ਸਿਰ ਦੇ ਫੰਗਲ ਇਨਫੈਕਸ਼ਨ ਨੂੰ ਦੂਰ ਕਰਨ ਲਈ ਘਰੇਲੂ ਉਪਾਅ
By Neha diwan
2024-09-24, 13:18 IST
punjabijagran.com
ਫੰਗਲ ਇਨਫੈਕਸ਼ਨ
ਸਿਰ 'ਤੇ ਲਗਾਤਾਰ ਗੰਦਗੀ ਅਤੇ ਨਮੀ ਜਮ੍ਹਾ ਰਹਿਣ ਕਾਰਨ ਫੰਗਲ ਇਨਫੈਕਸ਼ਨ ਦਾ ਖਤਰਾ ਮੰਡਰਾਣਾ ਸ਼ੁਰੂ ਹੋ ਜਾਂਦਾ ਹੈ।
ਟੀ ਟ੍ਰੀ ਆਇਲ
ਟੀ ਟ੍ਰੀ ਆਇਲ ਫੰਗਲ ਇਨਫੈਕਸ਼ਨ ਤੋਂ ਛੁਟਕਾਰਾ ਪਾਉਣ ਵਿਚ ਤੁਹਾਡੀ ਮਦਦ ਕਰ ਸਕਦਾ ਹੈ। ਇਸ ਵਿੱਚ ਐਂਟੀ-ਫੰਗਲ ਗੁਣ ਹੁੰਦੇ ਹਨ, ਜੋ ਫੰਗਲ ਇਨਫੈਕਸ਼ਨ ਨੂੰ ਠੀਕ ਕਰਦੇ ਹਨ।
ਕਿਵੇਂ ਕਰਨਾ ਹੈ ਇਸਤੇਮਾਲ
ਨਾਰੀਅਲ ਦੇ ਤੇਲ 'ਚ ਟੀ ਟ੍ਰੀ ਆਇਲ ਦੀਆਂ ਕੁਝ ਬੂੰਦਾਂ ਮਿਲਾ ਕੇ ਸਿਰ ਦੀ ਚਮੜੀ 'ਤੇ ਲਗਾਓ ਤੇ ਕੁਝ ਘੰਟਿਆਂ ਲਈ ਛੱਡ ਦਿਓ ਫਿਰ ਹਲਕੇ ਸ਼ੈਂਪੂ ਨਾਲ ਧੋ ਲਓ। ਧਿਆਨ ਰਹੇ ਕਿ ਇਸ ਨੂੰ ਕਦੇ ਵੀ ਸਿੱਧੇ ਵਾਲਾਂ 'ਤੇ ਨਾ ਲਗਾਓ।
ਐਪਲ ਸਾਈਡਰ ਵਿਨੇਗਰ
ਜੇਕਰ ਤੁਹਾਡੇ ਕੋਲ ਐਪਲ ਸਾਈਡਰ ਵਿਨੇਗਰ ਹੈ ਤਾਂ ਪਾਣੀ ਨੂੰ ਬਰਾਬਰ ਮਾਤਰਾ 'ਚ ਮਿਲਾ ਕੇ ਸਿਰ ਦੀ ਚਮੜੀ 'ਤੇ ਲਗਾਓ ਅਤੇ 15-20 ਮਿੰਟ ਬਾਅਦ ਧੋ ਲਓ।
ਨਿੰਮ ਦੇ ਪੱਤੇ
ਨਿੰਮ ਵਿੱਚ ਕੁਦਰਤੀ ਐਂਟੀ-ਫੰਗਲ ਤੇ ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ । ਨਿੰਮ ਦੇ ਪੱਤਿਆਂ ਨੂੰ ਪਾਣੀ ਵਿੱਚ ਉਬਾਲੋ ਅਤੇ ਉਸ ਪਾਣੀ ਨਾਲ ਆਪਣੇ ਵਾਲ ਧੋਵੋ ਜਾਂ ਨਿੰਮ ਦਾ ਪੇਸਟ ਬਣਾ ਕੇ ਸਿਰ ਦੀ ਚਮੜੀ 'ਤੇ ਲਗਾਓ।
ਐਲੋਵੇਰਾ ਜੈੱਲ
ਅੱਜ ਕੱਲ੍ਹ ਐਲੋਵੇਰਾ ਦਾ ਪੌਦਾ ਹਰ ਘਰ ਵਿੱਚ ਲਗਾਇਆ ਜਾਂਦਾ ਹੈ। ਜੇਕਰ ਤੁਸੀਂ ਵੀ ਚਾਹੁੰਦੇ ਹੋ, ਤਾਜ਼ੇ ਐਲੋਵੇਰਾ ਜੈੱਲ ਨੂੰ ਸਿੱਧੇ ਸਿਰ ਦੀ ਚਮੜੀ 'ਤੇ ਲਗਾਓ ਅਤੇ 30 ਮਿੰਟ ਬਾਅਦ ਇਸ ਨੂੰ ਧੋ ਲਓ।
ਨਾਰੀਅਲ ਦਾ ਤੇਲ
ਖੋਪੜੀ 'ਤੇ ਸ਼ੁੱਧ ਨਾਰੀਅਲ ਤੇਲ ਲਗਾਓ ਤੇ ਇਸ ਨੂੰ ਰਾਤ ਭਰ ਲੱਗਾ ਰਹਿਣ ਦਿਓ, ਫਿਰ ਸਵੇਰੇ ਧੋ ਲਓ। ਇਸ ਵਿੱਚ ਫੈਟੀ ਐਸਿਡ ਦੀ ਚੰਗੀ ਮਾਤਰਾ ਹੁੰਦੀ ਹੈ
ਇਨ੍ਹਾਂ ਘਰੇਲੂ ਨੁਸਖਿਆਂ ਨਾਲ ਸਾਫ਼ ਕਰੋ ਕਾਲੀਆਂ ਕੂਹਣੀਆਂ, ਜਾਣੋ ਤਰੀਕਾ
Read More