IPL 2025 Orange Purple Cap: Orange Cap ਲਿਸਟ ਦੇ ਟਾਪ-10 'ਚੋਂ ਬਾਹਰ ਹੋਏ ਸ਼ੁਭਮਨ ਗਿੱਲ, ਜਾਣੋ ਕਿਸ ਨੇ ਜਿੱਤੀ Purple Cap
ਪ੍ਰਿਆਂਸ਼ ਆਰਿਆ ਦਾ ਇਹ IPL ਵਿੱਚ ਪਹਿਲਾ ਸੀਜ਼ਨ ਹੈ। ਆਪਣੇ ਪਹਿਲੇ ਹੀ ਸੀਜ਼ਨ ਵਿੱਚ ਉਸ ਨੇ ਹੁਣ ਤੱਕ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਸ ਨੇ ਹੁਣ ਤੱਕ IPL ਦੇ 9 ਮੈਚਾਂ ਵਿੱਚ 323 ਦੌੜਾਂ ਬਣਾਈਆਂ ਹਨ ਤੇ Orange cap ਦੀ ਲਿਸਟ ਵਿੱਚ 9ਵੇਂ ਸਥਾਨ 'ਤੇ ਹੈ
Publish Date: Sun, 27 Apr 2025 10:30 AM (IST)
Updated Date: Sun, 27 Apr 2025 10:59 AM (IST)
ਸਪੋਰਟਸ ਡੈਸਕ, ਨਵੀਂ ਦਿੱਲੀ: (IPL 2025 Orange Purple Cap): IPL 2025 ਦਾ 44ਵਾਂ ਮੈਚ ਮੀਂਹ ਕਾਰਨ ਰੱਦ ਹੋ ਗਿਆ। ਪੰਜਾਬ ਕਿੰਗਜ਼ ਤੇ ਕੋਲਕਾਤਾ ਨਾਈਟ ਰਾਈਡਰਜ਼ ਨੂੰ ਇੱਕ-ਇੱਕ ਅੰਕ ਨਾਲ ਸਬਰ ਕਰਨਾ ਪਿਆ। ਇਸ ਮੈਚ ਵਿੱਚ ਪੰਜਾਬ ਕਿੰਗਜ਼ ਨੇ ਪਹਿਲਾਂ ਬੈਟਿੰਗ ਕਰਦਿਆਂ 201 ਦੌੜਾਂ ਬਣਾਇਆਂ। ਟੀਮ ਲਈ ਪ੍ਰਿਆਂਸ਼ ਆਰਿਆ ਤੇ ਪ੍ਰਭਸਿਮਰਨ ਸਿੰਘ ਨੇ ਸ਼ਾਨਦਾਰ ਬੈਟਿੰਗ ਕੀਤੀ। ਮੈਚ ਵਿੱਚ ਅਰਧ ਸੈਂਕੜਾ ਲਗਾਉਣ ਨਾਲ ਪ੍ਰਿਆਂਸ਼ ਦੀ Orange Cap ਦੇ ਟਾਪ-10 ਵਿੱਚ ਐਂਟਰੀ ਹੋ ਗਈ।
ਪ੍ਰਿਆਂਸ਼ ਆਰਿਆ ਦਾ ਇਹ IPL ਵਿੱਚ ਪਹਿਲਾ ਸੀਜ਼ਨ ਹੈ। ਆਪਣੇ ਪਹਿਲੇ ਹੀ ਸੀਜ਼ਨ ਵਿੱਚ ਉਸ ਨੇ ਹੁਣ ਤੱਕ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਸ ਨੇ ਹੁਣ ਤੱਕ IPL ਦੇ 9 ਮੈਚਾਂ ਵਿੱਚ 323 ਦੌੜਾਂ ਬਣਾਈਆਂ ਹਨ ਤੇ Orange cap ਦੀ ਲਿਸਟ ਵਿੱਚ 9ਵੇਂ ਸਥਾਨ 'ਤੇ ਹੈ। ਚੇਨਈ ਸੁਪਰ ਕਿੰਗਜ਼ ਖ਼ਿਲਾਫ਼ 42 ਗੇਂਦਾਂ 'ਚ 103 ਦੌੜਾਂ ਦੀ ਸੈਕੜਾ ਪਾਰੀ ਖੇਡੀ ਸੀ। IPL 2025 ਦੇ ਮੇਗਾ ਐਕਸ਼ਨ ਵਿੱਚ ਉਸ ਦਾ ਬੇਸ ਪ੍ਰਾਈਜ਼ 30 ਲੱਖ ਰੁਪਏ ਸੀ, ਜਿਸ ਦੇ ਬਾਅਦ ਪੰਜਾਬ ਕਿੰਗਜ਼ ਦੀ ਟੀਮ ਨੇ ਉਸ ਨੂੰ 3.8 ਕਰੋੜ ਰੁਪਏ ਦੀ ਵੱਡੀ ਰਕਮ ਦੇ ਕੇ ਖਰੀਦਿਆ ਸੀ।
ਟਾਪ-10 ਤੋਂ ਬਾਹਰ ਸ਼ੁਭਮਨ ਗਿੱਲ
ਦੂਜੇ ਪਾਸੇ IPL 2025 ਵਿੱਚ ਸਭ ਤੋਂ ਜਿਆਦਾ ਦੌੜਾਂ ਬਣਾਉਣ ਵਾਲੀ ਲਿਸਟ ਦੇ ਟਾਪ-10 ਤੋਂ ਸ਼ੁਭਮਨ ਗਿੱਲ ਬਾਹਰ ਹੋ ਚੁੱਕਾ ਹੈ। ਉਹ ਇਸ ਸਮੇਂ 11ਵੇਂ ਨੰਬਰ 'ਤੇ ਹੈ। ਉਸ ਨੇ ਹੁਣ ਤੱਕ 8 ਮੈਚਾਂ ਵਿੱਚ ਕੁੱਲ 305 ਦੌੜਾਂ ਬਣਾਈਆਂ ਹਨ, ਜਿਸ ਵਿੱਚ ਤਿੰਨ ਅਰਧ ਸੈਂਕੜਾ ਸ਼ਾਮਲ ਹਨ। Orange cap ਇਸ ਸਮੇਂ ਗੁਜਰਾਤ ਟਾਈਟਨਜ਼ ਦੇ ਸਾਈ ਸੁਦਰਸ਼ਨ ਕੋਲ ਹੈ ਤੇ ਉਹ ਪਹਿਲੇ ਨੰਬਰ 'ਤੇ ਹੈ। ਦੂਜੇ ਨੰਬਰ 'ਤੇ ਆਰਸੀਬੀ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਹੈ।
ਪ੍ਰਸਿਧ ਕ੍ਰਿਸ਼ਨ ਕੋਲ Purple Cap
ਗੁਜਰਾਤ ਟਾਈਟਨਜ਼ ਦੇ ਤੇਜ਼ ਗੇਂਦਬਾਜ਼ ਪ੍ਰਸਿੱਧ ਕ੍ਰਿਸ਼ਨਾ ਨੇ ਅੱਠ ਮੈਚਾਂ ਵਿੱਚ 16 ਵਿਕਟਾਂ ਲੈ ਕੇ ਪਰਪਲ ਕੈਪ ਦਾ ਮਾਲਕ ਬਣ ਗਿਆ ਹੈ। ਰਾਇਲ ਚੈਲੰਜਰਜ਼ ਬੈਂਗਲੋਰ ਦੇ ਜੋਸ਼ ਹੇਜ਼ਲਵੁੱਡ ਕੋਲ ਵੀ 16 ਵਿਕਟਾਂ ਹਨ ਪਰ ਥੋੜ੍ਹੀ ਜਿਹੀ ਵੱਧ ਇਕਾਨੋਮੀ ਕਾਰਨ ਉਹ ਦੂਜੇ ਸਥਾਨ 'ਤੇ ਹੈ। ਚੇਨਈ ਸੁਪਰ ਕਿੰਗਜ਼ ਦੇ ਨੂਰ ਅਹਿਮਦ 14 ਵਿਕਟਾਂ ਦੇ ਨਾਲ ਤੀਜੇ ਸਥਾਨ 'ਤੇ ਹੈ। ਇਸ ਦੌਰਾਨ ਸਨਰਾਈਜ਼ਰਜ਼ ਹੈਦਰਾਬਾਦ ਦੇ ਹਰਸ਼ਲ ਪਟੇਲ ਹੁਣ 13 ਵਿਕਟਾਂ ਨਾਲ ਚੌਥੇ ਸਥਾਨ 'ਤੇ ਹੈ।