ਐਪਸਟੀਨ ਦੇ ਘਰ ਦੀਆਂ ਕੰਧਾਂ 'ਤੇ ਟੰਗੀਆਂ ਸੀ ਬੱਚਿਆਂ ਦੀਆਂ ਅਸ਼ਲੀਲ ਤਸਵੀਰਾਂ, DoJ ਨੇ ਜਾਰੀ ਕੀਤੇ ਲੂੰ-ਕੰਡੇ ਖੜ੍ਹੇ ਕਰਨ ਵਾਲੇ ਨਵੇਂ ਦਸਤਾਵੇਜ਼
DoJ ਵੱਲੋਂ ਸਾਂਝੀ ਕੀਤੀ ਗਈ ਇਕ ਫੋਟੋ 'ਚ ਜੈਫਰੀ ਐਪਸਟੀਨ ਦੀ ਤਸਵੀਰ ਵੀ ਮੌਜੂਦ ਹੈ ਜਿਸ ਵਿੱਚ ਉਸ ਦੇ ਮੋਢੇ 'ਤੇ ਇਕ ਛੋਟੀ ਬੱਚੀ ਬੈਠੀ ਦਿਖਾਈ ਦੇ ਰਹੀ ਹੈ। ਵਿਭਾਗ ਨੇ 'ਐਪਸਟੀਨ ਫਾਈਲਾਂ' ਦੀਆਂ ਕਈ ਹੋਰ ਤਸਵੀਰਾਂ ਵੀ ਜਨਤਕ ਕੀਤੀਆਂ ਹਨ।
Publish Date: Wed, 24 Dec 2025 03:29 PM (IST)
Updated Date: Wed, 24 Dec 2025 03:34 PM (IST)
ਡਿਜੀਟਲ ਡੈਸਕ, ਨਵੀਂ ਦਿੱਲੀ : ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਮੁਲਜ਼ਮ ਜੈਫਰੀ ਐਪਸਟੀਨ (Jeffrey Epstein) ਦੇ ਘਰੋਂ ਕੁਝ ਨਵੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਅਮਰੀਕਾ ਦੇ ਨਿਆਂ ਵਿਭਾਗ (DoJ) ਨੇ ਇਹ ਤਸਵੀਰਾਂ ਜਾਰੀ ਕੀਤੀਆਂ ਹਨ, ਜਿਸ ਨਾਲ ਪੂਰੀ ਦੁਨੀਆ 'ਚ ਸਨਸਨੀ ਫੈਲ ਗਈ ਹੈ। ਇਨ੍ਹਾਂ ਤਸਵੀਰਾਂ 'ਚ ਕੰਧਾਂ 'ਤੇ ਬੱਚਿਆਂ ਦੀਆਂ ਪੇਂਟਿੰਗਜ਼ ਦੇਖਣ ਨੂੰ ਮਿਲ ਰਹੀਆਂ ਹਨ।
DoJ ਵੱਲੋਂ ਸਾਂਝੀ ਕੀਤੀ ਗਈ ਇਕ ਫੋਟੋ 'ਚ ਜੈਫਰੀ ਐਪਸਟੀਨ ਦੀ ਤਸਵੀਰ ਵੀ ਮੌਜੂਦ ਹੈ ਜਿਸ ਵਿੱਚ ਉਸ ਦੇ ਮੋਢੇ 'ਤੇ ਇਕ ਛੋਟੀ ਬੱਚੀ ਬੈਠੀ ਦਿਖਾਈ ਦੇ ਰਹੀ ਹੈ। ਵਿਭਾਗ ਨੇ 'ਐਪਸਟੀਨ ਫਾਈਲਾਂ' ਦੀਆਂ ਕਈ ਹੋਰ ਤਸਵੀਰਾਂ ਵੀ ਜਨਤਕ ਕੀਤੀਆਂ ਹਨ।
ਐਪਸਟੀਨ ਦੇ ਘਰੋਂ ਮਿਲੀਆਂ ਤਸਵੀਰਾਂ
ਇਹ ਤਸਵੀਰਾਂ ਜੈਫਰੀ ਐਪਸਟੀਨ ਦੇ ਮੈਨਹਟਨ ਸਥਿਤ 21,000 ਸਕੁਏਅਰ ਫੁੱਟ 'ਚ ਫੈਲੇ 7 ਮੰਜ਼ਿਲਾ ਘਰ ਦੀਆਂ ਹਨ। ਕਈ ਤਸਵੀਰਾਂ ਵਿੱਚ ਬੱਚਿਆਂ ਦੀਆਂ ਆਕ੍ਰਿਤੀਆਂ ਦੇਖਣ ਨੂੰ ਮਿਲ ਰਹੀਆਂ ਹਨ। ਇਕ ਤਸਵੀਰ 'ਚ ਇੱਕ ਛੋਟਾ ਬੱਚਾ ਆਪਣੀ ਪੈਂਟ ਉਤਾਰਦਾ ਨਜ਼ਰ ਆ ਰਿਹਾ ਹੈ। ਇਸ ਤੋਂ ਇਲਾਵਾ ਕੰਧਾਂ 'ਤੇ ਛੋਟੀਆਂ ਬੱਚੀਆਂ ਦੀਆਂ ਤਸਵੀਰਾਂ ਵੀ ਲੱਗੀਆਂ ਹੋਈਆਂ ਹਨ।
ਘਰ ਦੇ ਐਂਟਰੀ ਪੁਆਇੰਟ (ਪ੍ਰਵੇਸ਼ ਦੁਆਰ) 'ਤੇ ਹੀ ਇਕ ਔਰਤ ਲਾੜੀ ਦੇ ਕੱਪੜਿਆਂ 'ਚ ਰੱਸੀ ਫੜ ਕੇ ਲਟਕ ਰਹੀ ਹੈ, ਜੋ ਦੇਖਣ ਵਿਚ ਕਾਫ਼ੀ ਡਰਾਉਣੀ ਲੱਗ ਰਹੀ ਹੈ।
ਡੋਨਾਲਡ ਟਰੰਪ ਦਾ ਜ਼ਿਕਰ
DoJ ਨੇ ਹੁਣ ਤਕ ਐਪਸਟੀਨ ਫਾਈਲਾਂ ਦੇ 30,000 ਤੋਂ ਵੱਧ ਦਸਤਾਵੇਜ਼ ਜਨਤਕ ਕੀਤੇ ਹਨ। ਇਨ੍ਹਾਂ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਨਾਂ ਵੀ ਸ਼ਾਮਲ ਹੈ। ਟਰੰਪ 'ਤੇ ਐਪਸਟੀਨ ਦੇ ਨਿੱਜੀ ਜੈੱਟ ਵਿੱਚ ਕਈ ਵਾਰ ਸਫ਼ਰ ਕਰਨ ਦਾ ਦੋਸ਼ ਲੱਗਾ ਹੈ।
ਹਾਲਾਂਕਿ, DoJ ਨੇ ਇਸ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਇਹ ਦਾਅਵੇ 2020 ਦੀਆਂ ਚੋਣਾਂ ਤੋਂ ਪਹਿਲਾਂ FBI ਨੂੰ ਸੌਂਪੀ ਗਈ ਰਿਪੋਰਟ ਵਿੱਚ ਕੀਤੇ ਗਏ ਸਨ। ਪਰ ਅਸਲ ਵਿੱਚ ਇਹ ਸਾਰੇ ਦਾਅਵੇ ਝੂਠੇ ਅਤੇ ਬੇਬੁਨਿਆਦ ਹਨ।
ਜੈਫਰੀ ਐਪਸਟੀਨ ਦੀ ਮੌਤ
ਅਮਰੀਕਾ ਦੇ ਸਭ ਤੋਂ ਵੱਡੇ ਜਿਨਸੀ ਸ਼ੋਸ਼ਣ ਦੇ ਮੁਲਜ਼ਮ ਜੈਫਰੀ ਐਪਸਟੀਨ ਦੀ ਮੌਤ ਹੋ ਚੁੱਕੀ ਹੈ। 10 ਅਗਸਤ 2019 ਨੂੰ ਨਿਊਯਾਰਕ ਦੀ ਇਕ ਜੇਲ੍ਹ 'ਚ ਉਸ ਦੀ ਲਾਸ਼ ਮਿਲੀ ਸੀ। ਉਸ ਦੀ ਮੌਤ ਨੂੰ ਖੁਦਕੁਸ਼ੀ ਕਰਾਰ ਦਿੱਤਾ ਗਿਆ ਸੀ। ਉਸ ਦੀ ਮੌਤ ਤੋਂ ਬਾਅਦ ਵੀ 'ਐਪਸਟੀਨ ਫਾਈਲਾਂ' ਦੇ ਕਈ ਪੰਨੇ ਅੱਜ ਵੀ ਪੂਰੀ ਦੁਨੀਆ ਲਈ ਇੱਕ ਰਹੱਸ ਬਣੇ ਹੋਏ ਹਨ।