ਅੰਕੜਿਆਂ 'ਚ ਬਦਲਾਅ ਅਨੁਸਾਰ, ਵਿੱਤੀ ਸਾਲ 2024-25 (FY25) ਦੀ ਵਿਕਾਸ ਦਰ ਨੂੰ 6.5 ਪ੍ਰਤੀਸ਼ਤ ਤੋਂ ਵਧਾ ਕੇ 6.8 ਪ੍ਰਤੀਸ਼ਤ ਕਰ ਦਿੱਤਾ ਗਿਆ ਹੈ। ਉੱਥੇ ਹੀ, ਵਿੱਤੀ ਸਾਲ 2023-24 (FY24) ਦੀ ਵਿਕਾਸ ਦਰ ਨੂੰ 9.2 ਪ੍ਰਤੀਸ਼ਤ ਤੋਂ ਵਧਾ ਕੇ 9.5 ਪ੍ਰਤੀਸ਼ਤ ਕਰ ਦਿੱਤਾ ਗਿਆ ਹੈ, ਜੋ ਕਿ 0.3 ਪ੍ਰਤੀਸ਼ਤ ਅੰਕ ਦਾ ਵਾਧਾ ਦਰਸਾਉਂਦਾ ਹੈ।

ਨਵੀਂ ਦਿੱਲੀ : ਭਾਰਤ ਸਰਕਾਰ ਨੇ ਇਸ ਵਾਰ ਦੇਸ਼ ਦੀ ਜੀਡੀਪੀ ਮਾਪਣ ਦੇ ਨਵੇਂ ਪੈਮਾਨੇ ਅਨੁਸਾਰ ਅੰਕੜੇ ਜਾਰੀ ਕੀਤੇ ਹਨ ਜਿਸ ਦੇ ਮੁਤਾਬਕ ਵਿੱਤੀ ਸਾਲ 2025-26 (FY26) 'ਚ ਭਾਰਤ ਦੀ ਆਰਥਿਕ ਵਿਕਾਸ ਦਰ 7.6 ਪ੍ਰਤੀਸ਼ਤ ਦਰਜ ਕੀਤੀ ਗਈ ਹੈ। ਇਸ ਤੋਂ ਪਹਿਲਾਂ 7.1 ਪ੍ਰਤੀਸ਼ਤ ਵਿਕਾਸ ਦਰ ਦਾ ਅਨੁਮਾਨ ਲਗਾਇਆ ਗਿਆ ਸੀ।
ਸਰਕਾਰ ਵੱਲੋਂ ਜਾਰੀ ਨਵੇਂ ਅੰਕੜਿਆਂ ਅਨੁਸਾਰ ਸਾਲ 2022-23 ਨੂੰ ਆਧਾਰ ਸਾਲ (Base Year) ਮੰਨਦੇ ਹੋਏ ਰਾਸ਼ਟਰੀ ਖਾਤਿਆਂ ਦੀ ਨਵੀਂ ਸੀਰੀਜ਼ ਲਾਗੂ ਕੀਤੀ ਗਈ ਹੈ। ਇਸ ਬਦਲਾਅ ਤੋਂ ਬਾਅਦ ਵਿਕਾਸ ਦਰ ਜਨਵਰੀ 'ਚ ਜਾਰੀ 2011-12 ਦੇ ਆਧਾਰ ਸਾਲ ਵਾਲੀ ਪੁਰਾਣੀ ਸੀਰੀਜ਼ ਦੇ 7.4 ਪ੍ਰਤੀਸ਼ਤ ਦੇ ਅਨੁਮਾਨ ਨਾਲੋਂ 0.3 ਪ੍ਰਤੀਸ਼ਤ ਅੰਕ ਵੱਧ ਹੈ।
ਅਧਿਕਾਰੀਆਂ ਅਨੁਸਾਰ, ਇਹ ਸੋਧ ਬਿਹਤਰ ਮੁਲਾਂਕਣ ਤਰੀਕਿਆਂ ਅਤੇ ਵਿਆਪਕ ਆਰਥਿਕ ਕਵਰੇਜ ਨੂੰ ਸ਼ਾਮਲ ਕਰਨ ਕਾਰਨ ਹੋਈ ਹੈ। ਨਵੀਂ ਪ੍ਰਣਾਲੀ 'ਚ ਕੰਪਨੀਆਂ ਦੇ ਵੱਡੇ ਡੇਟਾਬੇਸ ਨੂੰ ਜੋੜਿਆ ਗਿਆ ਹੈ ਜਿਸ ਨਾਲ ਕਵਰ ਕੀਤੀਆਂ ਗਈਆਂ ਵਪਾਰਕ ਇਕਾਈਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ।
ਨਵੀਂ ਜੀਡੀਪੀ ਗਣਨਾ ਵਿੱਚ ‘ਡਬਲ ਡਿਫਲੇਸ਼ਨ’ (Double Deflation) ਅਤੇ ਐਕਸਟਰਾਪੋਲੇਸ਼ਨ ਵਰਗੀਆਂ ਆਧੁਨਿਕ ਤਕਨੀਕਾਂ ਨੂੰ ਅਪਣਾਇਆ ਗਿਆ ਹੈ ਜਿਸ ਨਾਲ ਵੱਖ-ਵੱਖ ਖੇਤਰਾਂ ਵਿੱਚ ਅਸਲ ਆਰਥਿਕ ਗਤੀਵਿਧੀਆਂ ਦਾ ਵਧੇਰੇ ਸਹੀ ਮੁਲਾਂਕਣ ਸੰਭਵ ਹੋ ਸਕਿਆ ਹੈ।
ਅੰਕੜਿਆਂ 'ਚ ਬਦਲਾਅ ਅਨੁਸਾਰ, ਵਿੱਤੀ ਸਾਲ 2024-25 (FY25) ਦੀ ਵਿਕਾਸ ਦਰ ਨੂੰ 6.5 ਪ੍ਰਤੀਸ਼ਤ ਤੋਂ ਵਧਾ ਕੇ 6.8 ਪ੍ਰਤੀਸ਼ਤ ਕਰ ਦਿੱਤਾ ਗਿਆ ਹੈ। ਉੱਥੇ ਹੀ, ਵਿੱਤੀ ਸਾਲ 2023-24 (FY24) ਦੀ ਵਿਕਾਸ ਦਰ ਨੂੰ 9.2 ਪ੍ਰਤੀਸ਼ਤ ਤੋਂ ਵਧਾ ਕੇ 9.5 ਪ੍ਰਤੀਸ਼ਤ ਕਰ ਦਿੱਤਾ ਗਿਆ ਹੈ, ਜੋ ਕਿ 0.3 ਪ੍ਰਤੀਸ਼ਤ ਅੰਕ ਦਾ ਵਾਧਾ ਦਰਸਾਉਂਦਾ ਹੈ।
ਤਿਮਾਹੀ ਅੰਕੜੇ ਦੱਸਦੇ ਹਨ ਕਿ ਪੂਰੇ ਵਿੱਤੀ ਸਾਲ ਦੌਰਾਨ ਆਰਥਿਕਤਾ 'ਚ ਸਥਿਰ ਗਤੀ ਬਣੀ ਰਹੀ। ਤੀਜੀ ਤਿਮਾਹੀ (Q3) 'ਚ ਆਰਥਿਕਤਾ 7.6 ਪ੍ਰਤੀਸ਼ਤ ਦੀ ਦਰ ਨਾਲ ਵਧੀ, ਜਦੋਂਕਿ ਦੂਜੀ ਤਿਮਾਹੀ (Q2) ਵਿੱਚ 8.1 ਪ੍ਰਤੀਸ਼ਤ ਅਤੇ ਪਹਿਲੀ ਤਿਮਾਹੀ (Q1) ਵਿੱਚ 7.9 ਪ੍ਰਤੀਸ਼ਤ ਦੀ ਵਿਕਾਸ ਦਰ ਦਰਜ ਕੀਤੀ ਗਈ ਸੀ।
ਪਹਿਲੀ ਛਿਮਾਹੀ ਦੇ ਅੰਕੜਿਆਂ 'ਚ ਵੀ ਸੋਧ ਕੀਤੀ ਗਈ ਹੈ। ਹੁਣ Q1 ਦੀ ਵਿਕਾਸ ਦਰ 7.9 ਪ੍ਰਤੀਸ਼ਤ ਅਤੇ Q2 ਦੀ 8.1 ਪ੍ਰਤੀਸ਼ਤ ਮੰਨੀ ਗਈ ਹੈ, ਜਦੋਂ ਕਿ ਪਹਿਲਾਂ ਇਹ ਕ੍ਰਮਵਾਰ 7.8 ਪ੍ਰਤੀਸ਼ਤ ਅਤੇ 8.2 ਪ੍ਰਤੀਸ਼ਤ ਸੀ।