- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਾਂਗਰਸ ਵਿਚ ਡੈਮੋਕ੍ਰੈਟਾਂ ਦੀ ਵਾਪਸੀ ਤੋਂ ਬਾਅਦ ਮਸਕ ਦੇ ਸਪੇਸਐਕਸ ਤੇ ਟੈਸਲਾ ਵਰਗੇ ਵੱਡੇ ਕਾਰੋਬਾਰੀ ਸਾਮਰਾਜਾਂ ਦੀ ਜਾਂਚ ਦਾ ਘੇਰਾ ਵਧਣ ਦੀ ਪੂਰੀ ਸੰਭਾਵਨਾ ਹੈ। ਹਾਊਸ ਓਵਰਸਾਈਟ ਕਮੇਟੀ ਦੇ ਨਵੇਂ ਚੇਅਰਮੈਨ ਰਾਬਰਟ ਗਾਰਸੀਆ ਨੇ ਇਸ ਬਾਰੇ ਚਿਤਾਵਨੀ ਦਿੱਤੀ ਹੈ।

ਨਿਊਯਾਰਕ, (ਰਾਇਟਰ) : ਅਮਰੀਕਾ ਦੀਆਂ ਮੱਧਕਾਲੀ ਚੋਣਾਂ ’ਚ ਰਿਪਬਲਿਕਨ ਪਾਰਟੀ ਤੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਹਾਰ ਮਗਰੋਂ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲਨ ਮਸਕ ਨੂੰ ਵੱਡਾ ਸਿਆਸੀ ਤੇ ਆਰਥਿਕ ਝਟਕਾ ਲੱਗਾ ਹੈ। ਹਾਲਾਂਕਿ ਮਸਕ ਖ਼ੁਦ ਚੋਣ ਨਹੀਂ ਲੜ ਰਹੇ ਸਨ, ਪਰ ਉਨ੍ਹਾਂ ਰਿਪਬਲਿਕਨ ਉਮੀਦਵਾਰਾਂ ਦੀ ਜਿੱਤ ਤੇ ਆਪਣੇ ਅਹਿਮ ਗੜ੍ਹ ਟੈਕਸਾਸ ਨੂੰ ‘ਰੈੱਡ’ (ਰਿਪਬਲਿਕਨ) ਬਣਾਈ ਰੱਖਣ ਲਈ ਲਗਪਗ 4,700 ਕਰੋੜ ਰੁਪਏ (50 ਕਰੋੜ ਡਾਲਰ) ਖਰਚ ਕੀਤੇ ਸਨ। ਡੈਮੋਕ੍ਰੈਟਾਂ ਨੇ ਕਾਂਗਰਸ ਦੇ ਦੋਵਾਂ ਸਦਨਾਂ ’ਤੇ ਕਬਜ਼ਾ ਕਰ ਲਿਆ, ਜਦਕਿ ਜੀਨਾ ਹਿਨੋਜੋਸਾ ਨੇ ਟੈਕਸਸ ਦੇ ਗਵਰਨਰ ਅਹੁਦੇ ਦੀ ਚੋਣ ਜਿੱਤ ਲਈ।
ਡੈਮੋਕ੍ਰੈਟਾਂ ਦੀ ਤਿੱਖੀ ਜਾਂਚ ਅਤੇ ਸ਼ੇਅਰ ਬਾਜ਼ਾਰ ’ਤੇ ਅਸਰ
ਕਾਂਗਰਸ ਵਿਚ ਡੈਮੋਕ੍ਰੈਟਾਂ ਦੀ ਵਾਪਸੀ ਤੋਂ ਬਾਅਦ ਮਸਕ ਦੇ ਸਪੇਸਐਕਸ ਤੇ ਟੈਸਲਾ ਵਰਗੇ ਵੱਡੇ ਕਾਰੋਬਾਰੀ ਸਾਮਰਾਜਾਂ ਦੀ ਜਾਂਚ ਦਾ ਘੇਰਾ ਵਧਣ ਦੀ ਪੂਰੀ ਸੰਭਾਵਨਾ ਹੈ। ਹਾਊਸ ਓਵਰਸਾਈਟ ਕਮੇਟੀ ਦੇ ਨਵੇਂ ਚੇਅਰਮੈਨ ਰਾਬਰਟ ਗਾਰਸੀਆ ਨੇ ਇਸ ਬਾਰੇ ਚਿਤਾਵਨੀ ਦਿੱਤੀ ਹੈ। ਸਿਆਸੀ ਸਮੀਕਰਨ ਬਦਲਣ ਨਾਲ ਨਿਵੇਸ਼ਕਾਂ ਦੀ ਚਿੰਤਾ ਵਧ ਗਈ ਹੈ। ਇਸ ਕਾਰਨ ਬਾਜ਼ਾਰ ਖੁੱਲ੍ਹਣ ਤੋਂ ਪਹਿਲਾਂ ਦੇ ਕਾਰੋਬਾਰ ’ਚ ਸਪੇਸਐਕਸ ਤੇ ਟੈਸਲਾ ਦੇ ਸ਼ੇਅਰਾਂ ’ਚ ਭਾਰੀ ਗਿਰਾਵਟ ਦਰਜ ਕੀਤੀ ਗਈ।
ਟੈਕਸਾਸ ’ਚ ਨਵੀਂ ਲੀਡਰਸ਼ਿਪ ਨਾਲ ਚੁਣੌਤੀਆਂ ਤੇ ਮਸਕ ਦੀ ਪ੍ਰਤੀਕਿਰਿਆ
ਟੈਕਸਾਸ ਦੀ ਨਵੀਂ ਗਵਰਨਰ ਜੀਨਾ ਹਿਨੋਜੋਸਾ ਡਾਟਾ ਸੈਂਟਰ ਪ੍ਰਾਜੈਕਟਾਂ ’ਤੇ ਰੋਕ ਲਾਉਣ ਅਤੇ ਟੈਕਸ ਛੋਟਾਂ ਖ਼ਤਮ ਕਰਨ ਦੇ ਹੱਕ ਵਿਚ ਹਨ। ਇਸ ਨਾਲ ਮਸਕ ਦੀਆਂ ਆਉਣ ਵਾਲੀਆਂ ਯੋਜਨਾਵਾਂ ਨੂੰ ਝਟਕਾ ਲੱਗ ਸਕਦਾ ਹੈ। ਇਸ ਤੋਂ ਇਲਾਵਾ, ਯੂਕਰੇਨ ਲਈ ਸੈਟੇਲਾਈਟ ਸੰਚਾਰ ਸੀਮਤ ਕਰਨ ਅਤੇ ਸਰਕਾਰੀ ਠੇਕਿਆਂ ਵਰਗੇ ਮੁੱਦਿਆਂ ’ਤੇ ਵੀ ਡੈਮੋਕ੍ਰੈਟਿਕ ਆਗੂਆਂ ਦੀ ਤਿੱਖੀ ਨਜ਼ਰ ਹੈ। ਸਿਆਸੀ ਹਮਲਿਆਂ ਦਾ ਜਵਾਬ ਦਿੰਦਿਆਂ ਮਸਕ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਸਖ਼ਤ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਉਨ੍ਹਾਂ ਨਾਲ ਪੰਗਾ ਲੈਣਗੇ, ਉਨ੍ਹਾਂ ਨੂੰ ਇਸ ਦੇ ਗੰਭੀਰ ਨਤੀਜੇ ਭੁਗਤਣ ਲਈ ਤਿਆਰ ਰਹਿਣਾ ਚਾਹੀਦਾ ਹੈ।