ਦਿੱਲੀ ਦੇ ਪਾਂਡਵ ਨਗਰ 'ਚ ਚਾਕੂ ਮਾਰ ਕੇ ਔਰਤ ਦੀ ਹੱਤਿਆ, ਪੈਟਰੋਲ ਪਾ ਕੇ ਸਾੜੀ ਲਾਸ਼; ਪ੍ਰਿੰਅਕਾ ਨੇ ਜਨਵਰੀ 'ਚ ਕਰਵਾਇਆ ਸੀ ਦੂਜਾ ਵਿਆਹ
ਇਹ ਵੀ ਸ਼ੱਕ ਹੈ ਕਿ ਦੋਸ਼ੀ ਨੇ ਇਸ ਕਤਲ ਨੂੰ ਲੁੱਟ ਦੇ ਵਿਰੋਧ ਵਿੱਚ ਕੀਤੇ ਗਏ ਕਤਲ ਵਜੋਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਘਰ ਵਿੱਚ ਸਾਮਾਨ ਖਿਲਰਿਆ ਹੋਇਆ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਤੇ ਪੋਸਟਮਾਰਟਮ ਲਈ ਐਲਬੀਐਸ ਹਸਪਤਾਲ ਭੇਜ ਦਿੱਤਾ ਹੈ
Publish Date: Thu, 24 Apr 2025 11:00 AM (IST)
Updated Date: Thu, 24 Apr 2025 11:10 AM (IST)
ਜਾਸ, ਪੂਰਬੀ ਦਿੱਲੀ: ਪਾਂਡਵ ਨਗਰ ਥਾਣਾ ਖੇਤਰ ਵਿੱਚ ਦਿਨ-ਦਿਹਾੜੇ ਇੱਕ ਔਰਤ ਦੀ ਉਸ ਘਰ ਅੰਦਰ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਕਤਲ ਤੋਂ ਬਾਅਦ ਲਾਸ਼ 'ਤੇ ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ ਗਈ। ਮ੍ਰਿਤਕਾ ਦੀ ਪਛਾਣ ਪ੍ਰਿਅੰਕਾ ਵਜੋਂ ਹੋਈ ਹੈ। ਔਰਤ ਦੇ ਸਾਬਕਾ ਪਤੀ 'ਤੇ ਕਤਲ ਦਾ ਸ਼ੱਕ ਹੈ।
ਇਹ ਵੀ ਸ਼ੱਕ ਹੈ ਕਿ ਦੋਸ਼ੀ ਨੇ ਇਸ ਕਤਲ ਨੂੰ ਲੁੱਟ ਦੇ ਵਿਰੋਧ ਵਿੱਚ ਕੀਤੇ ਗਏ ਕਤਲ ਵਜੋਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਘਰ ਵਿੱਚ ਸਾਮਾਨ ਖਿਲਰਿਆ ਹੋਇਆ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਤੇ ਪੋਸਟਮਾਰਟਮ ਲਈ ਐਲਬੀਐਸ ਹਸਪਤਾਲ ਭੇਜ ਦਿੱਤਾ ਹੈ। ਪੁਲਿਸ ਔਰਤ ਦੇ ਸਾਬਕਾ ਪਤੀ ਸੰਦੀਪ ਦੀ ਭਾਲ ਲਈ ਛਾਪੇਮਾਰੀ ਕਰ ਰਹੀ ਹੈ। ਪਾਂਡਵ ਨਗਰ ਪੁਲਿਸ ਸਟੇਸ਼ਨ ਨੇ ਕਤਲ ਸਮੇਤ ਕਈ ਧਾਰਾਵਾਂ ਤਹਿਤ ਐਫਆਈਆਰ ਦਰਜ ਕੀਤੀ ਹੈ।
ਘਟਨਾ ਸਮੇਂ ਪਤੀ ਅਰੁਣ ਕਿੱਥੇ ਸੀ?
ਪ੍ਰਿਅੰਕਾ ਆਪਣੇ ਪਰਿਵਾਰ ਤੇ ਪਤੀ ਨਾਲ ਪਟਪੜਗੰਜ ਪਿੰਡ ਵਿੱਚ ਕਿਰਾਏ 'ਤੇ ਰਹਿੰਦੀ ਸੀ। ਪਰਿਵਾਰ ਵਿੱਚ ਪਤੀ ਅਰੁਣ ਹੈ। ਅਰੁਣ ਦਾ ਕਾਰੋਬਾਰ ਮਸਾਲੇ ਸਪਲਾਈ ਕਰਨਾ ਹੈ। ਪਰਿਵਾਰ ਨੇ ਕਿਹਾ ਕਿ ਇਹ ਪ੍ਰਿਅੰਕਾ ਦਾ ਦੂਜਾ ਵਿਆਹ ਸੀ। ਉਸ ਨੇ ਪਿਛਲੇ ਜਨਵਰੀ ਵਿੱਚ ਅਰੁਣ ਨਾਲ ਵਿਆਹ ਕਰਵਾਇਆ ਸੀ। ਅਰੁਣ ਬੁੱਧਵਾਰ ਨੂੰ ਕੰਮ 'ਤੇ ਗਿਆ ਹੋਇਆ ਸੀ।
ਪੁਲਿਸ ਨੂੰ ਫਰਸ਼ 'ਤੇ ਸੜੀ ਹੋਈ ਲਾਸ਼ ਮਿਲੀ
ਸ਼ਾਮ 5 ਵਜੇ ਦੇ ਕਰੀਬ ਇੱਕ ਗੁਆਂਢੀ ਨੇ ਪੁਲਿਸ ਨੂੰ ਫ਼ੋਨ ਕਰਕੇ ਦੱਸਿਆ ਕਿ ਘਰ ਦੇ ਇੱਕ ਕਮਰੇ ਵਿੱਚ ਅੱਗ ਲੱਗ ਗਈ ਹੈ। ਅੰਦਰ ਇੱਕ ਔਰਤ ਵੀ ਹੈ। ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ। ਅੱਗ 'ਤੇ ਕਾਬੂ ਪਾ ਲਿਆ ਗਿਆ। ਔਰਤ ਦੀ ਲਾਸ਼ ਫਰਸ਼ 'ਤੇ ਸੜੀ ਹੋਈ ਹਾਲਤ ਵਿੱਚ ਪਈ ਮਿਲੀ।
ਪੇਟ ਸਮੇਤ ਸਰੀਰ ਦੇ ਕਈ ਹਿੱਸਿਆਂ 'ਤੇ ਚਾਕੂ ਦੇ ਨਿਸ਼ਾਨ ਸਨ। ਘਰ ਵਿੱਚ ਸਾਮਾਨ ਖਿਲਰਿਆ ਹੋਇਆ ਸੀ। ਜ਼ਿਲ੍ਹਾ ਪੁਲਿਸ ਡਿਪਟੀ ਕਮਿਸ਼ਨਰ ਅਭਿਸ਼ੇਕ ਧਨੀਆ ਨੇ ਕਿਹਾ ਕਿ ਪਰਿਵਾਰਕ ਮੈਂਬਰਾਂ ਨੇ ਔਰਤ ਦੇ ਸਾਬਕਾ ਪਤੀ 'ਤੇ ਕਤਲ ਦਾ ਸ਼ੱਕ ਪ੍ਰਗਟ ਕੀਤਾ ਹੈ। ਘਰ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰਕੇ ਮੁਲਜ਼ਮਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।