IPL 2021 RR VS KKR: ਕੋਲਕਾਤਾ ਨੂੰ ਮਿਲੀ ਲਗਾਤਾਰ ਚੌਥੀ ਹਾਰ, ਰਾਜਸਥਾਨ ਨੇ ਛੇ ਵਿਕਟਾਂ ਨਾਲ ਜਿੱਤਿਆ ਮੈਚ
ਕੇਕੇਆਰ ਦੀ ਟੀਮ ਪਾਵਰਪਲੇਅ ਵਿਚ ਇਕ ਵਿਕਟ ਗੁਆ ਕੇ 25 ਦੌੜਾਂ ਹੀ ਬਣਾ ਸਕੀ ਤੇ ਉਸ ਤੋਂ ਬਾਅਦ ਉਨ੍ਹਾਂ ਦੀ ਪੂਰੀ ਪਾਰੀ ਤੈਅ 20 ਓਵਰਾਂ 'ਚ ਨੌਂ ਵਿਕਟਾਂ 'ਤੇ 133 ਦੌੜਾਂ ਦਾ ਸਕੋਰ ਬਣਾ ਕੇ ਖ਼ਤਮ ਹੋਈ। ਕੋਲਕਾਤਾ ਲਈ ਸਰਬੋਤਮ ਸਕੋਰਰ ਰਾਹੁਲ ਤਿ੍ਪਾਠੀ ਰਹੇ ਜਿਨ੍ਹਾਂ ਨੇ 26 ਗੇਂਦਾਂ 'ਤੇ ਇਕ ਚੌਕੇ ਤੇ ਦੋ ਛੱਕਿਆਂ ਦੀ ਮਦਦ ਨਾਲ 36 ਦੌੜਾਂ ਬਣਾਈਆਂ।
Publish Date: Sat, 24 Apr 2021 11:50 PM (IST)
Updated Date: Sun, 25 Apr 2021 05:20 PM (IST)
ਜੇਐੱਨਐੱਨ, ਨਵੀਂ ਦਿੱਲੀ : ਕੋਲਕਾਤਾ ਨਾਈਟ ਰਾਈਡਰਜ਼ ਨੇ ਰਾਜਸਥਾਨ ਰਾਇਲਜ਼ ਖ਼ਿਲਾਫ਼ ਸ਼ਨਿਚਰਵਾਰ ਨੂੰ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿਚ ਖ਼ਰਾਬ ਸ਼ੁਰੂਆਤ ਕੀਤੀ। ਰਾਜਸਥਾਨ ਦੇ ਕਪਤਾਨ ਸੰਜੂ ਸੈਮਸਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਕੇਕੇਆਰ ਦੇ ਸਲਾਮੀ ਬੱਲੇਬਾਜ਼ਾਂ ਨਿਤੀਸ਼ ਰਾਣਾ (22) ਤੇ ਸ਼ੁਭਮਨ ਗਿੱਲ (11) ਨੇ ਛੇ ਓਵਰਾਂ ਦੇ ਪਾਵਰਪਲੇਅ ਵਿਚ ਜ਼ਿਆਦਾ ਦੌੜਾਂ ਬਣਾਉਣ ਦੀ ਥਾਂ ਵਿਕਟ 'ਤੇ ਟਿਕੇ ਰਹਿਣ ਦੀ ਰਣਨੀਤੀ 'ਤੇ ਕੰਮ ਕੀਤਾ ਪਰ ਇਹ ਰਣਨੀਤੀ ਕਾਮਯਾਬ ਨਹੀਂ ਹੋ ਸਕੀ।
ਕੇਕੇਆਰ ਦੀ ਟੀਮ ਪਾਵਰਪਲੇਅ ਵਿਚ ਇਕ ਵਿਕਟ ਗੁਆ ਕੇ 25 ਦੌੜਾਂ ਹੀ ਬਣਾ ਸਕੀ ਤੇ ਉਸ ਤੋਂ ਬਾਅਦ ਉਨ੍ਹਾਂ ਦੀ ਪੂਰੀ ਪਾਰੀ ਤੈਅ 20 ਓਵਰਾਂ 'ਚ ਨੌਂ ਵਿਕਟਾਂ 'ਤੇ 133 ਦੌੜਾਂ ਦਾ ਸਕੋਰ ਬਣਾ ਕੇ ਖ਼ਤਮ ਹੋਈ। ਕੋਲਕਾਤਾ ਲਈ ਸਰਬੋਤਮ ਸਕੋਰਰ ਰਾਹੁਲ ਤਿ੍ਪਾਠੀ ਰਹੇ ਜਿਨ੍ਹਾਂ ਨੇ 26 ਗੇਂਦਾਂ 'ਤੇ ਇਕ ਚੌਕੇ ਤੇ ਦੋ ਛੱਕਿਆਂ ਦੀ ਮਦਦ ਨਾਲ 36 ਦੌੜਾਂ ਬਣਾਈਆਂ।
ਇਸ ਤੋਂ ਇਲਾਵਾ ਦਿਨੇਸ਼ ਕਾਰਤਿਕ ਨੇ 24 ਗੇਂਦਾਂ 'ਤੇ ਚਾਰ ਚੌਕਿਆਂ ਦੀ ਮਦਦ ਨਾਲ 25 ਦੌੜਾਂ ਦਾ ਯੋਗਦਾਨ ਪਾਇਆ। ਜਵਾਬ 'ਚ ਰਾਜਸਥਾਨ ਰਾਇਲਜ਼ ਨੇ 18.5 ਓਵਰਾਂ 'ਚ ਚਾਰ ਵਿਕਟਾਂ 'ਤੇ 134 ਦੌੜਾਂ ਬਣਾ ਕੇ ਛੇ ਵਿਕਟਾਂ ਨਾਲ ਜਿੱਤ ਦਰਜ ਕੀਤੀ। ਇਹ ਨਾਈਟ ਰਾਈਡਰਜ਼ ਦੀ ਪੰਜ ਮੈਚਾਂ 'ਚ ਲਗਾਤਾਰ ਚੌਥੀ ਹਾਰ ਹੈ।
ਟੀਚੇ ਦਾ ਪਿੱਛਾ ਕਰਨ ਉਤਰੀ ਰਾਜਸਥਾਨ ਦੀ ਟੀਮ ਦੀ ਸ਼ੁਰੂਆਤ ਵੀ ਖ਼ਰਾਬ ਰਹੀ ਤੇ ਇੰਗਲਿਸ਼ ਬੱਲੇਬਾਜ਼ ਜੋਸ ਬਟਲਰ ਪੰਜ ਦੌੜਾਂ ਬਣਾ ਕੇ ਆਊਟ ਹੋ ਗਏ। ਉਹ ਵਰੁਣ ਚੱਕਰਵਰਤੀ ਦੀ ਗੇਂਦ ਨੂੰ ਸਮਝ ਨਹੀਂ ਸਕੇ ਤੇ ਲੱਤ ਅੜਿੱਕਾ ਹੋ ਗਏ। ਇਸ ਤੋਂ ਬਾਅਦ ਬੱਲੇਬਾਜ਼ ਯਸ਼ਸਵੀ ਜਾਇਸਵਾਲ ਨੇ ਕੁਝ ਚੰਗੇ ਸ਼ਾਟ ਖੇਡ ਕੇ ਆਪਣੇ ਪੈਰ ਟਿਕਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਵੀ 22 ਦੌੜਾਂ 'ਤੇ ਆਊਟ ਹੋ ਗਏ। ਇਸ ਤੋਂ ਬਾਅਦ ਟੀਮ ਨੂੰ ਜਿੱਤ ਸੰਜੂ ਨੇ ਦਿਵਾਈ। ਜਿਨ੍ਹਾਂ ਨੇ 41 ਗੇਂਦਾਂ 'ਤੇ ਦੋ ਚੌਕਿਆਂ ਤੇ ਇਕ ਛੱਕੇ ਦੀ ਮਦਦ ਨਾਲ 42 ਦੌੜਾਂ ਬਣਾਈਆਂ। ਡੇਵਿਡ ਮਿਲਰ ਨੇ 24 ਦੌੜਾਂ ਦਾ ਯੋਗਦਾਨ ਦਿੱਤਾ।