ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ 27 ਮਾਰਚ, 2026 ਤੱਕ ਇੰਡੀਅਨ ਓਵਰਸੀਜ਼ ਬੈਂਕ (IOB) ਦੀ ਸਾਲੀਗਰਾਮਮ ਸ਼ਾਖਾ ਵਿੱਚ ਉਨ੍ਹਾਂ ਦੇ ਇੱਕ ਬਚਤ ਖਾਤੇ ਵਿੱਚ 213.36 ਕਰੋੜ ਰੁਪਏ ਜਮ੍ਹਾ ਸਨ। ਆਈਓਬੀ ਤੋਂ ਇਲਾਵਾ, ਥਲਾਪਤੀ ਵਿਜੇ ਨੇ ਚਾਰ ਬੈਂਕਾਂ ਵਿੱਚ ਕੁੱਲ 100 ਕਰੋੜ ਰੁਪਏ ਡਿਪਾਜ਼ਿਟ ਕੀਤੇ ਹਨ। ਸ਼ੇਅਰਾਂ ਵਿੱਚ ਉਨ੍ਹਾਂ ਦਾ ਨਿਵੇਸ਼ ਸਿਰਫ਼ 19 ਲੱਖ 37 ਹਜ਼ਾਰ ਰੁਪਏ ਹੈ।

ਨਵੀਂ ਦਿੱਲੀ : ਦੱਖਣ ਭਾਰਤ ਦੀ ਰਾਜਨੀਤੀ 'ਚ ਥਲਾਪਤੀ ਵਿਜੇ (Thalapathy Vijay) ਨੇ ਇਕ ਨਵੇਂ ਅਤੇ ਹੈਰਾਨ ਕਰਨ ਵਾਲੇ ਅਧਿਆਏ ਦੀ ਸ਼ੁਰੂਆਤ ਕਰ ਦਿੱਤੀ ਹੈ। 4 ਮਈ ਨੂੰ ਤਾਮਿਲਨਾਡੂ ਵਿਧਾਨ ਸਭਾ ਦੇ ਨਤੀਜੇ ਆਉਣ ਤੋਂ ਬਾਅਦ ਇਹ ਸਾਊਥ ਸੁਪਰਸਟਾਰ ਸੁਰਖੀਆਂ 'ਚ ਹੈ। ਕੀ ਤੁਸੀਂ ਜਾਣਦੇ ਹੋ ਥਲਾਪਤੀ ਵਿਜੇ (Thalapathy Vijay Networth) ਦੀ ਕੁੱਲ ਸੰਪਤੀ ਕਿੰਨੀ ਹੈ ਅਤੇ ਉਨ੍ਹਾਂ ਨੇ ਕਿੱਥੇ-ਕਿੱਥੇ ਨਿਵੇਸ਼ ਕੀਤਾ ਹੋਇਆ ਹੈ? ਥਲਾਪਤੀ ਵਿਜੇ ਨੇ ਬੈਂਕ ਐਫਡੀ (FD) ਅਤੇ ਪ੍ਰਾਪਰਟੀ ਤੋਂ ਲੈ ਕੇ ਸ਼ੇਅਰ ਮਾਰਕੀਟ 'ਚ ਪੈਸਾ ਲਗਾਇਆ ਹੈ। ਵਿਜੇ ਦੀ ਐਲਾਨੀ ਕੁੱਲ ਜਾਇਦਾਦ 624 ਕਰੋੜ ਰੁਪਏ ਹੈ। ਇਸ ਵਿਚ ਚੱਲ ਸੰਪਤੀ 404 ਕਰੋੜ ਰੁਪਏ ਤੇ ਅਚੱਲ ਸੰਪਤੀ ਦੀ ਕੀਮਤ 220 ਕਰੋੜ ਰੁਪਏ ਹੈ। ਵਿੱਤੀ ਸਾਲ 2024-25 ਲਈ ਉਨ੍ਹਾਂ ਦੀ ਐਲਾਨੀ ਆਮਦਨ 184.53 ਕਰੋੜ ਰੁਪਏ ਸੀ।
ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ 27 ਮਾਰਚ, 2026 ਤਕ ਇੰਡੀਅਨ ਓਵਰਸੀਜ਼ ਬੈਂਕ (IOB) ਦੀ ਸਾਲੀਗਰਾਮਮ ਸ਼ਾਖਾ 'ਚ ਉਨ੍ਹਾਂ ਦੇ ਇਕ ਬਚਤ ਖਾਤੇ ਵਿੱਚ 213.36 ਕਰੋੜ ਰੁਪਏ ਜਮ੍ਹਾ ਸਨ। ਆਈਓਬੀ ਤੋਂ ਇਲਾਵਾ, ਥਲਾਪਤੀ ਵਿਜੇ ਨੇ ਚਾਰ ਬੈਂਕਾਂ 'ਚ ਕੁੱਲ 100 ਕਰੋੜ ਰੁਪਏ ਡਿਪਾਜ਼ਿਟ ਕੀਤੇ ਹਨ। ਸ਼ੇਅਰਾਂ 'ਚ ਉਨ੍ਹਾਂ ਦਾ ਨਿਵੇਸ਼ ਸਿਰਫ਼ 19 ਲੱਖ 37 ਹਜ਼ਾਰ ਰੁਪਏ ਹੈ।
ਐਕਸਿਸ ਬੈਂਕ (Axis Bank): 40 ਕਰੋੜ ਰੁਪਏ
ਇੰਡੀਅਨ ਓਵਰਸੀਜ਼ ਬੈਂਕ (IOB): 25 ਕਰੋੜ ਰੁਪਏ
ਐਚਡੀਐਫਸੀ ਬੈਂਕ (HDFC Bank): 20 ਕਰੋੜ ਰੁਪਏ
ਸਟੇਟ ਬੈਂਕ ਆਫ਼ ਇੰਡੀਆ (SBI): 15 ਕਰੋੜ ਰੁਪਏ
ਸ਼ੇਅਰ ਬਾਜ਼ਾਰ 'ਚ ਥਲਾਪਤੀ ਵਿਜੇ ਦਾ ਨਿਵੇਸ਼ ਘੱਟ ਹੈ। ADR ਦੀ ਰਿਪੋਰਟ ਦੇ ਅਨੁਸਾਰ, ਉਨ੍ਹਾਂ ਕੋਲ ਜਯਾ ਨਗਰ ਪ੍ਰਾਪਰਟੀਜ਼ ਪ੍ਰਾਈਵੇਟ ਲਿਮਟਿਡ 'ਚ 19.03 ਲੱਖ ਰੁਪਏ ਦੇ ਸ਼ੇਅਰ, ਇੰਡੀਅਨ ਓਵਰਸੀਜ਼ ਬੈਂਕ ਵਿੱਚ 9,600 ਰੁਪਏ ਦੇ ਸ਼ੇਅਰ ਅਤੇ ਸਨ ਪੇਪਰ ਮਿੱਲ ਲਿਮਟਿਡ ਵਿੱਚ 25,000 ਰੁਪਏ ਦੇ ਸ਼ੇਅਰ ਹਨ। ਇਸ ਤਰ੍ਹਾਂ ਉਨ੍ਹਾਂ ਦੀ ਕੁੱਲ ਇਕੁਇਟੀ ਹੋਲਡਿੰਗ 19 ਲੱਖ 37 ਹਜ਼ਾਰ ਰੁਪਏ ਹੈ। ਉਨ੍ਹਾਂ ਨੇ ਕਿਸੇ ਵੀ ਮਿਊਚਲ ਫੰਡ, ਬਾਂਡ ਜਾਂ ਡਿਬੈਂਚਰ ਵਿੱਚ ਨਿਵੇਸ਼ ਬਾਰੇ ਜਾਣਕਾਰੀ ਨਹੀਂ ਦਿੱਤੀ ਹੈ।
ਵਿਜੇ ਦੀ 220 ਕਰੋੜ ਰੁਪਏ (ਮੌਜੂਦਾ ਬਾਜ਼ਾਰ ਕੀਮਤ) ਦੀ ਅਚੱਲ ਸੰਪਤੀ ਚਾਰ ਹਿੱਸਿਆਂ 'ਚ ਵੰਡੀ ਹੋਈ ਹੈ: