- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
eVTOL ਜਹਾਜ਼ ਅਜਿਹੀ ਤਕਨਾਲੋਜੀ 'ਤੇ ਕੰਮ ਕਰਦਾ ਹੈ ਜਿਸ ਵਿਚ ਵਰਟੀਕਲ ਟੇਕ-ਆਫ ਅਤੇ ਲੈਂਡਿੰਗ ਕੀਤੀ ਜਾ ਸਕਦੀ ਹੈ। ਇਸਨੂੰ ਉਡਾਉਣ ਲਈ ਕਿਸੇ ਵੀ ਜਗ੍ਹਾ 'ਤੇ ਰਨਵੇਅ ਦੀ ਲੋੜ ਨਹੀਂ ਹੁੰਦੀ। ਇਸਨੂੰ ਆਸਾਨੀ ਨਾਲ ਇੱਕੋ ਜਗ੍ਹਾ ਤੋਂ ਉਡਾਇਆ ਜਾ ਸਕਦਾ ਹੈ ਅਤੇ ਬਹੁਤ ਘੱਟ ਜਗ੍ਹਾ 'ਚ ਹੀ ਲੈਂਡ ਵੀ ਕਰਵਾਇਆ ਜਾ ਸਕਦਾ ਹੈ।

ਆਟੋ ਡੈਸਕ, ਨਵੀਂ ਦਿੱਲੀ: ਭਾਰਤ ਸਮੇਤ ਦੁਨੀਆ ਦੇ ਸਾਰੇ ਵੱਡੇ ਦੇਸ਼ਾਂ 'ਚ ਟ੍ਰੈਫਿਕ ਦਾ ਲਗਾਤਾਰ ਵਧਣਾ ਵੱਡੀ ਸਮੱਸਿਆ ਦੇ ਰੂਪ 'ਚ ਸਾਹਮਣੇ ਆ ਰਿਹਾ ਹੈ। ਅਜਿਹੇ ਵਿਚ ਕਾਫੀ ਸਮੇਂ ਤੋਂ Air Taxi ਦੀ ਸ਼ੁਰੂਆਤ ਨੂੰ ਲੈ ਕੇ ਚਰਚਾ ਕੀਤੀ ਜਾ ਰਹੀ ਹੈ। ਹੁਣ ਭਾਰਤ 'ਚ ਇਕ ਕਦਮ ਅੱਗੇ ਵਧਦੇ ਹੋਏ ਕੇਂਦਰੀ ਮੰਤਰੀ ਨੇ ਇਸ 'ਤੇ ਵੱਡੀ ਜਾਣਕਾਰੀ ਦਿੱਤੀ ਹੈ। ਕੇਂਦਰੀ ਮੰਤਰੀ ਰਾਮ ਮੋਹਨ ਨਾਇਡੂ ਨੇ ਇਸ 'ਤੇ ਕੀ ਜਾਣਕਾਰੀ ਦਿੱਤੀ ਹੈ, ਅਸੀਂ ਤੁਹਾਨੂੰ ਇਸ ਖ਼ਬਰ 'ਚ ਦੱਸ ਰਹੇ ਹਾਂ।
ਭਾਰਤ 'ਚ ਜਲਦ ਹੀ ਏਅਰ ਟੈਕਸੀ ਦੀ ਸ਼ੁਰੂਆਤ ਕੀਤੀ ਜਾ ਸਕਦੀ ਹੈ। ਕੇਂਦਰੀ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਕੇਂਦਰੀ ਮੰਤਰੀ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰਕੇ ਜਲਦ ਹੀ ਏਅਰ ਟੈਕਸੀ ਦੇ ਸ਼ੁਰੂ ਹੋਣ ਦੀ ਸੰਭਾਵਨਾ ਜਤਾਈ ਹੈ।
ਕੇਂਦਰੀ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਨੇ ਸੋਸ਼ਲ ਮੀਡੀਆ 'ਤੇ ਦੱਸਿਆ ਕਿ ਦੇਸ਼ ਦਾ ਤੀਜਾ eVTOL ਡਿਜ਼ਾਈਨ ਆਰਗੇਨਾਈਜ਼ੇਸ਼ਨ ਅਪ੍ਰੂਵਲ (DOA) ਸੌਂਪਦੇ ਹੋਏ, ਮੇਰਾ ਜਵਾਬ ਹੈ, ਬਿਲਕੁਲ ਹਾਂ! ਦੋ ਸਾਲਾਂ ਦੇ ਅੰਦਰ ਭਾਰਤ ਨਾ ਸਿਰਫ਼ eVTOL ਦਾ ਸੰਚਾਲਨ ਕਰੇਗਾ, ਸਗੋਂ ਦੁਨੀਆ ਲਈ ਉੱਨਤ ਹਵਾਈ ਆਵਾਜਾਈ ਹੱਲਾਂ ਦਾ ਡਿਜ਼ਾਈਨ ਤੇ ਨਿਰਮਾਣ ਵੀ ਕਰੇਗਾ। ਇਤਿਹਾਸ 'ਚ ਅੱਜ ਦੇ ਹੀ ਦਿਨ, ਵਿਲਬਰ ਰਾਈਟ ਨੇ ਆਪਣੀ ਪਹਿਲੀ ਜਨਤਕ ਉਡਾਣ ਦਾ ਪ੍ਰਦਰਸ਼ਨ ਕੀਤਾ ਸੀ।
Will air taxis fly in India?
Handing over the country’s 3rd EVTOL Design Organisation Approval (DOA) to @sarlaaviation today, my answer is a confident yes!
Within 2 years, India won't just operate eVTOLs—we will design and manufacture advanced air mobility solutions for the… pic.twitter.com/XnQXIMzRfm
— Ram Mohan Naidu Kinjarapu (@RamMNK) August 8, 2026
ਬੈਂਗਲੁਰੂ 'ਚ ਸਰਲਾ ਏਵੀਏਸ਼ਨ (Sarla Aviation) ਨੂੰ ਡਿਜ਼ਾਈਨ ਆਰਗੇਨਾਈਜ਼ੇਸ਼ਨ ਅਪਰੂਵਲ ਦਿੱਤਾ ਗਿਆ ਹੈ। ਇਸ ਮੌਕੇ ਸਰਲਾ ਐਵੀਏਸ਼ਨ ਦੇ ਸਹਿ-ਸੰਸਥਾਪਕ ਤੇ ਸੀਟੀਓ ਰਾਕੇਸ਼ ਗਾਂਵਕਰ ਨੇ ਕਿਹਾ ਕਿ ਅਸੀਂ ਹਰ 18 ਮਹੀਨਿਆਂ 'ਚ ਨਵਾਂ ਪ੍ਰੋਟੋਟਾਈਪ ਤਿਆਰ ਕਰਦੇ ਹਾਂ। ਅਗਲਾ ਪ੍ਰੋਟੋਟਾਈਪ ਜਨਵਰੀ 2027 'ਚ ਆਵੇਗਾ ਅਤੇ ਸਾਡੀ ਉਡਾਣ ਨੂੰ ਅੰਜਾਮ ਦੇਵੇਗਾ। ਵਿਕਸਿਤ ਭਾਰਤ 2047 ਏਅਰ ਟੈਕਸੀ 'ਤੇ ਆਧਾਰਤ ਹੋਵੇਗਾ ਤੇ ਅਸੀਂ ਇਸਨੂੰ ਸਾਕਾਰ ਕਰਨ ਵਾਲੀ ਟੀਮ ਹਾਂ।
eVTOL ਜਹਾਜ਼ ਅਜਿਹੀ ਤਕਨਾਲੋਜੀ 'ਤੇ ਕੰਮ ਕਰਦਾ ਹੈ ਜਿਸ ਵਿਚ ਵਰਟੀਕਲ ਟੇਕ-ਆਫ ਅਤੇ ਲੈਂਡਿੰਗ ਕੀਤੀ ਜਾ ਸਕਦੀ ਹੈ। ਇਸਨੂੰ ਉਡਾਉਣ ਲਈ ਕਿਸੇ ਵੀ ਜਗ੍ਹਾ 'ਤੇ ਰਨਵੇਅ ਦੀ ਲੋੜ ਨਹੀਂ ਹੁੰਦੀ। ਇਸਨੂੰ ਆਸਾਨੀ ਨਾਲ ਇੱਕੋ ਜਗ੍ਹਾ ਤੋਂ ਉਡਾਇਆ ਜਾ ਸਕਦਾ ਹੈ ਅਤੇ ਬਹੁਤ ਘੱਟ ਜਗ੍ਹਾ 'ਚ ਹੀ ਲੈਂਡ ਵੀ ਕਰਵਾਇਆ ਜਾ ਸਕਦਾ ਹੈ।
ਜੇਕਰ ਦੇਸ਼ ਵਿਚ ਇਸ ਤਕਨਾਲੋਜੀ ਦੀ ਏਅਰ ਟੈਕਸੀ ਦੀ ਸ਼ੁਰੂਆਤ ਹੋ ਜਾਂਦੀ ਹੈ ਤਾਂ ਇਸ ਨਾਲ ਸੜਕਾਂ 'ਤੇ ਟ੍ਰੈਫਿਕ 'ਚ ਕਮੀ ਆਵੇਗੀ ਅਤੇ ਲੋਕ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਆਸਾਨੀ ਨਾਲ ਜਾ ਸਕਣਗੇ।