- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
141 ਸਾਲ ਦੇ ਇਤਿਹਾਸ ਵਾਲੇ ਲਾਰਡਸ ’ਚ ਇਹ ਪਹਿਲਾ ਮਹਿਲਾ ਟੈਸਟ ਸੀ ਤੇ ਭਾਰਤ ਨੇ ਇਸ ਨੂੰ ਯਾਦਗਾਰ ਬਣਾਉਂਦੇ ਹੋਏ ਮੇਜ਼ਬਾਨ ਟੀਮ ਨੂੰ 457 ਦੌੜਾਂ ਦੇ ਟੀਚੇ ਦੇ ਜਵਾਬ ’ਚ 186 ਦੌੜਾਂ ’ਤੇ ਸਮੇਟ ਦਿੱਤਾ। ਇਸ ਦੇ ਨਾਲ ਹੀ ਹਰਮਨਪ੍ਰੀਤ ਕੌਰ ਲਾਰਡਸ ’ਤੇ ਟੈਸਟ ਮੈਚ ਜਿੱਤਣ ਵਾਲੀ ਭਾਰਤ ਦੀ ਚੌਥੀ ਕਪਤਾਨ ਬਣ ਗਈ।

ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਹਰਮਨਪ੍ਰੀਤ ਕੌਰ ਦੀ ਅਗਵਾਈ ਵਾਲੀ ਭਾਰਤੀ ਮਹਿਲਾ ਟੀਮ ਇਸੇ ਮਹੀਨੇ ਇੰਗਲੈਂਡ ’ਚ ਹੋਏ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ’ਚ ਵੀ ਨਹੀਂ ਪੁੱਜ ਸਕੀ ਸੀ ਪਰ ਭਾਰਤੀ ਧੀਆਂ ਨੇ ਇਸ ਨਿਰਾਸ਼ਾ ਨੂੰ ਦੂਰ ਕਰਦੇ ਹੋਏ ਸੋਮਵਾਰ ਨੂੰ ਕ੍ਰਿਕਟ ਦੇ ਮੱਕਾ ਕਹੇ ਜਾਣ ਵਾਲੇ ਲਾਰਡਸ ਸਟੇਡੀਅਮ ’ਚ ਇੰਗਲੈਂਡ ਨੂੰ ਇੱਕੋ-ਇਕ ਟੈਸਟ ਮੈਚ ’ਚ 270 ਦੌੜਾਂ ਨਾਲ ਕਰਾਰੀ ਮਾਤ ਦੇ ਕੇ ਇਤਿਹਾਸ ਰਚ ਦਿੱਤਾ। 141 ਸਾਲ ਦੇ ਇਤਿਹਾਸ ਵਾਲੇ ਲਾਰਡਸ ’ਚ ਇਹ ਪਹਿਲਾ ਮਹਿਲਾ ਟੈਸਟ ਸੀ ਤੇ ਭਾਰਤ ਨੇ ਇਸ ਨੂੰ ਯਾਦਗਾਰ ਬਣਾਉਂਦੇ ਹੋਏ ਮੇਜ਼ਬਾਨ ਟੀਮ ਨੂੰ 457 ਦੌੜਾਂ ਦੇ ਟੀਚੇ ਦੇ ਜਵਾਬ ’ਚ 186 ਦੌੜਾਂ ’ਤੇ ਸਮੇਟ ਦਿੱਤਾ। ਇਸ ਦੇ ਨਾਲ ਹੀ ਹਰਮਨਪ੍ਰੀਤ ਕੌਰ ਲਾਰਡਸ ’ਤੇ ਟੈਸਟ ਮੈਚ ਜਿੱਤਣ ਵਾਲੀ ਭਾਰਤ ਦੀ ਚੌਥੀ ਕਪਤਾਨ ਬਣ ਗਈ। ਉਨ੍ਹਾਂ ਤੋਂ ਪਹਿਲਾਂ ਕਪਿਲ ਦੇਵ, ਐੱਮਐੱਸ ਧੋਨੀ ਤੇ ਵਿਰਾਟ ਕੋਹਲੀ ਦੀ ਕਪਤਾਨੀ ’ਚ ਵੀ ਭਾਰਤੀ ਮਰਦ ਟੀਮ ਨੂੰ ਇਸ ਮੈਦਾਨ ’ਤੇ ਜਿੱਤ ਮਿਲੀ ਹੈ। ਭਾਰਤ ਨੇ ਇਸ ਇਤਿਹਾਸਕ ਜਿੱਤ ਦੇ ਨਾਲ ਨਾ ਸਿਰਫ਼ ਲਾਰਡਸ ਦੇ ਪਹਿਲੇ ਮਹਿਲਾ ਟੈਸਟ ਨੂੰ ਆਪਣੇ ਨਾਂ ਕੀਤਾ ਬਲਕਿ ਮਹਿਲਾ ਕ੍ਰਿਕਟ ਦੇ ਇਤਿਹਾਸ ’ਚ ਵੀ ਸੁਨਹਿਰਾ ਅਧਿਆਏ ਜੋੜ ਦਿੱਤਾ।
ਇਸ ਲਈ ਖਾਸ ਹੈ ਇਹ ਜਿੱਤ
-ਲਾਰਡਸ ’ਤੇ ਪਹਿਲੀ ਵਾਰ ਮਹਿਲਾ ਟੀਮਾਂ ਦੇ ਵਿਚਾਲੇ ਟੈਸਟ ਮੈਚ ਖੇਡਿਆ ਗਿਆ ਜਿਸ ’ਚ ਭਾਰਤ ਨੂੰ ਜਿੱਤ ਮਿਲੀ
-ਟੀ-20 ਵਿਸ਼ਵ ਕੱਪ ਦੀ ਉਪ ਜੇਤੂ ਸੀ ਇੰਗਲਿਸ਼ ਟੀਮ। ਭਾਰਤ ਨੇ ਉਸ ਨੂੰ ਇਕਤਰਫ਼ਾ ਅੰਦਾਜ਼ ’ਚ ਹਰਾਇਆ। ਹਰ ਵਿਭਾਗ ’ਚ ਸਾਡੀ ਟੀਮ ਮੇਜ਼ਬਾਨ ’ਤੇ ਭਾਰੀ ਪਈ।
-ਇਸ ਮੈਚ ਦੀਆਂ ਸਟਾਰ ਰਹੀਆਂ ਨੌਜਵਾਨ ਭਾਰਤੀ ਤੇਜ਼ ਗੇਂਦਬਾਜ਼ ਕ੍ਰਾਂਤੀ ਗੌੜ ਤੇ ਬੱਲੇਬਾਜ਼ ਯਾਸਤਿਕਾ ਭਾਟੀਆ।
-22 ਸਾਲਾ ਕ੍ਰਾਂਤੀ ਨੇ ਇੰਗਲੈਂਡ ਦੀ ਪਹਿਲੀ ਪਾਰੀ ’ਚ 37 ਦੌੜਾਂ ਦੇ ਕੇ ਪੰਜ ਵਿਕਟਾਂ ਤੇ ਕੁੱਲ ਸੱਤ ਵਿਕਟਾਂ ਹਾਸਲ ਕੀਤੀਆਂ।
-ਉਹ ਲਾਰਡਸ ਦੇ ਇਤਿਹਾਸਕ ਟੈਸਟ ’ਚ ਆਨਰਸ ਬੋਰਡ ’ਤੇ ਨਾਂ ਦਰਜ ਕਰਵਾਉਣ ਵਾਲੀ ਪਹਿਲੀ ਮਹਿਲਾ ਕ੍ਰਿਕਟਰ ਬਣ ਗਈ। ਕ੍ਰਾਂਤੀ ਪਲੇਅਰ ਆਫ ਦ ਮੈਚ ਰਹੀ।
-ਦੂਜੀ ਪਾਰੀ ’ਚ ਯਾਸਤਿਕਾ ਭਾਟੀਆ (113) ਨੇ ਸ਼ਾਨਦਾਰ ਸੈਂਕੜਾ ਲਾ ਕੇ ਆਨਰਸ ਬੋਰਡ ’ਤੇ ਨਾਂ ਦਰਜ ਕਰਵਾਇਆ।
ਲਾਰਡਸ ’ਤੇ ਭਾਰਤ ਦੀ ਟੈਸਟ ਜਿੱਤ (ਮਰਦ ਤੇ ਮਹਿਲਾ ਟੀਮ)
ਸਾਲ, ਕਪਤਾਨ, ਜਿੱਤ
1986, ਕਪਿਲ ਦੇਵ, ਪੰਜ ਵਿਕਟਾਂ ਨਾਲ ਜਿੱਤ
2014, ਐੱਮਐੱਸ ਧੋਨੀ, 95 ਦੌੜਾਂ ਨਾਲ ਜਿੱਤ
2021, ਵਿਰਾਟ ਕੋਹਲੀ, 151 ਦੌੜਾਂ ਨਾਲ ਜਿੱਤ
2026, ਹਰਮਨਪ੍ਰੀਤ ਕੌਰ, 270 ਦੌੜਾਂ ਨਾਲ ਜਿੱਤ