ਮਾਊਂਟ ਐਵਰੈਸਟ 'ਤੇ ਵੱਡਾ ਹਾਦਸਾ: ਸਿਖਰ ਤੋਂ ਉਤਰਦੇ ਸਮੇਂ ਦੋ ਭਾਰਤੀ ਪਰਬਤਾਰੋਹੀਆਂ ਦੀ ਮੌਤ, ਬੁਰੀ ਤਰ੍ਹਾਂ ਥੱਕ ਜਾਣ ਕਾਰਨ ਵਾਪਰਿਆ ਹਾਦਸਾ
ਭੰਡਾਰੀ ਨੇ ਕਿਹਾ ਕਿ ਇਸ ਤਰ੍ਹਾਂ ਲੱਗਦਾ ਹੈ ਕਿ ਅਰੇ ਨੇ ਬੁੱਧਵਾਰ ਨੂੰ ਤੇ ਤਿਵਾੜੀ ਨੇ ਵੀਰਵਾਰ ਨੂੰ ਸ਼ਾਮ ਲਗਪਗ 5.30 ਵਜੇ ਸਿਖਰ ’ਤੇ ਚੜ੍ਹਾਈ ਕੀਤੀ ਸੀ। ਗਾਈਡਾਂ ਨੇ ਬਹੁਤ ਮਿਹਨਤ ਕੀਤੀ ਪਰ ਉਹ ਉਨ੍ਹਾਂ ਨੂੰ ਬਚਾਅ ਨਹੀਂ ਸਕੇ। ਅਰੇ ਦੀ ਮੌਤ ਵੀਰਵਾਰ ਨੂੰ ਹੋਈ ਤੇ ਤਿਵਾੜੀ ਦੀ ਮੌਤ ਕਦੋਂ ਹੋਈ, ਇਹ ਸਪੱਸ਼ਟ ਨਹੀਂ ਹੈ।
Publish Date: Sat, 23 May 2026 10:11 AM (IST)
Updated Date: Sat, 23 May 2026 10:14 AM (IST)
ਕਾਠਮੰਡੂ (ਪੀਟੀਆਈ) : ਐਵਰੈਸਟ ’ਤੇ ਚੜ੍ਹਾਈ ਕਰਨ ਵਾਲੇ ਦੋ ਭਾਰਤੀ ਪਹਾੜ ਚੜ੍ਹਾਕਾਂ ਦੀ ਉਤਰਣ ਵੇਲੇ ਮੌਤ ਹੋ ਗਈ। ਨੇਪਾਲ ਮੁਹਿੰਮ ਸੰਚਾਲਕ ਸੰਘ ਦੇ ਜਨਰਲ ਸਕੱਤਰ ਰਿਸ਼ੀ ਭੰਡਾਰੀ ਨੇ ਕਿਹਾ ਕਿ ਅਰੁਣ ਤਿਵਾੜੀ ਤੇ ਸੰਦੀਪ ਅਰੇ ਨਾਂ ਦੇ ਪਹਾੜ ਚੜ੍ਹਾਕ ਸਿਖਰ ਤੋਂ ਹੇਠਾਂ ਆਉਂਦੇ ਸਮੇਂ ਬੁਰੀ ਤਰ੍ਹਾਂ ਥੱਕ ਗਏ ਸਨ ਤੇ ਉਨ੍ਹਾਂ ਦੇ ਗਾਈਡਾਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ।
ਭੰਡਾਰੀ ਨੇ ਕਿਹਾ ਕਿ ਇਸ ਤਰ੍ਹਾਂ ਲੱਗਦਾ ਹੈ ਕਿ ਅਰੇ ਨੇ ਬੁੱਧਵਾਰ ਨੂੰ ਤੇ ਤਿਵਾੜੀ ਨੇ ਵੀਰਵਾਰ ਨੂੰ ਸ਼ਾਮ ਲਗਪਗ 5.30 ਵਜੇ ਸਿਖਰ ’ਤੇ ਚੜ੍ਹਾਈ ਕੀਤੀ ਸੀ। ਗਾਈਡਾਂ ਨੇ ਬਹੁਤ ਮਿਹਨਤ ਕੀਤੀ ਪਰ ਉਹ ਉਨ੍ਹਾਂ ਨੂੰ ਬਚਾਅ ਨਹੀਂ ਸਕੇ। ਅਰੇ ਦੀ ਮੌਤ ਵੀਰਵਾਰ ਨੂੰ ਹੋਈ ਤੇ ਤਿਵਾੜੀ ਦੀ ਮੌਤ ਕਦੋਂ ਹੋਈ, ਇਹ ਸਪੱਸ਼ਟ ਨਹੀਂ ਹੈ। ਇਸ ਸਬੰਧ ਵਿਚ ਹੋਰ ਜਾਣਕਾਰੀ ਦਾ ਇੰਤਜ਼ਾਰ ਹੈ। ਬੁੱਧਵਾਰ ਨੂੰ ਅਰੇ ਸਮੇਤ ਤਿੰਨ ਭਾਰਤੀ ਪਹਾੜ ਚੜ੍ਹਾਕਾਂ ਨੇ 8,848.86 ਮੀਟਰ ਉੱਚੇ ਸਿਖਰ ’ਤੇ ਚੜ੍ਹਾਈ ਕੀਤੀ। ਇਹ ਇਕ ਦਿਨ ਵਿਚ ਸਭ ਤੋਂ ਜ਼ਿਆਦਾ ਚੜ੍ਹਾਈ ਦਾ ਨਵਾਂ ਰਿਕਾਰਡ ਸੀ ਪਰ ਅਫ਼ਸੋਸ ਕਿ ਇਹ ਉੱਦਮੀ ਬਚ ਨਹੀਂ ਸਕੇ।