ਸਿੰਘ ਜੋ ਕਿ ਪੀਓਪੀ ਦਾ ਕੰਮ ਵੀ ਕਰਦਾ ਸੀ,ਪਿੰਡ ਤੋਂ ਜਲਾਲਾਬਾਦ ਕੰਮ ਲਈ ਆਇਆ ਹੋਇਆ ਸੀ।
Publish Date: Mon, 06 Oct 2025 10:23 PM (IST)
Updated Date: Mon, 06 Oct 2025 10:26 PM (IST)
ਬੰਪਲ ਭਠੇਜਾ. ਪੰਜਾਬੀ ਜਾਗਰਣ, ਜਲਾਲਾਬਾਦ : ਜਲਾਲਾਬਾਦ ਦੇ ਪਿੰਡ ਡਿੱਬਿਪੁਰਾ ਜ਼ਾਫਰਾਂ ਦੇ ਮੌਜੂਦਾ ਸਰਪੰਚ ਕੁਲਵੰਤ ਸਿੰਘ ਜੋ ਕਿ ਪੀਓਪੀ ਦਾ ਕੰਮ ਵੀ ਕਰਦਾ ਸੀ,ਪਿੰਡ ਤੋਂ ਜਲਾਲਾਬਾਦ ਕੰਮ ਲਈ ਆਇਆ ਹੋਇਆ ਸੀ।ਜਦ ਸ਼ਾਮ ਨੂੰ ਕੰਮ ਕਰਕੇ ਪਿੰਡ ਵਾਪਿਸ ਜਾ ਰਿਹਾ ਸੀ ਤਾਂ ਜਲਾਲਾਬਾਦ ਦੇ ਬਾਹਮਣੀ ਵਾਲਾ ਫਾਟਕ ਪਾਰ ਕਰਨ ਤੋਂ ਬਾਅਦ,ਪਿੰਡ ਘੂਰੀ ਵਾਲਾ ਦੇ ਮੋੜ 'ਤੇ ਇਹ ਹਾਦਸਾ ਵਾਪਰ ਗਿਆ।