- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗਲਾਸਗੋ ਰਾਸ਼ਟਰਮੰਡਲ ਖੇਡਾਂ ਦੇ ਆਖ਼ਰੀ ਦਿਨ ਐਤਵਾਰ ਨੂੰ ਭਾਰਤ ਦੀਆਂ ਇੱਕ ਹੋਰ ਤਮਗਾ ਜਿੱਤਣ ਦੀਆਂ ਉਮੀਦਾਂ ’ਤੇ ਪਾਣੀ ਫਿਰ ਗਿਆ, ਜਦੋਂ ਜੂਡੋਕਾ ਇਸ਼ਰੂਪ ਨਾਰੰਗ ਔਰਤਾਂ ਦੇ 78 ਕਿਲੋਗ੍ਰਾਮ ਵਰਗ ’ਚ ਕਾਂਸੀ ਦੇ ਤਮਗੇ ਦਾ ਮੈਚ ਹਾਰ ਗਈ।

ਗਲਾਸਗੋ, ਪੀਟੀਆਈ : ਗਲਾਸਗੋ ਰਾਸ਼ਟਰਮੰਡਲ ਖੇਡਾਂ ਦੇ ਆਖ਼ਰੀ ਦਿਨ ਐਤਵਾਰ ਨੂੰ ਭਾਰਤ ਦੀਆਂ ਇੱਕ ਹੋਰ ਤਮਗਾ ਜਿੱਤਣ ਦੀਆਂ ਉਮੀਦਾਂ ’ਤੇ ਪਾਣੀ ਫਿਰ ਗਿਆ, ਜਦੋਂ ਜੂਡੋਕਾ ਇਸ਼ਰੂਪ ਨਾਰੰਗ ਔਰਤਾਂ ਦੇ 78 ਕਿਲੋਗ੍ਰਾਮ ਵਰਗ ’ਚ ਕਾਂਸੀ ਦੇ ਤਮਗੇ ਦਾ ਮੈਚ ਹਾਰ ਗਈ। ਈਸ਼ਰੂਪ ਕੋਰਲੀ ਗੌਡਬਾਊਟ ਖਿਲਾਫ 0-1 ਨਾਲ ਹਾਰ ਗਈ। ਇਸ ਤੋਂ ਪਹਿਲਾਂ ਇਸ਼ਰੂਪ ਨੇ ਰੈਪੇਚੇਜ ਮੈਚ ’ਚ ਕੈਮਰੂਨ ਦੀ ਜਾਰਜਿਕਾ ਵੇਸਲੇ ਜੇਂਗੂ ਮੌਨ ਨੂੰ ਹਰਾ ਕੇ ਕਾਂਸੀ ਦਾ ਤਮਗਾ ਜਿੱਤਣ ਦੀ ਆਪਣੀ ਉਮੀਦ ਬਰਕਰਾਰ ਰੱਖੀ ਸੀ।
ਭਾਰਤ ਦੇ ਅਵਤਾਰ ਸਿੰਘ ਨੂੰ ਹਾਲਾਂਕਿ ਪੁਰਸ਼ਾਂ ਦੇ 100 ਕਿਲੋਗ੍ਰਾਮ ਵਰਗ ਦੇ ਪ੍ਰੀ-ਕੁਆਰਟਰ ਫਾਈਨਲ ’ਚ ਸਾਈਪ੍ਰਸ ਦੇ ਅਰਿਸਟੋਸ ਮਾਈਕਲ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਯਸ਼ ਘੰਘਾਸ ਵੀ ਪੁਰਸ਼ਾਂ ਦੇ 100 ਕਿਲੋ ਤੋਂ ਵੱਧ ਭਾਰ ਵਰਗ ’ਚ ਵੇਲਜ਼ ਦੇ ਜੋਸ਼ੂਆ ਵ੍ਹਾਈਟਹਾਊਸ ਤੋਂ ਰਾਊਂਡ ਆਫ 16 ’ਚ 0-1 ਨਾਲ ਹਾਰ ਕੇ ਮੁਕਾਬਲੇ ’ਚੋਂ ਬਾਹਰ ਹੋ ਗਿਆ। ਵ੍ਹਾਈਟਹਾਊਸ ਨੇ ਮੁਕਾਬਲੇ ਵਿਚਕਾਰ ਫੈਸਲਾਕੁੰਨ ਯੂਕੋ ਹਾਸਲ ਕੀਤਾ ਤੇ ਅੰਤ ਤੱਕ ਆਪਣੀ ਬੜ੍ਹਤ ਬਣਾਈ ਰੱਖੀ। ਚਾਰ ਮਿੰਟ ਤੱਕ ਚੱਲੇ ਮੈਚ ’ਚ ਯਸ਼ ਨੂੰ ਦੋ ਪੈਨਲਟੀ ਵੀ ਮਿਲੇ ਤੇ ਉਹ ਵਾਪਸੀ ਨਹੀਂ ਕਰ ਸਕੇ। ਇਸ ਨਾਲ ਉਸ ਦੀ ਮੁਹਿੰਮ ਪਹਿਲੇ ਦੌਰ ’ਚ ਹੀ ਖਤਮ ਹੋ ਗਈ।
ਸਾਈਕਲਿੰਗ ਵਿੱਚ ਮੁਹਿੰਮ ਸਮਾਪਤ: ਭਾਰਤੀ ਸਾਈਕਲਿਸਟ ਰੋਨਾਲਡੋ ਸਿੰਘ ਲਾਟੋਨਜਮ ਐਤਵਾਰ ਨੂੰ ਰਾਸ਼ਟਰਮੰਡਲ ਖੇਡਾਂ ਦੇ ਆਖ਼ਰੀ ਦਿਨ ਪੁਰਸ਼ਾਂ ਦੀ 1000 ਮੀਟਰ ਟਾਈਮ ਟਰਾਇਲ ਈਵੈਂਟ ’ਚ 20ਵੇਂ ਸਥਾਨ ’ਤੇ ਰਿਹਾ, ਜਦੋਂਕਿ ਹਰਸ਼ਵੀਰ ਸਿੰਘ ਸੇਖੋਂ ਤੇ ਦਿਨੇਸ਼ ਕੁਮਾਰ ਪੁਰਸ਼ਾਂ ਦੀ 4000 ਮੀਟਰ ਦੌੜ ਦੇ ਕੁਆਲੀਫਾਇੰਗ ਦੌਰ ’ਚ ਨਿਰਾਸ਼ਾਜਨਕ ਪ੍ਰਦਰਸ਼ਨ ਕਰ ਕੇ ਬਾਹਰ ਹੋ ਗਏ। ਰੋਨਾਲਡੋ ਨੇ 1000 ਮੀਟਰ ਟਾਈਮ ਟਰਾਇਲ ’ਚ ਇੱਕ ਮਿੰਟ 4.191 ਸਕਿੰਟ ਦਾ ਸਮਾਂ ਕੱਢਿਆ ਤੇ 20ਵੇਂ ਸਥਾਨ 'ਤੇ ਰਿਹਾ।
ਇਸ ਈਵੈਂਟ ’ਚ ਸਿਰਫ਼ 3 ਸਾਈਕਲਿਸਟ ਹੀ ਇੱਕ ਮਿੰਟ ਤੋਂ ਵੀ ਘੱਟ ਸਮੇਂ ’ਚ ਦੌੜ ਪੂਰੀ ਕਰ ਸਕੇ। ਆਸਟਰੇਲੀਆ ਦੇ ਲੇ ਹਫਮੈਨ ਨੇ 58.530 ਸਕਿੰਟ ਦੇ ਸਮੇਂ ਨਾਲ ਸੋਨ ਤਮਗਾ ਜਿੱਤਿਆ ਤੇ ਇੰਗਲੈਂਡ ਦੇ ਜੋਸੇਫ ਟਰੂਮੈਨ ਨੇ 59.525 ਸਕਿੰਟ ਦੇ ਸਮੇਂ ਨਾਲ ਚਾਂਦੀ ਦਾ ਤਮਗਾ ਜਿੱਤਿਆ। ਆਸਟ੍ਰੇਲੀਆ ਦੇ ਟੇਟ ਰਿਆਨ ਨੇ 59.684 ਸਕਿੰਟ ਦੇ ਸਮੇਂ ਨਾਲ ਕਾਂਸੀ ਦਾ ਤਮਗਾ ਜਿੱਤਿਆ।