- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰੋਨਾਲਡੋ ਨੇ 2003 ਵਿੱਚ ਕਜ਼ਾਕਿਸਤਾਨ ਖ਼ਿਲਾਫ਼ ਇੰਟਰਨੈਸ਼ਨਲ ਫੁੱਟਬਾਲ ਵਿੱਚ ਕਦਮ ਰੱਖਿਆ ਸੀ। ਉਸ ਤੋਂ ਬਾਅਦ ਉਨ੍ਹਾਂ ਨੇ ਫੁੱਟਬਾਲ 'ਤੇ ਰਾਜ ਕੀਤਾ ਅਤੇ ਖ਼ੁਦ ਨੂੰ ਮਹਾਨ ਫੁੱਟਬਾਲਰ ਦੇ ਰੂਪ ਵਿੱਚ ਸਥਾਪਿਤ ਕੀਤਾ। ਰੋਨਾਲਡੋ ਨੇ ਆਪਣਾ ਆਖ਼ਰੀ ਮੈਚ ਫੀਫ਼ਾ ਵਰਲਡ ਕੱਪ 2026 ਵਿੱਚ ਵੇਲਜ਼ ਖ਼ਿਲਾਫ਼ ਖੇਡਿਆ ਸੀ। ਉਨ੍ਹਾਂ ਦੇ ਸੰਨਿਆਸ ਦਾ ਫ਼ੈਸਲਾ ਵੀ ਵਿਸ਼ਵ ਕੱਪ ’ਚ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਆਇਆ ਹੈ। ਰੋਨਾਲਡੋ ਨੇ ਪੁਰਤਗਾਲ ਲਈ ਪੰਜ ਵਿਸ਼ਵ ਕੱਪ ਖੇਡੇ ਪਰ ਆਪਣੀ ਨੈਸ਼ਨਲ ਟੀਮ ਨੂੰ ਵਰਲਡ ਕੱਪ ਵਿੱਚ ਜਿੱਤ ਨਹੀਂ ਦਿਵਾ ਸਕੇ।

ਉਨ੍ਹਾਂ ਨੇ ਫੀਫ਼ਾ ਵਿਸ਼ਵ ਕੱਪ ਤੋਂ ਪਹਿਲਾਂ ਹੀ ਪੁਸ਼ਟੀ ਕਰ ਦਿੱਤੀ ਸੀ ਕਿ ਇਹ ਉਨ੍ਹਾਂ ਦਾ ਆਖ਼ਰੀ ਟੂਰਨਾਮੈਂਟ ਹੋਵੇਗਾ। ਹੁਣ ਉਨ੍ਹਾਂ ਨੇ ਸੰਨਿਆਸ ਦਾ ਐਲਾਨ ਕਰ ਦਿੱਤਾ ਹੈ। ਰੋਨਾਲਡੋ ਨੇ ਇੱਕ ਵੀਡੀਓ ਸ਼ੇਅਰ ਕਰਕੇ ਸੰਨਿਆਸ ਦਾ ਐਲਾਨ ਕੀਤਾ ਹੈ। ਹਾਲ ਹੀ ਵਿੱਚ ਉਨ੍ਹਾਂ 'ਤੇ ਪੁਰਤਗਾਲ ਫੁੱਟਬਾਲ ਮਹਾਸੰਘ ਨੇ 30 ਦਿਨਾਂ ਦੀ ਪਾਬੰਦੀ ਲਗਾਈ ਸੀ। ਉਨ੍ਹਾਂ 'ਤੇ ਨੈਸ਼ਨਲ ਕੈਂਪ ਛੱਡਣ ਦਾ ਦੋਸ਼ ਸੀ।
ਸੰਨਿਆਸ ਦਾ ਐਲਾਨ ਕਰਦਿਆਂ ਰੋਨਾਲਡੋ ਨੇ ਕਿਹਾ, "ਮੈਂ ਸਾਫ਼ ਮਨ ਨਾਲ ਜਾ ਰਿਹਾ ਹਾਂ। ਮੈਨੂੰ ਪਤਾ ਹੈ ਕਿ ਮੈਂ ਇਸ ਜਰਸੀ ਲਈ ਆਪਣਾ ਸਭ ਕੁਝ ਦਿੱਤਾ ਹੈ।" ਉਨ੍ਹਾਂ ਨੇ ਇਸ ਦੌਰਾਨ ਆਪਣੀਆਂ ਦੋ ਦਹਾਕਿਆਂ ਤੋਂ ਵੱਧ ਦੀਆਂ ਇੰਟਰਨੈਸ਼ਨਲ ਪ੍ਰਾਪਤੀਆਂ ਨੂੰ ਯਾਦ ਕੀਤਾ, ਜਿਨ੍ਹਾਂ ਨੇ ਪੁਰਤਗਾਲ ਨੂੰ ਫੁੱਟਬਾਲ ਦੀ ਦੁਨੀਆ ਵਿੱਚ ਨਵੀਂ ਪਛਾਣ ਦਿੱਤੀ।
ਰੋਨਾਲਡੋ ਨੇ ਆਪਣੇ ਵਿਦਾਈ ਸੰਦੇਸ਼ ਵਿੱਚ ਕਿਹਾ, "ਮੈਂ ਸਾਫ਼ ਮਨ ਨਾਲ ਜਾ ਰਿਹਾ ਹਾਂ, ਇਹ ਜਾਣਦਿਆਂ ਹੋਏ ਕਿ ਮੈਂ ਇਸ ਜਰਸੀ ਲਈ ਆਪਣਾ ਸਭ ਕੁਝ ਦਿੱਤਾ ਹੈ।" ਉਨ੍ਹਾਂ ਨੇ ਦੋ ਦਹਾਕਿਆਂ ਤੋਂ ਵੱਧ ਦੀਆਂ ਇੰਟਰਨੈਸ਼ਨਲ ਬਿਹਤਰੀਨ ਪ੍ਰਾਪਤੀਆਂ ਨੂੰ ਯਾਦ ਕੀਤਾ ਜਿਨ੍ਹਾਂ ਨੇ ਦੁਨੀਆ ਭਰ ਵਿੱਚ ਪੁਰਤਗਾਲੀ ਫੁੱਟਬਾਲ ਨੂੰ ਨਵੀਂ ਪਛਾਣ ਦਿੱਤੀ।