Corona in Punjab : ਪੰਜਾਬ 'ਚ ਕੋਰੋਨਾ ਨੇ ਧਾਰਿਆ ਗੰਭੀਰ ਰੂਪ, 24 ਘੰਟਿਆਂ 'ਚ 92 ਮੌਤਾਂ, 5724 ਨਵੇਂ ਕੇਸ
ਇਸ ਦੌਰਾਨ ਸੂਬੇ 'ਚ ਸਭ ਤੋਂ ਜ਼ਿਆਦਾ ਮੌਤਾਂ ਅੰਮਿ੍ਤਸਰ 'ਚ 11 ਹੋਈਆਂ। ਇਨ੍ਹਾਂ ਤੋਂ ਇਲਾਵਾ ਬਠਿੰਡੇ 'ਚ 6, ਫ਼ਰੀਦਕੋਟ 'ਚ ਦੋ, ਫ਼ਤਹਿਗੜ੍ਹ ਸਾਹਿਬ 'ਚ 1, ਫਾਜ਼ਿਲਕਾ 'ਚ 3, ਫਿਰੋਜ਼ਪੁਰ 'ਚ ਇਕ, ਗੁਰਦਾਸਪੁਰ 'ਚ ਅੱਠ, ਹੁਸ਼ਿਆਰਪੁਰ 'ਚ ਪੰਜ, ਕਪੂਰਥਲਾ 'ਚ ਤਿੰਨ, ਜਲੰਧਰ 'ਚ ਛੇ, ਲੁਧਿਆਣੇ 'ਚ 10, ਮੋਗੇ 'ਚ 2, ਮੋਹਾਲੀ 'ਚ 11, ਮੁਕਤਸਰ 'ਚ ਤਿੰਨ, ਪਠਾਨਕੋਟ 'ਚ ਦੋ, ਪਟਿਆਲੇ 'ਚ 7, ਰੋਪੜ 'ਚ 3, ਸੰਗਰੂਰ 'ਚ 6 ਤੇ ਤਰਨਤਾਰਨ 'ਚ 2 ਮੌਤਾਂ ਸ਼ਾਮਲ ਹਨ।
Publish Date: Sat, 24 Apr 2021 08:47 PM (IST)
Updated Date: Sun, 25 Apr 2021 07:06 AM (IST)
ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਪੰਜਾਬ 'ਚ ਕੋਰੋਨਾ ਲਗਾਤਾਰ ਗੰਭੀਰ ਰੂਪ ਧਾਰਨ ਕਰ ਰਿਹਾ ਹੈ। ਪਿਛਲੇ 24 ਘੰਟਿਆਂ 'ਚ ਸੂਬੇ 'ਚ 92 ਲੋਕਾਂ ਦੀ ਮੌਤ ਹੋ ਗਈ ਜਦਕਿ 5724 ਨਵੇਂ ਕੇਸ ਸਾਹਮਣੇ ਆਏ। ਇਸ ਦੌਰਾਨ 2949 ਲੋਕਾਂ ਨੇ ਕੋਰੋਨਾ ਤੋਂ ਜੰਗ ਜਿੱਤੀ। ਸੂਬੇ 'ਚ ਜਿਹੜੇ ਨਵੇਂ ਕੇਸ ਸਾਹਮਣੇ ਆਏ ਹਨ, ਉਨ੍ਹਾਂ 'ਚ ਸਭ ਤੋਂ ਜ਼ਿਆਦਾ ਲੁਧਿਆਣੇ 'ਚ 861, ਜਲੰਧਰ 'ਚ 544, ਮੋਹਾਲੀ 'ਚ 802, ਪਟਿਆਲੇ 'ਚ 465, ਅੰਮਿ੍ਤਸਰ 'ਚ 385, ਹੁਸ਼ਿਆਰਪੁਰ 'ਚ 218, ਬਠਿੰਡੇ 'ਚ 592, ਗੁਰਦਾਸਪੁਰ 'ਚ 206, ਕਪੂਰਥਲਾ 'ਚ 131, ਨਵਾਂਸ਼ਹਿਰ 'ਚ 56, ਪਠਾਨਕੋਟ 'ਚ 217, ਸੰਗਰੂਰ 'ਚ 142, ਫਿਰੋਜ਼ਪੁਰ 'ਚ 107, ਰੋਪੜ 'ਚ 151, ਫ਼ਰੀਦਕੋਟ 'ਚ 100, ਫਾਜ਼ਿਲਕਾ 'ਚ 170, ਮੁਕਤਸਰ 'ਚ 109, ਫ਼ਤਹਿਗੜ੍ਹ ਸਾਹਿਬ 'ਚ 66, ਤਰਨਤਾਰਨ 'ਚ 100, ਮੋਗੇ 'ਚ 37, ਮਾਨਸੇ 'ਚ 220 ਤੇ ਬਰਨਾਲੇ 'ਚ 45 ਸ਼ਾਮਲ ਹਨ।