- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੁਲਿਸ ਮੁਤਾਬਕ ਰੈਸਟੋਰੈਂਟ 'ਚ ਹੋਈ ਤਕਰਾਰ ਦੌਰਾਨ ਇੱਕ ਵਿਅਕਤੀ ਦੇ ਸਿਰ ’ਤੇ ਬੰਦੂਕ ਨਾਲ ਵਾਰ ਕੀਤਾ ਗਿਆ ਅਤੇ ਗੋਲੀ ਵੀ ਚਲਾਈ ਗਈ। ਜ਼ਖ਼ਮੀ ਵਿਅਕਤੀ ਦੀ ਜਾਨ ਨੂੰ ਕੋਈ ਖ਼ਤਰਾ ਨਹੀਂ ਹੈ। ਪੁਲਿਸ ਨੇ 29 ਸਾਲਾ ਪ੍ਰਭਜੋਤ ਨਾਗਰਾ ਤੇ 34 ਸਾਲਾ ਗੁਰਵਿੰਦਰ ਸਿੰਘ ਖ਼ਿਲਾਫ਼ ਵੱਖ-ਵੱਖ ਦੋਸ਼ ਲਾਏ ਹਨ।

ਨਿਰਮਲ ਸਿੰਘ ਮਾਨਸ਼ਾਹੀਆ, ਬਰੈਂਪਟਨ : ਕੈਨੇਡਾ ਦੇ ਬਰੈਂਪਟਨ 'ਚ ਇਕ ਰੈਸਟੋਰੈਂਟ ਅੰਦਰ ਹੋਈ ਗੋਲੀਬਾਰੀ ਮਾਮਲੇ 'ਚ ਪੁਲਿਸ ਨੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਘਟਨਾ 10 ਅਕਤੂਬਰ ਨੂੰ ਏਅਰਪੋਰਟ ਰੋਡ ਨੇੜੇ ਵਾਪਰੀ ਸੀ। ਪੁਲਿਸ ਮੁਤਾਬਕ ਰੈਸਟੋਰੈਂਟ 'ਚ ਹੋਈ ਤਕਰਾਰ ਦੌਰਾਨ ਇਕ ਵਿਅਕਤੀ ਦੇ ਸਿਰ ’ਤੇ ਬੰਦੂਕ ਨਾਲ ਵਾਰ ਕੀਤਾ ਗਿਆ ਤੇ ਗੋਲੀ ਵੀ ਚਲਾਈ ਗਈ। ਜ਼ਖ਼ਮੀ ਵਿਅਕਤੀ ਦੀ ਜਾਨ ਨੂੰ ਕੋਈ ਖ਼ਤਰਾ ਨਹੀਂ ਹੈ। ਪੁਲਿਸ ਨੇ 29 ਸਾਲਾ ਪ੍ਰਭਜੋਤ ਨਾਗਰਾ ਤੇ 34 ਸਾਲਾ ਗੁਰਵਿੰਦਰ ਸਿੰਘ ਖ਼ਿਲਾਫ਼ ਵੱਖ-ਵੱਖ ਦੋਸ਼ ਲਾਏ ਹਨ। ਦੋਸ਼ ਅਜੇ ਅਦਾਲਤ 'ਚ ਸਾਬਤ ਨਹੀਂ ਹੋਏ। ਹੁਣ ਤਾਂ ਲੱਗਦਾ ਹੈ ਕਿ ਕੁਝ ਲੋਕ ਰੈਸਟੋਰੈਂਟ 'ਚ ਖਾਣੇ ਦਾ ਮੀਨੂ ਦੇਖਣ ਦੀ ਬਜਾਏ ਲੜਾਈ ਦਾ ਮੀਨੂ ਲੈ ਕੇ ਆਉਂਦੇ ਹਨ।