Weekly Horoscope : ਕਿਸੇ ਨੂੰ ਮਿਲੇਗੀ ਤਰੱਕੀ ਤਾਂ ਕਿਸੇ 'ਤੇ ਵਰ੍ਹੇਗਾ ਪੈਸਾ, ਕਈਆਂ ਨੂੰ ਰਹਿਣਾ ਪਵੇਗਾ ਸਾਵਧਾਨ; ਪੜ੍ਹੋ ਸਿਹਤ, ਵਿੱਤੀ, ਪਿਆਰ ਤੇ ਕਰੀਅਰ ਪੱਖੋਂ 12 ਰਾਸ਼ੀਆਂ ਲਈ ਕਿਹੋ ਜਿਹਾ ਰਹੇਗਾ ਹਫ਼ਤਾ
Weekly Rashifal : ਕਰਕ, ਸਿੰਘ, ਬ੍ਰਿਸ਼ਚਕ ਤੇ ਧਨੁ ਰਾਸ਼ੀ ਵਾਲਿਆਂ ਨੂੰ ਸਿਹਤ, ਆਰਥਿਕ ਫ਼ੈਸਲਿਆਂ ਤੇ ਕੰਮਕਾਜ 'ਚ ਸਾਵਧਾਨੀ ਵਰਤਣੀ ਪਵੇਗੀ। ਮੇਖ ਤੇ ਮੀਨ ਰਾਸ਼ੀ ਵਾਲਿਆਂ ਲਈ ਵੀ ਹਫ਼ਤਾ ਮਿਲਿਆ-ਜੁਲਿਆ ਰਹੇਗਾ। ਪ੍ਰੇਮ ਸਬੰਧਾਂ 'ਚ ਕਈਆਂ ਨੂੰ ਸੁਧਾਰ ਮਿਲੇਗਾ ਜਦਕਿ ਕੁਝ ਨੂੰ ਮਤਭੇਦਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਆਓ ਜਾਣਦੇ ਹਾਂ ਸਾਰੀਆਂ 12 ਰਾਸ਼ੀਆਂ ਲਈ ਇਹ ਹਫ਼ਤਾ ਕਿਵੇਂ ਦਾ ਰਹੇਗਾ...
Publish Date: Sat, 28 Nov 2026 02:38 PM (IST)
Updated Date: Sun, 29 Nov 2026 07:50 AM (IST)
ਧਰਮ ਡੈਸਕ, ਨਵੀਂ ਦਿੱਲੀ : 29 ਨਵੰਬਰ ਤੋਂ 5 ਦਸੰਬਰ ਤਕ ਦਾ ਇਹ ਹਫ਼ਤਾ ਕਈ ਰਾਸ਼ੀਆਂ ਲਈ ਸਫ਼ਲਤਾ ਅਤੇ ਆਰਥਿਕ ਲਾਭ ਲਿਆਵੇਗਾ। ਬ੍ਰਿਖ, ਮਿਥੁਨ, ਕੰਨਿਆ, ਤੁਲਾ ਤੇ ਮਕਰ ਰਾਸ਼ੀ ਵਾਲਿਆਂ ਨੂੰ ਕਰੀਅਰ ਤੇ ਕਾਰੋਬਾਰ 'ਚ ਚੰਗੇ ਮੌਕੇ ਮਿਲ ਸਕਦੇ ਹਨ। ਕੁੰਭ ਰਾਸ਼ੀ ਵਾਲੇ ਆਪਣੀ ਸ਼ਖ਼ਸੀਅਤ ਨਾਲ ਲੋਕਾਂ ਨੂੰ ਪ੍ਰਭਾਵਿਤ ਕਰਨਗੇ। ਦੂਜੇ ਪਾਸੇ ਕਰਕ, ਸਿੰਘ, ਬ੍ਰਿਸ਼ਚਕ ਤੇ ਧਨੁ ਰਾਸ਼ੀ ਵਾਲਿਆਂ ਨੂੰ ਸਿਹਤ, ਆਰਥਿਕ ਫ਼ੈਸਲਿਆਂ ਤੇ ਕੰਮਕਾਜ 'ਚ ਸਾਵਧਾਨੀ ਵਰਤਣੀ ਪਵੇਗੀ। ਮੇਖ ਤੇ ਮੀਨ ਰਾਸ਼ੀ ਵਾਲਿਆਂ ਲਈ ਵੀ ਹਫ਼ਤਾ ਮਿਲਿਆ-ਜੁਲਿਆ ਰਹੇਗਾ। ਪ੍ਰੇਮ ਸਬੰਧਾਂ 'ਚ ਕਈਆਂ ਨੂੰ ਸੁਧਾਰ ਮਿਲੇਗਾ ਜਦਕਿ ਕੁਝ ਨੂੰ ਮਤਭੇਦਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਆਓ ਜਾਣਦੇ ਹਾਂ ਸਾਰੀਆਂ 12 ਰਾਸ਼ੀਆਂ ਲਈ ਇਹ ਹਫ਼ਤਾ ਕਿਵੇਂ ਦਾ ਰਹੇਗਾ...
ਮੇਖ ਹਫ਼ਤਾਵਾਰੀ ਰਾਸ਼ੀਫਲ (29 ਨਵੰਬਰ ਤੋਂ 5 ਦਸੰਬਰ 2026)
ਇਹ ਹਫ਼ਤਾ ਕੰਮਕਾਜ ਦੇ ਖੇਤਰ 'ਚ ਤੁਹਾਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਹਾਲਾਂਕਿ, ਇਸ ਦੇ ਬਾਵਜੂਦ ਤੁਸੀਂ ਉਮੀਦ ਮੁਤਾਬਕ ਆਰਥਿਕ ਲਾਭ ਕਮਾਉਣ 'ਚ ਸਫ਼ਲ ਰਹੋਗੇ। ਵਪਾਰ ਅਤੇ ਕਾਰੋਬਾਰ 'ਚ ਨਿਯਮਤ ਲਾਭ ਬਣਿਆ ਰਹੇਗਾ। ਕਰੀਅਰ ਦੇ ਲਿਹਾਜ਼ ਨਾਲ ਇਹ ਹਫ਼ਤਾ ਚੁਣੌਤੀਪੂਰਨ ਰਹੇਗਾ। ਵੱਡੀ ਸਫ਼ਲਤਾ ਹਾਸਲ ਕਰਨ ਲਈ ਸਖ਼ਤ ਸੰਘਰਸ਼ ਕਰਨਾ ਪਵੇਗਾ। ਇਸ ਹਫ਼ਤੇ ਕੰਮ ਦੇ ਸਿਲਸਿਲੇ 'ਚ ਬਹੁਤ ਜ਼ਿਆਦਾ ਭੱਜ-ਦੌੜ ਕਾਰਨ ਸਿਹਤ 'ਚ ਵੀ ਉਤਰਾਅ-ਚੜ੍ਹਾਅ ਰਹੇਗਾ। ਸਿਹਤ ਦਾ ਧਿਆਨ ਰੱਖੋ ਅਤੇ ਲੰਬੀਆਂ ਯਾਤਰਾਵਾਂ ਦੌਰਾਨ ਸਾਵਧਾਨੀ ਵਰਤੋ। ਪਰਿਵਾਰਕ ਪੱਖੋਂ ਇਹ ਹਫ਼ਤਾ ਚੰਗਾ ਰਹੇਗਾ। ਘਰ-ਪਰਿਵਾਰ 'ਚ ਮਾਹੌਲ ਸ਼ਾਨਦਾਰ ਰਹੇਗਾ ਅਤੇ ਪਰਿਵਾਰ ਨਾਲ ਕਿਸੇ ਵੱਡੇ ਸਮਾਗਮ 'ਚ ਸ਼ਾਮਲ ਹੋਵੋਗੇ।
ਸਿਹਤ: ਸਿਹਤ ਦੇ ਲਿਹਾਜ਼ ਨਾਲ ਇਹ ਹਫ਼ਤਾ ਚੰਗਾ ਨਹੀਂ ਹੈ। ਤੁਸੀਂ ਜਾਂ ਪਰਿਵਾਰ ਦਾ ਕੋਈ ਮੈਂਬਰ ਮੌਸਮੀ ਬਿਮਾਰੀਆਂ ਦੀ ਲਪੇਟ 'ਚ ਆ ਸਕਦਾ ਹੈ। ਅਜਿਹੇ 'ਚ ਆਪਣੀ ਸਿਹਤ ਦਾ ਖ਼ਾਸ ਧਿਆਨ ਰੱਖੋ।
ਵਿੱਤ: ਆਰਥਿਕ ਪੱਖੋਂ ਇਹ ਹਫ਼ਤਾ ਚੁਣੌਤੀਪੂਰਨ ਹੈ। ਵੱਡੀ ਕਾਮਯਾਬੀ ਸਖ਼ਤ ਮਿਹਨਤ ਤੋਂ ਬਾਅਦ ਹੀ ਮਿਲੇਗੀ। ਇਸ ਹਫ਼ਤੇ ਕੰਮਕਾਜ ਦੇ ਖੇਤਰ 'ਚ ਦੋਸਤਾਂ ਦਾ ਸਹਿਯੋਗ ਮਿਲੇਗਾ। ਦੁਸ਼ਮਣ ਪੱਖ ਤੋਂ ਸਾਵਧਾਨ ਰਹੋ ਅਤੇ ਆਪਣੇ ਕੰਮ ਦੀ ਯੋਜਨਾ ਕਿਸੇ ਨਾਲ ਸਾਂਝੀ ਨਾ ਕਰੋ।
ਕਰੀਅਰ: ਕਰੀਅਰ ਦੇ ਲਿਹਾਜ਼ ਨਾਲ ਇਹ ਹਫ਼ਤਾ ਚੁਣੌਤੀਪੂਰਨ ਰਹੇਗਾ। ਵੱਡਾ ਟੀਚਾ ਹਾਸਲ ਕਰਨ ਲਈ ਸਖ਼ਤ ਮਿਹਨਤ ਕਰਨੀ ਪਵੇਗੀ। ਸੰਘਰਸ਼ ਦੇ ਬਾਵਜੂਦ ਹਫ਼ਤੇ ਦੇ ਅਖੀਰਲੇ ਦਿਨਾਂ 'ਚ ਸਫ਼ਲਤਾ ਮਿਲੇਗੀ।
ਲਵ: ਲਵ ਲਾਈਫ ਲਈ ਇਹ ਹਫ਼ਤਾ ਚੰਗਾ ਹੈ। ਪਾਰਟਨਰ ਨਾਲ ਸਬੰਧ ਚੰਗੇ ਰਹਿਣਗੇ। ਕੰਮਕਾਜ ਦੇ ਖੇਤਰ 'ਚ ਤੁਹਾਡਾ ਪਾਰਟਨਰ ਤੁਹਾਡਾ ਸਹਿਯੋਗੀ ਬਣੇਗਾ। ਘਰੇਲੂ ਕੰਮਾਂ 'ਚ ਵੀ ਤੁਹਾਡਾ ਪਾਰਟਨਰ ਅਹਿਮ ਭੂਮਿਕਾ ਨਿਭਾਏਗਾ।
ਬ੍ਰਿਖ ਹਫ਼ਤਾਵਾਰੀ ਰਾਸ਼ੀਫਲ (29 ਨਵੰਬਰ ਤੋਂ 5 ਦਸੰਬਰ 2026)
ਇਹ ਹਫ਼ਤਾ ਤੁਹਾਡੇ ਲਈ ਸ਼ਾਨਦਾਰ ਰਹੇਗਾ। ਇਸ ਹਫ਼ਤੇ ਤੁਹਾਡੇ ਮਹੱਤਵਪੂਰਨ ਕੰਮ ਪੂਰੇ ਹੋਣ ਨਾਲ ਮਨ ਖ਼ੁਸ਼ ਰਹੇਗਾ। ਸਿਹਤ 'ਚ ਸੁਧਾਰ ਹੋਵੇਗਾ। ਕੰਮਕਾਜ ਦੇ ਖੇਤਰ 'ਚ ਤੁਹਾਨੂੰ ਵੱਡੇ ਕੰਮ ਮਿਲ ਸਕਦੇ ਹਨ। ਇਸ ਹਫ਼ਤੇ ਤੁਹਾਡੀ ਕੰਮ ਕਰਨ ਦੀ ਸ਼ੈਲੀ ਤੋਂ ਲੋਕ ਪ੍ਰਭਾਵਿਤ ਹੋਣਗੇ। ਤੁਹਾਡੀ ਨਿੱਜੀ ਸ਼ਖ਼ਸੀਅਤ ਨਿਖਰ ਕੇ ਲੋਕਾਂ ਸਾਹਮਣੇ ਆਵੇਗੀ। ਵਪਾਰੀਆਂ ਲਈ ਇਹ ਹਫ਼ਤਾ ਲਾਭਦਾਇਕ ਰਹੇਗਾ। ਨੌਕਰੀ ਦੇ ਖੇਤਰ 'ਚ ਸਫ਼ਲਤਾ ਮਿਲੇਗੀ। ਕਰੀਅਰ ਦੇ ਲਿਹਾਜ਼ ਨਾਲ ਇਸ ਹਫ਼ਤੇ ਕਿਸਮਤ ਤੁਹਾਡਾ ਸਾਥ ਦੇਵੇਗੀ। ਪਰਿਵਾਰਕ ਸਬੰਧਾਂ 'ਚ ਸਥਿਤੀ ਆਮ ਰਹੇਗੀ। ਕੰਮ ਦੇ ਸਿਲਸਿਲੇ 'ਚ ਲੰਬੀ ਭੱਜ-ਦੌੜ ਦੇ ਯੋਗ ਹਨ। ਜਾਇਦਾਦ ਨਾਲ ਸਬੰਧਤ ਕੰਮਾਂ 'ਚ ਨਿਵੇਸ਼ ਕਰ ਸਕਦੇ ਹੋ।
ਸਿਹਤ: ਸਿਹਤ ਦੇ ਲਿਹਾਜ਼ ਨਾਲ ਇਹ ਹਫ਼ਤਾ ਚੰਗਾ ਰਹੇਗਾ। ਹਾਲਾਂਕਿ, ਮੌਸਮੀ ਬਿਮਾਰੀਆਂ ਤੋਂ ਬਚਾਅ ਰੱਖੋ। ਖਾਣ-ਪੀਣ 'ਤੇ ਕਾਬੂ ਰੱਖੋ ਅਤੇ ਸਰਦੀਆਂ ਦੇ ਮੌਸਮ 'ਚ ਆਪਣਾ ਖ਼ਿਆਲ ਰੱਖੋ।
ਵਿੱਤ: ਆਰਥਿਕ ਪੱਖੋਂ ਇਹ ਹਫ਼ਤਾ ਚੰਗਾ ਹੈ। ਆਰਥਿਕ ਲਾਭ ਦੇ ਯੋਗ ਹਨ। ਕੰਮਕਾਜ ਦੇ ਖੇਤਰ 'ਚ ਬਦਲਾਅ ਕਰਨ ਬਾਰੇ ਵਿਚਾਰ ਬਣਾ ਸਕਦੇ ਹੋ। ਇਸ ਹਫ਼ਤੇ ਤੁਹਾਨੂੰ ਵੱਡੇ ਕੰਮ ਮਿਲਣਗੇ ਅਤੇ ਆਰਥਿਕ ਸਥਿਤੀ ਮਜ਼ਬੂਤ ਹੋਵੇਗੀ। ਵੱਡੇ ਆਰਥਿਕ ਫ਼ੈਸਲੇ ਲੈ ਕੇ ਤੁਸੀਂ ਲੋਕਾਂ ਨੂੰ ਹੈਰਾਨ ਕਰ ਸਕਦੇ ਹੋ।
ਕਰੀਅਰ: ਕਰੀਅਰ ਦੇ ਲਿਹਾਜ਼ ਨਾਲ ਇਹ ਹਫ਼ਤਾ ਚੰਗਾ ਹੈ। ਇਸ ਹਫ਼ਤੇ ਕਰੀਅਰ 'ਚ ਸਫ਼ਲਤਾ ਮਿਲੇਗੀ। ਆਪਣੇ ਸੀਨੀਅਰਾਂ ਤੋਂ ਚੰਗੀ ਸਲਾਹ ਅਤੇ ਮਾਰਗਦਰਸ਼ਨ ਪ੍ਰਾਪਤ ਹੋਵੇਗਾ। ਇਸ ਹਫ਼ਤੇ ਵੱਡੀ ਕਾਮਯਾਬੀ ਤੁਹਾਡਾ ਇੰਤਜ਼ਾਰ ਕਰ ਰਹੀ ਹੈ।
ਲਵ: ਲਵ ਲਾਈਫ ਲਈ ਇਹ ਹਫ਼ਤਾ ਚੰਗਾ ਹੈ। ਪਾਰਟਨਰ ਨਾਲ ਸਬੰਧਾਂ 'ਚ ਤਾਲਮੇਲ ਬਣਿਆ ਰਹੇਗਾ। ਘਰੇਲੂ ਕੰਮਾਂ 'ਚ ਤੁਹਾਡਾ ਪਾਰਟਨਰ ਆਪਣੀਆਂ ਜ਼ਿੰਮੇਵਾਰੀਆਂ ਨਿਭਾਏਗਾ। ਪਾਰਟਨਰ ਦੇ ਸਹਿਯੋਗ ਕਾਰਨ ਤੁਸੀਂ ਘਰੇਲੂ ਚਿੰਤਾਵਾਂ ਤੋਂ ਮੁਕਤ ਰਹੋਗੇ।
ਮਿਥੁਨ ਹਫ਼ਤਾਵਾਰੀ ਰਾਸ਼ੀਫਲ (29 ਨਵੰਬਰ ਤੋਂ 5 ਦਸੰਬਰ 2026)
ਇਹ ਹਫ਼ਤਾ ਤੁਹਾਡੇ ਲਈ ਸਫ਼ਲਤਾ ਦੇ ਨਵੇਂ ਦਰਵਾਜ਼ੇ ਖੋਲ੍ਹਣ ਵਾਲਾ ਰਹੇਗਾ। ਇਸ ਹਫ਼ਤੇ ਕੰਮਕਾਜ ਦੇ ਖੇਤਰ 'ਚ ਨਵੇਂ ਲੋਕਾਂ ਨਾਲ ਜੁੜਨਾ ਪਵੇਗਾ। ਖ਼ਾਸ ਲੋਕਾਂ ਦੀ ਸਲਾਹ ਤੁਹਾਡੇ ਲਈ ਲਾਹੇਵੰਦ ਸਾਬਤ ਹੋਵੇਗੀ। ਵਪਾਰ ਅਤੇ ਕਾਰੋਬਾਰ 'ਚ ਇਸ ਹਫ਼ਤੇ ਤੁਸੀਂ ਵੱਡੇ ਬਦਲਾਅ ਕਰ ਸਕਦੇ ਹੋ। ਨਵੇਂ ਕੰਮ ਨਾਲ ਜੁੜਨਾ ਆਰਥਿਕ ਲਾਭ ਦੇਵੇਗਾ। ਨੌਕਰੀ ਕਰਨ ਵਾਲਿਆਂ ਲਈ ਇਹ ਹਫ਼ਤਾ ਸਫ਼ਲਤਾ ਭਰਿਆ ਰਹੇਗਾ। ਤੁਹਾਡੀ ਤਰੱਕੀ ਦੀ ਸੰਭਾਵਨਾ ਹੈ। ਸਮਾਜਿਕ ਅਤੇ ਸਿਆਸੀ ਖੇਤਰ 'ਚ ਲੋਕ ਤੁਹਾਡੇ ਤੋਂ ਪ੍ਰਭਾਵਿਤ ਹੋਣਗੇ। ਇਸ ਹਫ਼ਤੇ ਤੁਹਾਡੇ ਨਿੱਜੀ ਜੀਵਨ 'ਚ ਮੰਗਲਮਈ ਕਾਰਜਾਂ ਦੇ ਯੋਗ ਹਨ। ਪਰਿਵਾਰ ਨਾਲ ਜੁੜਾਅ ਬਣਿਆ ਰਹੇਗਾ। ਪੁਰਾਣੇ ਵਿਵਾਦਾਂ ਨੂੰ ਬੈਠ ਕੇ ਸੁਲਝਾਉਣ 'ਚ ਸਫ਼ਲ ਹੋਵੋਗੇ। ਇਸ ਹਫ਼ਤੇ ਪਰਿਵਾਰ ਨਾਲ ਕਿਸੇ ਲੰਬੀ ਯਾਤਰਾ 'ਤੇ ਜਾ ਸਕਦੇ ਹੋ।
ਸਿਹਤ: ਸਿਹਤ ਦੇ ਲਿਹਾਜ਼ ਨਾਲ ਇਹ ਹਫ਼ਤਾ ਚੰਗਾ ਰਹੇਗਾ। ਸਿਹਤ 'ਚ ਸੁਧਾਰ ਹੋਵੇਗਾ। ਪਰਿਵਾਰਕ ਮੈਂਬਰਾਂ ਦੀ ਸਿਹਤ ਦੇ ਪੱਖੋਂ ਵੀ ਇਹ ਹਫ਼ਤਾ ਚੰਗਾ ਰਹੇਗਾ। ਹਾਲਾਂਕਿ, ਮੌਸਮ 'ਚ ਤਬਦੀਲੀ ਕਾਰਨ ਆਪਣੀ ਸਿਹਤ ਦਾ ਬਚਾਅ ਜ਼ਰੂਰ ਕਰੋ।
ਵਿੱਤ: ਆਰਥਿਕ ਪੱਖੋਂ ਇਹ ਹਫ਼ਤਾ ਵੱਡੀ ਸਫ਼ਲਤਾ ਵਾਲਾ ਰਹੇਗਾ। ਕੰਮਕਾਜ ਦੇ ਖੇਤਰ 'ਚ ਨਵੇਂ ਤਜਰਬੇ ਤੁਹਾਡੇ ਲਈ ਵੱਡੇ ਆਰਥਿਕ ਲਾਭ ਦੀਆਂ ਸੰਭਾਵਨਾਵਾਂ ਪੈਦਾ ਕਰ ਸਕਦੇ ਹਨ। ਵਪਾਰ ਅਤੇ ਕਾਰੋਬਾਰ 'ਚ ਨਿਵੇਸ਼ ਤੁਹਾਨੂੰ ਲਾਭ ਦੇਵੇਗਾ। ਆਪਣੇ ਨਿੱਜੀ ਕੰਮਾਂ ਤੋਂ ਇਲਾਵਾ ਹੋਰ ਰਸਤਿਆਂ ਰਾਹੀਂ ਵੀ ਆਰਥਿਕ ਲਾਭ ਮਿਲੇਗਾ।
ਕਰੀਅਰ: ਕਰੀਅਰ ਦੇ ਲਿਹਾਜ਼ ਨਾਲ ਇਹ ਹਫ਼ਤਾ ਚੰਗਾ ਰਹੇਗਾ। ਇਸ ਹਫ਼ਤੇ ਤੁਹਾਨੂੰ ਕਰੀਅਰ 'ਚ ਕੁਸ਼ਲ ਮਾਰਗਦਰਸ਼ਨ ਮਿਲੇਗਾ। ਸਕਾਰਾਤਮਕ ਸੋਚ ਨਾਲ ਕੰਮ ਕਰੋਗੇ ਤਾਂ ਸਫ਼ਲਤਾ ਜ਼ਰੂਰ ਮਿਲੇਗੀ।
ਲਵ: ਇਸ ਹਫ਼ਤੇ ਲਵ ਲਾਈਫ 'ਚ ਚੱਲ ਰਹੀਆਂ ਸਮੱਸਿਆਵਾਂ ਖ਼ਤਮ ਹੋਣਗੀਆਂ। ਪਾਰਟਨਰ ਨਾਲ ਸਬੰਧਾਂ 'ਚ ਸੁਧਾਰ ਹੋਵੇਗਾ। ਤੁਹਾਡਾ ਪਾਰਟਨਰ ਪੁਰਾਣੇ ਮਤਭੇਦ ਭੁਲਾ ਕੇ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰ ਸਕਦਾ ਹੈ।
ਕਰਕ ਹਫ਼ਤਾਵਾਰੀ ਰਾਸ਼ੀਫਲ (29 ਨਵੰਬਰ ਤੋਂ 5 ਦਸੰਬਰ 2026)
ਇਸ ਹਫ਼ਤੇ ਤੁਹਾਨੂੰ ਸਫ਼ਲਤਾ ਹਾਸਲ ਕਰਨ ਲਈ ਬਹੁਤ ਜ਼ਿਆਦਾ ਮਿਹਨਤ ਕਰਨੀ ਪਵੇਗੀ। ਕੰਮਕਾਜ ਦੇ ਖੇਤਰ 'ਚ ਵਿਰੋਧਾਭਾਸ ਦੀ ਸਥਿਤੀ ਬਣ ਸਕਦੀ ਹੈ। ਵਪਾਰ ਅਤੇ ਕਾਰੋਬਾਰ 'ਚ ਇਸ ਹਫ਼ਤੇ ਵੱਡੇ ਆਰਥਿਕ ਫ਼ੈਸਲੇ ਸੋਚ-ਸਮਝ ਕੇ ਲਓ। ਤੁਹਾਨੂੰ ਆਪਣੇ ਵਿਹਾਰ 'ਤੇ ਕਾਬੂ ਰੱਖਣਾ ਪਵੇਗਾ ਅਤੇ ਕਿਸੇ ਗੱਲ ਨੂੰ ਲੈ ਕੇ ਵਿਵਾਦ ਦੀ ਸਥਿਤੀ ਪੈਦਾ ਨਾ ਹੋਣ ਦਿਓ। ਨੌਕਰੀ ਦੇ ਖੇਤਰ 'ਚ ਇਸ ਹਫ਼ਤੇ ਸਥਿਤੀ ਆਮ ਰਹੇਗੀ। ਸਾਥੀ ਮੁਲਾਜ਼ਮਾਂ ਨਾਲ ਮਤਭੇਦਾਂ ਦੇ ਬਾਵਜੂਦ ਤਾਲਮੇਲ ਬਣਿਆ ਰਹੇਗਾ। ਪਰਿਵਾਰਕ ਸਬੰਧਾਂ ਨੂੰ ਲੈ ਕੇ ਇਸ ਹਫ਼ਤੇ ਵਿਚਾਰਾਂ ਦੇ ਟਕਰਾਅ ਦੀ ਸਥਿਤੀ ਬਣ ਸਕਦੀ ਹੈ। ਕੰਮ ਦੇ ਸਿਲਸਿਲੇ 'ਚ ਲੰਬੀਆਂ ਯਾਤਰਾਵਾਂ ਦੇ ਯੋਗ ਹਨ। ਯਾਤਰਾ ਦੌਰਾਨ ਸਾਵਧਾਨੀ ਵਰਤੋ।
ਸਿਹਤ: ਸਿਹਤ ਦੇ ਲਿਹਾਜ਼ ਨਾਲ ਇਹ ਹਫ਼ਤਾ ਜ਼ਿਆਦਾ ਚੰਗਾ ਨਹੀਂ ਹੈ। ਸਿਹਤ 'ਚ ਉਤਰਾਅ-ਚੜ੍ਹਾਅ ਬਣਿਆ ਰਹੇਗਾ। ਤੁਸੀਂ ਮੌਸਮੀ ਬਿਮਾਰੀਆਂ ਦੀ ਲਪੇਟ 'ਚ ਆ ਸਕਦੇ ਹੋ। ਪਰਿਵਾਰ 'ਚ ਵੀ ਕਿਸੇ ਮੈਂਬਰ ਦੀ ਸਿਹਤ ਜ਼ਿਆਦਾ ਵਿਗੜ ਸਕਦੀ ਹੈ।
ਵਿੱਤ: ਇਸ ਹਫ਼ਤੇ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਵੱਡੇ ਕੰਮ ਰੁਕ ਸਕਦੇ ਹਨ। ਆਪਣੇ ਮਹੱਤਵਪੂਰਨ ਕੰਮ ਪੂਰੇ ਕਰਨ ਲਈ ਦੋਸਤਾਂ ਜਾਂ ਕਿਸੇ ਖ਼ਾਸ ਵਿਅਕਤੀ ਤੋਂ ਆਰਥਿਕ ਮਦਦ ਲੈਣੀ ਪੈ ਸਕਦੀ ਹੈ। ਵਪਾਰ ਅਤੇ ਕਾਰੋਬਾਰ 'ਚ ਉਤਰਾਅ-ਚੜ੍ਹਾਅ ਦੀ ਸਥਿਤੀ ਰਹੇਗੀ।
ਕਰੀਅਰ: ਕਰੀਅਰ ਨੂੰ ਲੈ ਕੇ ਇਸ ਹਫ਼ਤੇ ਵੱਡੇ ਫ਼ੈਸਲੇ ਲੈਣਾ ਤੁਹਾਡੇ ਲਈ ਆਸਾਨ ਨਹੀਂ ਹੋਵੇਗਾ। ਵਿਰੋਧਾਭਾਸ ਦੀ ਸਥਿਤੀ ਰਹੇਗੀ ਅਤੇ ਸਾਥੀ ਕਰਮਚਾਰੀਆਂ ਨਾਲ ਮਤਭੇਦ ਹੋ ਸਕਦੇ ਹਨ। ਇਹ ਹਫ਼ਤਾ ਸੰਘਰਸ਼ ਨਾਲ ਭਰਿਆ ਰਹੇਗਾ।
ਲਵ: ਇਸ ਹਫ਼ਤੇ ਤੁਹਾਡੀ ਲਵ ਲਾਈਫ 'ਚ ਪਰੇਸ਼ਾਨੀ ਖੜ੍ਹੀ ਹੋ ਸਕਦੀ ਹੈ। ਪਾਰਟਨਰ ਨਾਲ ਸਬੰਧ ਟੁੱਟਣ ਦੇ ਯੋਗ ਬਣ ਸਕਦੇ ਹਨ। ਤੁਹਾਡੀਆਂ ਕੁਝ ਨਿੱਜੀ ਗੱਲਾਂ ਦਾ ਪਤਾ ਲੱਗਣ ਕਾਰਨ ਪਾਰਟਨਰ ਨਾਲ ਸਬੰਧ ਵਿਗੜ ਸਕਦੇ ਹਨ।
ਸਿੰਘ ਹਫ਼ਤਾਵਾਰੀ ਰਾਸ਼ੀਫਲ (29 ਨਵੰਬਰ ਤੋਂ 5 ਦਸੰਬਰ 2026)
ਇਹ ਹਫ਼ਤਾ ਬਹੁਤ ਜ਼ਿਆਦਾ ਮਿਹਨਤ ਵਾਲਾ ਰਹੇਗਾ। ਸਿਹਤ ਨੂੰ ਲੈ ਕੇ ਤੁਹਾਨੂੰ ਸੁਚੇਤ ਰਹਿਣਾ ਪਵੇਗਾ। ਸਿਹਤ ਕਾਰਨ ਕਈ ਮਹੱਤਵਪੂਰਨ ਕੰਮ ਵਿਗੜ ਸਕਦੇ ਹਨ। ਕਾਰੋਬਾਰ ਦੇ ਲਿਹਾਜ਼ ਨਾਲ ਇਹ ਹਫ਼ਤਾ ਆਮ ਲਾਭ ਦੇਣ ਵਾਲਾ ਰਹੇਗਾ। ਇਸ ਹਫ਼ਤੇ ਆਰਥਿਕ ਫ਼ੈਸਲੇ ਲੈਣ 'ਚ ਮੁਸ਼ਕਲ ਆਵੇਗੀ। ਵਪਾਰ ਅਤੇ ਕਾਰੋਬਾਰ 'ਚ ਆਰਥਿਕ ਮੁਨਾਫ਼ੇ ਦੇ ਆਮ ਯੋਗ ਹਨ। ਸਮਾਜਿਕ ਅਤੇ ਸਿਆਸੀ ਖੇਤਰ ਨਾਲ ਜੁੜੇ ਲੋਕਾਂ ਨੂੰ ਇਸ ਹਫ਼ਤੇ ਸੰਘਰਸ਼ ਤੋਂ ਬਾਅਦ ਸਫ਼ਲਤਾ ਮਿਲੇਗੀ। ਨੌਕਰੀ ਦੇ ਖੇਤਰ 'ਚ ਵਿਵਾਦ ਜਿਉਂ ਦੇ ਤਿਉਂ ਰਹੇਗਾ। ਸ਼ੇਅਰ ਬਾਜ਼ਾਰ ਨਾਲ ਜੁੜੇ ਲੋਕਾਂ ਲਈ ਇਹ ਹਫ਼ਤਾ ਜ਼ਿਆਦਾ ਚੰਗਾ ਨਹੀਂ ਹੈ। ਪਰਿਵਾਰਕ ਮਤਭੇਦਾਂ ਕਾਰਨ ਪਰਿਵਾਰ ਤੋਂ ਦੂਰੀ ਬਣ ਸਕਦੀ ਹੈ।
ਸਿਹਤ: ਸਿਹਤ ਦੇ ਲਿਹਾਜ਼ ਨਾਲ ਇਹ ਹਫ਼ਤਾ ਚੰਗਾ ਨਹੀਂ ਹੈ। ਆਪਣੀ ਸਿਹਤ ਦਾ ਧਿਆਨ ਰੱਖੋ। ਯਾਤਰਾ ਆਦਿ ਦੌਰਾਨ ਗਰਮ ਕੱਪੜਿਆਂ ਦੀ ਵਰਤੋਂ ਕਰੋ ਅਤੇ ਮੌਸਮੀ ਬਿਮਾਰੀਆਂ ਤੋਂ ਸਾਵਧਾਨ ਰਹੋ।
ਵਿੱਤ: ਆਰਥਿਕ ਪੱਖੋਂ ਇਸ ਹਫ਼ਤੇ ਨੂੰ ਜ਼ਿਆਦਾ ਚੰਗਾ ਨਹੀਂ ਕਿਹਾ ਜਾ ਸਕਦਾ। ਇਸ ਹਫ਼ਤੇ ਮੁਨਾਫ਼ੇ ਦੇ ਯੋਗ ਘੱਟ ਹਨ। ਵਪਾਰ ਅਤੇ ਕਾਰੋਬਾਰ 'ਚ ਬਦਲਾਅ ਦੀਆਂ ਸੰਭਾਵਨਾਵਾਂ ਵੀ ਘੱਟ ਨਜ਼ਰ ਆ ਰਹੀਆਂ ਹਨ। ਹਾਲਾਂਕਿ, ਇਸ ਹਫ਼ਤੇ ਨਵੇਂ ਲੋਕਾਂ ਨਾਲ ਮਿਲ ਕੇ ਕਿਸੇ ਨਵੇਂ ਕੰਮ ਦੀ ਯੋਜਨਾ ਬਣ ਸਕਦੀ ਹੈ।
ਕਰੀਅਰ: ਕਰੀਅਰ ਦੇ ਲਿਹਾਜ਼ ਨਾਲ ਇਹ ਹਫ਼ਤਾ ਬਹੁਤ ਜ਼ਿਆਦਾ ਸੰਘਰਸ਼ ਵਾਲਾ ਰਹੇਗਾ। ਇਸ ਹਫ਼ਤੇ ਦੋਸਤਾਂ ਅਤੇ ਸਹਿਯੋਗੀਆਂ ਦਾ ਸਾਥ ਮਿਲੇਗਾ, ਹਾਲਾਂਕਿ ਉਚਿਤ ਸਫ਼ਲਤਾ ਮਿਲਣ ਬਾਰੇ ਸ਼ੱਕ ਹੈ। ਕਰੀਅਰ ਲਈ ਇਸ ਹਫ਼ਤੇ ਤੁਹਾਨੂੰ ਚੰਗਾ ਮਾਰਗਦਰਸ਼ਨ ਮਿਲ ਸਕਦਾ ਹੈ।
ਲਵ: ਇਸ ਹਫ਼ਤੇ ਪਾਰਟਨਰ ਨਾਲ ਤੁਹਾਡੇ ਸਬੰਧ ਚੰਗੇ ਰਹਿਣਗੇ। ਹਾਲਾਂਕਿ, ਪਾਰਟਨਰ ਦੀ ਸਿਹਤ ਨੂੰ ਲੈ ਕੇ ਤੁਸੀਂ ਕੁਝ ਪਰੇਸ਼ਾਨ ਰਹਿ ਸਕਦੇ ਹੋ। ਇਸ ਹਫ਼ਤੇ ਪਾਰਟਨਰ ਨਾਲ ਹਰ ਵਿਸ਼ੇ 'ਤੇ ਖੁੱਲ੍ਹ ਕੇ ਗੱਲਬਾਤ ਹੋਵੇਗੀ। ਤੁਹਾਡੇ ਮਹੱਤਵਪੂਰਨ ਕੰਮਾਂ 'ਚ ਪਾਰਟਨਰ ਸਹਿਯੋਗੀ ਬਣੇਗਾ।
ਕੰਨਿਆ ਹਫ਼ਤਾਵਾਰੀ ਰਾਸ਼ੀਫਲ (29 ਨਵੰਬਰ ਤੋਂ 5 ਦਸੰਬਰ 2026)
ਇਹ ਹਫ਼ਤਾ ਤੁਹਾਡੇ ਲਈ ਚੰਗਾ ਰਹੇਗਾ। ਇਸ ਹਫ਼ਤੇ ਤੁਸੀਂ ਆਪਣੇ ਅੰਦਰ ਸਕਾਰਾਤਮਕ ਊਰਜਾ ਮਹਿਸੂਸ ਕਰੋਗੇ। ਜ਼ਿੰਦਗੀ 'ਚ ਸੁਖਦ ਖ਼ਬਰਾਂ ਮਿਲਣਗੀਆਂ। ਪਰਿਵਾਰਕ ਮੈਂਬਰਾਂ ਨਾਲ ਸਬੰਧ ਮਜ਼ਬੂਤ ਹੋਣਗੇ ਅਤੇ ਪਰਿਵਾਰ 'ਚ ਤੁਹਾਡਾ ਸਨਮਾਨ ਵਧੇਗਾ। ਪੁਰਾਣੇ ਵਿਰੋਧ ਖ਼ਤਮ ਹੋਣਗੇ। ਅਦਾਲਤੀ ਮਾਮਲਿਆਂ 'ਚ ਜਿੱਤ ਦੇ ਯੋਗ ਹਨ। ਆਰਥਿਕ ਪੱਖੋਂ ਇਹ ਹਫ਼ਤਾ ਧਨ ਦੀ ਬਾਰਿਸ਼ ਕਰਨ ਵਾਲਾ ਰਹੇਗਾ। ਧਨ ਲਾਭ ਦੇ ਪ੍ਰਬਲ ਯੋਗ ਹਨ। ਵਪਾਰ ਅਤੇ ਕਾਰੋਬਾਰ ਦਾ ਵਿਸਥਾਰ ਹੋਵੇਗਾ। ਨੌਕਰੀ ਕਰਨ ਵਾਲਿਆਂ ਲਈ ਸ਼ੁਭ ਸੰਕੇਤ ਮਿਲਣਗੇ। ਸ਼ੇਅਰ ਬਾਜ਼ਾਰ 'ਚ ਇਸ ਹਫ਼ਤੇ ਨਿਵੇਸ਼ ਸੋਚ-ਸਮਝ ਕੇ ਕਰੋ। ਲੰਬੀ ਯਾਤਰਾ ਅਤੇ ਵਿਦੇਸ਼ ਯਾਤਰਾ ਦੇ ਵੀ ਯੋਗ ਬਣ ਸਕਦੇ ਹਨ। ਦੋਸਤਾਂ ਨਾਲ ਨੇੜਤਾ ਵਧੇਗੀ।
ਸਿਹਤ: ਸਿਹਤ ਦੇ ਲਿਹਾਜ਼ ਨਾਲ ਇਹ ਹਫ਼ਤਾ ਚੰਗਾ ਰਹੇਗਾ। ਸਿਹਤ 'ਚ ਸੁਧਾਰ ਹੋਵੇਗਾ ਅਤੇ ਤੁਸੀਂ ਆਪਣੇ ਅੰਦਰ ਸਕਾਰਾਤਮਕ ਊਰਜਾ ਮਹਿਸੂਸ ਕਰੋਗੇ। ਆਪਣੇ ਕੰਮ ਚੰਗੇ ਢੰਗ ਨਾਲ ਪੂਰੇ ਕਰ ਸਕੋਗੇ।
ਵਿੱਤ: ਆਰਥਿਕ ਪੱਖੋਂ ਇਸ ਹਫ਼ਤੇ ਧਨ ਲਾਭ ਦੇ ਯੋਗ ਹਨ। ਵਪਾਰ ਅਤੇ ਕਾਰੋਬਾਰ 'ਚ ਤੁਹਾਡੀਆਂ ਯੋਜਨਾਵਾਂ ਤੁਹਾਨੂੰ ਲਾਭ ਦੇਣਗੀਆਂ। ਵੱਡੇ ਬਦਲਾਅ ਨਾਲ ਲਾਭ ਦੇ ਪ੍ਰਬਲ ਯੋਗ ਬਣਨਗੇ। ਪੁਰਾਣਾ ਨਿਵੇਸ਼ ਵੀ ਇਸ ਹਫ਼ਤੇ ਤੁਹਾਨੂੰ ਆਰਥਿਕ ਮਜ਼ਬੂਤੀ ਦੇ ਸਕਦਾ ਹੈ।
ਕਰੀਅਰ: ਕਰੀਅਰ ਦੇ ਲਿਹਾਜ਼ ਨਾਲ ਇਹ ਹਫ਼ਤਾ ਸ਼ਾਨਦਾਰ ਰਹੇਗਾ। ਇਸ ਹਫ਼ਤੇ ਤੁਹਾਨੂੰ ਕਰੀਅਰ 'ਚ ਨਵੇਂ ਰਸਤੇ ਮਿਲਣਗੇ। ਤੁਸੀਂ ਆਪਣੇ ਕਰੀਅਰ ਦੇ ਸਭ ਤੋਂ ਚੰਗੇ ਦੌਰ ਦਾ ਆਨੰਦ ਮਾਣੋਗੇ। ਨਵੇਂ ਲੋਕਾਂ ਨਾਲ ਜੁੜਾਅ ਵਧੇਗਾ ਅਤੇ ਕੁਸ਼ਲ ਮਾਰਗਦਰਸ਼ਨ ਮਿਲੇਗਾ।
ਲਵ: ਇਸ ਹਫ਼ਤੇ ਪਾਰਟਨਰ ਨਾਲ ਤੁਹਾਡੇ ਸਬੰਧ ਮਜ਼ਬੂਤ ਹੋਣਗੇ। ਤੁਸੀਂ ਦੋਵੇਂ ਮਿਲ ਕੇ ਪਰਿਵਾਰ ਲਈ ਕੁਝ ਖ਼ਾਸ ਫ਼ੈਸਲੇ ਲੈ ਸਕਦੇ ਹੋ। ਪਾਰਟਨਰ ਦਾ ਹਰ ਕੰਮ 'ਚ ਸਹਿਯੋਗ ਮਿਲੇਗਾ। ਇਸ ਹਫ਼ਤੇ ਤੁਸੀਂ ਪਾਰਟਨਰ ਨਾਲ ਛੁੱਟੀਆਂ ਮਨਾਉਣ ਲਈ ਕਿਸੇ ਲੰਬੀ ਯਾਤਰਾ 'ਤੇ ਜਾ ਸਕਦੇ ਹੋ।
ਤੁਲਾ ਹਫ਼ਤਾਵਾਰੀ ਰਾਸ਼ੀਫਲ (29 ਨਵੰਬਰ ਤੋਂ 5 ਦਸੰਬਰ 2026)
ਇਹ ਹਫ਼ਤਾ ਤੁਹਾਡੇ ਲਈ ਚੰਗਾ ਰਹੇਗਾ। ਇਸ ਹਫ਼ਤੇ ਘਰ-ਪਰਿਵਾਰ 'ਚ ਮੰਗਲਮਈ ਕਾਰਜਾਂ ਦੇ ਯੋਗ ਹਨ। ਘਰ 'ਚ ਕੋਈ ਵੱਡਾ ਸਮਾਗਮ ਹੋ ਸਕਦਾ ਹੈ ਅਤੇ ਮਹਿਮਾਨਾਂ ਦਾ ਆਗਮਨ ਹੋਵੇਗਾ। ਪਰਿਵਾਰਕ ਮਾਹੌਲ ਚੰਗਾ ਰਹੇਗਾ। ਵਪਾਰੀਆਂ ਲਈ ਇਹ ਹਫ਼ਤਾ ਆਰਥਿਕ ਮਜ਼ਬੂਤੀ ਦੇਣ ਵਾਲਾ ਹੋਵੇਗਾ। ਕੰਮਕਾਜ ਦੇ ਖੇਤਰ 'ਚ ਆਰਥਿਕ ਲਾਭ ਦੇ ਯੋਗ ਹਨ। ਇਸ ਹਫ਼ਤੇ ਕਿਸੇ ਵੱਡੇ ਕੰਮ 'ਚ ਨਿਵੇਸ਼ ਕਰਨ ਦੀ ਯੋਜਨਾ ਬਣ ਸਕਦੀ ਹੈ। ਨੌਕਰੀ ਦੇ ਖੇਤਰ 'ਚ ਪੁਰਾਣੇ ਵਿਵਾਦ ਖ਼ਤਮ ਹੋਣਗੇ ਅਤੇ ਅਧਿਕਾਰੀਆਂ ਨਾਲ ਸਬੰਧ ਚੰਗੇ ਰਹਿਣਗੇ। ਸ਼ੇਅਰ ਬਾਜ਼ਾਰ 'ਚ ਲਾਭ ਦੇ ਯੋਗ ਹਨ। ਲੰਬੀਆਂ ਯਾਤਰਾਵਾਂ ਦੇ ਯੋਗ ਵੀ ਹਨ। ਇਸ ਹਫ਼ਤੇ ਤੁਸੀਂ ਜਾਇਦਾਦ ਜਾਂ ਵਾਹਨ ਵੀ ਖ਼ਰੀਦ ਸਕਦੇ ਹੋ।
ਸਿਹਤ: ਸਿਹਤ ਦੇ ਲਿਹਾਜ਼ ਨਾਲ ਇਹ ਹਫ਼ਤਾ ਸ਼ਾਨਦਾਰ ਰਹੇਗਾ। ਸਿਹਤ 'ਚ ਸੁਧਾਰ ਹੋਵੇਗਾ। ਹਾਲਾਂਕਿ, ਠੰਢ ਤੋਂ ਆਪਣਾ ਬਚਾਅ ਜ਼ਰੂਰ ਕਰੋ। ਪਰਿਵਾਰ ਦੇ ਮੈਂਬਰਾਂ ਦੀ ਸਿਹਤ ਵੀ ਠੀਕ ਰਹੇਗੀ।
ਵਿੱਤ: ਆਰਥਿਕ ਪੱਖੋਂ ਇਹ ਹਫ਼ਤਾ ਸ਼ਾਨਦਾਰ ਰਹਿਣ ਵਾਲਾ ਹੈ। ਇਸ ਹਫ਼ਤੇ ਧਨ ਲਾਭ ਦੇ ਯੋਗ ਹਨ। ਪੁਰਾਣੇ ਨਿਵੇਸ਼ ਤੋਂ ਵੀ ਲਾਭ ਕਮਾਓਗੇ। ਸ਼ੇਅਰ ਬਾਜ਼ਾਰ 'ਚ ਲਾਭ ਦੇ ਯੋਗ ਹਨ। ਵਪਾਰੀਆਂ ਲਈ ਕੰਮਕਾਜ ਦੇ ਖੇਤਰ 'ਚ ਬਦਲਾਅ ਦੇ ਨਾਲ ਆਮਦਨ ਦੇ ਨਵੇਂ ਰਸਤੇ ਖੁੱਲ੍ਹਣਗੇ।
ਕਰੀਅਰ: ਕਰੀਅਰ ਦੇ ਲਿਹਾਜ਼ ਨਾਲ ਇਹ ਹਫ਼ਤਾ ਚੰਗਾ ਰਹੇਗਾ। ਇਸ ਹਫ਼ਤੇ ਕਰੀਅਰ 'ਚ ਸਫ਼ਲਤਾ ਦੇ ਪ੍ਰਬਲ ਯੋਗ ਹਨ। ਤੁਹਾਡੀ ਮਿਹਨਤ ਤੁਹਾਨੂੰ ਵੱਡੀ ਕਾਮਯਾਬੀ ਦਿਵਾ ਸਕਦੀ ਹੈ। ਲੋਕਾਂ ਨਾਲ ਤੁਹਾਡਾ ਵਿਹਾਰ ਵੀ ਕਰੀਅਰ 'ਚ ਤੁਹਾਡਾ ਸਾਥ ਦੇਵੇਗਾ।
ਲਵ: ਲਵ ਪਾਰਟਨਰ ਨਾਲ ਤੁਹਾਡੇ ਸਬੰਧ ਇਸ ਹਫ਼ਤੇ ਚੰਗੇ ਰਹਿਣਗੇ। ਘਰ 'ਚ ਪਾਰਟਨਰ ਨਾਲ ਚੰਗਾ ਸਮਾਂ ਬਤੀਤ ਹੋਵੇਗਾ। ਤੁਹਾਡਾ ਪਾਰਟਨਰ ਤੁਹਾਨੂੰ ਸਨਮਾਨ ਦੇਵੇਗਾ ਅਤੇ ਤੁਹਾਡੇ ਮਹੱਤਵਪੂਰਨ ਫ਼ੈਸਲਿਆਂ 'ਚ ਸਹਿਯੋਗ ਕਰੇਗਾ। ਘਰੇਲੂ ਕੰਮ ਤੁਸੀਂ ਦੋਵੇਂ ਮਿਲ ਕੇ ਪੂਰੇ ਕਰੋਗੇ।
ਬ੍ਰਿਸ਼ਚਕ ਹਫ਼ਤਾਵਾਰੀ ਰਾਸ਼ੀਫਲ (29 ਨਵੰਬਰ ਤੋਂ 5 ਦਸੰਬਰ 2026)
ਇਹ ਹਫ਼ਤਾ ਤੁਹਾਡੇ ਲਈ ਜੋਖ਼ਮ ਭਰਿਆ ਹੋ ਸਕਦਾ ਹੈ। ਇਸ ਹਫ਼ਤੇ ਵੱਡੇ ਆਰਥਿਕ ਜੋਖ਼ਮ ਨਾ ਲਓ। ਕੰਮਕਾਜ ਦੇ ਖੇਤਰ 'ਚ ਆਰਥਿਕ ਫ਼ੈਸਲੇ ਸੋਚ-ਸਮਝ ਕੇ ਕਰੋ। ਵਪਾਰ ਅਤੇ ਕਾਰੋਬਾਰ 'ਚ ਤੁਹਾਡਾ ਫ਼ੈਸਲਾ ਲਾਭ ਜਾਂ ਨੁਕਸਾਨ ਦਿਵਾ ਸਕਦਾ ਹੈ। ਇਸ ਹਫ਼ਤੇ ਆਰਥਿਕ ਨੁਕਸਾਨ ਦੇ ਯੋਗ ਹਨ। ਕੰਮਕਾਜ ਦੇ ਖੇਤਰ 'ਚ ਸਾਥੀਆਂ ਨਾਲ ਵਿਵਾਦ ਹੋ ਸਕਦਾ ਹੈ। ਨੌਕਰੀ ਕਰਨ ਵਾਲਿਆਂ ਲਈ ਇਹ ਹਫ਼ਤਾ ਵਿਵਾਦਾਂ ਨਾਲ ਭਰਿਆ ਰਹੇਗਾ। ਕਰੀਅਰ ਦੇ ਲਿਹਾਜ਼ ਨਾਲ ਸਥਿਤੀ ਆਮ ਰਹੇਗੀ। ਸ਼ੇਅਰ ਬਾਜ਼ਾਰ 'ਚ ਨਿਵੇਸ਼ ਸੋਚ-ਸਮਝ ਕੇ ਕਰੋ। ਯਾਤਰਾ ਦੌਰਾਨ ਸਾਵਧਾਨੀ ਵਰਤੋ। ਇਸ ਹਫ਼ਤੇ ਦੋਸਤਾਂ ਦਾ ਸਹਿਯੋਗ ਮਿਲੇਗਾ। ਕੁਝ ਵੱਡੇ ਆਰਥਿਕ ਕੰਮ ਇਸ ਹਫ਼ਤੇ ਟਾਲ ਦੇਣਾ ਤੁਹਾਡੇ ਲਈ ਠੀਕ ਰਹੇਗਾ।
ਸਿਹਤ: ਸਿਹਤ ਦੇ ਲਿਹਾਜ਼ ਨਾਲ ਇਹ ਹਫ਼ਤਾ ਜ਼ਿਆਦਾ ਚੰਗਾ ਨਹੀਂ ਹੈ। ਕੰਮ ਦੇ ਦਬਾਅ ਕਾਰਨ ਮਾਨਸਿਕ ਤਣਾਅ ਅਤੇ ਚਿੰਤਾਵਾਂ ਵਧ ਸਕਦੀਆਂ ਹਨ। ਸਿਹਤ 'ਚ ਗਿਰਾਵਟ ਮਹਿਸੂਸ ਹੋਵੇਗੀ। ਲੋੜ ਪੈਣ 'ਤੇ ਡਾਕਟਰੀ ਸਲਾਹ ਜ਼ਰੂਰ ਲਓ।
ਵਿੱਤ: ਆਰਥਿਕ ਪੱਖੋਂ ਇਹ ਹਫ਼ਤਾ ਜ਼ਿਆਦਾ ਚੰਗਾ ਨਹੀਂ ਹੈ। ਇਸ ਹਫ਼ਤੇ ਧਨ ਦਾ ਨੁਕਸਾਨ ਹੋਣ ਦੇ ਯੋਗ ਹਨ। ਕੰਮਕਾਜ ਦੇ ਖੇਤਰ 'ਚ ਨਿਵੇਸ਼ ਸੋਚ-ਸਮਝ ਕੇ ਕਰੋ। ਕਿਸੇ ਨੂੰ ਉਧਾਰ ਪੈਸੇ ਦੇਣਾ ਜਾਂ ਕਿਸੇ 'ਤੇ ਜ਼ਿਆਦਾ ਭਰੋਸਾ ਕਰਨਾ ਇਸ ਹਫ਼ਤੇ ਤੁਹਾਡੇ ਲਈ ਆਰਥਿਕ ਪੱਖੋਂ ਠੀਕ ਨਹੀਂ ਰਹੇਗਾ। ਸ਼ੇਅਰ ਬਾਜ਼ਾਰ 'ਚ ਵੀ ਸੋਚ-ਸਮਝ ਕੇ ਨਿਵੇਸ਼ ਕਰੋ।
ਕਰੀਅਰ: ਕਰੀਅਰ ਦੇ ਲਿਹਾਜ਼ ਨਾਲ ਇਸ ਹਫ਼ਤੇ ਤੁਹਾਨੂੰ ਸੰਘਰਸ਼ ਦਾ ਸਾਹਮਣਾ ਕਰਨਾ ਪਵੇਗਾ। ਉਚਿਤ ਸਫ਼ਲਤਾ ਹਾਸਲ ਕਰਨਾ ਮੁਸ਼ਕਲ ਹੋ ਸਕਦਾ ਹੈ। ਕਰੀਅਰ 'ਚ ਉਤਰਾਅ-ਚੜ੍ਹਾਅ ਬਣਿਆ ਰਹੇਗਾ। ਇਸ ਹਫ਼ਤੇ ਨਿਰਾਸ਼ ਨਾ ਹੋਵੋ।
ਲਵ: ਇਸ ਹਫ਼ਤੇ ਲਵ ਪਾਰਟਨਰ ਨਾਲ ਤੁਹਾਡੇ ਸਬੰਧ ਆਮ ਤੌਰ 'ਤੇ ਠੀਕ ਰਹਿਣਗੇ। ਹਾਲਾਂਕਿ, ਕੁਝ ਪਰਿਵਾਰਕ ਸਮੱਸਿਆਵਾਂ ਕਾਰਨ ਪਾਰਟਨਰ ਨਾਲ ਮਤਭੇਦ ਹੋ ਸਕਦੇ ਹਨ। ਫਿਰ ਵੀ ਤੁਸੀਂ ਸਥਿਤੀ ਨੂੰ ਸੰਭਾਲਣ 'ਚ ਕਾਮਯਾਬ ਰਹੋਗੇ।
ਧਨੁ ਹਫ਼ਤਾਵਾਰੀ ਰਾਸ਼ੀਫਲ (29 ਨਵੰਬਰ ਤੋਂ 5 ਦਸੰਬਰ 2026)
ਇਹ ਹਫ਼ਤਾ ਤੁਹਾਨੂੰ ਬਹੁਤ ਜ਼ਿਆਦਾ ਮਿਹਨਤ ਤੋਂ ਬਾਅਦ ਸਫ਼ਲਤਾ ਦਿਵਾਉਣ ਵਾਲਾ ਰਹੇਗਾ। ਇਸ ਹਫ਼ਤੇ ਕੰਮਕਾਜ ਦੇ ਖੇਤਰ 'ਚ ਬਦਲਾਅ ਦੇ ਨਾਲ-ਨਾਲ ਮਿਹਨਤ ਦੀ ਵੀ ਲੋੜ ਪਵੇਗੀ। ਆਪਣੀ ਮਿਹਨਤ ਨਾਲ ਹੀ ਧਨ ਕਮਾਉਣ ਦੇ ਯੋਗ ਬਣਨਗੇ। ਆਰਥਿਕ ਪੱਖੋਂ ਇਹ ਹਫ਼ਤਾ ਆਮ ਤੌਰ 'ਤੇ ਲਾਭਦਾਇਕ ਰਹੇਗਾ। ਵਪਾਰ ਅਤੇ ਕਾਰੋਬਾਰ 'ਚ ਲਾਭ ਦੇ ਆਮ ਯੋਗ ਹਨ। ਆਰਥਿਕ ਫ਼ੈਸਲੇ ਲੈਣ ਲਈ ਇਸ ਹਫ਼ਤੇ ਤੁਹਾਨੂੰ ਆਰਥਿਕ ਸਹਿਯੋਗ ਦੀ ਲੋੜ ਪੈ ਸਕਦੀ ਹੈ। ਨੌਕਰੀ ਕਰਨ ਵਾਲਿਆਂ ਲਈ ਸ਼ਾਂਤੀ ਨਾਲ ਕੰਮ ਕਰਨਾ ਚੰਗਾ ਰਹੇਗਾ। ਸ਼ੇਅਰ ਬਾਜ਼ਾਰ 'ਚ ਨੁਕਸਾਨ ਹੋਣ ਦੀ ਸੰਭਾਵਨਾ ਹੈ। ਲੰਬੀਆਂ ਯਾਤਰਾਵਾਂ ਦੇ ਯੋਗ ਹਨ। ਇਸ ਹਫ਼ਤੇ ਸਿਹਤ 'ਚ ਗਿਰਾਵਟ ਬਣੀ ਰਹੇਗੀ। ਪਰਿਵਾਰਕ ਮੈਂਬਰਾਂ ਨਾਲ ਮਤਭੇਦ ਹੋ ਸਕਦੇ ਹਨ ਅਤੇ ਪੈਤ੍ਰਿਕ ਜਾਇਦਾਦ ਨੂੰ ਲੈ ਕੇ ਵਿਵਾਦ ਬਣਿਆ ਰਹੇਗਾ।
ਸਿਹਤ: ਸਿਹਤ ਦੇ ਲਿਹਾਜ਼ ਨਾਲ ਇਹ ਹਫ਼ਤਾ ਚੰਗਾ ਨਹੀਂ ਹੈ। ਸਿਹਤ 'ਚ ਉਤਰਾਅ-ਚੜ੍ਹਾਅ ਰਹੇਗਾ। ਪਰਿਵਾਰ 'ਚ ਪਾਰਟਨਰ ਜਾਂ ਬੱਚਿਆਂ ਦੀ ਸਿਹਤ ਨੂੰ ਲੈ ਕੇ ਵੀ ਚਿੰਤਾ ਬਣੀ ਰਹਿ ਸਕਦੀ ਹੈ। ਮੌਸਮੀ ਬਿਮਾਰੀਆਂ ਤੋਂ ਸਾਵਧਾਨ ਰਹੋ।
ਵਿੱਤ: ਆਰਥਿਕ ਪੱਖੋਂ ਇਹ ਹਫ਼ਤਾ ਜ਼ਿਆਦਾ ਚੰਗਾ ਨਹੀਂ ਹੈ। ਵੱਡੇ ਆਰਥਿਕ ਫ਼ੈਸਲੇ ਕੁਝ ਸਮੇਂ ਲਈ ਟਾਲ ਦਿਓ। ਇਸ ਹਫ਼ਤੇ ਵਪਾਰ ਅਤੇ ਕਾਰੋਬਾਰ 'ਚ ਉਤਰਾਅ-ਚੜ੍ਹਾਅ ਬਣਿਆ ਰਹੇਗਾ। ਆਰਥਿਕ ਲਾਭ ਦੇ ਯੋਗ ਘੱਟ ਹਨ। ਸ਼ੇਅਰ ਬਾਜ਼ਾਰ ਨਾਲ ਜੁੜੇ ਲੋਕਾਂ ਨੂੰ ਵੀ ਇਸ ਹਫ਼ਤੇ ਮਿਲੇ-ਜੁਲੇ ਨਤੀਜੇ ਮਿਲਣਗੇ।
ਕਰੀਅਰ: ਕਰੀਅਰ ਦੇ ਲਿਹਾਜ਼ ਨਾਲ ਇਸ ਹਫ਼ਤੇ ਤੁਹਾਨੂੰ ਉਤਰਾਅ-ਚੜ੍ਹਾਅ ਦਾ ਸਾਹਮਣਾ ਕਰਨਾ ਪਵੇਗਾ। ਹਾਲਾਂਕਿ, ਮਿਹਨਤ ਤੋਂ ਬਾਅਦ ਸਫ਼ਲਤਾ ਮਿਲਣ ਦੇ ਯੋਗ ਹਨ। ਇਸ ਹਫ਼ਤੇ ਤੁਸੀਂ ਕਰੀਅਰ ਨੂੰ ਲੈ ਕੇ ਚਿੰਤਤ ਰਹੋਗੇ।
ਲਵ: ਪਾਰਟਨਰ ਨਾਲ ਇਹ ਹਫ਼ਤਾ ਚੰਗਾ ਰਹੇਗਾ। ਲਵ ਲਾਈਫ 'ਚ ਸਬੰਧ ਚੰਗੇ ਰਹਿਣਗੇ। ਇਸ ਹਫ਼ਤੇ ਤੁਸੀਂ ਮਾਨਸਿਕ ਤਣਾਅ ਅਤੇ ਪਰੇਸ਼ਾਨੀਆਂ 'ਚ ਘਿਰੇ ਰਹਿ ਸਕਦੇ ਹੋ। ਅਜਿਹੇ ਮੁਸ਼ਕਲ ਸਮੇਂ 'ਚ ਪਾਰਟਨਰ ਦਾ ਸਹਿਯੋਗ ਅਤੇ ਸਾਥ ਮਿਲੇਗਾ।
ਮਕਰ ਹਫ਼ਤਾਵਾਰੀ ਰਾਸ਼ੀਫਲ (29 ਨਵੰਬਰ ਤੋਂ 5 ਦਸੰਬਰ 2026)
ਇਹ ਹਫ਼ਤਾ ਤੁਹਾਡੇ ਲਈ ਚੰਗਾ ਰਹੇਗਾ। ਇਸ ਹਫ਼ਤੇ ਤੁਹਾਨੂੰ ਆਰਥਿਕ ਲਾਭ ਦੇ ਪ੍ਰਬਲ ਯੋਗ ਹਨ। ਵਪਾਰਕ ਪੱਖੋਂ ਇਹ ਹਫ਼ਤਾ ਮੁਨਾਫ਼ੇ ਵਾਲਾ ਰਹੇਗਾ। ਇਸ ਹਫ਼ਤੇ ਤੁਸੀਂ ਕਈ ਕੰਮਾਂ 'ਚ ਨਿਵੇਸ਼ ਕਰ ਸਕਦੇ ਹੋ। ਜਾਇਦਾਦ ਨਾਲ ਸਬੰਧਤ ਕੰਮਾਂ ਤੋਂ ਵੀ ਲਾਭ ਦੇ ਯੋਗ ਹਨ। ਦੋਸਤਾਂ ਦੀ ਗਿਣਤੀ 'ਚ ਵਾਧਾ ਹੋਵੇਗਾ ਅਤੇ ਨਵੇਂ ਕੰਮਾਂ ਦੀ ਸ਼ੁਰੂਆਤ ਹੋਵੇਗੀ। ਘਰ 'ਚ ਮੰਗਲਮਈ ਕਾਰਜਾਂ ਦੇ ਯੋਗ ਹਨ। ਦੁਸ਼ਮਣ ਪੱਖ ਨੂੰ ਹਾਰ ਦਾ ਸਾਹਮਣਾ ਕਰਨਾ ਪਵੇਗਾ। ਅਦਾਲਤੀ ਮਾਮਲਿਆਂ 'ਚ ਸਫ਼ਲਤਾ ਦੇ ਯੋਗ ਹਨ। ਨੌਕਰੀ ਕਰਨ ਵਾਲਿਆਂ ਲਈ ਇਹ ਹਫ਼ਤਾ ਵੱਡੀ ਕਾਮਯਾਬੀ ਵਾਲਾ ਰਹੇਗਾ। ਤਰੱਕੀ ਦੇ ਨਾਲ ਸਥਾਨ ਬਦਲਣ ਦੇ ਯੋਗ ਵੀ ਹਨ। ਇਸ ਹਫ਼ਤੇ ਯਾਤਰਾ 'ਚ ਜ਼ਿਆਦਾ ਸਮਾਂ ਬਤੀਤ ਹੋਵੇਗਾ। ਪਰਿਵਾਰਕ ਮੈਂਬਰਾਂ ਨਾਲ ਸਬੰਧ ਚੰਗੇ ਰਹਿਣਗੇ। ਘਰ 'ਚ ਮਹਿਮਾਨਾਂ ਦਾ ਆਗਮਨ ਹੋਵੇਗਾ।
ਸਿਹਤ: ਸਿਹਤ ਦੇ ਲਿਹਾਜ਼ ਨਾਲ ਇਹ ਹਫ਼ਤਾ ਚੰਗਾ ਹੈ। ਸਿਹਤ 'ਚ ਸੁਧਾਰ ਰਹੇਗਾ। ਇਸ ਹਫ਼ਤੇ ਤੁਸੀਂ ਆਪਣੇ ਆਪ ਨੂੰ ਤਰੋਤਾਜ਼ਾ ਮਹਿਸੂਸ ਕਰੋਗੇ। ਸਿਹਤ ਪ੍ਰਤੀ ਸੁਚੇਤ ਰਹੋਗੇ ਅਤੇ ਸਿਹਤ 'ਚ ਲਾਭ ਮਹਿਸੂਸ ਹੋਵੇਗਾ।
ਵਿੱਤ: ਆਰਥਿਕ ਪੱਖੋਂ ਇਹ ਹਫ਼ਤਾ ਲਾਭਦਾਇਕ ਹੈ। ਇਸ ਹਫ਼ਤੇ ਤੁਹਾਨੂੰ ਵੱਖ-ਵੱਖ ਰਸਤਿਆਂ ਰਾਹੀਂ ਆਰਥਿਕ ਲਾਭ ਮਿਲੇਗਾ। ਵਪਾਰੀਆਂ ਨੂੰ ਮੁਨਾਫ਼ਾ ਹੋਵੇਗਾ। ਸ਼ੇਅਰ ਬਾਜ਼ਾਰ 'ਚ ਵੀ ਲਾਭ ਦੇ ਯੋਗ ਹਨ। ਜਾਇਦਾਦ ਨਾਲ ਸਬੰਧਤ ਕੰਮਾਂ ਅਤੇ ਬੈਂਕਿੰਗ ਦੇ ਕੰਮਾਂ ਤੋਂ ਵੀ ਲਾਭ ਮਿਲ ਸਕਦਾ ਹੈ।
ਕਰੀਅਰ: ਇਹ ਹਫ਼ਤਾ ਕਰੀਅਰ 'ਚ ਬੁਲੰਦੀਆਂ ਛੂਹਣ ਵਾਲਾ ਰਹੇਗਾ। ਇਸ ਹਫ਼ਤੇ ਤੁਹਾਨੂੰ ਆਪਣੀ ਮਿਹਨਤ ਮੁਤਾਬਕ ਵੱਡੀ ਸਫ਼ਲਤਾ ਮਿਲਣ ਦੇ ਯੋਗ ਹਨ। ਕਰੀਅਰ ਲਈ ਇਹ ਹਫ਼ਤਾ ਅਹਿਮ ਮੋੜ ਸਾਬਤ ਹੋਵੇਗਾ। ਤੁਸੀਂ ਕਰੀਅਰ 'ਚ ਨਵੀਆਂ ਬੁਲੰਦੀਆਂ ਛੂਹੋਗੇ।
ਲਵ: ਲਵ ਪਾਰਟਨਰ ਨਾਲ ਇਹ ਹਫ਼ਤਾ ਚੰਗਾ ਰਹੇਗਾ। ਲਵ ਲਾਈਫ 'ਚ ਚੱਲ ਰਿਹਾ ਸੰਘਰਸ਼ ਖ਼ਤਮ ਹੋਵੇਗਾ ਅਤੇ ਪਾਰਟਨਰ ਨਾਲ ਸਬੰਧ ਸੁਧਰਨਗੇ। ਇਸ ਹਫ਼ਤੇ ਤੁਸੀਂ ਪਾਰਟਨਰ ਨਾਲ ਲੰਬੀ ਯਾਤਰਾ 'ਤੇ ਵੀ ਜਾ ਸਕਦੇ ਹੋ। ਤੁਹਾਡੇ ਦੋਵਾਂ ਵਿਚਕਾਰ ਤਾਲਮੇਲ ਚੰਗਾ ਰਹੇਗਾ।
ਕੁੰਭ ਹਫ਼ਤਾਵਾਰੀ ਰਾਸ਼ੀਫਲ (29 ਨਵੰਬਰ ਤੋਂ 5 ਦਸੰਬਰ 2026)
ਇਸ ਹਫ਼ਤੇ ਤੁਹਾਡੀ ਨਵੇਂ ਲੋਕਾਂ ਨਾਲ ਮੁਲਾਕਾਤ ਹੋਵੇਗੀ ਅਤੇ ਉਨ੍ਹਾਂ ਨਾਲ ਜੁੜਾਅ ਵਧੇਗਾ। ਲੋਕ ਤੁਹਾਡੀ ਸ਼ਖ਼ਸੀਅਤ ਦੀ ਤਾਰੀਫ਼ ਕਰਨਗੇ। ਤੁਸੀਂ ਆਪਣੇ ਅੰਦਰ ਨਵੀਂ ਊਰਜਾ ਮਹਿਸੂਸ ਕਰੋਗੇ। ਇਸ ਹਫ਼ਤੇ ਆਪਣੇ ਵਿਹਾਰ ਨਾਲ ਲੋਕਾਂ ਨੂੰ ਪ੍ਰਭਾਵਿਤ ਕਰਨ 'ਚ ਕਾਮਯਾਬ ਰਹੋਗੇ। ਤੁਹਾਡੀ ਕੰਮ ਕਰਨ ਦੀ ਸ਼ੈਲੀ ਤੋਂ ਵੀ ਲੋਕ ਪ੍ਰਭਾਵਿਤ ਹੋਣਗੇ। ਵਪਾਰ ਅਤੇ ਕਾਰੋਬਾਰ 'ਚ ਇਸੇ ਹੁਨਰ ਨਾਲ ਤੁਸੀਂ ਵੱਡਾ ਲਾਭ ਕਮਾਉਣ ਜਾ ਰਹੇ ਹੋ। ਇਸ ਹਫ਼ਤੇ ਆਰਥਿਕ ਲਾਭ ਦੇ ਯੋਗ ਹਨ। ਸ਼ੇਅਰ ਬਾਜ਼ਾਰ 'ਚ ਤੁਹਾਡੀ ਕੁਸ਼ਲਤਾ ਤੁਹਾਨੂੰ ਲਾਭ ਦਿਵਾਏਗੀ। ਨੌਕਰੀ ਦੇ ਖੇਤਰ 'ਚ ਸਫ਼ਲਤਾ ਦੇ ਨਾਲ-ਨਾਲ ਸਨਮਾਨ ਵੀ ਮਿਲੇਗਾ। ਸਮਾਜਿਕ ਅਤੇ ਸਿਆਸੀ ਖੇਤਰ 'ਚ ਤੁਹਾਡਾ ਕੱਦ ਵਧੇਗਾ। ਪਰਿਵਾਰਕ ਮੈਂਬਰਾਂ ਨਾਲ ਸਬੰਧ ਚੰਗੇ ਰਹਿਣਗੇ। ਲੰਬੀ ਯਾਤਰਾ ਦੇ ਯੋਗ ਹਨ। ਸਿਹਤ ਦਾ ਧਿਆਨ ਰੱਖੋ। ਪਰਿਵਾਰ ਨਾਲ ਕਿਸੇ ਵੱਡੇ ਸਮਾਗਮ 'ਚ ਸ਼ਾਮਲ ਹੋਵੋਗੇ। ਇਸ ਹਫ਼ਤੇ ਤੁਹਾਡੀ ਸ਼ਖ਼ਸੀਅਤ ਹੀ ਤੁਹਾਡੀ ਪਛਾਣ ਬਣੇਗੀ।
ਸਿਹਤ: ਸਿਹਤ ਦੇ ਲਿਹਾਜ਼ ਨਾਲ ਇਹ ਹਫ਼ਤਾ ਠੀਕ ਰਹੇਗਾ। ਹਾਲਾਂਕਿ, ਮੌਸਮੀ ਬਿਮਾਰੀਆਂ ਤੋਂ ਸਾਵਧਾਨ ਰਹੋ। ਖਾਣ-ਪੀਣ 'ਤੇ ਕਾਬੂ ਰੱਖੋ ਅਤੇ ਯਾਤਰਾ ਦੌਰਾਨ ਗਰਮ ਚੀਜ਼ਾਂ ਦੀ ਵਰਤੋਂ ਕਰੋ।
ਵਿੱਤ: ਆਰਥਿਕ ਪੱਖੋਂ ਇਹ ਹਫ਼ਤਾ ਚੰਗਾ ਹੈ। ਇਸ ਹਫ਼ਤੇ ਆਰਥਿਕ ਲਾਭ ਦੇ ਯੋਗ ਹਨ। ਸ਼ੇਅਰ ਬਾਜ਼ਾਰ 'ਚ ਨਿਵੇਸ਼ ਲਾਭ ਦੇਵੇਗਾ। ਰੁਕਿਆ ਹੋਇਆ ਪੈਸਾ ਵਾਪਸ ਮਿਲ ਸਕਦਾ ਹੈ। ਵਪਾਰ ਅਤੇ ਕਾਰੋਬਾਰ 'ਚ ਪੁਰਾਣਾ ਨਿਵੇਸ਼ ਲਾਭ ਦੇਵੇਗਾ। ਇਸ ਹਫ਼ਤੇ ਨਵੇਂ ਕੰਮਾਂ ਦੀ ਸ਼ੁਰੂਆਤ ਵੀ ਹੋਵੇਗੀ। ਹੋਰ ਰਸਤਿਆਂ ਰਾਹੀਂ ਵੀ ਧਨ ਲਾਭ ਦੇ ਯੋਗ ਹਨ।
ਕਰੀਅਰ: ਕਰੀਅਰ ਦੇ ਲਿਹਾਜ਼ ਨਾਲ ਇਹ ਹਫ਼ਤਾ ਚੰਗਾ ਹੈ। ਇਸ ਹਫ਼ਤੇ ਕਰੀਅਰ 'ਚ ਬੁਲੰਦੀਆਂ ਛੂਹਣ ਦੀ ਤੁਹਾਡੀ ਇੱਛਾ ਪੂਰੀ ਹੋਵੇਗੀ। ਤੁਹਾਡੇ ਕੰਮ ਤੋਂ ਲੋਕ ਪ੍ਰਭਾਵਿਤ ਹੋਣਗੇ ਅਤੇ ਤੁਹਾਡੀ ਸ਼ੈਲੀ ਲੋਕਾਂ ਨੂੰ ਤੁਹਾਡਾ ਮੁਰੀਦ ਬਣਾ ਦੇਵੇਗੀ।
ਲਵ: ਲਵ ਪਾਰਟਨਰ ਨਾਲ ਇਸ ਹਫ਼ਤੇ ਤੁਹਾਡੇ ਸਬੰਧ ਚੰਗੇ ਰਹਿਣਗੇ। ਤੁਹਾਡੇ ਦੋਵਾਂ ਵਿਚਕਾਰ ਸ਼ਾਨਦਾਰ ਤਾਲਮੇਲ ਰਹੇਗਾ। ਇਸ ਹਫ਼ਤੇ ਘਰ 'ਚ ਮੰਗਲਮਈ ਕਾਰਜਾਂ ਦੇ ਯੋਗ ਹਨ। ਲੋਕ ਤੁਹਾਡੀ ਜੋੜੀ ਨੂੰ ਪਸੰਦ ਕਰਨਗੇ। ਪਾਰਟਨਰ ਨਾਲ ਕਿਸੇ ਲੰਬੀ ਯਾਤਰਾ 'ਤੇ ਜਾਣ ਦੀ ਯੋਜਨਾ ਵੀ ਬਣ ਸਕਦੀ ਹੈ।
ਮੀਨ ਹਫ਼ਤਾਵਾਰੀ ਰਾਸ਼ੀਫਲ (29 ਨਵੰਬਰ ਤੋਂ 5 ਦਸੰਬਰ 2026)
ਇਹ ਹਫ਼ਤਾ ਤੁਹਾਡੇ ਲਈ ਆਮ ਤੌਰ 'ਤੇ ਠੀਕ ਰਹੇਗਾ। ਇਸ ਹਫ਼ਤੇ ਸੰਘਰਸ਼ ਤੋਂ ਬਾਅਦ ਲਾਭ ਦੇ ਯੋਗ ਬਣਨਗੇ। ਆਰਥਿਕ ਪੱਖੋਂ ਇਹ ਹਫ਼ਤਾ ਆਮ ਤੌਰ 'ਤੇ ਠੀਕ ਰਹੇਗਾ। ਵਪਾਰ ਅਤੇ ਕਾਰੋਬਾਰ 'ਚ ਆਮ ਲਾਭ ਦੇ ਯੋਗ ਹਨ। ਸ਼ੇਅਰ ਬਾਜ਼ਾਰ ਤੋਂ ਵੀ ਇਸ ਹਫ਼ਤੇ ਆਮ ਲਾਭ ਹਾਸਲ ਕਰਨ 'ਚ ਕਾਮਯਾਬ ਰਹੋਗੇ। ਇਸ ਹਫ਼ਤੇ ਕੰਮਕਾਜ ਦੇ ਖੇਤਰ 'ਚ ਬਦਲਾਅ ਦੇ ਯੋਗ ਹਨ। ਵਿਵਾਦਾਂ ਤੋਂ ਦੂਰ ਰਹੋ। ਦੋਸਤਾਂ ਨਾਲ ਸਬੰਧਾਂ 'ਚ ਉਤਰਾਅ-ਚੜ੍ਹਾਅ ਆ ਸਕਦਾ ਹੈ। ਇਸ ਹਫ਼ਤੇ ਜਾਇਦਾਦ ਨਾਲ ਸਬੰਧਤ ਕੰਮਾਂ 'ਚ ਨਿਵੇਸ਼ ਦੇ ਯੋਗ ਹਨ। ਪਰਿਵਾਰਕ ਸਬੰਧ ਚੰਗੇ ਰਹਿਣਗੇ। ਨੌਕਰੀ ਕਰਨ ਵਾਲਿਆਂ ਨੂੰ ਇਸ ਹਫ਼ਤੇ ਸੁਖਦ ਖ਼ਬਰ ਮਿਲ ਸਕਦੀ ਹੈ। ਸ਼ੇਅਰ ਬਾਜ਼ਾਰ 'ਚ ਨਿਵੇਸ਼ ਸੋਚ-ਸਮਝ ਕੇ ਕਰੋ। ਲੰਬੀਆਂ ਯਾਤਰਾਵਾਂ ਦੀ ਯੋਜਨਾ ਬਣੇਗੀ। ਸਿਹਤ ਨੂੰ ਲੈ ਕੇ ਮਨ 'ਚ ਚਿੰਤਾ ਬਣੀ ਰਹੇਗੀ।
ਸਿਹਤ: ਸਿਹਤ ਦੇ ਲਿਹਾਜ਼ ਨਾਲ ਇਹ ਹਫ਼ਤਾ ਜ਼ਿਆਦਾ ਚੰਗਾ ਨਹੀਂ ਹੈ। ਇਸ ਹਫ਼ਤੇ ਆਪਣੀ ਸਿਹਤ ਦਾ ਧਿਆਨ ਰੱਖੋ। ਯਾਤਰਾ ਦੌਰਾਨ ਖਾਣ-ਪੀਣ 'ਤੇ ਕਾਬੂ ਰੱਖੋ। ਸਿਹਤ ਠੀਕ ਰੱਖਣ ਲਈ ਯੋਗ ਅਤੇ ਕਸਰਤ ਦੀ ਮਦਦ ਲੈ ਸਕਦੇ ਹੋ।
ਵਿੱਤ: ਆਰਥਿਕ ਪੱਖੋਂ ਇਹ ਹਫ਼ਤਾ ਜ਼ਿਆਦਾ ਚੰਗਾ ਨਹੀਂ ਹੈ। ਇਸ ਹਫ਼ਤੇ ਵੱਡੇ ਆਰਥਿਕ ਫ਼ੈਸਲੇ ਲੈਣਾ ਤੁਹਾਡੇ ਲਈ ਆਸਾਨ ਨਹੀਂ ਹੋਵੇਗਾ। ਹਾਲਾਂਕਿ, ਵਪਾਰ ਅਤੇ ਕਾਰੋਬਾਰ 'ਚ ਸਥਿਤੀ ਆਮ ਲਾਭ ਵਾਲੀ ਰਹੇਗੀ। ਸ਼ੇਅਰ ਬਾਜ਼ਾਰ ਨਾਲ ਜੁੜੇ ਲੋਕਾਂ ਨੂੰ ਇਸ ਹਫ਼ਤੇ ਮਿਲੇ-ਜੁਲੇ ਨਤੀਜੇ ਮਿਲਣਗੇ। ਆਰਥਿਕ ਫ਼ੈਸਲੇ ਇਸ ਸਮੇਂ ਸੋਚ-ਸਮਝ ਕੇ ਲਓ।
ਕਰੀਅਰ: ਕਰੀਅਰ ਨਾਲ ਜੁੜੇ ਲੋਕਾਂ ਲਈ ਇਹ ਹਫ਼ਤਾ ਆਮ ਤੌਰ 'ਤੇ ਲਾਭ ਦੇ ਯੋਗ ਲੈ ਕੇ ਆਵੇਗਾ, ਪਰ ਕਰੀਅਰ 'ਚ ਸਫ਼ਲਤਾ ਹਾਸਲ ਕਰਨ ਲਈ ਬਹੁਤ ਜ਼ਿਆਦਾ ਮਿਹਨਤ ਕਰਨੀ ਪਵੇਗੀ। ਇਸ ਹਫ਼ਤੇ ਵਿਰੋਧੀਆਂ ਦੇ ਪ੍ਰਭਾਵ ਨੂੰ ਖ਼ਤਮ ਕਰਕੇ ਵੱਡੀ ਸਫ਼ਲਤਾ ਹਾਸਲ ਕਰ ਸਕੋਗੇ।
ਲਵ: ਪਾਰਟਨਰ ਨਾਲ ਇਹ ਹਫ਼ਤਾ ਤੁਹਾਡੇ ਲਈ ਮਿਲਿਆ-ਜੁਲਿਆ ਰਹੇਗਾ। ਤੁਹਾਡੇ ਦੋਵਾਂ ਵਿਚਕਾਰ ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਝਗੜਾ ਹੋ ਸਕਦਾ ਹੈ। ਹਾਲਾਂਕਿ, ਆਪਣੀ ਸਮਝਦਾਰੀ ਨਾਲ ਇਨ੍ਹਾਂ ਹਾਲਾਤ ਤੋਂ ਬਾਹਰ ਨਿਕਲਣ 'ਚ ਕਾਮਯਾਬ ਰਹੋਗੇ। ਪਾਰਟਨਰ ਨਾਲ ਸਬੰਧ ਆਮ ਰਹਿਣਗੇ ਅਤੇ ਕੁਝ ਗੱਲਾਂ ਨੂੰ ਲੈ ਕੇ ਆਪਸੀ ਤਾਲਮੇਲ ਬਣਿਆ ਰਹੇਗਾ।