ਇੱਕ ਦਿਨ ਦੀ ਤੇਜ਼ੀ ਤੋਂ ਬਾਅਦ ਸੋਨਾ-ਚਾਂਦੀ ਇੱਕ ਵਾਰ ਫਿਰ ਡਿੱਗ ਗਏ। ਘਰੇਲੂ ਵਾਅਦਾ ਬਾਜ਼ਾਰ 'ਚ ਸੋਨਾ 2500 ਰੁਪਏ ਤੋਂ ਜ਼ਿਆਦਾ ਅਤੇ ਜਾਂਚੀ 10500 ਰੁਪਏ (Gold Silver Price Crash) ਤੋਂ ਜ਼ਿਆਦਾ ਟੁੱਟ ਗਈ। ਕਮਜ਼ੋਰ ਹਾਜ਼ਰ ਮੰਗ ਅਤੇ ਅਮਰੀਕੀ ਟੈਰਿਫ ਨਾਲ ਜੁੜੀਆਂ ਕੌਮਾਂਤਰੀ ਅਨਿਸ਼ਚਿਤਤਾਵਾਂ ਨੇ ਦਬਾਅ ਬਣਾਇਆ।

ਨਵੀਂ ਦਿੱਲੀ : ਇੱਕ ਦਿਨ ਦੀ ਤੇਜ਼ੀ ਤੋਂ ਬਾਅਦ ਸੋਨਾ-ਚਾਂਦੀ ਇੱਕ ਵਾਰ ਫਿਰ ਡਿੱਗ ਗਏ। ਘਰੇਲੂ ਵਾਅਦਾ ਬਾਜ਼ਾਰ 'ਚ ਸੋਨਾ 2500 ਰੁਪਏ ਤੋਂ ਜ਼ਿਆਦਾ ਅਤੇ ਜਾਂਚੀ 10500 ਰੁਪਏ (Gold Silver Price Crash) ਤੋਂ ਜ਼ਿਆਦਾ ਟੁੱਟ ਗਈ। ਕਮਜ਼ੋਰ ਹਾਜ਼ਰ ਮੰਗ ਅਤੇ ਅਮਰੀਕੀ ਟੈਰਿਫ ਨਾਲ ਜੁੜੀਆਂ ਕੌਮਾਂਤਰੀ ਅਨਿਸ਼ਚਿਤਤਾਵਾਂ ਨੇ ਦਬਾਅ ਬਣਾਇਆ।
MCX 'ਤੇ ਕੀ ਹਨ ਸੋਨੇ ਦਾ ਤਾਜ਼ਾ ਭਾਅ ਅਤੇ ਕਿਉਂ ਆਈ ਗਿਰਾਵਟ?
ਮਲਟੀ ਕਮੋਡਿਟੀ ਐਕਸਚੇਂਜ (MCX) 'ਤੇ ਅਪ੍ਰੈਲ ਡਲਿਵਰੀ ਵਾਲਾ ਸੋਨਾ 2545 ਰੁਪਏ ਭਾਵ 1.57 ਫ਼ੀਸਦੀ ਡਿੱਗ ਕੇ 1,59,053 ਰੁਪਏ (gold price today) ਪ੍ਰਤੀ 10 ਗ੍ਰਾਮ 'ਤੇ ਆ ਗਿਆ। ਇਸ ਕਾਨਟ੍ਰੈਕਟ 'ਚ 7750 ਲਾਟ ਦਾ ਕਾਰੋਬਾਰ ਹੋਇਆ।
ਇਸ ਦੌਰਾਨ ਇਸ ਦਾ ਉੱਚ ਪੱਧਰ 1,61,233 ਰੁਪਏ ਅਤੇ ਘੱਟ ਪੱਧਰ 1,58,720 ਰੁਪਏ (gold price today) ਰਿਹਾ। ਜਦੋਂਕਿ ਪਿਛਲੇ ਕਾਰੋਬਾਰੀ ਸੈਸ਼ਨ ਦੌਰਾਨ ਇਹ 1,61,598 ਰੁਪਏ 'ਤੇ ਬੰਦ ਹੋਇਆ।
ਕੌਮਾਂਤਰੀ ਬਾਜ਼ਾਰ ਕਾਮੈਕਸ 'ਚ ਵੀ ਅਪ੍ਰੈਲ ਗੋਲਡ ਫਿਊਚਰਜ਼ 89 ਡਾਲਰ ਭਾਵ 1.71 ਫ਼ੀਸਦੀ ਤਿਲਕ ਕੇ 5136 ਰੁਪਏ ਪ੍ਰਤੀ ਔਂਸ ਰਹੇ। ਜਾਣਕਾਰਾਂ ਅਨੁਸਾਰ ਘਰੇਲੂ ਹਾਜ਼ਰ ਮੰਗ ਕਮਜ਼ੋਰ ਰਹੀ, ਉੱਥੇ ਅਮਰੀਕੀ ਟੈਕਸ ਵਧਣ ਦੇ ਸ਼ੱਕ 'ਚ ਨਿਵੇਸ਼ਕ ਚੌਕਸ ਦਿਸੇ।
MCX 'ਤੇ ਕੀ ਹਨ ਚਾਂਦੀ ਦੇ ਤਾਜ਼ਾ ਭਾਅ ਅਤੇ ਕਿਉਂ ਆਈ ਗਿਰਾਵਟ?
ਸੋਮਵਾਰ ਨੂੰ ਤੇਜ਼ੀ ਤੋਂ ਬਾਅਦ ਮੰਗਲਵਾਰ ਨੂੰ ਚਾਂਦੀ 'ਚ ਗਿਰਾਵਟ ਆਈ।ਖ਼ਬਰ ਲਿਖੇ ਜਾਣ ਤੱਕ ਮਾਰਚ ਡਲਿਵਰੀ ਵਾਲੀ ਚਾਂਦੀ 11555 ਰੁਪਏ ਭਾਵ 4.35 ਫ਼ੀਸਦੀ ਡਿੱਗ ਕੇ 2,53,778 ਰੁਪਏ (silver price today) ਪ੍ਰਤੀ ਕਿਲੋਗ੍ਰਾਮ 'ਤੇ ਟ੍ਰੈਡ ਕਰ ਰਹੀ ਸੀ।
ਇਸ ਦੌਰਾਨ ਇਸ ਦਾ ਹਾਈ ਲੈਵਲ 2,68,130 ਰੁਪਏ ਅਤੇ ਲੋਕ ਲੈਵਲ 2,53,499 ਰੁਪਏ ਰਿਹਾ। ਜਦੋਂਕਿ ਪਿਛਲੇ ਕਾਰੋਬਾਰੀ ਸੈਸ਼ਨ ਦੌਰਾਨ ਇਹ 2,65,333 ਰੁਪਏ 'ਤੇ ਬੰਦ ਹੋਈ। ਪਿਛਲੇ ਦਿਨ ਦੇ ਕਲੋਜ਼ ਤੋਂ ਚਾਂਦੀ ਅੱਜ 5345 ਰੁਪਏ ਤੱਕ ਡਿੱਗੀ।
ਉੱਧਰ ਕਾਮੈਕਸ 'ਚ ਚਾਂਦੀ ਇੰਕ ਡਾਲਰ ਭਾਵ 1.05 ਫ਼ੀਸਦੀ ਚੜ੍ਹ ਕੇ 85 ਡਾਲਰ ਫੀ ਔਂਸ ਪਹੁੰਚੀ। ਬਾਜ਼ਾਰ 'ਚ ਹਲਚਲ ਉਦੋਂ ਵਧੀ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਕੌਮਾਂਤਰੀ ਟੈਕਸ 10 ਫ਼ੀਸਦੀ ਤੋਂ ਵਧਾ ਕੇ 15 ਫ਼ੀਸਦੀ ਤੱਕ ਕਰਨ ਦੀ ਚਿਤਾਵਨੀ ਦਿੱਤੀ।
10 ਫ਼ੀਸਦੀ ਟੈਕਸ ਮੰਗਲਵਾਰ ਤੋਂ ਲਾਗੂ ਵੀ ਹੋ ਗਿਆ ਹੈ। ਕੁੱਲ ਮਿਲਾ ਕੇ, ਸੋਨੇ 'ਚ ਕਮਜ਼ੋਰੀ ਅਤੇ ਚਾਂਦੀ 'ਚ ਹਲਕੀ ਮਜ਼ਬੂਤੀ ਦਿਸੀ, ਪਰ ਅਸਥਿਰਤਾ ਬਣੀ ਹੋਈ ਹੈ। ਨਿਵੇਸ਼ਕਾਂ ਨੂੰ ਸ਼ਾਰਟ ਟਰਮ 'ਚ ਤੇਜ਼ ਉਤਾਰ-ਚੜ੍ਹਾਅ ਲਈ ਤਿਆਰ ਰਹਿਣਾ ਚਾਹੀਦਾ ਹੈ।