ਭਾਗਲਪੁਰ 'ਚ ਸੜਕ ਹਾਦਸਾ, ਟਰੱਕ ਤੇ ਪਿਕਅੱਪ ਦੀ ਟੱਕਰ 'ਚ ਛੇ ਮਜ਼ਦੂਰਾਂ ਦੀ ਮੌਤ; 15 ਗੰਭੀਰ ਜ਼ਖ਼ਮੀ
ਇਸੇ ਦੌਰਾਨ ਪਿੱਛੋਂ ਆ ਰਹੇ ਟਰੱਕ ਨੇ ਇਨ੍ਹਾਂ ਮਜ਼ਦੂਰਾਂ ਨੂੰ ਕੁਚਲ ਦਿੱਤਾ। ਇਸ ਕਾਰਨ ਛੇ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸੇ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੁਲਿਸ ਨੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਉਣ ਦਾ ਪ੍ਰਬੰਧ ਕੀਤਾ। ਇਸ ਦੇ ਨਾਲ ਹੀ ਟ੍ਰੈਫਿਕ ਜਾਮ ਹੋਣ ਤੋਂ ਵੀ ਰੋਕਣ ਦੇ ਯਤਨ ਕੀਤੇ।
Publish Date: Tue, 24 Feb 2026 07:08 PM (IST)
Updated Date: Tue, 24 Feb 2026 08:00 PM (IST)
ਜਾਸ, ਭਾਗਲਪੁਰ: ਬਿਹਾਰ ਦੇ ਭਾਗਲਪੁਰ ਜ਼ਿਲ੍ਹੇ 'ਚ ਮੰਗਲਵਾਰ ਸ਼ਾਮ ਇੱਕ ਵੱਡਾ ਸੜਕ ਹਾਦਸਾ ਵਾਪਰਿਆ। ਇਸ ਵਿੱਚ ਛੇ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਕਰੀਬ 15 ਲੋਕਾਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਹੈ।
ਜਾਣਕਾਰੀ ਅਨੁਸਾਰ, ਹਾਦਸਾ ਐੱਨਐੱਚ-31 'ਤੇ ਝੰਡਾਪੁਰ ਥਾਣਾ ਇਲਾਕੇ 'ਚ ਹੋਇਆ। ਇੱਥੇ ਦਿਆਲਪੁਰ ਅਤੇ ਬਗੜੀ ਓਵਰ ਬ੍ਰਿਜ ਵਿਚਾਲੇ ਇੱਕ ਦਰਜਨ ਦੇ ਕਰੀਬ ਮਜ਼ਦੂਰ ਜੁਗਾੜੂ ਰੇਹੜੀ ਰਾਹੀਂ ਜਾ ਰਹੇ ਸਨ।
ਦੱਸਿਆ ਗਿਆ ਹੈ ਕਿ ਇਨ੍ਹਾਂ ਮਜ਼ਦੂਰਾਂ ਦੀ ਜੁਗਾੜੂ ਰੇਹੜੀ ਨੂੰ ਪਹਿਲਾਂ ਇੱਕ ਬੱਸ ਨੇ ਟੱਕਰ ਮਾਰੀ ਸੀ। ਇਸ ਟੱਕਰ ਕਾਰਨ ਮਜ਼ਦੂਰਾਂ ਦੀ ਗੱਡੀ ਪਲਟ ਗਈ ਅਤੇ ਉਹ ਸਾਰੇ ਸੜਕ 'ਤੇ ਡਿੱਗ ਪਏ।
ਇਸੇ ਦੌਰਾਨ ਪਿੱਛੋਂ ਆ ਰਹੇ ਟਰੱਕ ਨੇ ਇਨ੍ਹਾਂ ਮਜ਼ਦੂਰਾਂ ਨੂੰ ਕੁਚਲ ਦਿੱਤਾ। ਇਸ ਕਾਰਨ ਛੇ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਹਾਦਸੇ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੁਲਿਸ ਨੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਉਣ ਦਾ ਪ੍ਰਬੰਧ ਕੀਤਾ। ਇਸ ਦੇ ਨਾਲ ਹੀ ਟ੍ਰੈਫਿਕ ਜਾਮ ਹੋਣ ਤੋਂ ਵੀ ਰੋਕਣ ਦੇ ਯਤਨ ਕੀਤੇ।
ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕਾਂ 'ਚੋਂ ਤਿੰਨ ਮਜ਼ਦੂਰ ਸਮੇਲੀ ਕਟਿਹਾਰ ਦੇ ਰਹਿਣ ਵਾਲੇ ਸਨ, ਜਦੋਂਕਿ ਇੱਕ ਬੱਚਾ ਖਗੜਿਆ ਜ਼ਿਲ੍ਹੇ ਦਾ ਮਾਨਸੀ ਦਾ ਸੀ।