- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਚੰਨੀ ਧੜੇ ਨੂੰ ਉਮੀਦ ਹੈ ਕਿ ਉਨ੍ਹਾਂ ਦੇ ਪੱਖ ’ਚ ਵੱਡੀ ਗਿਣਤੀ ’ਚ ਵਿਧਾਇਕਾਂ ਤੇ ਸੀਨੀਅਰ ਨੇਤਾਵਾਂ ਦੇ ਸਮਰਥਣ ਨੂੰ ਦੇਖਦੇ ਹੋਏ ਕਾਂਗਰਸ ਹਾਈ ਕਮਾਨ ਨੂੰ ਛੇਤੀ ਦਖ਼ਲ ਦੇਣਾ ਪਵੇਗਾ। ਸ਼ਨਿਚਰਵਾਰ ਨੂੰ ਬੈਠਕ ’ਚ ਚੰਨੀ ਧੜੇ ਦੇ 92 ਹਲਕਿਆਂ ਦੇ ਮੌਜੂਦਾ ਤੇ ਸਾਬਕਾ ਵਿਧਾਇਕ ਤੇ ਚੋਣ ਲੜ ਚੁੱਕੇ ਨੇਤਾ 2007 ਦੀਆਂ ਚੋਣਾਂ ’ਚ ਆਪਣੀ ਟਿਕਟ ਪੱਕੀ ਕਰਨ ਲਈ ਦਿੱਲੀ ’ਚ ਸ਼ਕਤੀ ਪ੍ਰਦਰਸ਼ਣ ਦਾ ਹਿੱਸਾ ਬਣਨ ਲਈ ਖ਼ੁਸ਼ੀ-ਖੁ਼ਸ਼ੀ ਤਿਆਰ ਹਨ।

ਸਟੇਟ ਬਿਊਰੋ, ਜਾਗਰਣ ਚੰਡੀਗੜ੍ਹ : ਪੰਜਾਬ ਕਾਂਗਰਸ ਦੀ ਅਗਵਾਈ ਬਾਰੇ ਚੱਲ ਰਹੀ ਖਿੱਚੋਤਾਣ ਹੁਣ ਦਿੱਲੀ ਤੱਕ ਪਹੁੰਚ ਸਕਦੀ ਹੈ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਧੜੇ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ’ਤੇ ਛੇਤੀ ਵਿਚਾਰ ਨਾ ਕੀਤਾ ਗਿਆ ਤਾਂ ਉਹ ਦਿੱਲੀ ’ਚ ਸ਼ਕਤੀ ਪ੍ਰਦਰਸ਼ਣ ਕਰਨਗੇ। ਚੰਨੀ ਧੜੇ ਦੇ ਆਗੂ ਦਿੱਲੀ ’ਚ ਵੀ ਹਾਈ ਕਮਾਨ ਦੇ ਸਾਹਮਣੇ ਉਸੇ ਤਰ੍ਹਾਂ ਪ੍ਰਦਰਸ਼ਣ ਕਰਨ ਦੀ ਤਿਆਰੀ ਕਰ ਰਹੇ ਹਨ ਜਿਵੇਂ ਬੀਤੇ ਸ਼ਨਿਚਰਵਾਰ ਨੂੰ ਸੂਬਾ ਇੰਚਾਰਜ ਭੁਪੇਸ਼ ਬਘੇਲ ਦੇ ਸਾਹਮਣੇ ਕੀਤਾ ਸੀ। ਚੰਨੀ ਧੜਾ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਹਟਾਉਣ ਦੀ ਮੰਗ ’ਤੇ ਅੜਿਆ ਹੈ। ਬਘੇਲ ਨੇ ਸਪਸ਼ਟ ਕਿਹਾ ਹੈ ਕਿ ਮੌਜੂਦਾ ਫ਼ੈਸਲੇ ’ਚ ਕਿਸੇ ਤਰ੍ਹਾਂ ਦਾ ਬਦਲਾਅ ਨਹੀਂ ਹੋਵੇਗਾ, ਪਰ ਉਹ ਪਾਰਟੀ ਨੇਤਾਵਾਂ ਦੀ ਗੱਲ ਹਾਈ ਕਮਾਨ ਤੱਕ ਪਹੁੰਚਾ ਦੇਣਗੇ।
ਚੰਨੀ ਧੜੇ ਨੂੰ ਉਮੀਦ ਹੈ ਕਿ ਉਨ੍ਹਾਂ ਦੇ ਪੱਖ ’ਚ ਵੱਡੀ ਗਿਣਤੀ ’ਚ ਵਿਧਾਇਕਾਂ ਤੇ ਸੀਨੀਅਰ ਨੇਤਾਵਾਂ ਦੇ ਸਮਰਥਣ ਨੂੰ ਦੇਖਦੇ ਹੋਏ ਕਾਂਗਰਸ ਹਾਈ ਕਮਾਨ ਨੂੰ ਛੇਤੀ ਦਖ਼ਲ ਦੇਣਾ ਪਵੇਗਾ। ਸ਼ਨਿਚਰਵਾਰ ਨੂੰ ਬੈਠਕ ’ਚ ਚੰਨੀ ਧੜੇ ਦੇ 92 ਹਲਕਿਆਂ ਦੇ ਮੌਜੂਦਾ ਤੇ ਸਾਬਕਾ ਵਿਧਾਇਕ ਤੇ ਚੋਣ ਲੜ ਚੁੱਕੇ ਨੇਤਾ 2007 ਦੀਆਂ ਚੋਣਾਂ ’ਚ ਆਪਣੀ ਟਿਕਟ ਪੱਕੀ ਕਰਨ ਲਈ ਦਿੱਲੀ ’ਚ ਸ਼ਕਤੀ ਪ੍ਰਦਰਸ਼ਣ ਦਾ ਹਿੱਸਾ ਬਣਨ ਲਈ ਖ਼ੁਸ਼ੀ-ਖੁ਼ਸ਼ੀ ਤਿਆਰ ਹਨ। ਵਿਦੇਸ਼ ਤੋਂ ਰਾਹੁਲ ਗਾਂਧੀ ਵੀ ਪਰਤ ਆਏ ਹਨ ਤੇ ਸੰਭਾਵਨਾ ਹੈ ਕਿ ਭੁਪੇਸ਼ ਬਘੇਲ ਨੂੰ ਸਥਿਤੀ ਦੀ ਰਿਪੋਰਟ ਲੈਣ ਤੋਂ ਬਾਅਦ ਉਹ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਉਨ੍ਹਾਂ ਦੇ ਧੜੇ ਦੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਓਪੀ ਸੋਨੀ ਤੇ ਪਰਗਟ ਸਿੰਘ ਗੱਲਬਾਤ ਲਈ ਇਸੇ ਹਫ਼ਤੇ ਦਿੱਲੀ ਬੁਲਾ ਸਕਦੇ ਹਨ।
ਬਘੇਲ ਦੀ ਮੌਜੂਦਗੀ ’ਚ ਰਾਣਾ ਗੁਰਜੀਤ ਸਿੰਘ ਦੇ ਘਰ ਇਕੱਠੇ ਹੋਏ ਚੰਨੀ ਧੜੇ ਦੇ ਨੇਤਾਵਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਕਾਂਗਰਸ ਦੇ ਜ਼ਮੀਨ ਨਾਲ ਜੁੜੇ ਆਗੂਆਂ ਤੇ ਵਰਕਰਾਂ ਦੀ ਗੱਲ ਨਾ ਸੁਣੀ ਗਈ ਤਾਂ ਅਗਲੀਆਂ ਚੋਣਾਂ ’ਚ ਕਾਂਗਰਸ ਪਾਰਟੀ ਦਾ ਸੱਤਾ ਹਾਸਲ ਕਰਨ ਦਾ ਟੀਚਾ ਪੂਰਾ ਨਹੀਂ ਹੋਵੇਗਾ। ਬਘੇਲ ਦੇ ਸਾਹਮਣੇ ਸਾਰੇ ਨੇਤਾਵਾਂ ਨੇ ਦੋ ਵਾਰ ਹੱਥ ਚੁੱਕ ਕੇ ਲੀਡਰਸ਼ਿਪ ਬਦਲਣ ਦੀ ਮੰਗ ਕੀਤੀ ਸੀ। ਹੁਣ ਹਾਈ ਕਮਾਨ ਦੇ ਸਾਹਮਣੇ ਦੁਚਿੱਤੀ ਦੀ ਸਥਿਤੀ ਇਸ ਲਈ ਵੀ ਹੈ ਕਿਉੰਕਿ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪਾਰਟੀ ਦੇ ਸੰਗਠਨ ਵਿਸਥਾਰ ਤੇ ਮਜ਼ਬੂਤੀ ਲਈ ਕਾਫ਼ੀ ਕੰਮ ਕੀਤਾ ਹੈ। ਇਸ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ। ਇਸ ਹਾਲਤ ’ਚ ਜੇਕਰ ਧੜੇਬਾਜ਼ੀ ਦੂਰੀ ਨਾ ਹੋਈ ਤਾਂ 2027 ਦੀਆਂ ਵਿਧਾਨ ਸਬਾ ਚੋਣਾਂ ’ਚ ਪਾਰਟੀ ਨੂੰ ਨੁਕਸਾਨ ਚੁੱਕਣਾ ਪੈ ਸਕਦਾ ਹੈ। ਕਾਂਗਰਸ ’ਚ ਧੜੇਬਾਜ਼ੀ ਦੀ ਸਥਿਤੀ ਪਹਿਲੀ ਵਾਰ ਨਹੀਂ ਹੈ। 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ’ਚ ਅਜਿਹੀ ਸਥਿਤੀ ਬਣੀ ਸੀ ਜਦੋਂ ਨਵਜੋਤ ਸਿੱਧੀ ਦੀ ਅਗਵਾਈ ’ਚ ਨੇਤਾਵਾਂ ਦੀ ਨਾਰਾਜ਼ਗੀ ਕਾਰਨ ਕੈਪਟਨ ਅਮਰਿੰਦਰ ਸਿੰਘ ਨੂੰ ਸੀਐੱਮ ਦੇ ਅਹੁਦੇ ਤੋਂ ਹਟਾਇਆ ਗਿਆ ਸੀ। ਇਸ ਤੋਂ ਪਹਿਲਾਂ ਰਾਜਿੰਦਰ ਕੌਰ ਭੱਠਲ ਦੀ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਧੜੇਬੰਦੀ ਨਾਲ ਵੀ ਪਾਰਟੀ ਨੂੰ ਨੁਕਸਾਨ ਹੋਇਆ ਸੀ।