ਸਜ਼ਾ ਮੁਅੱਤਲ ਹੋਣ ਦੇ ਬਾਵਜੂਦ ਜੇਲ੍ਹ 'ਚ ਕਿਉਂ ਰਹੇਗਾ ਕੁਲਦੀਪ ਸੇਂਗਰ? ਦਿੱਲੀ HC ਦੇ ਹੁਕਮਾਂ ਤੋਂ ਬਾਅਦ ਵੀ ਅਧੂਰੀ ਰਹਿ ਗਈ ਰਿਹਾਈ
Delhi High Court ਦਾ ਨਵਾਂ ਹੁਕਮ ਸਿਰਫ਼ ਪਹਿਲੇ ਮਾਮਲੇ ਯਾਨੀ ਨਾਲ ਜੁੜਿਆ ਹੈ ਕਿਉਂਕਿ ਦੂਜੇ ਮਾਮਲੇ 'ਚ ਉਨ੍ਹਾਂ ਦੀ ਸਜ਼ਾ ਬਰਕਰਾਰ ਹੈ, ਉਸ ਨੂੰ ਮੁਅੱਤਲ ਨਹੀਂ ਕੀਤਾ ਗਿਆ ਅਤੇ ਨਾ ਹੀ ਉਸ ਵਿੱਚ ਜ਼ਮਾਨਤ ਮਿਲੀ ਹੈ, ਇਸ ਲਈ ਸੇਂਗਰ ਨੂੰ ਅਜੇ ਵੀ ਤਿਹਾੜ ਜੇਲ੍ਹ 'ਚ ਰਹਿਣਾ ਪਵੇਗਾ।
Publish Date: Wed, 24 Dec 2025 03:46 PM (IST)
Updated Date: Wed, 24 Dec 2025 03:52 PM (IST)
ਡਿਜੀਟਲ ਡੈਸਕ, ਨਵੀਂ ਦਿੱਲੀ : ਉਨਾਵ ਗੈਂਗਰੇਪ ਮਾਮਲੇ 'ਚ ਉਮਰਕੈਦ ਦੀ ਸਜ਼ਾ ਕੱਟ ਰਹੇ ਭਾਜਪਾ ਤੋਂ ਬਰਖ਼ਾਸਤ ਸਾਬਕਾ ਵਿਧਾਇਕ ਕੁਲਦੀਪ ਸਿੰਘ ਸੇਂਗਰ ਨੂੰ ਦਿੱਲੀ ਹਾਈ ਕੋਰਟ ਤੋਂ ਰਾਹਤ ਤਾਂ ਮਿਲੀ ਹੈ ਪਰ ਉਨ੍ਹਾਂ ਨੂੰ ਇਸ ਦਾ ਫਾਇਦਾ ਨਹੀਂ ਹੋਵੇਗਾ। ਅਦਾਲਤ ਨੇ ਉਨ੍ਹਾਂ ਦੀ ਉਮਰਕੈਦ ਦੀ ਸਜ਼ਾ ਨੂੰ ਮੁਅੱਤਲ (Suspend) ਕਰਦੇ ਹੋਏ ਜ਼ਮਾਨਤ ਮਨਜ਼ੂਰ ਕਰ ਲਈ ਹੈ। ਹਾਲਾਂਕਿ, ਇਸ ਫੈਸਲੇ ਦੇ ਬਾਵਜੂਦ ਕੁਲਦੀਪ ਸਿੰਘ ਸੇਂਗਰ ਫਿਲਹਾਲ ਜੇਲ੍ਹ ਤੋਂ ਬਾਹਰ ਨਹੀਂ ਆ ਸਕਣਗੇ ਅਤੇ ਉਨ੍ਹਾਂ ਦੀ ਰਿਹਾਈ ਅਧੂਰੀ ਹੀ ਰਹਿ ਗਈ ਹੈ।
ਜ਼ਮਾਨਤ ਮਿਲੀ, ਫਿਰ ਵੀ ਜੇਲ੍ਹ 'ਚ ਕਿਉਂ ਰਹਿਣਗੇ ਸੇਂਗਰ?
ਕਾਨੂੰਨੀ ਮਾਹਿਰਾਂ ਅਨੁਸਾਰ, ਕੁਲਦੀਪ ਸੇਂਗਰ ਵਿਰੁੱਧ ਦੋ ਮੁੱਖ ਮਾਮਲੇ ਚੱਲ ਰਹੇ ਹਨ:
ਉਨਾਵ ਗੈਂਗਰੇਪ ਮਾਮਲਾ: ਜਿਸ ਵਿਚ ਉਨ੍ਹਾਂ ਨੂੰ ਉਮਰਕੈਦ ਦੀ ਸਜ਼ਾ ਹੋਈ ਸੀ।
ਪੀੜਤਾ ਦੇ ਪਿਤਾ ਦੀ ਪੁਲਿਸ ਹਿਰਾਸਤ 'ਚ ਮੌਤ : ਇਸ ਮਾਮਲੇ 'ਚ ਉਨ੍ਹਾਂ ਨੂੰ 10 ਸਾਲ ਦੀ ਸਜ਼ਾ ਸੁਣਾਈ ਗਈ ਹੈ।
ਦਿੱਲੀ ਹਾਈ ਕੋਰਟ ਦਾ ਨਵਾਂ ਹੁਕਮ ਸਿਰਫ਼ ਪਹਿਲੇ ਮਾਮਲੇ ਯਾਨੀ ਉਨਾਵ ਗੈਂਗਰੇਪ ਨਾਲ ਜੁੜਿਆ ਹੈ ਕਿਉਂਕਿ ਦੂਜੇ ਮਾਮਲੇ 'ਚ ਉਨ੍ਹਾਂ ਦੀ ਸਜ਼ਾ ਬਰਕਰਾਰ ਹੈ, ਉਸ ਨੂੰ ਮੁਅੱਤਲ ਨਹੀਂ ਕੀਤਾ ਗਿਆ ਅਤੇ ਨਾ ਹੀ ਉਸ ਵਿੱਚ ਜ਼ਮਾਨਤ ਮਿਲੀ ਹੈ, ਇਸ ਲਈ ਸੇਂਗਰ ਨੂੰ ਅਜੇ ਵੀ ਤਿਹਾੜ ਜੇਲ੍ਹ 'ਚ ਰਹਿਣਾ ਪਵੇਗਾ।
ਜ਼ਮਾਨਤ ਦੀਆਂ ਸ਼ਰਤਾਂ
ਜਸਟਿਸ ਸੁਬਰਾਮਨੀਅਮ ਪ੍ਰਸਾਦ ਅਤੇ ਜਸਟਿਸ ਹਰੀਸ਼ ਵੈਦਿਆਨਾਥਨ ਸ਼ੰਕਰ ਦੀ ਬੈਂਚ ਨੇ ਸੇਂਗਰ ਨੂੰ ਜ਼ਮਾਨਤ ਦਿੰਦੇ ਸਮੇਂ ਕਈ ਸਖ਼ਤ ਸ਼ਰਤਾਂ ਲਗਾਈਆਂ ਹਨ :
15 ਲੱਖ ਰੁਪਏ ਦਾ ਨਿੱਜੀ ਮੁਚੱਲਕਾ ਤੇ ਤਿੰਨ ਸਥਾਨਕ ਜ਼ਮਾਨਤੀ ਪੇਸ਼ ਕਰਨੇ ਹੋਣਗੇ।
ਪੀੜਤਾ ਦੇ ਘਰੋਂ 5 ਕਿਲੋਮੀਟਰ ਦੇ ਦਾਇਰੇ 'ਚ ਜਾਣ 'ਤੇ ਪਾਬੰਦੀ।
ਹਰ ਸੋਮਵਾਰ ਸਵੇਰੇ ਸਥਾਨਕ ਪੁਲਿਸ ਸਟੇਸ਼ਨ 'ਚ ਹਾਜ਼ਰੀ ਲਗਵਾਉਣੀ ਹੋਵੇਗੀ।
ਪਾਸਪੋਰਟ ਅਦਾਲਤ 'ਚ ਜਮ੍ਹਾ ਰਹੇਗਾ ਤੇ ਬਿਨਾਂ ਇਜਾਜ਼ਤ ਦਿੱਲੀ ਜਾਂ ਦੇਸ਼ ਨਹੀਂ ਛੱਡ ਸਕਣਗੇ।
ਪੀੜਤਾ ਦੇ ਪਰਿਵਾਰ ਦਾ ਗੁੱਸਾ ਤੇ ਸੁਪਰੀਮ ਕੋਰਟ ਦੀ ਤਿਆਰੀ
ਹਾਈ ਕੋਰਟ ਦੇ ਫੈਸਲੇ ਨੇ ਰੇਪ ਪੀੜਤਾ ਅਤੇ ਉਸ ਦੇ ਪਰਿਵਾਰ ਨੂੰ ਡੂੰਘੇ ਸਦਮੇ 'ਚ ਪਾ ਦਿੱਤਾ ਹੈ। ਪੀੜਤਾ ਨੇ ਕਿਹਾ, "ਮੈਂ ਇਨਸਾਫ਼ ਲਈ ਸੁਪਰੀਮ ਕੋਰਟ ਜਾਵਾਂਗੀ। ਮੈਨੂੰ ਉਮੀਦ ਹੈ ਕਿ ਉੱਥੇ ਇਨਸਾਫ਼ ਮਿਲੇਗਾ।" ਉਨ੍ਹਾਂ ਦੋਸ਼ ਲਾਇਆ ਕਿ ਗਵਾਹਾਂ ਅਤੇ ਪਰਿਵਾਰ ਦੀ ਸੁਰੱਖਿਆ ਘਟਾ ਦਿੱਤੀ ਗਈ ਹੈ ਅਤੇ ਗਵਾਹਾਂ ਨੂੰ ਜੇਲ੍ਹ ਵਿੱਚ ਤਸੀਹੇ ਦਿੱਤੇ ਗਏ ਹਨ।