- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗਲਾਸਗੋ ਰਾਸ਼ਟਰਮੰਡਲ ਖੇਡਾਂ ’ਚ ਮੀਰਾਬਾਈ ਚਾਨੂ ਤੇ ਰਿਸ਼ੀਕਾਂਤ ਸਿੰਘ ਤੋਂ ਬਾਅਦ ਭਾਰਤੀ ਵੇਟ ਲਿਫਟਰ ਰਾਜਾ ਮੁਥੂਪਾਂਡੀ ਨੇ ਐਤਵਾਰ ਨੂੰ ਪੁਰਸ਼ਾਂ ਦੇ 65 ਕਿੱਲੋ ਵਰਗ ’ਚ ਚਾਂਦੀ ਦਾ ਤਮਗਾ ਜਿੱਤ ਕੇ ਆਪਣਾ ਡੈਬਿਊ ਯਾਦਗਾਰੀ ਬਣਾ ਲਿਆ ਹੈ।

ਗਲਾਸਗੋ, ਪੀਟੀਆਈ : ਗਲਾਸਗੋ ਰਾਸ਼ਟਰਮੰਡਲ ਖੇਡਾਂ ’ਚ ਮੀਰਾਬਾਈ ਚਾਨੂ ਤੇ ਰਿਸ਼ੀਕਾਂਤ ਸਿੰਘ ਤੋਂ ਬਾਅਦ ਭਾਰਤੀ ਵੇਟ ਲਿਫਟਰ ਰਾਜਾ ਮੁਥੂਪਾਂਡੀ ਨੇ ਐਤਵਾਰ ਨੂੰ ਪੁਰਸ਼ਾਂ ਦੇ 65 ਕਿੱਲੋ ਵਰਗ ’ਚ ਚਾਂਦੀ ਦਾ ਤਮਗਾ ਜਿੱਤ ਕੇ ਆਪਣਾ ਡੈਬਿਊ ਯਾਦਗਾਰੀ ਬਣਾ ਲਿਆ ਹੈ।
ਇਸ ਨਾਲ ਭਾਰਤ ਨੇ ਵੇਟ ਲਿਫਟਿੰਗ ਦੇ ਤਿੰਨੇ ਮੁਕਾਬਲਿਆਂ ’ਚ ਘੱਟੋ-ਘੱਟ ਇੱਕ ਤਮਗਾ ਆਪਣੇ ਨਾਂ ਕਰ ਲਿਆ। ਮੁਥੂਪਾਂਡੀ ਨੇ ਸਨੈਚ ’ਚ 126 ਕਿਲੋ ਤੇ ਕਲੀਨ ਐਂਡ ਜਰਕ ’ਚ 160 ਕਿਲੋਗ੍ਰਾਮ ਭਾਰ ਚੁੱਕਿਆ, ਜਿਸ ਨਾਲ ਉਸ ਦਾ ਕੁੱਲ ਭਾਰ 286 ਕਿਲੋ ਹੋ ਗਿਆ। ਮਲੇਸ਼ੀਆ ਦੇ ਮੁਹੰਮਦ ਅਜ਼ਨੀਲ ਬਿਨ ਬਿਦੀਨ ਨੇ ਰਾਸ਼ਟਰਮੰਡਲ ਖੇਡਾਂ ਦੇ ਰਿਕਾਰਡ ਕੁੱਲ 299 ਕਿਲੋਗ੍ਰਾਮ ਭਾਰ ਚੁੱਕ ਕੇ ਸੋਨ ਤਮਗਾ ਜਿੱਤਿਆ, ਜਦਕਿ ਪਾਪੂਆ ਨਿਊ ਗਿਨੀ ਦੇ ਮੋਰੀਆ ਬਾਰੂ ਨੇ ਕੁੱਲ 282 ਕਿਲੋਗ੍ਰਾਮ ਭਾਰ ਚੁੱਕ ਕੇ ਕਾਂਸੀ ਦਾ ਤਮਗਾ ਹਾਸਲ ਕੀਤਾ।