- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਹ ਨਵਾਂ ਮਾਡਲ ਕੰਪਿਊਟਰ ਦੀ ਵਰਤੋਂ, ਬ੍ਰਾਊਜ਼ਿੰਗ, ਸਾਫਟਵੇਅਰ ਇੰਜੀਨੀਅਰਿੰਗ, ਸਾਈਬਰ ਸਿਕਿਊਰਿਟੀ, ਵਿਗਿਆਨ ਤੇ ਹੋਰ ਪ੍ਰੋਫੈਸ਼ਨਲ ਕੰਮਾਂ ’ਚ ਹੁਣ ਤੱਕ ਦਾ ਦੁਨੀਆ ਦਾ ਸਭ ਤੋਂ ਐਡਵਾਂਸਡ ਮਾਡਲ ਹੈ।

ਟੈਕਨਾਲੋਜੀ ਡੈਸਕ, ਨਵੀਂ ਦਿੱਲੀ : OpenAI ਨੇ ਆਪਣੇ ChatGPT ਦਾ ਨਵਾਂ AI ਮਾਡਲ ਰਿਲੀਜ਼ ਕੀਤਾ ਹੈ। ਨਵੇਂ AI ਮਾਡਲ ਦਾ ਨਾਮ GPT-6 Astra ਰੱਖਿਆ ਗਿਆ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਨਵਾਂ GPT ਮਾਡਲ ਦੁਨੀਆ ਦਾ ਸਭ ਤੋਂ ਇੰਟੈਲੀਜੈਂਟ ਤੇ ਅਲਾਈਨਡ ਮਾਡਲ ਹੈ। ਇਸ ਨੂੰ ਰਿਲੀਜ਼ ਕਰਦੇ ਹੋਏ ਕੰਪਨੀ ਨੇ ਦੱਸਿਆ ਕਿ ਇਹ ਮਾਡਲ ਉਨ੍ਹਾਂ ਦੀ ਸਾਲਾਂ ਦੀ ਟ੍ਰੇਨਿੰਗ ਤੇ ਸਖ਼ਤ ਮਿਹਨਤ ਦਾ ਨਤੀਜਾ ਹੈ। OpenAI ਦੇ ਮੁਤਾਬਕ, GPT-6 Astra ’ਚ ਪ੍ਰੀ-ਟ੍ਰੇਨਿੰਗ, ਰੀਇਨਫੋਰਸਮੈਂਟ ਲਰਨਿੰਗ ਤੇ ਅਲਾਈਨਮੈਂਟ ਦੇ ਖੇਤਰ ’ਚ ਸਾਲਾਂ ਤੋਂ ਕੀਤੀ ਜਾ ਰਹੀ ਰਿਸਰਚ ਤੇ ਵੱਡੇ ਯਤਨਾਂ ਨੂੰ ਸ਼ਾਮਲ ਕੀਤਾ ਗਿਆ ਹੈ।
ChatGPT-6 Astra ਦੀਆਂ ਖਾਸ ਵਿਸ਼ੇਸ਼ਤਾਵਾਂ
OpenAI ਨੇ ChatGPT-6 Astra ਨੂੰ ਰਿਲੀਜ਼ ਕਰਦੇ ਹੋਏ ਦੱਸਿਆ ਕਿ ਇਹ ਨਵਾਂ ਮਾਡਲ ਕੰਪਿਊਟਰ ਦੀ ਵਰਤੋਂ, ਬ੍ਰਾਊਜ਼ਿੰਗ, ਸਾਫਟਵੇਅਰ ਇੰਜੀਨੀਅਰਿੰਗ, ਸਾਈਬਰ ਸਿਕਿਊਰਿਟੀ, ਵਿਗਿਆਨ ਤੇ ਹੋਰ ਪ੍ਰੋਫੈਸ਼ਨਲ ਕੰਮਾਂ ’ਚ ਹੁਣ ਤੱਕ ਦਾ ਦੁਨੀਆ ਦਾ ਸਭ ਤੋਂ ਐਡਵਾਂਸਡ ਮਾਡਲ ਹੈ। Astra ਬਾਰੇ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਸ ਨੇ FrontierMath Tier 4 ’ਚ 98% ਸਕੋਰ ਹਾਸਲ ਕੀਤਾ ਹੈ। ਇਸ ਦੇ ਨਾਲ ਇਹ ਮਾਡਲ ਗਣਿਤ ਦੀਆਂ ਲੰਬੇ ਸਮੇਂ ਤੋਂ ਚੱਲ ਰਹੀਆਂ ਮੁਸ਼ਕਲ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਮਦਦ ਕਰ ਸਕਦਾ ਹੈ।
ਇਸ ਤੋਂ ਇਲਾਵਾ, ChatGPT ਦੇ ਨਵੇਂ ਮਾਡਲ ਨੇ ARC-AGI-3 ’ਚ 99.9% ਤੇ ExploitBench ’ਚ 100% ਸਕੋਰ ਹਾਸਲ ਕੀਤਾ ਹੈ। OpenAI ਨੇ ਇਹ ਵੀ ਦੱਸਿਆ ਕਿ ਉਸ ਦਾ ਨਵਾਂ ChatGPT-6 Astra ਮਾਡਲ ਕੰਪਿਊਟਰ ਤੇ ਬ੍ਰਾਊਜ਼ਰ ’ਤੇ ਬਿਲਕੁਲ ਨਵੇਂ ਤੇ ਹੋਰ ਸਮਾਰਟ ਤਰੀਕੇ ਨਾਲ ਕੰਮ ਕਰਦਾ ਹੈ। ਇਹ ਪ੍ਰੋਫੈਸ਼ਨਲ ਕੰਮਾਂ ਨੂੰ ਤੇਜ਼ੀ ਤੇ ਵਧੇਰੇ ਸਹੀ ਢੰਗ ਨਾਲ ਪੂਰਾ ਕਰ ਸਕਦਾ ਹੈ। ਇਸ ਦੇ ਨਾਲ ਹੀ, ਪਿਛਲੇ ਮਾਡਲਾਂ ਦੇ ਮੁਕਾਬਲੇ ਇਸ ਦੇ ਨਤੀਜਿਆਂ ’ਚ ਗਲਤੀਆਂ ਦੀ ਸੰਭਾਵਨਾ ਵੀ ਕੁਝ ਘੱਟ ਹੋਣ ਦਾ ਦਾਅਵਾ ਕੀਤਾ ਗਿਆ ਹੈ।
This is GPT-6 Astra.
Anything you can do on a computer, Astra can do for you. Fast. pic.twitter.com/gDd0IsewJw
— OpenAI (@OpenAI) September 3, 2026
ਕਿਹੜੇ ਯੂਜ਼ਰਾਂ ਨੂੰ ਮਿਲੇਗਾ ਐਕਸੈਸ?
OpenAI ਨੇ ਨਵੇਂ ਵਰਜਨ ਨੂੰ ਲਾਂਚ ਕਰਦੇ ਹੋਏ ਇਸ ਦੀ ਉਪਲਬਧਤਾ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਹੈ। ChatGPT-6 Astra ਮਾਡਲ ਨੂੰ ਇਸ ਸਮੇਂ ਕੁਝ ਚੁਣਿੰਦੇ ਯੂਜ਼ਰਾਂ ਲਈ ਉਪਲਬਧ ਕਰਵਾਇਆ ਗਿਆ ਹੈ। ਕੰਪਨੀ ਨੇ ਦੱਸਿਆ ਕਿ ਆਉਣ ਵਾਲੇ ਸਮੇਂ ’ਚ ਇਹ ਮਾਡਲ ChatGPT Go, ChatGPT Plus, Pro, Business ਤੇ Enterprise ਸਬਸਕ੍ਰਿਪਸ਼ਨ ਵਾਲੇ ਸਾਰੇ ਪੇਡ ਯੂਜ਼ਰਾਂ ਲਈ ਉਪਲਬਧ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ, OpenAI API, Microsoft Azure ਤੇ AWS Bedrock ਰਾਹੀਂ ਵੀ ਇਸ ਮਾਡਲ ਨੂੰ ਸਬਸਕ੍ਰਾਈਬਰਾਂ ਲਈ ਉਪਲਬਧ ਕਰਵਾਇਆ ਜਾਵੇਗਾ।