ਪੰਜਾਬ ਤੇ ਮੁੰਬਈ ਦੀਆਂ ਟੀਮਾਂ ਵਿਚਾਲੇ ਵੀਰਵਾਰ ਨੂੰ ਧਰਮਸ਼ਾਲਾ 'ਚ ਮੈਚ ਖੇਡਿਆ ਗਿਆ। ਇਸ ਤੋਂ ਪਹਿਲਾਂ ਦਾ ਅਰਸ਼ਦੀਪ ਸਿੰਘ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿਚ ਉਹ ਤਿਲਕ ਨੂੰ 'ਓਏ ਅੰਧੇਰੇ' ਕਹਿ ਕੇ ਬੁਲਾ ਰਹੇ ਹਨ। ਅਰਸ਼ਦੀਪ ਦਾ ਇਹ ਕਮੈਂਟ ਤਿਲਕ ਦੇ ਰੰਗ ਨੂੰ ਲੈ ਕੇ ਸੀ ਜਿਸ ਕਾਰਨ ਇਸ ਨੂੰ ਨਸਲੀ ਟਿੱਪਣੀ ਵਜੋਂ ਦੇਖਿਆ ਜਾ ਰਿਹਾ ਹੈ।

ਸਪੋਰਟਸ ਡੈਸਕ, ਨਵੀਂ ਦਿੱਲੀ: ਭਾਰਤੀ ਕ੍ਰਿਕਟ 'ਚ ਪੰਜਾਬ ਕਿੰਗਜ਼ ਦੇ ਅਰਸ਼ਦੀਪ ਸਿੰਘ ਅਤੇ ਮੁੰਬਈ ਇੰਡੀਅਨਜ਼ ਦੇ ਤਿਲਕ ਵਰਮਾ ਇਸ ਸਮੇਂ ਸੁਰਖੀਆਂ 'ਚ ਬਣੇ ਹੋਏ ਹਨ। ਇਸ ਦਾ ਕਾਰਨ ਅਰਸ਼ਦੀਪ ਵੱਲੋਂ ਤਿਲਕ 'ਤੇ ਕੀਤਾ ਗਿਆ ਇਕ ਕਮੈਂਟ ਹੈ ਜਿਸ ਨੂੰ ਨਸਲੀ ਟਿੱਪਣੀ ਆਖਿਆ ਜਾ ਰਿਹਾ ਹੈ। ਹੁਣ ਇਸ ਮਾਮਲੇ 'ਚ ਤਿਲਕ ਦੀ ਆਈਪੀਐੱਲ ਟੀਮ ਮੁੰਬਈ ਇੰਡੀਅਨਜ਼ ਦੀ ਵੀ ਐਂਟਰੀ ਹੁੰਦੀ ਨਜ਼ਰ ਆ ਰਹੀ ਹੈ। ਉਸ ਨੇ ਇਕ ਪੋਸਟ ਸ਼ੇਅਰ ਕਰ ਕੇ ਹਲਚਲ ਮਚਾ ਦਿੱਤੀ ਹੈ।
ਪੰਜਾਬ ਤੇ ਮੁੰਬਈ ਦੀਆਂ ਟੀਮਾਂ ਵਿਚਾਲੇ ਵੀਰਵਾਰ ਨੂੰ ਧਰਮਸ਼ਾਲਾ 'ਚ ਮੈਚ ਖੇਡਿਆ ਗਿਆ। ਇਸ ਤੋਂ ਪਹਿਲਾਂ ਦਾ ਅਰਸ਼ਦੀਪ ਸਿੰਘ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿਚ ਉਹ ਤਿਲਕ ਨੂੰ 'ਓਏ ਅੰਧੇਰੇ' ਕਹਿ ਕੇ ਬੁਲਾ ਰਹੇ ਹਨ। ਅਰਸ਼ਦੀਪ ਦਾ ਇਹ ਕਮੈਂਟ ਤਿਲਕ ਦੇ ਰੰਗ ਨੂੰ ਲੈ ਕੇ ਸੀ ਜਿਸ ਕਾਰਨ ਇਸ ਨੂੰ ਨਸਲੀ ਟਿੱਪਣੀ ਵਜੋਂ ਦੇਖਿਆ ਜਾ ਰਿਹਾ ਹੈ।
ਮੈਦਾਨ ਦੇ ਬਾਹਰ ਜਿੱਥੇ ਅਰਸ਼ਦੀਪ ਸਿੰਘ ਇਸ ਕਮੈਂਟ ਨੂੰ ਲੈ ਕੇ ਚਰਚਾ 'ਚ ਰਹੇ, ਉੱਥੇ ਹੀ ਮੈਦਾਨ ਦੇ ਅੰਦਰ ਤਿਲਕ ਦੇ ਦਮਦਾਰ ਪ੍ਰਦਰਸ਼ਨ ਨੇ ਪੰਜਾਬ ਤੋਂ ਜਿੱਤ ਖੋਹ ਕੇ ਮੁੰਬਈ ਦੀ ਝੋਲੀ ਪਾ ਦਿੱਤੀ। ਨਾਬਾਦ 75 ਦੌੜਾਂ ਦੀ ਪਾਰੀ ਕਾਰਨ ਉਨ੍ਹਾਂ ਨੂੰ 'ਪਲੇਅਰ ਆਫ਼ ਦ ਮੈਚ' ਵੀ ਚੁਣਿਆ ਗਿਆ। ਮੈਚ ਤੋਂ ਬਾਅਦ ਮੁੰਬਈ ਇੰਡੀਅਨਜ਼ ਨੇ ਤਿਲਕ ਦਾ ਇਕ ਵੀਡੀਓ ਪੋਸਟ ਕੀਤਾ ਹੈ ਜਿਸ ਵਿਚ ਉਹ ਟਰਾਫੀਆਂ ਦੇ ਨਾਲ ਨਜ਼ਰ ਆ ਰਹੇ ਹਨ। ਬੈਕਗ੍ਰਾਊਂਡ 'ਚ 'ਐ ਦਿਲ ਹੈ ਮੁਸ਼ਕਿਲ' ਫ਼ਿਲਮ ਦੇ ਗਾਣੇ 'ਚੰਨਾ ਮੇਰਿਆ' ਦਾ ਇਕ ਕਲਿੱਪ ਲਗਾਇਆ ਗਿਆ ਹੈ ਜਿਸ ਦੇ ਬੋਲ ਹਨ, "ਅੰਧੇਰਾ ਤੇਰਾ ਮੈਨੇ ਲੇ ਲਿਆ, ਮੇਰਾ ਉਜਲਾ ਸਿਤਾਰਾ ਤੇਰੇ ਨਾਮ ਕੀਆ।" ਵੀਡੀਓ ਦੀ ਸ਼ੁਰੂਆਤ ਵੀ ਹਨੇਰੇ ਨਾਲ ਹੁੰਦੀ ਹੈ ਤੇ ਫਿਰ ਹੌਲੀ-ਹੌਲੀ ਹਨੇਰਾ ਛਟਦਾ ਹੈ ਤੇ ਫਿਰ ਤਿਲਕ ਵਰਮਾ ਸਾਹਮਣੇ ਆਉਂਦੇ ਹਨ।
Open story, view & reply 👻#PBKSvMI pic.twitter.com/KBtOonNWKG
— Mumbai Indians (@mipaltan) May 15, 2026
ਜਿਵੇਂ ਹੀ ਅਰਸ਼ਦੀਪ ਦਾ ਤਿਲਕ 'ਤੇ ਕਮੈਂਟ ਕਰਨ ਦਾ ਵੀਡੀਓ ਸਾਹਮਣੇ ਆਇਆ, ਪੰਜਾਬ ਦੇ ਇਸ ਗੇਂਦਬਾਜ਼ ਨੂੰ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਤਰੀਕੇ ਨਾਲ ਟ੍ਰੋਲ ਕੀਤਾ ਜਾ ਰਿਹਾ ਹੈ। ਇਸੇ ਦੌਰਾਨ ਉਨ੍ਹਾਂ ਦਾ ਇਕ ਪੁਰਾਣਾ ਵੀਡੀਓ ਵੀ ਸਾਹਮਣੇ ਆਇਆ ਹੈ ਜਿਸ ਵਿਚ ਉਹ ਸਾਈ ਸੁਦਰਸ਼ਨ 'ਤੇ ਵੀ ਕਥਿਤ ਤੌਰ 'ਤੇ ਨਸਲੀ ਟਿੱਪਣੀ ਕਰ ਰਹੇ ਹਨ। ਸੁਦਰਸ਼ਨ ਵੱਲ ਕੈਮਰਾ ਕਰਦੇ ਹੋਏ ਉਹ ਕਹਿੰਦੇ ਹਨ ਕਿ ਕੈਮਰਾ ਸਾਫ਼ ਕਰਨਾ ਪਵੇਗਾ।