- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗਿੱਲੀ ਆਊਟਫੀਲਡ ਕਾਰਨ ਲਗਪਗ ਢਾਈ ਘੰਟਿਆਂ ਦੀ ਦੇਰੀ ਨਾਲ ਹੋਏ ਇਸ ਮੈਚ ’ਚ ਭਾਰਤੀ ਕਪਤਾਨ ਸ਼੍ਰੇਅਸ ਅਈਅਰ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਕ੍ਰਿਕਟ ਪ੍ਰਸ਼ੰਸਕਾਂ ਦੀ ਇਹੀ ਇੱਛਾ ਸੀ ਕਿ ਕਿਉਂਕਿ ਸਭ ਮੰਨ ਕੇ ਬੈਠੇ ਸਨ ਕਿ ਜਾਪਾਨ ਪਹਿਲਾਂ ਬੈਟਿੰਗ ਕਰੇਗਾ ਤਾਂ ਮੈਚ ਬਹੁਤ ਜਲਦੀ ਖ਼ਤਮ ਹੋ ਜਾਵੇਗਾ।

ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਪੰਜ ਓਵਰਾਂ ਦੇ ਮੈਚ ’ਚ ਕੁੱਲ 32 ਦੌੜਾਂ ’ਤੇ ਚਾਰ ਵਿਕਟਾਂ ਗੁਆਉਣ ਵਾਲੀ ਦੋ ਵਾਰ ਦੀ ਟੀ-20 ਵਿਸ਼ਵ ਜੇਤੂ ਭਾਰਤੀ ਕ੍ਰਿਕਟ ਟੀਮ ਨੇ ਅੰਪਾਇਰ ਨਾਲ ਲੜ ਕੇ ਜਾਪਾਨ ਨੂੰ ਦੋ ਦੌੜਾਂ ਨਾਲ ਹਰਾਉਣ ’ਚ ਸਫਲਤਾ ਹਾਸਲ ਕਰ ਲਈ ਪਰ ਇਸ ਮੈਚ ਨੇ ਇਕ ਵਾਰ ਫਿਰ ਦੱਸ ਦਿੱਤਾ ਕਿ ਸਾਨੂੰ ਪਾਟਾ ਪਿੱਚ ਜਾਂ ਆਸਾਨ ਭਾਸ਼ਾ ’ਚ ਕਹੀਏ ਤਾਂ ਹਾਈਵੇ ’ਤੇ ਖੇਡਣ ਦੀ ਗੰਦੀ ਆਦਤ ਪੈ ਚੁੱਕੀ ਹੈ। ਸਾਨੋ ਅੰਤਰਰਾਸ਼ਟਰੀ ਕ੍ਰਿਕਟ ਮੈਦਾਨ ’ਤੇ ਹੋਏ ਇਕਲੌਤੇ ਟੀ-20 ਅੰਤਰਰਾਸ਼ਟਰੀ ਮੈਚ ’ਚ ਜਾਪਾਨ ਦੀ ਟੀਮ ਨੇ ਭਾਰਤ ਨੂੰ ਲਗਪਗ ਹਰਾ ਹੀ ਦਿੱਤਾ ਸੀ ਪਰ ਅੰਤ ’ਚ ਉਸਦੇ ਘੱਟ ਤਜਰਬੇ ਦਾ ਲਾਹਾ ਲੈਂਦੇ ਹੋਏ ਭਾਰਤੀ ਟੀਮ ਨੇ ਆਪਣੇ ਇਤਿਹਾਸ ਦੀ 200ਵੀਂ ਟੀ-20 ਅੰਤਰਰਾਸ਼ਟਰੀ ਜਿੱਤ ਦਰਜ ਕਰ ਲਈ।
ਗਿੱਲੀ ਆਊਟਫੀਲਡ ਕਾਰਨ ਲਗਪਗ ਢਾਈ ਘੰਟਿਆਂ ਦੀ ਦੇਰੀ ਨਾਲ ਹੋਏ ਇਸ ਮੈਚ ’ਚ ਭਾਰਤੀ ਕਪਤਾਨ ਸ਼੍ਰੇਅਸ ਅਈਅਰ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਕ੍ਰਿਕਟ ਪ੍ਰਸ਼ੰਸਕਾਂ ਦੀ ਇਹੀ ਇੱਛਾ ਸੀ ਕਿ ਕਿਉਂਕਿ ਸਭ ਮੰਨ ਕੇ ਬੈਠੇ ਸਨ ਕਿ ਜਾਪਾਨ ਪਹਿਲਾਂ ਬੈਟਿੰਗ ਕਰੇਗਾ ਤਾਂ ਮੈਚ ਬਹੁਤ ਜਲਦੀ ਖ਼ਤਮ ਹੋ ਜਾਵੇਗਾ। ਹਾਲਾਂਕਿ, ਦੇਰੀ ਨਾਲ ਹੋਏ ਇਸ ਮੈਚ ’ਚ ਓਵਰਾਂ ਦੀ ਗਿਣਤੀ ਘਟਾ ਕੇ ਪੰਜ-ਪੰਜ ਕਰ ਦਿੱਤੀ ਗਈ ਸੀ ਤੇ ਜਾਪਾਨ ਨੇ ਸਾਰੇ ਓਵਰ ਸਪਿਨਰਾਂ ਤੋਂ ਕਰਵਾਉਂਦੇ ਹੋਏ ਭਾਰਤੀ ਟੀਮ ਨੂੰ 32-4 ਦੇ ਕੁੱਲ ਜੋੜ ’ਤੇ ਰੋਕ ਦਿੱਤਾ। ਅਭਿਸ਼ੇਕ ਸ਼ਰਮਾ ਪਹਿਲੀ ਹੀ ਗੇਂਦ ’ਤੇ ਆਊਟ ਹੋ ਗਿਆ, ਸੰਜੂ ਸੈਮਸਨ ਨੇ ਸੱਤ ਗੇਂਦਾਂ ’ਤੇ ਨੌਂ ਦੌੜਾਂ ਬਣਾਈਆਂ, ਈਸ਼ਾਨ ਕਿਸ਼ਨ ਕੁੱਲ ਤਿੰਨ ਦੌੜਾਂ ਬਣਾ ਸਕਿਆ, ਸ਼੍ਰੇਅਸ ਅਈਅਰ ਨੇ 12 ਗੇਂਦਾਂ ’ਚ 16 ਦੌੜਾਂ ਜੋੜੀਆਂ ਤਾਂ ਤਿਲਕ ਵਰਮਾ ਤਿੰਨ ਗੇਂਦਾਂ ’ਤੇ ਇਕ ਦੌੜ ਬਣਾ ਕੇ ਅਜੇਤੂ ਰਿਹਾ। ਆਖਰੀ ਗੇਂਦ ਖੇਡਣ ਵਾਲੇ ਸ਼ਿਵਮ ਦੂਬੇ ਦਾ ਖਾਤਾ ਨਹੀਂ ਖੁੱਲ੍ਹਿਆ।
ਜਾਪਾਨ ਵੱਲੋਂ ਚਾਰਲੀ ਹਿੰਜੇ ਨੇ 17 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ, ਜਦਕਿ ਇਬ੍ਰਾਹੀਮ ਤਾਕਾਹਾਸ਼ੀ ਤੇ ਬੈਂਜਾਮਿਨ ਇਟੋ ਡੇਵਿਸ ਨੂੰ ਇਕ-ਇਕ ਵਿਕਟ ਮਿਲੀ। ਪੰਜ ਓਵਰਾਂ ’ਚ ਜਿੱਤ ਲਈ 33 ਦੌੜਾਂ ਦਾ ਟੀਚਾ ਲੈ ਕੇ ਖੇਡਣ ਉਤਰੀ ਜਾਪਾਨੀ ਟੀਮ ਨੇ ਬੱਲੇਬਾਜ਼ੀ ’ਚ ਵੀ ਭਾਰਤੀ ਟੀਮ ਨੂੰ ਕੁਝ ਸਬਕ ਦਿੱਤੇ। ਹਾਲਾਂਕਿ, ਵਾਸ਼ਿੰਗਟਨ ਸੁੰਦਰ ਦੀਆਂ ਦੋ ਵਿਕਟਾਂ ਦੀ ਬਦੌਲਤ ਭਾਰਤੀ ਟੀਮ ਨੇ ਦੋ ਦੌੜਾਂ ਨਾਲ ਮੈਚ ਜਿੱਤ ਲਿਆ।
ਵਾਈਡ ਗੇਂਦ ਨੂੰ ਲੈ ਕੇ ਹੋਇਆ ਵਿਵਾਦ
ਮੈਚ ਦੌਰਾਨ ਇਕ ਵਾਈਡ ਗੇਂਦ ਨੂੰ ਲੈ ਕੇ ਮੈਦਾਨ ’ਤੇ ਵਿਵਾਦ ਦੀ ਹਾਲਤ ਵੀ ਦਿਸੀ, ਜਦੋਂ ਅਕਸ਼ਰ ਪਟੇਲ ਦੀ ਅਗਵਾਈ ’ਚ ਭਾਰਤੀ ਫੀਲਡਿੰਗ ਨੇ ਅੰਪਾਇਰ ’ਤੇ ਦਬਾਅ ਪੁਆ ਕੇ ਇਕ ਵਾਈਡ ਗੇਂਦ ਦਾ ਫ਼ੈਸਲਾ ਪਲਟਾ ਦਿੱਤਾ। ਅਕਸ਼ਰ ਵੱਲੋਂ ਸੁੱਟੇ ਜਾ ਰਹੇ ਪੰਜਵੇਂ ਓਵਰ ਦੀ ਤੀਜੀ (ਕੁੱਲ ਚੌਥੀ) ਗੇਂਦ ’ਤੇ ਖੱਬੇ ਹੱਥ ਦੇ ਜਾਪਾਨੀ ਬੱਲੇਬਾਜ਼ ਸ਼ਿਰਾਈ ਪਟਮੋਰੇ ਨੇ ਖੜ੍ਹੇ-ਖੜ੍ਹੇ, ਬਿਨਾਂ ਸਟੰਪਸ ਜਾਂ ਗਰਿੱਪ ਬਦਲੇ ਉਲਟੇ ਹੱਥ ਨਾਲ ਮਾਰਨਾ ਚਾਹਿਆ ਪਰ ਗੇਂਦ ਉਸਦੇ ਲੈੱਗ ਸਟੰਪ ਦੀ ਲਾਈਨ ਕੋਲ ਡਿੱਗਦੀ ਹੋਈ ਉਸ ਤੋਂ ਕਾਫੀ ਦੂਰ ਚਲੀ ਗਈ। ਲੈੱਗ ਸਟੰਪ ਦੇ ਬਾਹਰ ਦੀ ਇਸ ਗੇਂਦ ਨੂੰ ਅੰਪਾਇਰ ਨੇ ਵਾਈਡ ਦਿੱਤਾ ਪਰ ਅਕਸ਼ਰ ਇਸ ’ਤੇ ਗੁੱਸਾ ਹੋ ਗਿਆ ਤੇ ਕਪਤਾਨ ਸ਼੍ਰੇਅਸ ਦਾ ਸਮਰਥਨ ਮਿਲਣ ਤੋਂ ਬਾਅਦ ਸਕੇਅਰ ਲੈੱਗ ਅੰਪਾਇਰ ਨੇ ਵਿਚ ਪੈਂਦੇ ਹੋਏ ਮੁੱਖ ਅੰਪਾਇਰ ਨੂੰ ਉਸਦਾ ਫ਼ੈਸਲਾ ਪਲਟਣ ’ਤੇ ਮਜਬੂਰ ਕਰ ਦਿੱਤਾ। ਜ਼ਿਕਰਯੋਗ ਹੈ ਕਿ ਪਿਛਲੀ ਗੇਂਦ ਵੀ ਲਗਪਗ ਅਜਿਹੀ ਹੀ ਸੀ ਤੇ ਅੰਪਾਇਰ ਨੇ ਉਸ ਨੂੰ ਵੀ ਵਾਈਡ ਦਿੱਤਾ ਸੀ ਪਰ ਉਸ ਸਮੇਂ ਇੰਨਾ ਵਿਵਾਦ ਨਹੀਂ ਹੋਇਆ।