- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੋਏਲੀਸ਼ਨ ਆਫ ਹਿੰਦੂਜ਼ ਆਫ ਨਾਰਥ ਅਮਰੀਕਾ ਨੇ ਕਿਹਾ ਕਿ ਮੰਦਰ ’ਤੇ ਇੱਟਾਂ ਨਾਲ ਕੀਤੇ ਗਏ ਹਮਲੇ ’ਚ ਖਿੜਕੀਆਂ ਟੁੱਟ ਗਈਆਂ। ਉਸ ਸਮੇਂ ਅੰਦਰ ਪੁਜਾਰੀ ਤੇ ਭਗਤ ਮੌਜੂਦ ਸਨ। ਹਾਲਾਂਕਿ ਇਹ ਨਹੀਂ ਪਤਾ ਲੱਗਾ ਕਿ ਕੋਈ ਜ਼ਖਮੀ ਹੋਇਆ ਜਾਂ ਨਹੀਂ। ਸੰਗਠਨ ਨੇ ਰਿਚਮੰਡ ਹਾਈਟਸ ਦੀ ਮੇਅਰ ਕਿਮ ਥਾਮਸ ਨੇ ਇਸ ਘਟਨਾ ਦੀ ਜਨਤਕ ਰੂਪ ਨਾਲ ਨਿੰਦਾ ਕਰਨ ਤੇ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ।

ਵਾਸ਼ਿੰਗਟਨ, ਏਐੱਨਆਈ ਅਮਰੀਕਾ ’ਚ ਸ਼ੁੱਕਰਵਾਰ ਨੂੰ ਇਕ ਮੰਦਰ ਨੂੰ ਨਿਸ਼ਾਨਾ ਬਣਾਇਆ ਗਿਆ। ਹਿੰਦੂ ਅਮਰੀਕਨ ਫਾਊਂਡੇਸ਼ਨ ਨੇ ਕਿਹਾ ਕਿ ਸ਼ੁੱਕਰਵਾਰ ਦੁਪਹਿਰ 1.30 ਵਜੇ (ਸਥਾਨਕ ਸਮਾਂ), ਰਿਚਮੰਡ ਹਾਈਟਸ, ਓਹੀਓ ’ਚ ਸਥਿਤ ਸ੍ਰੀ ਸਵਾਮੀਨਾਰਾਇਣ ਵੜਤਾਲ ਧਾਮ ਮੰਦਰ ’ਤੇ ਹਮਲਾਵਰਾਂ ਨੇ ਇੱਟਾਂ ਸੁੱਟੀਆਂ, ਜਿਸ ਨਾਲ ਮੰਦਰ ਨੂੰ ਕਾਫ਼ੀ ਨੁਕਸਾਨ ਪਹੁੰਚਿਆ। ਸੰਸਥਾ ਨੇ ਕਿਹਾ ਕਿ ਸਰਵਿਲਾਂਸ ਵੀਡੀਓ ਉਪਲਬਧ ਹੈ ਤੇ ਅਧਿਕਾਰੀ ਇਸਦੀ ਸਮੀਖਿਆ ਕਰ ਰਹੇ ਹਨ।
ਐੱਫਬੀਆਈ ਨੂੰ ਸੂਚਿਤ ਕੀਤਾ ਜਾ ਰਿਹਾ ਹੈ। ਉਹ ਮੰਦਰ ਨਾਲ ਜੁੜੇ ਲੋਕਾਂ ਦੇ ਸੰਪਰਕ ’ਚ ਹੈ ਤੇ ਹਰ ਸੰਭਵ ਮਦਦ ਕਰ ਰਿਹਾ ਹੈ। ਅਸੀਂ ਕਾਨੂੰਨ ਇਨਫੋਰਸਮੈਂਟ ਏਜੰਸੀਆਂ ਤੋ ਮੰਗ ਕਰਦੇ ਹਾਂ ਕਿ ਉਹ ਹਮਲਵਰਾਂ ਨੂੰ ਫੜਨ ਨੂੰ ਸਰਬ ਉੱਚ ਤਰਜੀਹ ਦੇਣ। ਅਸੀਂ ਆਗੂਆਂ ਤੇ ਸਰਕਾਰੀ ਏਜੰਸੀਆਂ ਨੂੰ ਅਪੀਲ ਕਰਦੇ ਹਾਂ ਕਿ ਉਹ ਭਾਰਤੀ ਤੇ ਹਿੰਦੂ ਅਮਰੀਕੀ ਫਿਰਕਿਆਂ ਦੇ ਖਿਲਾਫ਼ ਨਫਰਤ ਭਰੀਆਂ ਗੱਲਾਂ ਦੀ ਜਨਤਕ ਰੂਪ ਨਾਲ ਹੋਰ ਸਪੱਸ਼ਟ ਸ਼ਬਦਾਂ ’ਚ ਨਿੰਦਾ ਕਰਨ।
ਉੱਥੇ ਕੋਏਲੀਸ਼ਨ ਆਫ ਹਿੰਦੂਜ਼ ਆਫ ਨਾਰਥ ਅਮਰੀਕਾ ਨੇ ਕਿਹਾ ਕਿ ਮੰਦਰ ’ਤੇ ਇੱਟਾਂ ਨਾਲ ਕੀਤੇ ਗਏ ਹਮਲੇ ’ਚ ਖਿੜਕੀਆਂ ਟੁੱਟ ਗਈਆਂ। ਉਸ ਸਮੇਂ ਅੰਦਰ ਪੁਜਾਰੀ ਤੇ ਭਗਤ ਮੌਜੂਦ ਸਨ। ਹਾਲਾਂਕਿ ਇਹ ਨਹੀਂ ਪਤਾ ਲੱਗਾ ਕਿ ਕੋਈ ਜ਼ਖਮੀ ਹੋਇਆ ਜਾਂ ਨਹੀਂ। ਸੰਗਠਨ ਨੇ ਰਿਚਮੰਡ ਹਾਈਟਸ ਦੀ ਮੇਅਰ ਕਿਮ ਥਾਮਸ ਨੇ ਇਸ ਘਟਨਾ ਦੀ ਜਨਤਕ ਰੂਪ ਨਾਲ ਨਿੰਦਾ ਕਰਨ ਤੇ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ।
ਬਿਆਨ ’ਚ ਕਿਸੇ ਸ਼ੱਕੀ ਦਾ ਨਾਂ ਨਹੀਂ ਲਿਆ ਗਿਆ ਤੇ ਨਾ ਹੀ ਸੰਭਾਵਿਤ ਗ੍ਰਿਫ਼ਤਾਰੀਆਂ ਦੇ ਬਾਰੇ ਕੋਈ ਜਾਣਕਾਰੀ ਦਿੱਤੀ ਗਈ। ਹਮਲੇ ਦੇ ਪਿੱਛੇ ਧਾਰਮਿਕ ਮਕਸਦ ਦੀ ਪੁਸ਼ਟੀ ਕਰਨ ਵਾਲੇ ਕਿਸੇ ਖਾਸ ਸਬੂਤ ਦਾ ਜ਼ਿਕਰ ਨਹੀਂ ਕੀਤਾ ਗਿਆ। ਇਹ ਘਟਨਾ ਠੀਕ ਉਸੇ ਸਮੇਂ ਹੋਈ, ਜਦੋਂ ਓਹੀਓ ’ਚ ਫਿਰਕਾ ਹਿੰਦੂ ਵਿਰਾਸਤ ਮਹੀਨੇ ਦਾ ਜਸ਼ਨ ਮਨਾ ਰਿਹਾ ਹੈ ਤੇ ਨਾਲ ਹੀ ਨਰਾਤਿਆਂ ਦਾ ਤਿਉਹਾਰ ਵੀ ਆਉਣ ਵਾਲਾ ਹੈ।