- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਾਣਕਾਰੀ ਮੁਤਾਬਕ ਜ਼ਹਿਰੀਲਾ ਪਦਾਰਥ ਖਾਣ ਤੋਂ ਬਾਅਦ ਉਸ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਲਿਆਂਦਾ ਗਿਆ ਸੀ ਤੇ ਐਤਵਾਰ ਨੂੰ ਉਸਦੀ ਮੌਤ ਹੋ ਗਈ। ਹੁਣ ਪੁਲਿਸ ਹੱਥਾਂ-ਪੈਰਾਂ ਉੱਤੇ ਲਿਖੀਆਂ ਗੱਲਾਂ ਨੂੰ ਮੌਤ ਤੋਂ ਪਹਿਲਾਂ ਦਾ ਬਿਆਨ ਮੰਨ ਕੇ ਮੁਕੱਦਮਾ ਦਰਜ ਕਰਨ ਦੀ ਤਿਆਰੀ ਕਰ ਰਹੀ ਹੈ।

ਨਈ ਦੁਨੀਆ ਪ੍ਰਤੀਨਿਧੀ, ਛਿੰਦਵਾੜਾ : ਮੱਧ ਪ੍ਰਦੇਸ਼ ਦੇ ਇਸ ਜ਼ਿਲ੍ਹੇ ਵਿਚ 32 ਸਾਲਾ ਔਰਤ ਪ੍ਰੀਤੀ ਵਰਮਾ ਨੇ ਖ਼ੁਦਕੁਸ਼ੀ ਕਰ ਲਈ ਹੈ। ਇਸ ਤੋਂ ਪਹਿਲਾਂ ਔਰਤ ਨੇ ਸੁਸਾਈਡ ਨੋਟ ਕਾਗਜ਼, ਕਪੜੇ, ਕੰਧ ਜਾਂ ਜ਼ਮੀਨ ਉੱਤੇ ਨਹੀਂ, ਸਗੋਂ ਆਪਣੇ ਹੱਥਾਂ ਅਤੇ ਪੈਰਾਂ ਉੱਤੇ ਮਹਿੰਦੀ ਨਾਲ ਲਿਖਿਆ ਹੈ। ਪ੍ਰੀਤੀ ਨੇ ਸਹੁਰਾ ਪਰਿਵਾਰ ਉੱਤੇ ਜ਼ੁਲਮ ਕਰਨ ਦੇ ਦੋਸ਼ ਲਾਏ ਹਨ।
ਜਾਣਕਾਰੀ ਮੁਤਾਬਕ ਜ਼ਹਿਰੀਲਾ ਪਦਾਰਥ ਖਾਣ ਤੋਂ ਬਾਅਦ ਉਸ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਲਿਆਂਦਾ ਗਿਆ ਸੀ ਤੇ ਐਤਵਾਰ ਨੂੰ ਉਸਦੀ ਮੌਤ ਹੋ ਗਈ। ਹੁਣ ਪੁਲਿਸ ਹੱਥਾਂ-ਪੈਰਾਂ ਉੱਤੇ ਲਿਖੀਆਂ ਗੱਲਾਂ ਨੂੰ ਮੌਤ ਤੋਂ ਪਹਿਲਾਂ ਦਾ ਬਿਆਨ ਮੰਨ ਕੇ ਮੁਕੱਦਮਾ ਦਰਜ ਕਰਨ ਦੀ ਤਿਆਰੀ ਕਰ ਰਹੀ ਹੈ।
ਇਸ ਔਰਤ ਦਾ ਵਿਆਹ ਸਾਲ 2013 ਵਿਚ ਲਖਣ ਵਰਮਾ ਨਾਲ ਹੋਇਆ ਸੀ। ਉਸ ਨੇ ਸੱਸ ਤੇ ਸਹੁਰੇ ਉੱਤੇ ਦੋਸ਼ ਲਾਏ ਹਨ ਕਿ ਇਹ ਲੋਕ ਮੈਨੂੰ ਮਾਂ-ਭੈਣ ਦੀਆਂ ਗਾਲ੍ਹਾਂ ਦਿੰਦੇ ਸਨ। ਜੇਠ-ਜੇਠਾਣੀ ਕੋਈ ਸਾਮਾਨ ਛੂਹਣ ਤੱਕ ਨਹੀਂ ਦਿੰਦੇ ਸਨ। ਇਸ ਬਾਰੇ ਫੋਨ ਉੱਤੇ ਰਿਕਾਰਡਿੰਗ ਮੌਜੂਦ ਹਨ। ਪੰਜ ਲੋਕ ਹਨ, ਉਨ੍ਹਾਂ ਨੂੰ ਮੇਰੇ ਸਰੀਰ ਨੂੰ ਨਾ ਛੂਹਣ ਦਿਓ। ਚੌਰਈ ਥਾਣੇ ਦਾ ਇੰਚਾਰਜ ਮੋਹਨ ਮਰਸਕੋਲੇ ਦੱਸਦਾ ਹੈ ਕਿ ਮਰਹੂਮ ਔਰਤ ਪ੍ਰੀਤੀ ਵਰਮਾ ਦੇ ਮਹਿੰਦੀ ਲੱਗੇ ਹੱਥਾਂ ਤੇ ਪੈਰਾਂ ਦੀ ਫੋਟੋ ਅਤੇ ਵੀਡੀਓਗ੍ਰਾਫੀ ਕਰਵਾਈ ਗਈ ਹੈ। ਇਸ ਨੂੰ ਹੀ ਮੌਤ ਤੋਂ ਪਹਿਲਾਂ ਦਾ ਬਿਆਨ ਮੰਨ ਕੇ ਜਾਂਚ ਹੋਵੇਗੀ।