ਦਸੰਬਰ 'ਚ 3 ਵਾਰ ਸੂਰਜ ਦਾ ਨਕਸ਼ੱਤਰ ਪਰਿਵਰਤਨ : ਕਿਤੇ ਬਣਦੇ ਕੰਮ ਨਾ ਵਿਗੜ ਜਾਣ, ਇਸ ਲਈ ਅਪਣਾਓ 5 ਉਪਾਅ
ਦਸੰਬਰ ਮਹੀਨੇ ਦਾ ਤੀਜਾ ਤੇ ਆਖਰੀ ਨਕਸ਼ੱਤਰ ਗੋਚਰ 29 ਦਸੰਬਰ ਨੂੰ ਹੋਵੇਗਾ, ਜਦੋਂ ਸੂਰਜ ਪੂਰਵਾਸ਼ਾਢਾ ਨਕਸ਼ੱਤਰ 'ਚ ਪ੍ਰਵੇਸ਼ ਕਰਨਗੇ। ਵੈਦਿਕ ਜੋਤਿਸ਼ ਮੁਤਾਬਕ, ਇੱਕ ਮਹੀਨੇ ਦੇ ਅੰਦਰ ਸੂਰਜ ਦਾ ਤਿੰਨ ਵਾਰ ਨਕਸ਼ੱਤਰ ਬਦਲਣਾ ਜੀਵਨ 'ਤੇ ਕਈ ਮਹੱਤਵਪੂਰਨ ਪ੍ਰਭਾਵ ਪਾ ਸਕਦਾ ਹੈ।
Publish Date: Fri, 27 Nov 2026 01:10 PM (IST)
Updated Date: Fri, 27 Nov 2026 01:29 PM (IST)
ਧਰਮ ਡੈਸਕ, ਨਵੀਂ ਦਿੱਲੀ : ਜੋਤਿਸ਼ ਸ਼ਾਸਤਰ 'ਚ ਗ੍ਰਹਿਆਂ ਦੇ ਰਾਜਾ ਸੂਰਜ ਦੇਵ ਨੂੰ ਮੰਨਿਆ ਜਾਂਦਾ ਹੈ। ਸਾਲ 2026 ਦੇ ਆਖਰੀ ਮਹੀਨੇ ਦਸੰਬਰ 'ਚ ਸੂਰਜ ਦੇਵ ਨਕਸ਼ੱਤਰ ਪਰਿਵਰਤਨ ਕਰਨ ਜਾ ਰਹੇ ਹਨ। 3 ਦਸੰਬਰ 2026 ਨੂੰ ਸੂਰਜ ਦੇਵ ਜਯੇਸ਼ਠਾ ਨਕਸ਼ੱਤਰ 'ਚ ਪ੍ਰਵੇਸ਼ ਕਰਨਗੇ। ਇਸ ਤੋਂ ਬਾਅਦ ਦਸੰਬਰ ਮਹੀਨੇ ਦੀ ਹੀ 16 ਤਾਰੀਖ ਨੂੰ ਸੂਰਜ ਦੇਵ ਦਾ ਦੂਜਾ ਨਕਸ਼ੱਤਰ ਪਰਿਵਰਤਨ ਦੇਖਣ ਨੂੰ ਮਿਲੇਗਾ।
ਉੱਥੇ ਹੀ, ਦਸੰਬਰ ਮਹੀਨੇ ਦਾ ਤੀਜਾ ਤੇ ਆਖਰੀ ਨਕਸ਼ੱਤਰ ਗੋਚਰ 29 ਦਸੰਬਰ ਨੂੰ ਹੋਵੇਗਾ, ਜਦੋਂ ਸੂਰਜ ਪੂਰਵਾਸ਼ਾਢਾ ਨਕਸ਼ੱਤਰ 'ਚ ਪ੍ਰਵੇਸ਼ ਕਰਨਗੇ। ਵੈਦਿਕ ਜੋਤਿਸ਼ ਮੁਤਾਬਕ, ਇੱਕ ਮਹੀਨੇ ਦੇ ਅੰਦਰ ਸੂਰਜ ਦਾ ਤਿੰਨ ਵਾਰ ਨਕਸ਼ੱਤਰ ਬਦਲਣਾ ਜੀਵਨ 'ਤੇ ਕਈ ਮਹੱਤਵਪੂਰਨ ਪ੍ਰਭਾਵ ਪਾ ਸਕਦਾ ਹੈ।
ਜੋਤਿਸ਼ 'ਚ ਸੂਰਜ ਦਾ ਗੋਚਰ
ਜਦੋਂ ਸੂਰਜ ਇਕ ਰਾਸ਼ੀ ਤੋਂ ਦੂਜੀ ਰਾਸ਼ੀ ਜਾਂ ਨਕਸ਼ੱਤਰ 'ਚ ਪਰਿਵਰਤਨ ਕਰਦਾ ਹੈ ਤਾਂ ਇਸ ਨੂੰ ਸੂਰਜ ਸੰਕ੍ਰਾਂਤੀ ਕਿਹਾ ਜਾਂਦਾ ਹੈ। ਸੂਰਜ ਨੂੰ ਬ੍ਰਹਿਮੰਡ 'ਚ ਮੁੱਖ ਊਰਜਾ ਦਾ ਸਰੋਤ ਮੰਨਿਆ ਜਾਂਦਾ ਹੈ। ਜਦੋਂ ਇਹ ਕਿਸੇ ਨਵੀਂ ਰਾਸ਼ੀ ਜਾਂ ਨਕਸ਼ੱਤਰ 'ਚ ਪ੍ਰਵੇਸ਼ ਕਰਦਾ ਹੈ ਤਾਂ ਉਸ ਰਾਸ਼ੀ ਅਤੇ ਨਕਸ਼ੱਤਰ ਨਾਲ ਜੁੜੀ ਊਰਜਾ ਸਰਗਰਮ ਹੋ ਜਾਂਦੀ ਹੈ।
ਮਾਨਤਾ ਹੈ ਕਿ ਸੂਰਜ ਦਾ ਗੋਚਰ ਦੁਨੀਆ ਭਰ ਦੀਆਂ ਘਟਨਾਵਾਂ, ਮੌਸਮ ਦੇ ਪੈਟਰਨ ਅਤੇ ਸਮਾਜਿਕ ਹਾਲਾਤ 'ਤੇ ਵੀ ਆਪਣਾ ਪ੍ਰਭਾਵ ਦਿਖਾਉਂਦਾ ਹੈ। ਕਿਸੇ ਵਿਅਕਤੀ ਦੇ ਜੀਵਨ 'ਚ ਇਹ ਜਨਮ ਕੁੰਡਲੀ 'ਚ ਸੂਰਜ ਦੀ ਸਥਿਤੀ ਦੇ ਆਧਾਰ 'ਤੇ ਕਰੀਅਰ, ਆਤਮ-ਵਿਸ਼ਵਾਸ, ਸਿਹਤ ਅਤੇ ਰਿਸ਼ਤਿਆਂ 'ਤੇ ਅਸਰ ਪਾ ਸਕਦਾ ਹੈ।
ਸੂਰਜ ਗੋਚਰ ਦਾ ਮਹੱਤਵ
ਸੂਰਜ ਦੇਵ ਵਿਅਕਤੀਤਵ, ਸਵੈ-ਵਿਸ਼ਵਾਸ ਅਤੇ ਜੀਵਨ ਸ਼ਕਤੀ ਨੂੰ ਦਰਸਾਉਂਦੇ ਹਨ। ਜੋਤਿਸ਼ 'ਚ ਇਸ ਨੂੰ ਆਤਮਾ ਤੇ ਅਗਵਾਈ ਨਾਲ ਜੁੜਿਆ ਗ੍ਰਹਿ ਮੰਨਿਆ ਜਾਂਦਾ ਹੈ। ਜਦੋਂ ਸੂਰਜ ਹਰ ਰਾਸ਼ੀ 'ਚੋਂ ਲੰਘਦਾ ਹੈ, ਤਾਂ ਇਹ ਸਿੱਧੇ ਤੌਰ 'ਤੇ ਵਿਚਾਰਾਂ, ਫੈਸਲੇ ਲੈਣ ਦੀ ਸਮਰੱਥਾ ਤੇ ਆਪਣੇ-ਆਪ ਨੂੰ ਸਾਬਤ ਕਰਨ 'ਤੇ ਜ਼ੋਰ ਦਿੰਦਾ ਹੈ।
ਜੇਕਰ ਤੁਹਾਡੀ ਜਨਮ ਕੁੰਡਲੀ 'ਚ ਸੂਰਜ ਦੀ ਸਥਿਤੀ ਮਜ਼ਬੂਤ ਹੈ ਜਾਂ ਇਹ ਕਿਸੇ ਸ਼ੁਭ ਭਾਵ 'ਚੋਂ ਲੰਘ ਰਿਹਾ ਹੈ ਤਾਂ ਇਸ ਨੂੰ ਆਮ ਤੌਰ 'ਤੇ ਸਫਲਤਾ, ਪਛਾਣ ਅਤੇ ਆਤਮ-ਵਿਸ਼ਵਾਸ ਲਈ ਚੰਗਾ ਮੰਨਿਆ ਜਾਂਦਾ ਹੈ। ਉੱਥੇ ਹੀ ਜੇਕਰ ਸੂਰਜ ਕਮਜ਼ੋਰ ਹੋਵੇ ਜਾਂ ਸ਼ਨੀ, ਰਾਹੂ ਅਤੇ ਕੇਤੂ ਤੋਂ ਪੀੜਤ ਹੋਵੇ, ਤਾਂ ਇਸ ਕਾਰਨ ਵਿਅਕਤੀ ਨੂੰ ਥਕਾਵਟ, ਆਪਣੇ ਆਪ 'ਤੇ ਸ਼ੱਕ ਜਾਂ ਕੰਮਾਂ 'ਚ ਦੇਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਹਿੰਦੂ ਪੰਚਾਂਗ ਮੁਤਾਬਕ, ਹਰ ਸੂਰਜੀ ਗੋਚਰ ਜਾਂ ਸੰਕ੍ਰਾਂਤੀ ਇਕ ਨਵੇਂ ਸੂਰਜੀ ਮਹੀਨੇ ਦੀ ਸ਼ੁਰੂਆਤ ਦਾ ਪ੍ਰਤੀਕ ਹੈ। ਮੰਨਿਆ ਜਾਂਦਾ ਹੈ ਕਿ ਇਹ ਦਿਨ ਦਾਨ, ਪੁਰਖਿਆਂ ਦਾ ਸਨਮਾਨ ਤੇ ਅਧਿਆਤਮਿਕ ਸ਼ੁੱਧੀ ਲਈ ਸ਼ੁਭ ਹੁੰਦੇ ਹਨ।
ਸੂਰਜ ਗੋਚਰ 2026 ਦੇ ਉਪਾਅ
ਸੂਰਜ ਦੀ ਊਰਜਾ ਨਾਲ ਤਾਲਮੇਲ ਬਣਾਉਣ, ਅਧਿਕਾਰ ਤੇ ਆਤਮ-ਵਿਸ਼ਵਾਸ ਵਧਾਉਣ ਅਤੇ ਫੈਸਲੇ ਲੈਣ 'ਚ ਸਪੱਸ਼ਟਤਾ ਪ੍ਰਾਪਤ ਕਰਨ ਲਈ ਸਹੀ ਤਰੀਕੇ ਨਾਲ ਊਰਜਾ ਵਾਲਾ 12 ਮੁਖੀ ਰੁਦਰਾਕਸ਼ ਪਹਿਨਣਾ ਸ਼ੁਭ ਮੰਨਿਆ ਜਾਂਦਾ ਹੈ। ਆਪਣੇ ਪਿਤਾ ਤੇ ਬਜ਼ੁਰਗਾਂ ਦਾ ਸਨਮਾਨ ਕਰਨਾ ਸਿੱਖੋ। ਜੋਤਿਸ਼ 'ਚ ਸੂਰਜ ਨੂੰ ਪਿਤਾ ਦਾ ਪ੍ਰਤੀਕ ਵੀ ਮੰਨਿਆ ਜਾਂਦਾ ਹੈ। ਮਾਨਤਾ ਹੈ ਕਿ ਪਿਤਾ ਜਾਂ ਪਿਤਾ ਸਮਾਨ ਵਿਅਕਤੀ ਦਾ ਆਸ਼ੀਰਵਾਦ ਲੈਣ ਨਾਲ ਸੂਰਜ ਮਜ਼ਬੂਤ ਹੁੰਦਾ ਹੈ ਅਤੇ ਜੀਵਨ 'ਚ ਸਥਿਰਤਾ ਆਉਂਦੀ ਹੈ।
ਰੋਜ਼ਾਨਾ ਜੀਵਨ 'ਚ ਨਕਾਰਾਤਮਕ ਊਰਜਾ ਤੋਂ ਮੁਕਤੀ ਪਾਉਣ ਅਤੇ ਆਤਮ-ਵਿਸ਼ਵਾਸ ਵਧਾਉਣ ਲਈ ਹਰ ਰੋਜ਼ ਕਲੀਅਰ ਕੁਆਰਟਜ਼ ਜਾਂ ਸਿਟਰੀਨ ਪੱਥਰ ਹੱਥ 'ਚ ਫੜ ਕੇ ਧਿਆਨ ਲਗਾਉਣਾ ਚਾਹੀਦਾ ਹੈ।
ਇਸ ਤੋਂ ਇਲਾਵਾ ਹਰ ਸਵੇਰ ਸੂਰਜ ਚੜ੍ਹਨ ਸਮੇਂ 108 ਵਾਰ '
ऊं ह्मं ह्नीं ह्नौं सः सूर्याय नमः' ਮੰਤਰ ਦਾ ਜਾਪ ਕਰੋ।
ਰੋਜ਼ ਸਵੇਰੇ ਇਸ਼ਨਾਨ ਕਰਨ ਤੋਂ ਬਾਅਦ ਤਾਂਬੇ ਦੇ ਬਰਤਨ 'ਚ ਪਾਣੀ, ਥੋੜ੍ਹਾ ਗੁੜ, ਚੌਲ ਅਤੇ ਲਾਲ ਫੁੱਲ ਪਾਓ। ਪੂਰਬ ਦਿਸ਼ਾ ਵੱਲ ਮੂੰਹ ਕਰਕੇ 'ਓਮ ਸੂਰਯਾਯ ਨਮਃ' ਦਾ ਜਾਪ ਕਰਦੇ ਹੋਏ ਸੂਰਜ ਭਗਵਾਨ ਨੂੰ ਅਰਘ ਭੇਟ ਕਰੋ।