'ਨਾ ਦਫ਼ਤਰੀ ਸਿਆਸਤ, ਨਾ ਚੁਗਲੀਆਂ', ਸਿਰਫ਼ ਮਿਹਨਤ ਦੇ ਦਮ 'ਚ ਬੌਸ ਦੇ ਚਹੇਤੇ ਬਣਦੇ ਹਨ ਇਹ 3 ਮੁਲਾਂਕ ਵਾਲੇ ਲੋਕ ਦਫ਼ਤਰ ’ਚ ਕੁਝ ਲੋਕ ਅਜਿਹੇ ਹੁੰਦੇ ਹਨ ਜੋ ਆਪਣਾ ਜ਼ਿਆਦਾਤਰ ਸਮਾਂ ਦਫ਼ਤਰੀ ਸਿਆਸਤ ਕਰਨ ਅਤੇ ਦੂਜਿਆਂ ਦੀਆਂ ਚੁਗਲੀਆਂ ਕਰਨ ’ਚ ਬਿਤਾਉਂਦੇ ਹਨ। ਉੱਥੇ ਹੀ ਕੁਝ ਲੋਕ ਅਜਿਹੇ ਵੀ ਹੁੰਦੇ ਹਨ, ਜਿਨ੍ਹਾਂ ਦਾ ਪੂਰਾ ਧਿਆਨ ਆਪਣਾ ਕੰਮ ਬਿਹਤਰ ਢੰਗ ਨਾਲ ਕਰਨ 'ਤੇ ਹੁੰਦਾ ਹੈ। ਇਹ ਲੋਕ ਕਿਸੇ ਦੇ ਬਹਿਕਾਵੇ ’ਚ ਵੀ ਨਹੀਂ ਆਉਂਦੇ ਅਤੇ ਹਮੇਸ਼ਾ ਆਪਣੇ ਕੰਮ 'ਤੇ ਧਿਆਨ ਕੇਂਦਰਿਤ ਰੱਖਦੇ ਹਨ।
Publish Date: Wed, 04 Nov 2026 01:50 PM (IST)
Updated Date: Wed, 04 Nov 2026 01:52 PM (IST)
ਧਰਮ ਡੈਸਕ, ਨਵੀਂ ਦਿੱਲੀ - ਦਫ਼ਤਰ ’ਚ ਕੁਝ ਲੋਕ ਅਜਿਹੇ ਹੁੰਦੇ ਹਨ ਜੋ ਆਪਣਾ ਜ਼ਿਆਦਾਤਰ ਸਮਾਂ ਦਫ਼ਤਰੀ ਸਿਆਸਤ ਕਰਨ ਅਤੇ ਦੂਜਿਆਂ ਦੀਆਂ ਚੁਗਲੀਆਂ ਕਰਨ ’ਚ ਬਿਤਾਉਂਦੇ ਹਨ। ਉੱਥੇ ਹੀ ਕੁਝ ਲੋਕ ਅਜਿਹੇ ਵੀ ਹੁੰਦੇ ਹਨ, ਜਿਨ੍ਹਾਂ ਦਾ ਪੂਰਾ ਧਿਆਨ ਆਪਣਾ ਕੰਮ ਬਿਹਤਰ ਢੰਗ ਨਾਲ ਕਰਨ 'ਤੇ ਹੁੰਦਾ ਹੈ। ਇਹ ਲੋਕ ਕਿਸੇ ਦੇ ਬਹਿਕਾਵੇ ’ਚ ਵੀ ਨਹੀਂ ਆਉਂਦੇ ਅਤੇ ਹਮੇਸ਼ਾ ਆਪਣੇ ਕੰਮ 'ਤੇ ਧਿਆਨ ਕੇਂਦਰਿਤ ਰੱਖਦੇ ਹਨ।
ਦੂਜਿਆਂ ਨੂੰ ਨੀਵਾਂ ਦਿਖਾਉਣ ਦੀ ਬਜਾਏ ਇਹ ਲੋਕ ਆਪਣੀ ਟੀਮ ਨੂੰ ਵੀ ਅੱਗੇ ਵਧਣ ’ਚ ਮਦਦ ਕਰਦੇ ਹਨ। ਇੰਨਾ ਹੀ ਨਹੀਂ, ਆਪਣੀ ਮਿਹਨਤ ਅਤੇ ਲਗਨ ਦੇ ਦਮ 'ਤੇ ਇਹ ਬੌਸ ਦਾ ਭਰੋਸਾ ਵੀ ਜਿੱਤ ਲੈਂਦੇ ਹਨ।
ਦਰਅਸਲ, ਅੰਕ ਜੋਤਿਸ਼ ਅਨੁਸਾਰ ਕਿਸੇ ਵਿਅਕਤੀ ਦੇ ਸੁਭਾਅ ਪਿੱਛੇ ਉਸ ਦਾ ਮੁਲਾਂਕ ਵੀ ਮਹੱਤਵਪੂਰਨ ਮੰਨਿਆ ਜਾਂਦਾ ਹੈ। ਹਰ ਮੁਲਾਂਕ ਦਾ ਆਪਣਾ ਇੱਕ ਸਵਾਮੀ ਗ੍ਰਹਿ ਹੁੰਦਾ ਹੈ, ਜਿਸ ਦੇ ਪ੍ਰਭਾਵ ਨਾਲ ਵਿਅਕਤੀ ਦੀ ਸ਼ਖ਼ਸੀਅਤ ਨਿਖਰਦੀ ਹੈ। ਆਓ ਜਾਣਦੇ ਹਾਂ ਉਨ੍ਹਾਂ ਮੁਲਾਂਕਾਂ ਬਾਰੇ, ਜਿਨ੍ਹਾਂ ਵਾਲੇ ਲੋਕਾਂ ਨੂੰ ਦਫ਼ਤਰੀ ਸਿਆਸਤ ਤੋਂ ਦੂਰ ਰਹਿਣ ਵਾਲਾ ਮੰਨਿਆ ਜਾਂਦਾ ਹੈ।
ਮੁਲਾਂਕ 1 ਅੰਕ ਜੋਤਿਸ਼ ’ਚ ਮੁਲਾਂਕ 1 ਦਾ ਸਬੰਧ ਸੂਰਜ ਨਾਲ ਮੰਨਿਆ ਜਾਂਦਾ ਹੈ। ਇਸ ਮੁਲਾਂਕ ਵਾਲੇ ਲੋਕ ਹਮੇਸ਼ਾ ਊਰਜਾ ਨਾਲ ਭਰਪੂਰ ਰਹਿੰਦੇ ਹਨ। ਇਹ ਦਫ਼ਤਰ ’ਚ ਫ਼ਜ਼ੂਲ ਦੀਆਂ ਗੱਲਾਂ ’ਚ ਪੈਣ ਦੀ ਬਜਾਏ ਆਪਣੇ ਕੰਮ 'ਤੇ ਧਿਆਨ ਦਿੰਦੇ ਹਨ। ਇਨ੍ਹਾਂ ’ਚ ਕੁਝ ਅਜਿਹੇ ਗੁਣ ਹੁੰਦੇ ਹਨ, ਜੋ ਇਨ੍ਹਾਂ ਨੂੰ ਦੂਜਿਆਂ ਤੋਂ ਵੱਖਰਾ ਬਣਾਉਂਦੇ ਹਨ।
ਇਸ ਮੁਲਾਂਕ ਵਾਲੇ ਲੋਕਾਂ ’ਚ ਲੀਡਰਸ਼ਿਪ ਦੇ ਗੁਣ ਹੁੰਦੇ ਹਨ ਅਤੇ ਇਹ ਜਿਸ ਵੀ ਟੀਮ ਦਾ ਹਿੱਸਾ ਹੁੰਦੇ ਹਨ, ਉਸ ਨੂੰ ਅੱਗੇ ਵਧਾਉਣ ’ਚ ਮਦਦ ਕਰਦੇ ਹਨ।
ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 1, 10 ਜਾਂ 28 ਤਰੀਕ ਨੂੰ ਹੋਇਆ ਹੈ, ਤਾਂ ਤੁਹਾਡਾ ਮੁਲਾਂਕ 1 ਹੋਵੇਗਾ। ਇਨ੍ਹਾਂ ਲੋਕਾਂ ਨੂੰ ਜ਼ਿੰਮੇਵਾਰੀ ਲੈਣ ਤੋਂ ਪਿੱਛੇ ਨਾ ਹਟਣ ਵਾਲਾ ਮੰਨਿਆ ਜਾਂਦਾ ਹੈ। ਇਹ ਆਪਣੀ ਮਿਹਨਤ ਨਾਲ ਬੌਸ ਦਾ ਭਰੋਸਾ ਜਿੱਤਣ ਦੀ ਕੋਸ਼ਿਸ਼ ਕਰਦੇ ਹਨ।
ਮੁਲਾਂਕ 4 ਮੁਲਾਂਕ 4 ਦਾ ਸਵਾਮੀ ਰਾਹੂ ਮੰਨਿਆ ਜਾਂਦਾ ਹੈ। ਇਸ ਮੁਲਾਂਕ ਵਾਲੇ ਲੋਕਾਂ ’ਚ ਸਮੱਸਿਆਵਾਂ ਦਾ ਹੱਲ ਲੱਭਣ ਦੀ ਵਿਸ਼ੇਸ਼ ਸਮਰੱਥਾ ਮੰਨੀ ਜਾਂਦੀ ਹੈ। ਦਫ਼ਤਰ ’ਚ ਸਿਆਸਤ ਕਰਨ ਦੀ ਬਜਾਏ ਇਹ ਆਪਣੇ ਕੰਮ 'ਤੇ ਧਿਆਨ ਕੇਂਦਰਿਤ ਰੱਖਦੇ ਹਨ।
ਰਾਹੂ ਦੇ ਪ੍ਰਭਾਵ ਕਾਰਨ ਇਨ੍ਹਾਂ ਨੂੰ ਆਪਣੇ ਕੰਮ ਪ੍ਰਤੀ ਬਹੁਤ ਕੇਂਦਰਿਤ ਮੰਨਿਆ ਜਾਂਦਾ ਹੈ। ਇਨ੍ਹਾਂ ਦੀ ਮਿਹਨਤ ਅਤੇ ਕੰਮ ਕਰਨ ਦਾ ਵੱਖਰਾ ਅੰਦਾਜ਼ ਇਨ੍ਹਾਂ ਨੂੰ ਦਫ਼ਤਰ ’ਚ ਇੱਕ ਖ਼ਾਸ ਪਛਾਣ ਦਿਵਾਉਣ ’ਚ ਮਦਦ ਕਰਦਾ ਹੈ।
ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 4, 13, 22 ਜਾਂ 31 ਤਰੀਕ ਨੂੰ ਹੋਇਆ ਹੈ, ਤਾਂ ਤੁਹਾਡਾ ਮੁਲਾਂਕ 4 ਹੈ। ਅੰਕ ਜੋਤਿਸ਼ ਅਨੁਸਾਰ, ਤੁਹਾਡੇ ’ਚ ਵੀ ਇਹ ਗੁਣ ਹੋ ਸਕਦੇ ਹਨ।
ਮੁਲਾਂਕ 7 ਅੰਕ ਜੋਤਿਸ਼ ਅਨੁਸਾਰ, ਮੁਲਾਂਕ 7 ਦਾ ਸਬੰਧ ਕੇਤੂ ਨਾਲ ਮੰਨਿਆ ਜਾਂਦਾ ਹੈ। ਇਸ ਮੁਲਾਂਕ ਵਾਲੇ ਲੋਕ ਦਿਲੋਂ ਫ਼ੈਸਲੇ ਲੈਣ ਵਾਲੇ ਮੰਨੇ ਜਾਂਦੇ ਹਨ। ਇਨ੍ਹਾਂ ਦਾ ਸੁਭਾਅ ਗੰਭੀਰ ਅਤੇ ਆਤਮ-ਵਿਸ਼ਲੇਸ਼ਣ ਕਰਨ ਵਾਲਾ ਹੁੰਦਾ ਹੈ।
ਕਾਰਜ ਸਥਾਨ 'ਤੇ ਇਹ ਆਪਣੇ ਕੰਮ ਨਾਲ ਮਤਲਬ ਰੱਖਦੇ ਹਨ ਅਤੇ ਆਪਣੀ ਮਿਹਨਤ ਦੇ ਦਮ 'ਤੇ ਤਰੱਕੀ ਕਰਦੇ ਹਨ। ਇਹ ਨਾ ਤਾਂ ਕਿਸੇ ਦੀ ਚਾਪਲੂਸੀ ਕਰਦੇ ਹਨ ਅਤੇ ਨਾ ਹੀ ਬਿਨਾਂ ਵਜ੍ਹਾ ਦੂਜਿਆਂ ਨਾਲ ਮੁਕਾਬਲੇਬਾਜ਼ੀ ’ਚ ਪੈਂਦੇ ਹਨ।
ਆਪਣੇ ਕੰਮ 'ਤੇ ਧਿਆਨ ਦੇਣ ਵਾਲੇ ਮੁਲਾਂਕ 7 ਦੇ ਲੋਕ ਦਫ਼ਤਰ ’ਚ ਦੂਜਿਆਂ ਦੀ ਮਦਦ ਵੀ ਕਰਦੇ ਹਨ ਅਤੇ ਸਾਰਿਆਂ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰਦੇ ਹਨ।
ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 7, 16 ਜਾਂ 25 ਤਰੀਕ ਨੂੰ ਹੋਇਆ ਹੈ, ਤਾਂ ਤੁਹਾਡਾ ਮੁਲਾਂਕ 7 ਹੈ। ਅੰਕ ਜੋਤਿਸ਼ ਅਨੁਸਾਰ, ਇਹ ਗੁਣ ਤੁਹਾਡੇ ਸੁਭਾਅ ’ਚ ਵੀ ਹੋ ਸਕਦੇ ਹਨ।
ਮਿਹਨਤ ਨਾਲ ਬਣਾਉਂਦੇ ਹਨ ਆਪਣੀ ਵੱਖਰੀ ਪਛਾਣ ਅੰਕ ਜੋਤਿਸ਼ ਦੀਆਂ ਮਾਨਤਾਵਾਂ ਅਨੁਸਾਰ, ਮੁਲਾਂਕ 1, 4 ਅਤੇ 7 ਵਾਲੇ ਲੋਕ ਆਪਣੀ ਮਿਹਨਤ ਅਤੇ ਲਗਨ ਨਾਲ ਕਾਰਜ ਸਥਾਨ 'ਤੇ ਚੰਗੀ ਪਛਾਣ ਬਣਾਉਂਦੇ ਹਨ। ਇਹ ਦਫ਼ਤਰੀ ਸਿਆਸਤ ’ਚ ਪੈਣ ਦੀ ਬਜਾਏ ਆਪਣੇ ਕੰਮ ਨੂੰ ਤਰਜੀਹ ਦਿੰਦੇ ਹਨ।
ਡਿਸਕਲੇਮਰ :- ਇਸ ਲੇਖ ’ਚ ਦਿੱਤੀ ਗਈ ਜਾਣਕਾਰੀ ਅੰਕ ਜੋਤਿਸ਼ ਅਤੇ ਮਾਨਤਾਵਾਂ 'ਤੇ ਆਧਾਰਿਤ ਹੈ। ਇਸ ਨੂੰ ਅੰਤਿਮ ਸੱਚ ਜਾਂ ਵਿਗਿਆਨਕ ਤੱਥ ਨਾ ਮੰਨਿਆ ਜਾਵੇ। ਪਾਠਕ ਆਪਣੇ ਵਿਵੇਕ ਦੀ ਵਰਤੋਂ ਕਰਨ।