
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਪਾਰਕ ਗੱਲਬਾਤ ਟੁੱਟਣ ਤੋਂ ਬਾਅਦ ਕੈਨੇਡਾ ’ਤੇ ਤਿੱਖਾ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਕੈਨੇਡਾ ਦੀ ਕੋਈ ਚੀਜ਼ ਨਹੀਂ ਚਾਹੀਦੀ। ਨਾਲ ਹੀ ਕੈਨੇਡੀਅਨ ਕੰਪਨੀਆਂ ਨੂੰ ਕਿਹਾ ਕਿ ਉਹ ਟੈਰਿਫ ਤੋਂ ਬਚਣ ਲਈ ਆਪਣਾ ਕੰਮਕਾਜ ਅਮਰੀਕਾ ਲੈ ਆਉਣ। ਟਰੰਪ ਨੇ ਕਿਹਾ ਕਿ ਮੈਨੂੰ ਕੈਨੇਡੀਅਨ ਕਾਰਾਂ ਨਹੀਂ ਚਾਹੀਦੀਆਂ, ਪੁਰਜ਼ੇ ਨਹੀਂ ਚਾਹੀਦੇ, ਕੈਨੇਡਾ ਦੀ ਕੋਈ ਵੀ ਚੀਜ਼ ਨਹੀਂ ਚਾਹੀਦੀ। ਉਹ ਦਹਾਕਿਆਂ ਤੋਂ ਸਾਨੂੰ ਠੱਗ ਰਹੇ ਹਨ ਤੇ ਹੁਣ ਇਹ ਬੰਦ ਹੋਣ ਵਾਲਾ ਹੈ।

ਵਾਸ਼ਿੰਗਟਨ (ਏਐੱਨਆਈ) : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਪਾਰਕ ਗੱਲਬਾਤ ਟੁੱਟਣ ਤੋਂ ਬਾਅਦ ਕੈਨੇਡਾ ’ਤੇ ਤਿੱਖਾ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਕੈਨੇਡਾ ਦੀ ਕੋਈ ਚੀਜ਼ ਨਹੀਂ ਚਾਹੀਦੀ। ਨਾਲ ਹੀ ਕੈਨੇਡੀਅਨ ਕੰਪਨੀਆਂ ਨੂੰ ਕਿਹਾ ਕਿ ਉਹ ਟੈਰਿਫ ਤੋਂ ਬਚਣ ਲਈ ਆਪਣਾ ਕੰਮਕਾਜ ਅਮਰੀਕਾ ਲੈ ਆਉਣ। ਟਰੰਪ ਨੇ ਕਿਹਾ ਕਿ ਮੈਨੂੰ ਕੈਨੇਡੀਅਨ ਕਾਰਾਂ ਨਹੀਂ ਚਾਹੀਦੀਆਂ, ਪੁਰਜ਼ੇ ਨਹੀਂ ਚਾਹੀਦੇ, ਕੈਨੇਡਾ ਦੀ ਕੋਈ ਵੀ ਚੀਜ਼ ਨਹੀਂ ਚਾਹੀਦੀ। ਉਹ ਦਹਾਕਿਆਂ ਤੋਂ ਸਾਨੂੰ ਠੱਗ ਰਹੇ ਹਨ ਤੇ ਹੁਣ ਇਹ ਬੰਦ ਹੋਣ ਵਾਲਾ ਹੈ।
ਟਰੰਪ ਨੇ ਪਿਛਲੀਆਂ ਅਮਰੀਕੀ ਸਰਕਾਰਾਂ ’ਤੇ ਓਟਾਵਾ ਖ਼ਿਲਾਫ਼ ਸਖ਼ਤ ਰੁਖ਼ ਨਾ ਅਪਣਾਉਣ ਦਾ ਦੋਸ਼ ਲਗਾਇਆ ਤੇ ਆਪਣੀ ਸਰਕਾਰ ਦੀ ਵਿਦੇਸ਼ ਨੀਤੀ ਨਾਲ ਇਸਦਾ ਮੁਕਾਬਲਾ ਕਰਦਿਆਂ ਕਿਹਾ ਕਿ ਇਹ ਕੰਮ ਦੂਜੇ ਰਾਸ਼ਟਰਪਤੀਆਂ ਨੂੰ ਬਹੁਤ ਪਹਿਲਾਂ ਕਰ ਲੈਣਾ ਚਾਹੀਦਾ ਸੀ, ਠੀਕ ਉਸੇ ਤਰ੍ਹਾਂ ਜਿਵੇਂ ਈਰਾਨ ਨੂੰ ਰੋਕਣ ਦਾ ਕੰਮ ਬਹੁਤ ਪਹਿਲਾਂ ਹੋ ਜਾਣਾ ਚਾਹੀਦਾ ਸੀ। ਕਿਹਾ ਕਿ ਕੈਨੇਡਾ ਨੂੰ ਹੁਣ ਕੋਈ ਵਿਸ਼ੇਸ਼ ਅਧਿਕਾਰ ਨਹੀਂ ਮਿਲੇਗਾ। ਕੈਨੇਡਾ ਦੇ ਉਦਯੋਗਾਂ ’ਤੇ ਦਬਾਅ ਵਧਾਉਂਦਿਆਂ ਕਿਹਾ ਕਿ ਉਹ ਵਪਾਰ ਨਾਲ ਜੁੜੇ ਜੁਰਮਾਨੇ ਤੋਂ ਬਚਣ ਲਈ ਸਰਹੱਦ ਪਾਰ ਕਰ ਕੇ ਅਮਰੀਕਾ ਆ ਜਾਣ।