ਕੇਂਦਰੀ ਗ੍ਰਹਿ ਮੰਤਰਾਲੇ 'ਚ ਸਕੱਤਰ ਅਹੁਦੇ 'ਤੇ ਤਾਇਨਾਤ ਸੰਜੀਵ ਗੁਪਤਾ ਦੀ ਮਦਦ ਨਾਲ ਉਨ੍ਹਾਂ ਹਸਪਤਾਲ ਤਕ ਨਾ ਸਿਰਫ ਆਕਸੀਜਨ ਭਰਿਆ ਵਾਹਨ ਸਮੇਂ ਸਿਰ ਪਹੁੰਚਾਇਆ ਬਲਕਿ ਸਥਾਨਕ ਜਥੇਬੰਦੀਆਂ ਨਾਲ ਸੰਪਰਕ ਕਰਕੇ ਹਸਪਤਾਲ ਲਈ ਫੌਰੀ ਤੌਰ 'ਤੇ ਸਿਲੰਡਰ ਵੀ ਭਿਜਵਾਏ।

ਸ਼ੇਖਨਾਥ ਰਾਏ, ਭੁਵਨੇਸ਼ਵਰ : ਕੋਰੋਨਾ ਕਾਲ 'ਚ ਇਕ ਸੀਨੀਅਰ ਆਈਪੀਐੱਸ ਅਧਿਕਾਰੀ ਨੇ ਪੂਰੀ ਰਾਤ ਜਾਗਦੇ ਹੋਏ ਸੈਂਕੜੇ ਕਿਲੋਮੀਟਰ ਦੂਰ ਕਿਸੇ ਦੂਸਰੇ ਸ਼ਹਿਰ ਦੇ ਕੋਰੋਨਾ ਮਰੀਜ਼ਾਂ ਦੀ ਜਾਨ 'ਤੇ ਆਇਆ ਸੰਕਟ ਦੂਰ ਕਰ ਕੇ ਮਨੁੱਖਤਾ ਦੀ ਨਵੀਂ ਪਰਿਭਾਸ਼ਾ ਲਿਖ ਦਿੱਤੀ ਹੈ। ਮਾਮਲਾ ਦਿੱਲੀ ਦਾ ਹੈ।
ਇੱਥੋਂ ਦੇ ਰਾਠੀ ਹਸਪਤਾਲ 'ਚ ਆਕਸੀਜਨ ਦੀ ਕਮੀ ਕਾਰਨ ਜ਼ਿੰਦਗੀ-ਮੌਤ 'ਚ ਜੂਝ ਰਹੇ 68 ਮਰੀਜ਼ਾਂ ਲਈ ਦੂਰ ਓਡਿਸ਼ਾ 'ਚ ਬੈਠੇ ਏਡੀਜੀ ਅਰੁਣ ਬੋਥਰਾ ਫਰਿਸ਼ਤਾ ਬਣ ਕੇ ਸਾਹਮਣੇ ਆਏ। ਕੇਂਦਰੀ ਗ੍ਰਹਿ ਮੰਤਰਾਲੇ 'ਚ ਸਕੱਤਰ ਅਹੁਦੇ 'ਤੇ ਤਾਇਨਾਤ ਸੰਜੀਵ ਗੁਪਤਾ ਦੀ ਮਦਦ ਨਾਲ ਉਨ੍ਹਾਂ ਹਸਪਤਾਲ ਤਕ ਨਾ ਸਿਰਫ ਆਕਸੀਜਨ ਭਰਿਆ ਵਾਹਨ ਸਮੇਂ ਸਿਰ ਪਹੁੰਚਾਇਆ ਬਲਕਿ ਸਥਾਨਕ ਜਥੇਬੰਦੀਆਂ ਨਾਲ ਸੰਪਰਕ ਕਰਕੇ ਹਸਪਤਾਲ ਲਈ ਫੌਰੀ ਤੌਰ 'ਤੇ ਸਿਲੰਡਰ ਵੀ ਭਿਜਵਾਏ।
ਭਾਰਤੀ ਪੁਲਿਸ ਸੇਵਾ ਦੇ ਸੀਨੀਅਰ ਅਧਿਕਾਰੀ ਅਰੁਣ ਬੋਥਰਾ ਓਡਿਸ਼ਾ ਰਾਜ ਸੜਕ ਤੇ ਟਰਾਂਸਪੋਰਟ ਨਿਗਮ ਦੇ ਸੰਚਾਲਨ ਨਿਰਦੇਸ਼ਕ ਅਹੁਦੇ 'ਤੇ ਤਾਇਨਾਤ ਹਨ। ਵੀਰਵਾਰ ਦੇਰ ਰਾਤ ਉਨ੍ਹਾਂ ਰਾਠੀ ਹਸਪਤਾਲ ਦਾ ਇਕ ਟਵੀਟ ਦੇਖਿਆ ਜਿਸ ਵਿਚ 68 ਮਰੀਜ਼ਾਂ ਦੀ ਜਾਨ ਬਚਾਉਣ ਲਈ ਮਦਦ ਦੀ ਗੁਹਾਰ ਲਗਾਈ ਗਈ ਸੀ। ਇਹ ਟਵੀਟ ਦੇਖ ਕੇ ਬੋਥਰਾ ਪਰੇਸ਼ਾਨ ਹੋ ਗਏ ਅਤੇ ਕਿਸੇ ਵੀ ਤਰ੍ਹਾਂ ਨਾਲ ਮਰੀਜ਼ਾਂ ਦੀ ਜਾਨ ਬਚਾਉਣ ਦੀ ਕੋਸ਼ਿਸ਼ ਵਿਚ ਲੱਗ ਗਏ।
ਦਰਅਸਲ ਵੀਰਵਾਰ ਨੂੰ ਰਾਠੀ ਹਸਪਤਾਲ 'ਚ ਆਕਸੀਜਨ ਦੀ ਸਮੱਸਿਆ ਸੀ। ਹਰਿਆਣਾ ਦੇ ਮਾਨੇਸਰ ਤੋਂ ਆਕਸੀਜਨ ਲੈ ਕੇ ਚੱਲਿਆ ਵਾਹਨ ਰਸਤੇ ਵਿਚ ਫਸ ਗਿਆ ਸੀ। ਇਧਰ ਹਸਪਤਾਲ ਵਿਚ ਕਦੇ ਵੀ ਆਕਸੀਜਨ ਖਤਮ ਹੋ ਸਕਦੀ ਸੀ, ਜਿਸ ਨਾਲ ਮਰੀਜ਼ਾਂ ਦੀ ਜਾਨ ਜਾ ਸਕਦੀ ਸੀ। ਹਸਪਤਾਲ ਦੇ ਅਧਿਕਾਰੀਆਂ ਨੇ ਸਿਹਤ ਵਿਭਾਗ ਨੂੰ ਜਾਣਕਾਰੀ ਦਿੱਤੀ। ਹੋਰਨਾਂ ਹਸਪਤਾਲਾਂ ਨਾਲ ਵੀ ਸੰਪਰਕ ਕੀਤਾ ਪਰ ਕਿਤਿਓਂ ਵੀ ਕੋਈ ਉੱਤਰ ਨਾ ਮਿਲਿਆ। ਹਸਪਤਾਲ ਦੇ ਅਧਿਕਾਰੀ ਐਮਰਜੈਂਸੀ ਸਹਾਇਤਾ ਨੰਬਰ 'ਤੇ ਫੋਨ ਕਰਦੇ ਰਹੇ ਪਰ ਕੋਈ ਲਾਭ ਨਾ ਹੋਇਆ। ਇਸ ਕੋਸ਼ਿਸ਼ ਵਿਚ ਰਾਤ ਦੇ ਦੋ ਵੱਜ ਗਏ।
ਇਸ ਤੋਂ ਬਾਅਦ ਰਾਤ ਲਗਪਗ ਦੋ ਵਜੇ ਹਸਪਤਾਲ ਪ੍ਰਬੰਧਕਾਂ ਨੇ ਪ੍ਰਧਾਨ ਮੰਤਰੀ ਕੇਂਦਰੀ ਸਿਹਤ ਮੰਤਰੀ ਤੇ ਦਿੱਲੀ ਦੇ ਮੁੱਖ ਮੰਤਰੀ ਨੂੰ ਟੈਗ ਕਰ ਕੇ ਇਕ ਟਵੀਟ ਕੀਤਾ।
ਹਸਪਤਾਲ ਦੇ ਇਸ ਟਵੀਟ ਨੂੰ ਜਦੋਂ ਬੋਥਰਾ ਨੇ ਦੇਰ ਰਾਤ ਦੇਖਿਆ ਤਾਂ ਉਨ੍ਹਾਂ ਤਰੰਤ ਇਸ ਨੂੰ ਰੀ-ਟਵੀਟ ਕੀਤਾ। ਬੋਥਰਾ ਨੇ ਲਿਖਿਆ ਕਿ ਨਵੀਂ ਦਿੱਲੀ ਸਥਿਤ ਰਾਠੀ ਹਸਪਤਾਲ 'ਚ ਆਕਸੀਜਨ ਦੀ ਕਮੀ ਦਿਸ ਰਹੀ ਹੈ। ਕੀ ਕੋਈ ਮਦਦ ਕਰ ਸਕਦਾ ਹੈ? ਬੋਥਰਾ ਦੇ ਇਸ ਟਵੀਟ ਨੂੰ ਪੜ੍ਹਨ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰਾਲੇ ਵਿਚ ਸਕੱਤਰ ਅਹੁਦੇ 'ਤੇ ਤਾਇਨਾਤ ਸੰਜੀਵ ਗੁਪਤਾ ਵੀ ਸਰਗਰਮ ਹੋ ਗਏ। ਓਡਿਸ਼ਾ ਤੋਂ ਬੋਥਰਾ ਅਤੇ ਦਿੱਲੀ ਤੋਂ ਗੁਪਤਾ ਨੇ ਮਿਲ ਕੇ ਇਕ ਸਾਥ ਦਰਜਨਾਂ ਲੋਕਾਂ ਨੂੰ ਫੋਨ ਕੀਤੇ। ਦੋਵਾਂ ਨੇ ਆਪਣੇ ਆਈਏਐੱਸ ਤੇ ਆਈਪੀਐੱਸ ਮਿੱਤਰਾਂ ਨਾਲ ਸੰਪਰਕ ਕੀਤਾ। ਬੋਥਰਾ ਨੇ ਨਵੀਂ ਦਿੱਲੀ ਵਿਚ ਭਾਜਪਾ ਆਗੂ ਤੇਜਿੰਦਰ ਪਾਲ ਸਿੰਘ ਬੱਗਾ ਅਤੇ ਵੈਸ਼ਾਲੀ ਨਾਲ ਸੰਪਰਕ ਕੀਤਾ ਜਿਨ੍ਹਾਂ ਤੁਰੰਤ ਆਕਸੀਜਨ ਸਿਲੰਡਰ ਹਸਪਤਾਲ ਭੇਜਣ ਦਾ ਪ੍ਰਬੰਧ ਕੀਤਾ।