- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Premanand Maharaj ਨੇ ਦੱਸਿਆ ਕਿ ਆਪਣੀ ਪਤਨੀ ਨੂੰ ਖੁਸ਼ ਰੱਖਣ ਤੇ ਉਸਨੂੰ ਆਪਣੇ ਪੱਖ 'ਚ ਰੱਖਣ ਦਾ ਇੱਕੋ ਤਰੀਕਾ ਹੈ - ਉਸ ਦੀਆਂ ਇੱਛਾਵਾਂ ਦਾ ਸਤਿਕਾਰ ਕਰਨਾ। ਜੇਕਰ ਪਤੀ ਆਪਣੀ ਪਤਨੀ ਦੀਆਂ ਇੱਛਾਵਾਂ ਨੂੰ ਪੂਰਾ ਕਰਦਾ ਹੈ ਤੇ ਕਦੇ ਵੀ ਉਸਦੀ ਇੱਛਾ ਦੇ ਵਿਰੁੱਧ ਕੁਝ ਨਹੀਂ ਕਰਦਾ ਹੈ ਤਾਂ ਪਤਨੀ ਹਮੇਸ਼ਾ ਉਸਦੇ ਨਾਲ ਖੁਸ਼ ਰਹੇਗੀ। ਪਤੀ ਨੂੰ ਆਪਣੀ ਪਤਨੀ ਦੀਆਂ ਇੱਛਾਵਾਂ ਪੂਰੀਆਂ ਕਰਨ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਕੀ ਤੁਹਾਡੀ ਪਤਨੀ ਅਕਸਰ ਗੁੱਸੇ 'ਚ ਰਹਿੰਦੀ ਹੈ ਅਤੇ ਕੀ ਤੁਸੀਂ ਵੀ ਆਪਣੇ ਮਨ ਵਿਚ ਕੋਈ ਅਜਿਹੇ 'ਚਮਤਕਾਰੀ ਮੰਤਰ' ਦੀ ਤਲਾਸ਼ 'ਚ ਰਹਿੰਦੇ ਹੋ ਜਿਸ ਨਾਲ ਉਸ ਦਾ ਗੁੱਸਾ ਤੁਰੰਤ ਛੂ-ਮੰਤਰ ਹੋ ਜਾਵੇ ? ਇਕ ਵਿਅਕਤੀ ਨੇ ਪ੍ਰੇਮਾਨੰਦ ਮਹਾਰਾਜ ਨੂੰ ਬਿਲਕੁਲ ਇਹੀ ਸਵਾਲ ਕੀਤਾ। ਉਸ ਨੇ ਪੁੱਛਿਆ, ਮਹਾਰਾਜ ਜੀ, ਜੇਕਰ ਪਤਨੀ ਗੁੱਸੇ ਹੋ ਜਾਵੇ ਤਾਂ ਉਸ ਨੂੰ ਖੁਸ਼ ਰੱਖਣ ਦਾ ਕੋਈ ਖਾਸ ਮੰਤਰ ਹੈ?
ਇਸ ਦਿਲਚਸਪ ਸਵਾਲ 'ਤੇ ਪ੍ਰੇਮਾਨੰਦ ਜੀ ਮਹਾਰਾਜ ਨੇ ਜਿਹੜਾ ਜਵਾਬ ਦਿੱਤਾ, ਉਹ ਨਾ ਸਿਰਫ ਹੈਰਾਨ ਕਰਨ ਵਾਲਾ ਹੈ, ਸਗੋਂ ਹਰ ਉਸ ਪਤੀ ਲਈ ਬਹੁਤ ਵੱਡਾ ਸਬਕ ਹੈ ਜੋ ਆਪਣੀ ਪਤਨੀ ਨੂੰ ਖੁਸ਼ ਰੱਖਣਾ ਚਾਹੁੰਦਾ ਹੈ। ਆਓ ਜਾਣਦੇ ਹਾਂ ਇਸ 'ਤੇ ਮਹਾਰਾਜ ਜੀ ਨੇ ਕੀ ਕਿਹਾ।
ਇਸ ਸਵਾਲ ਦਾ ਜਵਾਬ ਦਿੰਦਿਆਂ ਪ੍ਰੇਮਾਨੰਦ ਜੀ ਮਹਾਰਾਜ ਨੇ ਬੜੀ ਆਸਾਨੀ ਨਾਲ ਕਿਹਾ ਕਿ ਉਹ ਇਸ ਵਿਸ਼ੇ ਦੇ ਮਾਹਿਰ ਨਹੀਂ ਹਨ, ਪਰ ਸ਼ਾਸਤਰਾਂ ਅਨੁਸਾਰ ਉਨ੍ਹਾਂ ਨੇ ਇਸ ਦਾ ਬਹੁਤ ਹੀ ਸਟੀਕ ਤੇ ਵਿਹਾਰਕ ਹੱਲ ਦੱਸਿਆ। ਉਨ੍ਹਾਂ ਸਪੱਸ਼ਟ ਕੀਤਾ ਕਿ ਪਤਨੀ ਨੂੰ ਖੁਸ਼ ਰੱਖਣ ਦਾ ਕੋਈ ਜਾਦੂਈ ਜਾਂ ਰਟਾ ਰਟਾਇਆ ‘ਮੰਤਰ’ ਨਹੀਂ ਹੈ।
ਮਹਾਰਾਜ ਨੇ ਦੱਸਿਆ ਕਿ ਆਪਣੀ ਪਤਨੀ ਨੂੰ ਖੁਸ਼ ਰੱਖਣ ਤੇ ਉਸਨੂੰ ਆਪਣੇ ਪੱਖ 'ਚ ਰੱਖਣ ਦਾ ਇੱਕੋ ਤਰੀਕਾ ਹੈ - ਉਸ ਦੀਆਂ ਇੱਛਾਵਾਂ ਦਾ ਸਤਿਕਾਰ ਕਰਨਾ। ਜੇਕਰ ਪਤੀ ਆਪਣੀ ਪਤਨੀ ਦੀਆਂ ਇੱਛਾਵਾਂ ਨੂੰ ਪੂਰਾ ਕਰਦਾ ਹੈ ਤੇ ਕਦੇ ਵੀ ਉਸਦੀ ਇੱਛਾ ਦੇ ਵਿਰੁੱਧ ਕੁਝ ਨਹੀਂ ਕਰਦਾ ਹੈ ਤਾਂ ਪਤਨੀ ਹਮੇਸ਼ਾ ਉਸਦੇ ਨਾਲ ਖੁਸ਼ ਰਹੇਗੀ। ਪਤੀ ਨੂੰ ਆਪਣੀ ਪਤਨੀ ਦੀਆਂ ਇੱਛਾਵਾਂ ਪੂਰੀਆਂ ਕਰਨ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ।
ਪ੍ਰੇਮਾਨੰਦ ਜੀ ਮਹਾਰਾਜ ਨੇ ਇਕ ਸਭ ਤੋਂ ਮਹੱਤਵਪੂਰਨ ਸ਼ਰਤ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਪਤੀ ਨੂੰ ਕਦੇ ਵੀ ਕਿਸੇ ਹੋਰ ਔਰਤ ਨਾਲ ਸਬੰਧ ਨਹੀਂ ਬਣਾਉਣੇ ਚਾਹੀਦੇ। ਕੋਈ ਵੀ ਪਤਨੀ ਨਹੀਂ ਚਾਹੇਗੀ ਕਿ ਉਸਦਾ ਪਤੀ ਕਿਸੇ ਹੋਰ ਔਰਤ ਨਾਲ ਪਿਆਰ ਕਰੇ।
ਤੁਸੀਂ ਆਪਣੀ ਪਤਨੀ ਦੀ ਹਰ ਇੱਛਾ ਪੂਰੀ ਕਰ ਸਕਦੇ ਹੋ, ਪਰ ਜੇਕਰ ਉਸ ਨੂੰ ਪਤਾ ਚੱਲਦਾ ਹੈ ਕਿ ਤੁਹਾਡਾ ਕਿਸੇ ਹੋਰ ਔਰਤ ਨਾਲ ਚੱਕਰ ਹੈ ਤਾਂ ਉਹ ਤੁਹਾਡੇ ਤੋਂ ਕਦੇ ਖੁਸ਼ ਨਹੀਂ ਹੋਵੇਗੀ। ਇਸ ਲਈ, ਤੁਹਾਨੂੰ ਆਪਣੀ ਪਤਨੀ ਨੂੰ ਸੰਪੂਰਨ ਪ੍ਰੇਮ ਕਰਨਾ ਚਾਹੀਦਾ ਹੈ ਅਤੇ ਸਿਰਫ ਉਸ ਦੀਆਂ ਇੱਛਾਵਾਂ ਨੂੰ ਪੂਰਾ ਕਰਨਾ ਚਾਹੀਦਾ ਹੈ।
ਰਿਸ਼ਤੇ 'ਚ ਅਜਿਹਾ ਸਮਾਂ ਵੀ ਆ ਸਕਦਾ ਹੈ ਜਦੋਂ ਤੁਹਾਡੀ ਪਤਨੀ ਤੁਹਾਡੀ ਇੱਛਾ ਦੇ ਖਿਲਾਫ ਕੁਝ ਕਰੇ। ਅਜਿਹੇ ਹਾਲਾਤ ਨਾਲ ਨਜਿੱਠਣ ਲਈ ਮਹਾਰਾਜ ਨੇ ਇਕ ਬਹੁਤ ਹੀ ਸ਼ਾਂਤ ਤੇ ਆਸਾਨ ਹੱਲ ਦਿੱਤਾ - "ਮੁਸਕੁਰਾਓ ਤੇ ਸ਼ਾਂਤ ਰਹੋ।" ਜੇਕਰ ਉਹ ਤੁਹਾਡੀ ਇੱਛਾ ਦੇ ਵਿਰੁੱਧ ਜਾਂਦੀ ਹੈ ਤਾਂ ਤੁਹਾਨੂੰ ਸਿਰਫ਼ ਆਪਣੇ ਚਿਹਰੇ 'ਤੇ ਮੁਸਕਰਾਹਟ ਰੱਖਣ ਤੇ ਪੂਰੀ ਤਰ੍ਹਾਂ ਸ਼ਾਂਤ ਰਹਿਣ ਦੀ ਲੋੜ ਹੈ।
ਇਹ ਹੈ ਇੱਕੋ ਇੱਕ ਰਾਹ
ਅਖੀਰ 'ਚ ਪ੍ਰੇਮਾਨੰਦ ਜੀ ਮਹਾਰਾਜ ਨੇ ਆਪਣੀ ਗੱਲ ਦੀ ਸਮਾਪਤੀ ਕਰਦੇ ਹੋਏ ਸਪਸ਼ਟ ਸ਼ਬਦਾਂ 'ਚ ਕਿਹਾ ਕਿ ਪਤਨੀ ਨੂੰ ਖੁਸ਼ ਰੱਖਣ ਦਾ ਇਹੀ ਤਰੀਕਾ ਹੈ। ਇਸ ਤੋਂ ਇਲਾਵਾ ਕੋਈ ਹੋਰ ਤਰੀਕਾ ਜਾਂ ਕੋਈ ‘ਵਿਸ਼ੇਸ਼ ਮੰਤਰ’ ਨਹੀਂ ਹੈ ਜੋ ਉਹ ਦੱਸ ਸਕਣ।