- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪ੍ਰਾਪਤ ਜਾਣਕਾਰੀ ਅਨੁਸਾਰ ਜਗਰੂਪ ਬਰਾੜ, ਜੈਸੀ ਸੂੰਨੜ, ਜਿੰਨ੍ਹੀ ਸਿਮਜ਼, ਸਾਹਿਬ ਥਿੰਦ,ਸਿਕੰਦਰ ਕੰਗ,ਗੈਰੀ ਬੈੱਗ ਹਾਰ ਗਏ। ਦੂਜੇ ਪਾਸੇ ਗੈਰੀ ਪੁਰੇਵਾਲ, ਹਾਰਜ ਧਾਲੀਵਾਲ, ਮਨਦੀਪ ਧਾਲੀਵਾਲ, ਜੈਸੀ ਸਹੋਤਾ,ਗੈਰੀ ਥਿੰਦ ਨੇ ਜਿੱਤ ਦਰਜ ਕੀਤੀ।

ਨਿਰਮਲ ਸਿੰਘ ਮਾਨਸ਼ਾਹੀਆ, ਬ੍ਰਿਟਿਸ਼ ਕੋਲੰਬੀਆ: ਬ੍ਰਿਟਿਸ਼ ਕੋਲੰਬੀਆ (ਬੀ.ਸੀ.) ਦੀਆਂ ਸੂਬਾਈ ਚੋਣਾਂ ਵਿੱਚ ਸਰੀ ਦੇ ਚੋਣ ਨਤੀਜਿਆਂ ਨੇ ਸਿਆਸੀ ਸਮੀਕਰਨ ਬਦਲ ਦਿੱਤੇ ਹਨ। ਇਨ੍ਹਾਂ ਚੋਣਾਂ ਵਿੱਚ ਕਈ ਪੰਜਾਬੀ ਉਮੀਦਵਾਰਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ, ਜਦਕਿ ਕੁਝ ਉਮੀਦਵਾਰ ਜਿੱਤ ਹਾਸਲ ਕਰਨ ਵਿੱਚ ਸਫਲ ਰਹੇ।
ਪ੍ਰਾਪਤ ਜਾਣਕਾਰੀ ਅਨੁਸਾਰ ਜਗਰੂਪ ਬਰਾੜ, ਜੈਸੀ ਸੂੰਨੜ, ਜਿੰਨ੍ਹੀ ਸਿਮਜ਼, ਸਾਹਿਬ ਥਿੰਦ,ਸਿਕੰਦਰ ਕੰਗ,ਗੈਰੀ ਬੈੱਗ ਹਾਰ ਗਏ। ਦੂਜੇ ਪਾਸੇ ਗੈਰੀ ਪੁਰੇਵਾਲ, ਹਾਰਜ ਧਾਲੀਵਾਲ, ਮਨਦੀਪ ਧਾਲੀਵਾਲ, ਜੈਸੀ ਸਹੋਤਾ,ਗੈਰੀ ਥਿੰਦ ਨੇ ਜਿੱਤ ਦਰਜ ਕੀਤੀ।
ਜ਼ਿਕਰਯੋਗ ਹੈ ਕਿ ਗੈਰੀ ਥਿੰਦ, ਜੋ ਹਾਲ ਹੀ ਵਿੱਚ ਹੋਈਆਂ ਚੋਣਾਂ ਵਿੱਚ ਮੁੜ ਸਕੂਲ ਟਰੱਸਟੀ ਚੁਣੇ ਗਏ ਸਨ, ਸਰੀ-ਗਿਲਫਰਡ ਹਲਕੇ ਤੋਂ ਐਮਐਲਏ ਉਮੀਦਵਾਰ ਸਨ। ਇਸ ਹਲਕੇ ਤੋਂ ਐਨਡੀਪੀ ਦੇ ਮੌਜੂਦਾ ਐਮਐਲਏ ਅਤੇ ਸਾਬਕਾ ਮੰਤਰੀ ਗੈਰੀ ਬੈੱਗ ਵੀ ਚੋਣ ਲੜ ਰਹੇ ਸਨ।
ਸਰੀ-ਸਰਪੈਂਟਾਈਨ ਰਿਵਰ ਹਲਕੇ ਤੋਂ ਐਨਡੀਪੀ ਵੱਲੋਂ ਸਿਕੰਦਰ ਕੰਗ ਅਤੇ ਬੀਸੀ ਕੰਜ਼ਰਵੇਟਿਵ ਪਾਰਟੀ ਵੱਲੋਂ ਜੈਸੀ ਸਹੋਤਾ ਚੋਣ ਮੈਦਾਨ ਵਿੱਚ ਸਨ। ਵੈਨਕੂਵਰ-ਫਰੇਜ਼ਰਵਿਊ ਹਲਕੇ ਵਿੱਚ ਦੀਪ ਸੰਧੂ ਅਤੇ ਅਮਨ ਸਿੰਘ ਵਿਚਕਾਰ ਮੁਕਾਬਲਾ ਸੀ।
ਵੈਨਕੂਵਰ-ਹੈਸਟਿੰਗਜ਼ ਤੋਂ ਸੂਬੇ ਦੀ ਅਟਾਰਨੀ ਜਨਰਲ ਨਿੱਕੀ ਸ਼ਰਮਾ, ਬਰਨਬੀ ਨਿਊ ਵੈਸਟਮਿੰਸਟਰ ਤੋਂ ਸਪੀਕਰ ਰਾਜ ਚੌਹਾਨ, ਵਰਨਨ-ਲੰਬੀ ਤੋਂ ਐਮਐਲਏ ਹਰਵਿੰਦਰ ਸੰਧੂ ਅਤੇ ਵੈਨਕੂਵਰ-ਲੰਗਾਰਾ ਤੋਂ ਐਮਐਲਏ ਸੁਨੀਤਾ ਧੀਰ ਮੁੜ ਐਨਡੀਪੀ ਵੱਲੋਂ ਚੋਣ ਲੜ ਰਹੇ ਸਨ।
ਇਸੇ ਤਰ੍ਹਾਂ ਵਿਕਟੋਰੀਆ ਹਲਕੇ ਤੋਂ ਰਜਿੰਦਰ ਸਹੋਤਾ ਗ੍ਰੀਨ ਪਾਰਟੀ ਦੇ ਉਮੀਦਵਾਰ ਸਨ, ਜਦਕਿ ਐਬਟਸਫੋਰਡ ਵੈਸਟ ਤੋਂ ਗੁਰਪ੍ਰੀਤ ਚਾਹਲ ਸੈਂਟਰ ਬੀਸੀ ਪਾਰਟੀ ਵੱਲੋਂ ਚੋਣ ਮੈਦਾਨ ਵਿੱਚ ਸਨ।
ਇਨ੍ਹਾਂ ਨਤੀਜਿਆਂ ਨੇ ਸਰੀ ਦੀ ਸਿਆਸਤ ਵਿੱਚ ਨਵੇਂ ਸਮੀਕਰਨਾਂ ਨੂੰ ਜਨਮ ਦਿੱਤਾ ਹੈ। ਹਾਲਾਂਕਿ, ਵੱਖ-ਵੱਖ ਹਲਕਿਆਂ ਦੇ ਅੰਤਿਮ ਨਤੀਜਿਆਂ, ਜਿੱਤ ਦੇ ਫ਼ਰਕ ਅਤੇ ਪਾਰਟੀਵਾਰ ਵੇਰਵਿਆਂ ਦੀ ਪੁਸ਼ਟੀ ਹੋਣ ਤੋਂ ਬਾਅਦ ਚੋਣਾਂ ਦੀ ਪੂਰੀ ਤਸਵੀਰ ਸਪੱਸ਼ਟ ਹੋਵੇਗੀ।