Asian Champions Trophy Final : ਜਾਪਾਨ ਨੇ ਗੋਲ ਦਾਗ ਕੇ ਭਾਰਤ ਨੂੰ ਕੀਤਾ ਹੈਰਾਨ, ਟੀਮ ਇੰਡੀਆ ’ਤੇ ਫਾਈਨਲ ’ਚ ਦਬਾਅ ਵਧਿਆ
ਮੋਹਾਲੀ ਦੇ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਇੰਟਰਨੈਸ਼ਨਲ ਹਾਕੀ ਸਟੇਡੀਅਮ ਵਿੱਚ ਏਸ਼ਿਅਨ ਚੈਂਪੀਅਨਜ਼ ਟਰਾਫੀ 2026 ਦਾ ਫਾਈਨਲ ਭਾਰਤ ਅਤੇ ਜਾਪਾਨ ਵਿਚਕਾਰ ਖੇਡਿਆ ਜਾ ਰਿਹਾ ਹੈ।
Publish Date: Thu, 05 Nov 2026 06:20 PM (IST)
Updated Date: Thu, 05 Nov 2026 07:30 PM (IST)
ਰਣਜੀਤ ਰਾਣਾ, ਮੋਹਾਲੀ: ਮੋਹਾਲੀ ਦੇ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਇੰਟਰਨੈਸ਼ਨਲ ਹਾਕੀ ਸਟੇਡੀਅਮ ਵਿੱਚ ਏਸ਼ਿਅਨ ਚੈਂਪੀਅਨਜ਼ ਟਰਾਫੀ 2026 ਦਾ ਫਾਈਨਲ ਭਾਰਤ ਅਤੇ ਜਾਪਾਨ ਵਿਚਕਾਰ ਖੇਡਿਆ ਜਾ ਰਿਹਾ ਹੈ। ਜਾਪਾਨ ਨੇ ਦਮਦਾਰ ਸ਼ੁਰੂਆਤ ਕੀਤੀ। ਖੇਡ ਦੇ ਤੀਜੇ ਮਿੰਟ ਵਿੱਚ ਕਾਜ਼ੂਮਾਸਾ ਮਾਤਸੁਮੋਟੋ ਨੇ ਗੋਲ ਕਰ ਕੇ ਜਾਪਾਨ ਨੂੰ ਲੀਡ ਦਿਵਾਈ। ਇਸ ਨਾਲ ਭਾਰਤੀ ਟੀਮ 'ਤੇ ਦਬਾਅ ਪੈਂਦਾ ਹੈ। ਹਰਮਨਪ੍ਰੀਤ ਸਿੰਘ ਦੀ ਅਗਵਾਈ ਵਾਲੀ ਟੀਮ ਨੂੰ ਇਸ ਲੀਡ ਨੂੰ ਜਲਦੀ ਮਿਟਾਉਣ ਦੀ ਜ਼ਰੂਰਤ ਹੋਏਗੀ।
ਭਾਰਤ ਅਤੇ ਜਪਾਨ ਦਰਮਿਆਨ ਖੇਡੇ ਜਾਣ ਵਾਲੇ ਫਾਈਨਲ ਮੈਚ ਲਈ ਥੋੜੀ ਹੀ ਦੇਰ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਹੁੰਚਣਗੇ। ਉਸ ਤੋਂ ਪਹਿਲਾਂ ਪੰਜਾਬੀ ਗਾਇਕ ਰਣਜੀਤ ਬਾਵਾ ਦਾ ਅਖਾੜਾ ਲਗਾਇਆ ਗਿਆ ਹੈ।