
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਵਿਆਹ ਦੇ ਮਾਮਲਿਆਂ 'ਚ ਅੰਕ ਜੋਤਿਸ਼ ਤੇ ਇਸ ਦੇ ਉਪਾਅ ਬਹੁਤ ਕਾਰਗਰ ਸਾਬਤ ਹੋ ਸਕਦੇ ਹਨ। ਇਹੀ ਨਹੀਂ, ਜਿਸ ਤਰ੍ਹਾਂ ਜੋਤਿਸ਼ ਵਿਚ ਕੁੰਡਲੀ ਮਿਲਾਨ ਕਰ ਕੇ ਹੀ ਵਿਆਹ ਕੀਤਾ ਜਾਂਦਾ ਹੈ, ਉਸੇ ਤਰ੍ਹਾਂ ਅੰਕ ਜੋਤਿਸ਼ 'ਚ ਮੁਲਾਂਕ ਦਾ ਮਿਲਾਨ ਜ਼ਰੂਰੀ ਮੰਨਿਆ ਜਾਂਦਾ ਹੈ। ਤੁਹਾਡੇ ਮੁਲਾਂਕ ਲਈ ਕਿਹੜੀ ਜਨਮ ਮਿਤੀ (Date of Birth) ਦਾ ਸਾਥੀ ਸਹੀ ਹੈ?

ਧਰਮ ਡੈਸਕ, ਨਵੀਂ ਦਿੱਲੀ : ਅੰਕ ਜੋਤਿਸ਼ (Numerology) ਤੁਹਾਡੇ ਭਵਿੱਖ ਬਾਰੇ ਕਈ ਤਰ੍ਹਾਂ ਦੀਆਂ ਗੱਲਾਂ ਦੱਸ ਸਕਦਾ ਹੈ। ਤੁਹਾਡੇ ਮੁਲਾਂਕ ਅਨੁਸਾਰ ਤੁਹਾਡਾ ਆਉਣ ਵਾਲਾ ਸਮਾਂ ਕਿਹੋ ਜਿਹਾ ਹੋ ਸਕਦਾ ਹੈ? ਤੁਹਾਡੇ ਜੀਵਨ ਵਿਚ ਕਿਹੜੇ ਉਤਰਾਅ-ਚੜ੍ਹਾਅ ਆ ਸਕਦੇ ਹਨ? ਤੁਹਾਡੇ ਲਈ ਵਿਆਹ ਲਈ ਕਿਹੜਾ ਅੰਕ ਸਭ ਤੋਂ ਵਧੀਆ ਹੈ? ਅਜਿਹੀਆਂ ਕਈ ਗੱਲਾਂ ਹਨ ਜੋ ਅੰਕ ਜੋਤਿਸ਼ ਤੋਂ ਪਤਾ ਲੱਗਦੀਆਂ ਹਨ।
ਇੰਝ ਕਿਹਾ ਜਾਵੇ ਕਿ ਵਿਆਹ ਦੇ ਮਾਮਲਿਆਂ 'ਚ ਅੰਕ ਜੋਤਿਸ਼ ਤੇ ਇਸ ਦੇ ਉਪਾਅ ਬਹੁਤ ਕਾਰਗਰ ਸਾਬਤ ਹੋ ਸਕਦੇ ਹਨ। ਇਹੀ ਨਹੀਂ, ਜਿਸ ਤਰ੍ਹਾਂ ਜੋਤਿਸ਼ ਵਿਚ ਕੁੰਡਲੀ ਮਿਲਾਨ ਕਰ ਕੇ ਹੀ ਵਿਆਹ ਕੀਤਾ ਜਾਂਦਾ ਹੈ, ਉਸੇ ਤਰ੍ਹਾਂ ਅੰਕ ਜੋਤਿਸ਼ 'ਚ ਮੁਲਾਂਕ ਦਾ ਮਿਲਾਨ ਜ਼ਰੂਰੀ ਮੰਨਿਆ ਜਾਂਦਾ ਹੈ। ਤੁਹਾਡੇ ਮੁਲਾਂਕ ਲਈ ਕਿਹੜੀ ਜਨਮ ਮਿਤੀ (Date of Birth) ਦਾ ਸਾਥੀ ਸਹੀ ਹੈ?
ਤੁਹਾਨੂੰ ਕਿਸ ਮੁਲਾਂਕ ਦੇ ਲੋਕਾਂ ਨਾਲ ਵਿਆਹ ਨਹੀਂ ਕਰਨਾ ਚਾਹੀਦਾ? ਇੱਕ ਸਭ ਤੋਂ ਜ਼ਰੂਰੀ ਸਵਾਲ ਕਿ ਜੇਕਰ ਮੁੰਡੇ ਤੇ ਕੁੜੀ ਦੋਵਾਂ ਦਾ ਮੁਲਾਂਕ ਇੱਕ ਹੋਵੇ ਤਾਂ ਕੀ ਵਿਆਹ ਕਰਨਾ ਠੀਕ ਹੈ? ਆਓ ਤੁਹਾਨੂੰ ਦੱਸਦੇ ਹਾਂ ਇਸ ਬਾਰੇ ਅੰਕ ਜੋਤਿਸ਼ ਕੀ ਕਹਿੰਦਾ ਹੈ?
ਮੁਲਾਂਕ 1 ਦਾ ਸੁਆਮੀ ਸੂਰਜ ਨੂੰ ਮੰਨਿਆ ਜਾਂਦਾ ਹੈ ਅਤੇ ਇਸੇ ਵਜ੍ਹਾ ਕਰਕੇ ਇਸ ਅੰਕ ਦੇ ਲੋਕਾਂ 'ਚ ਲੀਡਰਸ਼ਿਪ ਕੁਆਲਿਟੀ ਹੁੰਦੀ ਹੈ। ਦੋਵਾਂ ਦੀ ਇਹ ਕੁਆਲਿਟੀ ਬਾਹਰ ਵਾਲਿਆਂ ਲਈ ਤਾਂ ਚੰਗੀ ਹੈ ਪਰ ਕਈ ਵਾਰ ਇਨ੍ਹਾਂ ਦੇ ਵਿਚਕਾਰ ਟਕਰਾਅ ਦੀ ਸਥਿਤੀ ਆ ਸਕਦੀ ਹੈ। ਦੋਵਾਂ ਦੀ ਈਗੋ ਕਲੈਸ਼ ਹੋ ਸਕਦੀ ਹੈ।
ਦੋਵਾਂ 'ਚ ਕੰਪੀਟੀਸ਼ਨ ਦੀ ਭਾਵਨਾ ਹੋਣ ਕਰਕੇ ਇਨ੍ਹਾਂ ਵਿਚਕਾਰ ਅਕਸਰ ਮਨਮੁਟਾਵ ਹੋ ਸਕਦੇ ਹਨ। ਇਸੇ ਕਰਕੇ ਮੁਲਾਂਕ 1 ਦੇ ਦੋ ਲੋਕਾਂ ਨੂੰ ਆਪਸ 'ਚ ਵਿਆਹ ਨਹੀਂ ਕਰਨਾ ਚਾਹੀਦਾ। ਜੇਕਰ ਤੁਹਾਡਾ ਵਿਆਹ ਹੋ ਗਿਆ ਹੈ ਤਾਂ ਦੋਵਾਂ ਲਈ ਜ਼ਰੂਰੀ ਹੈ ਕਿ ਸਬਰ ਰੱਖਣ ਤੇ ਪਤੀ-ਪਤਨੀ ਦੋਵਾਂ 'ਚੋਂ ਕੋਈ ਇਕ ਆਪਣੇ ਈਗੋ 'ਤੇ ਕੰਟਰੋਲ ਕਰੇ।
ਜੇਕਰ ਪਤੀ-ਪਤਨੀ ਦੋਵਾਂ ਦਾ ਮੁਲਾਂਕ 2 ਹੈ ਤਾਂ ਵਿਆਹ ਲਈ ਇਨ੍ਹਾਂ ਨੂੰ ਅਨੁਕੂਲ ਮੰਨਿਆ ਜਾਂਦਾ ਹੈ। ਮੁਲਾਂਕ 2 ਦਾ ਸੁਆਮੀ ਗ੍ਰਹਿ ਚੰਦਰਮਾ ਹੈ ਜੋ ਮਨ ਦਾ ਕਾਰਕ ਹੈ। ਇਹ ਲੋਕ ਸੁਭਾਅ ਤੋਂ ਬਹੁਤ ਜ਼ਿਆਦਾ ਇਮੋਸ਼ਨਲ ਹੁੰਦੇ ਹਨ ਤੇ ਪ੍ਰੇਮ ਲਈ ਆਪਣਾ ਸਭ ਕੁਝ ਕੁਰਬਾਨ ਕਰ ਸਕਦੇ ਹਨ। ਇਨ੍ਹਾਂ ਵਿਚ ਕਦੇ ਲੜਾਈ ਹੁੰਦੀ ਵੀ ਹੈ ਤਾਂ ਇਹ ਹਾਲਾਤ 'ਤੇ ਕਾਬੂ ਪਾ ਸਕਦੇ ਹਨ।
ਮੁਲਾਂਕ 3 ਦੇ ਸੁਆਮੀ ਗੁਰੂ ਯਾਨੀ ਬ੍ਰਹਿਸਪਤੀ ਦੇਵ ਹਨ, ਇਸ ਲਈ ਇਸ ਮੁਲਾਂਕ ਦੇ ਪਤੀ-ਪਤਨੀ ਹਮੇਸ਼ਾ ਸਮਝਦਾਰੀ ਤੋਂ ਕੰਮ ਲੈਂਦੇ ਹਨ। ਕਿਸੇ ਵੱਡੀ ਗੱਲ ਨੂੰ ਵੀ ਇਹ ਆਸਾਨੀ ਨਾਲ ਸੁਲਝਾ ਸਕਦੇ ਹਨ ਅਤੇ ਲੜਾਈਆਂ ਕਾਫ਼ੀ ਹੱਦ ਤਕ ਘੱਟ ਹੋ ਜਾਂਦੀਆਂ ਹਨ।
ਮੁਲਾਂਕ 4 ਵਾਲਿਆਂ ਦਾ ਸੁਆਮੀ ਰਾਹੂ ਹੁੰਦਾ ਹੈ ਤੇ ਇਨ੍ਹਾਂ ਦਾ ਰਿਸ਼ਤਾ ਪਿਆਰ ਅਤੇ ਵਫ਼ਾਦਾਰੀ ਨਾਲ ਭਰਪੂਰ ਹੁੰਦਾ ਹੈ। ਕਿਉਂਕਿ ਦੋਵਾਂ 'ਚ ਇੱਕੋ ਜਿਹੀ ਊਰਜਾ ਹੁੰਦੀ ਹੈ, ਇਸ ਲਈ ਇਹ ਇਕ-ਦੂਜੇ ਦੀਆਂ ਜ਼ਿੰਮੇਵਾਰੀਆਂ ਨੂੰ ਵੀ ਚੰਗੀ ਤਰ੍ਹਾਂ ਸਮਝਦੇ ਹਨ, ਪਰ ਕਈ ਵਾਰ ਇਨ੍ਹਾਂ ਦੇ ਵਿਚਕਾਰ ਈਗੋ ਆ ਜਾਂਦਾ ਹੈ ਜੋ ਲੜਾਈਆਂ ਦਾ ਕਾਰਨ ਬਣ ਸਕਦਾ ਹੈ।
ਜਿਨ੍ਹਾਂ ਪਤੀ-ਪਤਨੀ ਦੋਵਾਂ ਦਾ ਮੂਲਾਂਕ 5 ਹੁੰਦਾ ਹੈ, ਉਨ੍ਹਾਂ ਦਾ ਆਪਸੀ ਰਿਸ਼ਤਾ ਪਤੀ-ਪਤਨੀ ਨਾਲੋਂ ਜ਼ਿਆਦਾ ਦੋਸਤ ਦਾ ਹੁੰਦਾ ਹੈ। ਦੋਵਾਂ 'ਚ ਲੜਾਈਆਂ ਲਗਪਗ ਨਾ ਬਰਾਬਰ ਹੁੰਦੀਆਂ ਹਨ ਅਤੇ ਵੱਡੀਆਂ ਸਮੱਸਿਆਵਾਂ ਨੂੰ ਵੀ ਚੁਟਕੀਆਂ 'ਚ ਸੁਲਝਾ ਲੈਂਦੇ ਹਨ।
ਜੇਕਰ ਪਤੀ-ਪਤਨੀ ਦੋਵਾਂ ਦਾ ਮੁਲਾਂਕ 6 ਹੈ ਤਾਂ ਇਨ੍ਹਾਂ ਦੇ ਸੁਆਮੀ ਸ਼ੁੱਕਰ ਗ੍ਰਹਿ ਹਨ, ਜਿਸ ਦੇ ਪ੍ਰਭਾਵ ਨਾਲ ਦੋਵਾਂ ਦੇ ਵਿਚਕਾਰ ਬਹੁਤ ਪਿਆਰ ਹੁੰਦਾ ਹੈ। ਇਹ ਲੋਕ ਇਕ-ਦੂਜੇ ਦੇ ਪ੍ਰਤੀ ਵਫ਼ਾਦਾਰ ਹੁੰਦੇ ਹਨ ਤੇ ਇਨ੍ਹਾਂ ਦੇ ਵਿਚਕਾਰ ਲੜਾਈਆਂ ਨਹੀਂ ਹੁੰਦੀਆਂ।
ਮੁਲਾਂਕ 7 ਦੇ ਪਤੀ-ਪਤਨੀ ਬਹੁਤ ਜ਼ਿਆਦਾ ਇਮੋਸ਼ਨਲ ਹੁੰਦੇ ਹਨ ਅਤੇ ਕਿਸੇ ਵੀ ਹਾਲਾਤ 'ਚ ਇੱਕ-ਦੂਜੇ ਨੂੰ ਸੰਭਾਲ ਲੈਂਦੇ ਹਨ। ਕੇਤੂ ਦੇ ਪ੍ਰਭਾਵ ਨਾਲ ਇਹ ਲੋਕ ਹਰ ਫ਼ੈਸਲਾ ਦਿਲ ਤੋਂ ਲੈਂਦੇ ਹਨ ਤੇ ਇਨ੍ਹਾਂ ਦੇ ਵਿਚਕਾਰ ਆਪਸੀ ਪ੍ਰੇਮ ਬਹੁਤ ਜ਼ਿਆਦਾ ਹੁੰਦਾ ਹੈ।
ਜੇਕਰ ਪਤੀ-ਪਤਨੀ ਦੋਵਾਂ ਦਾ ਮੁਲਾਂਕ 8 ਹੈ ਤਾਂ ਇਨ੍ਹਾਂ ਦਾ ਸੁਆਮੀ ਸ਼ਨੀ ਹੈ ਅਤੇ ਇਨ੍ਹਾਂ ਦੇ ਵਿਚਕਾਰ ਹਮੇਸ਼ਾ ਈਗੋ ਟਕਰਾਉਂਦਾ ਹੈ। ਇਨ੍ਹਾਂ ਵਿਚ ਆਪਸੀ ਮਨਮੁਟਾਵ ਬਹੁਤ ਜ਼ਿਆਦਾ ਹੋ ਸਕਦੇ ਹਨ।
ਮੁਲਾਂਕ 9 ਦਾ ਸੁਆਮੀ ਮੰਗਲ ਹੈ ਅਤੇ ਇਸ ਮੁਲਾਂਕ ਦੇ ਪਤੀ-ਪਤਨੀ ਊਰਜਾਵਾਣ ਅਤੇ ਭਾਵੁਕ ਹੁੰਦੇ ਹਨ। ਹਾਲਾਂਕਿ, ਦੋਵਾਂ 'ਚ ਮੰਗਲ ਦਾ ਪ੍ਰਭਾਵ ਹੋਣ ਕਰਕੇ ਇਨ੍ਹਾਂ ਵਿਚਕਾਰ ਕਈ ਵਾਰ ਹੰਕਾਰ ਤੇ ਗੁੱਸੇ ਦਾ ਟਕਰਾਅ ਵੀ ਹੋ ਸਕਦਾ ਹੈ। ਪਤੀ-ਪਤਨੀ ਦੇ ਰੂਪ 'ਚ ਇਨ੍ਹਾਂ ਦਾ ਰਿਸ਼ਤਾ ਆਮ ਹੁੰਦਾ ਹੈ।
ਸਾਰੇ ਮੁਲਾਂਕ ਇੱਕ-ਦੂਜੇ ਤੋਂ ਵੱਖਰੇ ਸੁਭਾਅ ਦੇ ਹੁੰਦੇ ਹਨ ਤੇ ਉਨ੍ਹਾਂ ਦੇ ਸੁਆਮੀ ਗ੍ਰਹਿ ਦੇ ਪ੍ਰਭਾਵ ਨਾਲ ਹੀ ਉਨ੍ਹਾਂ ਦੇ ਵਿਆਹੁਤਾ ਜੀਵਨ 'ਚ ਉਤਰਾਅ-ਚੜ੍ਹਾਅ ਆ ਸਕਦੇ ਹਨ।