ਕੌਣ ਸੀ ਆਤੰਕੀ ਹਮਜ਼ਾ ਬੁਰਹਾਨ ? PoK 'ਚ ਲੁਕੇ ਬੈਠੇ ਪੁਲਵਾਮਾ ਹਮਲੇ ਦਾ ਵਿਲੇਨ ਕਿਵੇਂ ਹੋਇਆ ਢੇਰ
ਪਾਬੰਦੀਸ਼ੁਦਾਸ ਅੱਤਵਾਦੀ ਸੰਗਠਨ 'ਅਲ ਬਦਰ' (Al Badr) ਦੇ ਪ੍ਰਮੁੱਖ ਕਮਾਂਡਰਾਂ 'ਚੋਂ ਇਕ, ਅਰਜਮੰਦ ਗੁਲਜ਼ਾਰ ਉਰਫ਼ ਬੁਰਹਾਨ ਹਮਜਾ ਦੇ ਮਾਰੇ ਜਾਣ ਦੀ ਸੂਚਨਾ ਹੈ। ਉਹ ਸੁਰੱਖਿਆ ਏਜੰਸੀਆਂ ਦੀ ਮੋਸਟ ਵਾਟੇਂਡ ਲਿਸਟ ਵਿਚ ਸ਼ਾਮਲ ਸੀ। ਅੱਤਵਾਦੀ ਅਰਜਮੰਦ ਮੂਲ ਰੂਪ 'ਚ ਦੱਖਣ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਜੋ ਪਿਛਲੇ ਸੱਤ ਸਾਲਾਂ ਤੋਂ ਪਾਕਿਸਤਾਨ 'ਚ ਰਹਿ ਰਿਹਾ ਸੀ।
Publish Date: Thu, 21 May 2026 02:57 PM (IST)
Updated Date: Thu, 21 May 2026 05:00 PM (IST)
ਜਾਗਰਣ ਸੰਵਾਦਦਾਤਾ, ਸ੍ਰੀਨਗਰ : ਜੰਮੂ-ਕਸ਼ਮੀਰ ਦੇ ਆਤੰਕੀ ਨੈੱਟਵਰਕ ਨੂੰ ਇਕ ਹੋਰ ਵੱਡਾ ਝਟਕਾ ਲੱਗਿਆ ਹੈ। ਪਾਬੰਦੀਸ਼ੁਦਾਸ ਅੱਤਵਾਦੀ ਸੰਗਠਨ 'ਅਲ ਬਦਰ' (Al Badr) ਦੇ ਪ੍ਰਮੁੱਖ ਕਮਾਂਡਰਾਂ 'ਚੋਂ ਇਕ, ਅਰਜਮੰਦ ਗੁਲਜ਼ਾਰ ਉਰਫ਼ ਬੁਰਹਾਨ ਹਮਜਾ ਦੇ ਮਾਰੇ ਜਾਣ ਦੀ ਸੂਚਨਾ ਹੈ। ਉਹ ਸੁਰੱਖਿਆ ਏਜੰਸੀਆਂ ਦੀ ਮੋਸਟ ਵਾਟੇਂਡ ਲਿਸਟ ਵਿਚ ਸ਼ਾਮਲ ਸੀ। ਅੱਤਵਾਦੀ ਅਰਜਮੰਦ ਮੂਲ ਰੂਪ 'ਚ ਦੱਖਣ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਜੋ ਪਿਛਲੇ ਸੱਤ ਸਾਲਾਂ ਤੋਂ ਪਾਕਿਸਤਾਨ 'ਚ ਰਹਿ ਰਿਹਾ ਸੀ। ਪੁਲਵਾਮਾ ਹਮਲੇ 'ਚ ਵੀ ਇਸ ਦੀ ਅਹਿਮ ਭੂਮਿਕਾ ਸੀ।
ਕੌਣ ਸੀ ਆਤੰਕੀ ਹਮਜ਼ਾ ਬੁਰਹਾਨ ?
ਆਤੰਕੀ ਹਮਜ਼ਾ ਬੁਰਹਾਨ ਮੂਲ ਰੂਪ 'ਚ ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਰਤਨੀਪੁਰਾ (ਖਰਬਤਪੋਰਾ)ਦਾ ਰਹਿਣ ਵਾਲਾ ਸੀ। ਉਸ ਦੇ ਪਿਤਾ ਦਾ ਨਾਂ ਅਹਿਮਦ ਡਾਰ ਹੈ। ਇਹ ਵੈਲਿਡ ਯਾਤਰਾ ਦਸਤਾਵੇਜ਼ਾਂ ਜ਼ਰੀਏ ਭਾਰਤ ਤੋਂ ਪਾਕਿਸਤਾਨ ਗਿਆ ਸੀ।
ਪਾਕਿਸਤਾਨ ਪਹੁੰਚਣ ਤੋਂ ਬਾਅਦ ਉਹ ਆਤੰਕੀ ਸੰਗਠਨ ਅਲ-ਬਦਰ 'ਚ ਸ਼ਾਮਲ ਹੋ ਗਿਆ। ਆਪਣੀ ਕੱਟੜਤਾ ਕਾਰਨ ਉਸ ਨੇ ਜਲਦ ਹੀ ਸੰਗਠਨ 'ਚ ਵੱਡਾ ਮੁਕਾਮ ਹਾਸਲ ਕਰ ਲਿਆ ਤੇ ਉਸ ਨੂੰ ਕਮਾਂਡਰ ਬਣਾ ਦਿਆ ਗਿਆ। ਉਦੋਂ ਉਹ ਪਾਕਿਸਤਾਨ ਤੇ ਪੀਓਕੇ 'ਚ ਸੁਰੱਖਿਅਤ ਬੈਠ ਕੇ ਕਸ਼ਮੀਰ 'ਚ ਆਤੰਕੀ ਗਤੀਵਿਧੀਆਂ ਨੂੰ ਆਪਰੇਟ ਕਰ ਰਿਹਾ ਸੀ।
ਪੁਲਵਾਮਾ ਹਮਲੇ 'ਚ ਮੁੱਖ ਭੂਮਿਕਾ
14 ਫਰਵਰੀ 2019 ਨੂੰ ਪੁਲਵਾਮਾ 'ਚ ਕੇਂਦਰੀ ਰਿਜ਼ਰਵ ਪੁਲਿਸ ਬਲ (CRPF) ਦੇ ਕਾਫਿਲੇ 'ਤੇ ਹੋਏ ਆਤਮਘਾਤੀ ਹਮਲੇ 'ਚ ਹਮਜ਼ਾ ਬੁਰਹਾਨ ਦੀ ਮੁੱਖ ਭੂਮਿਕਾ ਸੀ। ਜਾਂਚ ਏਜੰਸੀਆਂ ਅਨੁਸਾਰ, ਪੁਲਵਾਮਾ ਹਮਲੇ ਲਈ ਓਵਰਗਰਾਊਂਡ ਵਰਕਰਾਂ (OGWs) ਜ਼ਰੀਏ ਭਾਰੀ ਮਾਤਰਾ 'ਚ ਵਿਸਫੋਟਕ ਤੇ ਹਥਿਆਰ ਇਕੱਤਰ ਕਰਵਾਉਣ ਦਾ ਜ਼ਿੰਮਾ ਇਸੇ ਕੋਲ ਸੀ।
ਉਹ ਘਾਟੀ ਦੇ ਸਥਾਨਕ ਨੌਜਵਾਨਾਂ ਨੂੰ ਵਰਗਲਾ ਕੇ, ਉਨ੍ਹਾਂ ਦਾ ਬ੍ਰੇਨਵਾਸ਼ ਕਰ ਕੇ ਆਤੰਕਵਾਦ ਦੀ ਗਰਤ 'ਚ ਧੱਕਣ ਤੇ ਉਨ੍ਹਾਂ ਨੂੰ ਅਲ-ਬਦਰ 'ਚ ਭਰਤੀ ਕਰਨ ਦਾ ਕੰਮ ਵੀ ਵੱਡੇ ਪੈਮਾਨੇ 'ਤੇ ਕਰ ਰਿਹਾ ਸੀ।