Amritsar News: ਥਾਰ ਸਵਾਰ ਔਰਤ ਨੇ ਕੀਤਾ ਪੁਲਿਸ ਦਾ ਪਿੱਛਾ, ਫਿਲਮੀ ਅੰਦਾਜ਼ ’ਚ ਜਾਮ ’ਚ ਪਤੀ ਨੂੰ ਛੁਡਾ ਕੇ ਲੈ ਗਈ
ਜਲੰਧਰ ਤੇ ਕਰਤਾਰਪੁਰ ਥਾਣੇ ਵਿਚ ਤਾਇਨਾਤ ਏਐੱਸਆਈ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ 2017 ਵਿਚ ਬਲਵੰਤ ਸਿੰਘ ਨਾਂ ਦੇ ਪ੍ਰਾਪਰਟੀ ਡੀਲਰ ਵਿਰੁੱਧ ਧੋਖਾਧੜੀ ਕਰ ਕੇ ਜ਼ਮੀਨ ਹੜੱਪਣ ਦਾ ਕੇਸ ਦਰਜ ਕਰਵਾਇਆ ਸੀ। ਇਹ ਮਾਮਲਾ ਹਾਲੇ ਅਦਾਲਤ ਵਿਚ ਚੱਲ ਰਿਹਾ ਹੈ ਪਰ ਇਸ ਦੌਰਾਨ ਇਕ ਹੋਰ ਵਿਅਕਤੀ ਸੰਜੇ ਸਿੰਘ ਨੇ ਜਾਅਲੀ ਕਾਗਜ਼ਾਤ ਤਿਆਰ ਕਰ ਕੇ ਉਨ੍ਹਾਂ ਦੀ ਜ਼ਮੀਨ ਦੀ ਰਜਿਸਟਰੀ ਕਰਵਾ ਲਈ।
Publish Date: Sun, 29 Mar 2026 08:08 AM (IST)
Updated Date: Sun, 29 Mar 2026 08:13 AM (IST)
ਜਾਗਰਣ ਸੰਵਾਦਦਾਤਾ, ਅੰਮ੍ਰਿਤਸਰ : ਪੰਜਾਬ ਵਿਚ ਧੋਖਾਧੜੀ ਦੇ ਦੋਸ਼ ਵਿਚ ਗ੍ਰਿਫ਼ਤਾਰ ਇਕ ਵਿਅਕਤੀ ਨੂੰ ਉਸ਼ ਦੀ ਪਤਨੀ ਫਿਲਮੀ ਅੰਦਾਜ਼ ਵਿਚ ਪੁਲਿਸ ਦੀ ਹਿਰਾਸਤ ਵਿੱਚੋਂ ਛੁਡਾ ਕੇ ਲੈ ਗਈ। ਥਾਰ ਵਿਚ ਸਵਾਰ ਹੋ ਕੇ ਪੁਲਿਸ ਪਾਰਟੀ ਦੇ ਵਾਹਨ ਦਾ ਪਿੱਛਾ ਕਰ ਰਹੀ ਔਰਤ ਨੇ ਘਟਨਾ ਨੂੰ ਉਸ ਸਮੇਂ ਅੰਜਾਮ ਦਿੱਤਾ, ਜਦੋਂ ਜਾਮ ਕਾਰਨ ਵਾਹਨ ਫਸਿਆ ਹੋਇਆ ਸੀ। ਮੌਕਾ ਦੇਖ ਕੇ ਮੁਲਜ਼ਮ ਪੁਲਿਸ ਦੇ ਵਾਹਨ ਵਿੱਚੋਂ ਉਤਰ ਕੇ ਥਾਰ ਵਿਚ ਸਵਾਰ ਹੋ ਗਿਆ ਤੇ ਉਸ ਦੀ ਪਤਨੀ ਥਾਰ ਨੂੰ ਜਾਮ ਵਿੱਚੋਂ ਕੱਢਣ ਵਿਚ ਸਫਲ ਰਹੀ। ਉਥੇ ਪੁਲਿਸ ਦਾ ਵਾਹਨ ਜਾਮ ਵਿਚ ਹੀ ਫਸਿਆ ਰਿਹਾ। ਫ਼ਰਾਰ ਮੁਲਜ਼ਮ ਦੀ ਪਛਾਣ ਸੰਜੇ ਸਿੰਘ ਵਜੋਂ ਹੋਈ ਹੈ।
ਜਲੰਧਰ ਤੇ ਕਰਤਾਰਪੁਰ ਥਾਣੇ ਵਿਚ ਤਾਇਨਾਤ ਏਐੱਸਆਈ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ 2017 ਵਿਚ ਬਲਵੰਤ ਸਿੰਘ ਨਾਂ ਦੇ ਪ੍ਰਾਪਰਟੀ ਡੀਲਰ ਵਿਰੁੱਧ ਧੋਖਾਧੜੀ ਕਰ ਕੇ ਜ਼ਮੀਨ ਹੜੱਪਣ ਦਾ ਕੇਸ ਦਰਜ ਕਰਵਾਇਆ ਸੀ। ਇਹ ਮਾਮਲਾ ਹਾਲੇ ਅਦਾਲਤ ਵਿਚ ਚੱਲ ਰਿਹਾ ਹੈ ਪਰ ਇਸ ਦੌਰਾਨ ਇਕ ਹੋਰ ਵਿਅਕਤੀ ਸੰਜੇ ਸਿੰਘ ਨੇ ਜਾਅਲੀ ਕਾਗਜ਼ਾਤ ਤਿਆਰ ਕਰ ਕੇ ਉਨ੍ਹਾਂ ਦੀ ਜ਼ਮੀਨ ਦੀ ਰਜਿਸਟਰੀ ਕਰਵਾ ਲਈ। ਇਸ ਮਾਮਲੇ ਦੀ ਸ਼ਿਕਾਇਤ ਉਨ੍ਹਾਂ ਨੇ ਗੇਟ ਹਕੀਮਾਂ ਥਾਣੇ ਵਿਚ ਦਰਜ ਕਰਵਾਈ ਸੀ। ਜਾਂਚ ਵਿਚ ਦੋਸ਼ ਸਹੀ ਪਾਏ ਜਾਣ ਤੋਂ ਬਾਅਦ ਉਹ ਗੇਟ ਹਕੀਮਾਂ ਥਾਣੇ ਦੀ ਪੁਲਿਸ ਪਾਰਟੀ ਨੂੰ ਲੈ ਕੇ ਸੰਜੇ ਨੂੰ ਫੜਨ ਪੁੱਜੇ ਸਨ। ਪੁਲਿਸ ਨੇ ਇਸ ਮੁਲਜ਼ਮ ਨੂੰ ਫੜਿਆ ਤੇ ਵਾਹਨ ਵਿਚ ਥਾਣੇ ਲੈ ਕੇ ਜਾ ਰਹੀ ਸੀ। ਏਐੱਸਆਈ ਨੇ ਦੱਸਿਆ ਕਿ ਰਸਤੇ ਵਿਚ ਜਾਮ ਕਾਰਨ ਵਾਹਨ ਰੁਕਦੇ ਹੀ ਸੰਜੇ ਹੇਠਾਂ ਉਤਰ ਗਿਆ ਤੇ ਲਾਗੇ ਖੜ੍ਹੀ ਥਾਰ ਵਿਚ ਸਵਾਰ ਹੋ ਗਿਆ। ਇਸ ਮਾਮਲੇ ਵਿਚ ਗੇਟ ਹਕੀਮਾਂ ਥਾਣੇ ਦੀ ਪੁਲਿਸ ਨੇ ਕੁਝ ਵੀ ਕਹਿਣ ਨਾਂਹ ਕਰ ਦਿੱਤੀ ਹੈ।