Oppo ਦਾ ਨਵਾਂ ਧਮਾਕਾ: 10,000mAh ਦੀ ਸ਼ਕਤੀਸ਼ਾਲੀ ਬੈਟਰੀ ਤੇ 50MP ਕੈਮਰੇ ਨਾਲ ਜਲਦ ਲਾਂਚ ਹੋਵੇਗਾ 5G ਸਮਾਰਟਫ਼ੋਨ ਨਾਲ ਹੀ ਫੋਨ ਵਿੱਚ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ, ColorOS 16 'ਤੇ ਆਧਾਰਿਤ Android 17 ਅਤੇ IP66/IP68/IP69 ਰੇਟਿੰਗ ਵਾਲਾ ਡਸਟ ਅਤੇ ਵਾਟਰ-ਰੇਸਿਸਟੈਂਟ ਚੈਸਿਸ ਮਿਲਣ ਦੀ ਉਮੀਦ ਜਤਾਈ ਜਾ ਰਹੀ ਹੈ
Publish Date: Wed, 05 Aug 2026 03:12 PM (IST)
Updated Date: Wed, 05 Aug 2026 03:17 PM (IST)
ਟੈਕਨੋਲੋਜੀ ਡੈਸਕ, ਨਵੀਂ ਦਿੱਲੀ: ਓਪੋ (Oppo) ਜਲਦ ਹੀ ਭਾਰਤ ਵਿੱਚ ਆਪਣਾ ਇੱਕ ਹੋਰ ਨਵਾਂ ਵੱਡੀ ਬੈਟਰੀ ਵਾਲਾ 5G ਫੋਨ ਲਾਂਚ ਕਰਨ ਦੀ ਤਿਆਰੀ ਵਿੱਚ ਹੈ। ਕੰਪਨੀ ਇਸ ਨਵੇਂ ਡਿਵਾਈਸ ਨੂੰ ਆਪਣੀ F ਸੀਰੀਜ਼ ਦੇ ਤਹਿਤ ਪੇਸ਼ ਕਰ ਸਕਦੀ ਹੈ। ਰਿਪੋਰਟਾਂ ਵਿੱਚ ਅਜਿਹਾ ਕਿਹਾ ਜਾ ਰਿਹਾ ਹੈ ਕਿ ਇਸ ਫੋਨ ਦਾ ਨਾਂ Oppo F35 Pro ਹੋ ਸਕਦਾ ਹੈ। ਇਸ ਫੋਨ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਬੈਟਰੀ ਵੀ ਮਿਲ ਸਕਦੀ ਹੈ। ਰਿਪੋਰਟ ਵਿੱਚ ਡਿਵਾਈਸ ਦੇ ਲਾਂਚ ਹੋਣ ਦੇ ਸਮੇਂ ਬਾਰੇ ਵੀ ਦੱਸਿਆ ਗਿਆ ਹੈ। ਚਲੋ ਇਸ ਬਾਰੇ ਵਿਸਥਾਰ ਨਾਲ ਜਾਣਦੇ ਹਾਂ...
Oppo F35 Pro ਵਿੱਚ ਕੀ-ਕੀ ਖ਼ਾਸ? Oppo ਨੇ ਹਾਲ ਹੀ ਵਿੱਚ ਚੀਨ ਵਿੱਚ 10,000mAh ਦੀ ਵੱਡੀ ਬੈਟਰੀ ਵਾਲਾ Oppo A7 Pro Max ਲਾਂਚ ਕੀਤਾ ਹੈ। ਰਿਪੋਰਟਾਂ ਮੁਤਾਬਕ ਇਹੋ ਫੋਨ ਥੋੜ੍ਹੇ ਬਦਲੇ ਹੋਏ ਵਰਜ਼ਨ ਵਿੱਚ Oppo F35 Pro ਦੇ ਤੌਰ 'ਤੇ ਰੀਬ੍ਰਾਂਡ ਕੀਤਾ ਜਾ ਸਕਦਾ ਹੈ। ਇਸ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਇਹ ਡਿਵਾਈਸ ਇਸ ਮਹੀਨੇ ਦੇ ਅਖ਼ੀਰ ਤੱਕ ਲਾਂਚ ਹੋ ਜਾਵੇਗਾ ਅਤੇ ਇਹ F33 Pro ਦੀ ਜਗ੍ਹਾ ਲਵੇਗਾ, ਜਿਸ ਨੂੰ ਕੰਪਨੀ ਨੇ ਇਸੇ ਸਾਲ ਅਪ੍ਰੈਲ ਵਿੱਚ ਲਾਂਚ ਕੀਤਾ ਸੀ।
ਰਿਪੋਰਟਾਂ ਦੇ ਮੁਤਾਬਕ ਇਸ ਫੋਨ ਦੀ ਕੀਮਤ ਲਗਭਗ 40 ਹਜ਼ਾਰ ਰੁਪਏ ਤੋਂ 45 ਹਜ਼ਾਰ ਰੁਪਏ ਦੇ ਵਿਚਕਾਰ ਹੋ ਸਕਦੀ ਹੈ। ਇਸ ਪ੍ਰਾਈਸ ਰੇਂਜ ਵਿੱਚ ਇਹ ਫੋਨ Vivo S2, Motorola Edge 70 Pro ਅਤੇ OnePlus Nord CE 6 ਵਰਗੇ ਫੋਨਾਂ ਨੂੰ ਟੱਕਰ ਦੇ ਸਕਦਾ ਹੈ।
Oppo F35 Pro ਦੇ ਸੰਭਾਵਿਤ ਸਪੈਸੀਫਿਕੇਸ਼ਨਸ
Oppo ਨੇ ਆਪਣੀ F-ਸੀਰੀਜ਼ ਲਈ F9 ਮਾਡਲ ਤੱਕ ਤਾਂ ਇਸ ਨੂੰ 'ਸੈਲਫੀ ਐਕਸਪਰਟ' ਟੈਗਲਾਈਨ ਦੀ ਵਰਤੋਂ ਕਰਦੇ ਹੋਏ ਪੇਸ਼ ਕੀਤਾ ਸੀ, ਜੋ 2018 ਵਿੱਚ ਆਈ ਸੀ, ਕਿਉਂਕਿ ਉਸ ਵੇਲੇ ਫੋਨ ਵਿੱਚ ਸ਼ਾਨਦਾਰ ਫਰੰਟ ਕੈਮਰਾ ਦੇਖਣ ਨੂੰ ਮਿਲਿਆ ਸੀ। ਦਿਲਚਸਪ ਗੱਲ ਇਹ ਹੈ ਕਿ ਹੁਣ A7 Pro Max ਵਿੱਚ ਵੀ 50-ਮੈਗਾਪਿਕਸਲ ਦਾ ਆਟੋਫੋਕਸ ਸੈਲਫੀ ਕੈਮਰਾ ਮਿਲ ਰਿਹਾ ਹੈ। ਜੇਕਰ F35 Pro ਵਿੱਚ ਵੀ ਉਹੀ ਸੈਂਸਰ ਰਹਿੰਦਾ ਹੈ, ਤਾਂ ਇਸ ਨੂੰ 'ਸੈਲਫੀ ਐਕਸਪਰਟ' ਕਹਿਣਾ ਗ਼ਲਤ ਨਹੀਂ ਹੋਵੇਗਾ। ਹਾਲਾਂਕਿ Oppo ਦੇ ਪੁਰਾਣੀ ਮਾਰਕੀਟਿੰਗ ਟੈਗਲਾਈਨ ਨੂੰ ਦੁਬਾਰਾ ਵਰਤਣ ਦੀ ਸੰਭਾਵਨਾ ਕਾਫ਼ੀ ਘੱਟ ਹੈ। ਫਿਰ ਵੀ, ਇਹ ਦੇਖਣਾ ਬਾਕੀ ਹੈ ਕਿ F35 Pro ਵਿੱਚ ਉਹੀ 50-ਮੈਗਾਪਿਕਸਲ ਦਾ ਫਰੰਟ ਕੈਮਰਾ ਮਿਲੇਗਾ ਜਾਂ Oppo ਇਸ ਦੀ ਜਗ੍ਹਾ ਕੋਈ ਘੱਟ ਰਿਜ਼ੋਲਿਊਸ਼ਨ ਵਾਲੇ ਸੈਂਸਰ ਦੀ ਵਰਤੋਂ ਕਰੇਗਾ।
ਮਿਲੇਗੀ 10,000 ਦੀ ਵੱਡੀ ਬੈਟਰੀ ਇਸ ਅਪਕਮਿੰਗ F35 Pro ਵਿੱਚ 10,000mAh ਦੀ ਬੈਟਰੀ ਵੀ ਮਿਲ ਸਕਦੀ ਹੈ, ਜੋ 80W ਫਾਸਟ ਚਾਰਜਿੰਗ ਅਤੇ 27W ਰਿਵਰਸ ਚਾਰਜਿੰਗ ਨੂੰ ਸਪੋਰਟ ਕਰ ਸਕਦੀ ਹੈ। ਫੋਨ ਵਿੱਚ 6.78-ਇੰਚ ਦੀ AMOLED ਡਿਸਪਲੇਅ ਮਿਲ ਸਕਦੀ ਹੈ, ਜੋ 1.5K ਰਿਜ਼ੋਲਿਊਸ਼ਨ ਅਤੇ 120Hz ਰਿਫ੍ਰੈਸ਼ ਰੇਟ ਨਾਲ ਆ ਸਕਦੀ ਹੈ। ਡਿਵਾਈਸ ਵਿੱਚ ਸਨੈਪਡ੍ਰੈਗਨ 4 Gen 5 ਚਿੱਪਸੈੱਟ, 12GB ਤੱਕ RAM ਅਤੇ UFS 3.1 ਸਟੋਰੇਜ ਮਿਲ ਸਕਦੀ ਹੈ। ਫੋਨ ਦੇ ਪਿਛਲੇ ਹਿੱਸੇ ਵਿੱਚ 50-ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ, 2-ਮੈਗਾਪਿਕਸਲ ਦਾ ਸੈਕੰਡਰੀ ਕੈਮਰਾ, LED ਫਲੈਸ਼ ਅਤੇ ਨੋਟੀਫਿਕੇਸ਼ਨ LED ਮਿਲ ਸਕਦਾ ਹੈ।
ਨਾਲ ਹੀ ਫੋਨ ਵਿੱਚ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ, ColorOS 16 'ਤੇ ਆਧਾਰਿਤ Android 17 ਅਤੇ IP66/IP68/IP69 ਰੇਟਿੰਗ ਵਾਲਾ ਡਸਟ ਅਤੇ ਵਾਟਰ-ਰੇਸਿਸਟੈਂਟ ਚੈਸਿਸ ਮਿਲਣ ਦੀ ਉਮੀਦ ਜਤਾਈ ਜਾ ਰਹੀ ਹੈ