PSEB 12th Merit List 2026: ਮੈਰਿਟ ਲਿਸਟ 'ਚ ਧੀਆਂ ਦਾ ਦਬਦਬਾ, ਸੁਪਨੀਤ, ਸੁਹਾਨੀ ਤੇ ਦੀਵਾਂਸ਼ੀ ਨੇ 500 'ਚੋਂ 500 ਅੰਕ ਲੈ ਕੇ ਰਚਿਆ ਇਤਿਹਾਸ
ਬੋਰਡ ਵੱਲੋਂ ਜਾਰੀ ਅੰਕੜਿਆਂ ਅਨੁਸਾਰ, ਇਸ ਸਾਲ ਮੈਰਿਟ ਸੂਚੀ ਵਿੱਚ ਕੁੱਲ 278 ਵਿਦਿਆਰਥੀਆਂ ਨੇ ਆਪਣੀ ਥਾਂ ਬਣਾਈ ਹੈ। ਮੈਰਿਟ ਲਿਸਟ ਵਿੱਚ ਵੀ ਕੁੜੀਆਂ ਦਾ ਦਬਦਬਾ ਸਾਫ਼ ਦੇਖਣ ਨੂੰ ਮਿਲਿਆ ਹੈ
Publish Date: Wed, 13 May 2026 12:54 PM (IST)
Updated Date: Wed, 13 May 2026 01:13 PM (IST)
ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ: ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਵੱਲੋਂ ਅੱਜ ਬਾਰ੍ਹਵੀਂ ਜਮਾਤ ਦੇ ਸਾਲਾਨਾ ਨਤੀਜਿਆਂ ਦਾ ਰਸਮੀ ਐਲਾਨ ਕਰ ਦਿੱਤਾ ਗਿਆ ਹੈ। ਇਸ ਸਾਲ ਦੇ ਨਤੀਜਿਆਂ ਵਿੱਚ ਕੁੜੀਆਂ ਨੇ ਮੈਰਿਟ ਸੂਚੀ ਵਿੱਚ ਵੱਡੀ ਬਾਜ਼ੀ ਮਾਰੀ ਹੈ। ਇਸ ਵਾਰ ਪਹਿਲੇ ਤਿੰਨ ਸਥਾਨਾਂ 'ਤੇ ਰਹਿਣ ਵਾਲੀਆਂ ਵਿਦਿਆਰਥਣਾਂ ਨੇ 500 ਵਿੱਚੋਂ 500 ਅੰਕ ਹਾਸਲ ਕੀਤੇ ਹਨ।