ਲੋਕ ਨਾਚ ਵਿਚ ਲੋਕ ਕਲਾਕਾਰਾਂ 'ਤੇ ਨੋਟਾਂ ਦੀ ਬਾਰਿਸ਼ ਕਰਦੇ ਰਹੇ ਜਿਸ ਨਾਲ ਉਹ ਨੋਟਾਂ ਦੇ ਢੇਰ ਹੇਠਾਂ ਦੱਬ ਗਏ। ਇਸ ਦਾਨ ਤੇ ਲੋਕ ਡਾਇਰਾ ਦੇ ਵੀਡੀਓ ਅੱਜਕੱਲ੍ਹ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੇ ਹਨ ਤੇ ਲੋਕ ਇਸ ਨੇਕ ਕੰਮ ਦੀ ਜੰਮ ਕੇ ਸ਼ਲਾਘਾ ਕਰ ਰਹੇ ਹਨ। ਲੋਕਾਂ ਦੇ ਉਤਸ਼ਾਹ ਦੌਰਾਨ ਸਟੇਜ ਤੋਂ 10, 20, 100 ਅਤੇ 500 ਰੁਪਏ ਦੇ ਨੋਟਾਂ ਦੀ ਬਾਰਿਸ਼ ਹੋਣ ਲੱਗੀ, ਜਿਸ ਨਾਲ ਪੂਰੀ ਸਟੇਜ ਨੋਟਾਂ ਨਾਲ ਭਰ ਗਈ।

ਡਿਜੀਟਲ ਡੈਸਕ, ਨਵੀਂ ਦਿੱਲੀ : ਵੀਰਵਾਰ ਰਾਤ ਜੂਨਾਗੜ੍ਹ ਜ਼ਿਲ੍ਹੇ ਦੇ ਮਾਲੀਆ ਹਾਟੀ ਤਾਲੁਕਾ ਦੇ ਖੰਭਾਲੀਆ ਪਿੰਡ 'ਚ ਇਕ ਸ਼ਾਨਦਾਰ ਲੋਕ ਨਾਚ ਦਾ ਪ੍ਰਬੰਧ ਕੀਤਾ ਗਿਆ ਜਿਸ ਵਿਚ ਸੰਸਕ੍ਰਿਤੀ ਤੇ ਦਾਨ ਦਾ ਅਨੋਖਾ ਸੰਗਮ ਦੇਖਣ ਨੂੰ ਮਿਲਿਆ। ਧਾਰਮਿਕ ਪ੍ਰੋਗਰਾਮ 'ਚ ਹੋਏ ਲੋਕ ਨਾਚ 'ਚ ਲੋਕ ਗਾਇਕਾਂ 'ਤੇ ਇੰਨੇ ਜ਼ਿਆਦਾ ਨੋਟਾਂ ਦੀ ਬਾਰਿਸ਼ ਕੀਤੀ ਕਿ ਕਲਾਕਾਰ ਨੋਟਾਂ ਦੇ ਢੇਰ ਹੇਠਾਂ ਦੱਬ ਗਏ।
ਜਾਣਕਾਰੀ ਅਨੁਸਾਰ, ਖੰਭਾਲੀਆ 'ਚ ਸ਼੍ਰੀਮਦਭਾਗਵਤ ਸਪਤਾਹ ਗਿਆਨ ਯੱਗ ਚੱਲ ਰਿਹਾ ਹੈ ਜਿਸ ਦੇ ਹਿੱਸੇ ਵਜੋਂ ਅੱਜ ਰਾਤ ਲੋਕ ਨਾਚ ਦਾ ਪ੍ਰਬੰਧ ਕੀਤਾ ਗਿਆ। ਜਦੋਂ ਮਸ਼ਹੂਰ ਗਾਇਕ ਮਾਇਆ ਭਾਈ ਆਹੀਰ ਤੇ ਗੋਪਾਲ ਭਾਈ ਨੇ ਨਾਚ ਵਿਚ ਆਪਣੀ ਪੇਸ਼ਕਾਰੀ ਦਿੱਤੀ ਤਾਂ ਭਗਤ ਤੇ ਸਰੋਤੇ ਉਨ੍ਹਾਂ ਦੀਆਂ ਧੁਨਾਂ ਵਿੱਚ ਗੁਆਚ ਗਏ ਅਤੇ ਪੂਰਾ ਇਲਾਕਾ ਹੈਰਾਨ ਰਹਿ ਗਿਆ।
ਇਸ ਲੋਕ ਨਾਚ ਵਿਚ ਲੋਕ ਕਲਾਕਾਰਾਂ 'ਤੇ ਨੋਟਾਂ ਦੀ ਬਾਰਿਸ਼ ਕਰਦੇ ਰਹੇ ਜਿਸ ਨਾਲ ਉਹ ਨੋਟਾਂ ਦੇ ਢੇਰ ਹੇਠਾਂ ਦੱਬ ਗਏ। ਇਸ ਦਾਨ ਤੇ ਲੋਕ ਡਾਇਰਾ ਦੇ ਵੀਡੀਓ ਅੱਜਕੱਲ੍ਹ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੇ ਹਨ ਤੇ ਲੋਕ ਇਸ ਨੇਕ ਕੰਮ ਦੀ ਜੰਮ ਕੇ ਸ਼ਲਾਘਾ ਕਰ ਰਹੇ ਹਨ। ਲੋਕਾਂ ਦੇ ਉਤਸ਼ਾਹ ਦੌਰਾਨ ਸਟੇਜ ਤੋਂ 10, 20, 100 ਅਤੇ 500 ਰੁਪਏ ਦੇ ਨੋਟਾਂ ਦੀ ਬਾਰਿਸ਼ ਹੋਣ ਲੱਗੀ, ਜਿਸ ਨਾਲ ਪੂਰੀ ਸਟੇਜ ਨੋਟਾਂ ਨਾਲ ਭਰ ਗਈ।
ਗੁਜਰਾਤ ਦੇ ਲੋਕ ਡਾਇਰਾ ਪ੍ਰੋਗਰਾਮਾਂ 'ਚ ਕਲਾਕਾਰਾਂ 'ਤੇ ਨੋਟ ਵਰ੍ਹਾਉਣ ਦੀ ਪਰੰਪਰਾ ਪੁਰਾਣੀ ਹੈ, ਪਰ ਖੰਭਾਲੀਆ 'ਚ ਇਸ ਡਾਇਰਾ ਦੇ ਪਿੱਛੇ ਦਾ ਮਕਸਦ ਬੇਹੱਦ ਨੇਕ ਤੇ ਪ੍ਰੇਰਨਾਦਾਇਕ ਹੈ। ਪ੍ਰੋਗਰਾਮ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਡਾਇਰਾ ਤੋਂ ਜੋ ਵੀ ਰਕਮ ਜਮ੍ਹਾ ਹੋਈ ਉਸ ਵਿੱਚੋਂ ਪ੍ਰੋਗਰਾਮ ਦੇ ਪ੍ਰਬੰਧਕੀ ਖਰਚਿਆਂ ਨੂੰ ਕੱਟਣ ਮਗਰੋਂ ਬਾਕੀ ਸਾਰੀ ਰਕਮ 'ਆਹੀਰ ਚੈਰੀਟੇਬਲ ਟਰੱਸਟ' ਨੂੰ ਸੌਂਪੀ ਜਾਵੇਗੀ।
ਇਸ ਰਕਮ ਤੇ ਦਾਨ ਦੀ ਵਰਤੋਂ ਕੁੜੀਆਂ ਦੀ ਸਿੱਖਿਆ 'ਤੇ ਕੀਤੀ ਜਾਵੇਗੀ। ਇਸ ਰਕਮ ਨਾਲ ਅਹਿਮਦਾਬਾਦ 'ਚ 'ਗੁਜਰਾਤ ਆਹੀਰ ਗਰਲਜ਼ ਹੋਸਟਲ' ਤੇ ਇਕ ਆਧੁਨਿਕ ਵਿਦਿਅਕ ਕੰਪਲੈਕਸ ਦਾ ਨਿਰਮਾਣ ਕੀਤਾ ਜਾਵੇਗਾ। ਕੁੜੀਆਂ ਦੀ ਉੱਚ ਸਿੱਖਿਆ ਤੇ ਉਨ੍ਹਾਂ ਦੇ ਉੱਜਵਲ ਭਵਿੱਖ ਨੂੰ ਧਿਆਨ ਵਿਚ ਰੱਖ ਕੇ ਕੀਤੇ ਗਏ ਇਸ ਨੇਕ ਕੰਮ ਦੀ ਪੂਰੇ ਇਲਾਕੇ ਵਿੱਚ ਖੂਬ ਸ਼ਲਾਘਾ ਹੋ ਰਹੀ ਹੈ।